ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ 701 ਦੇ ਕਰੀਬ ਹੋਰਨਾਂ ਗੁਰਧਾਮਾਂ ਉੱਤੇ ਦਿੱਲੀ ਦਰਬਾਰ ਵੱਲੋਂ ਫੌਜੀ ਹਮਲਾ ਕਰਕੇ ਵਰਤਾਇਆ ਗਿਆ ਤੀਜਾ ਘੱਲੂਘਾਰਾ ਸਿੱਖ ਯਾਦ ਵਿਚ ਇਕ ਅਮਿਟ ਵਰਤਾਰਾ ਹੈ2। ਖਾੜਕੂ ਸੰਘਰਸ਼ ਤੋਂ ਬਾਅਦ ਲੰਘੇ ਦਹਾਕਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਾਲਾਤ ਉੱਭਰੇ ਜਿਸ ਵਿਚ ਕਦੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ, ਇਨਸਾਫ, ਵੋਟਤੰਤਰ ਦੀ ਸਰਗਰਮੀ, ਧਾਰਮਿਕ...
ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।
ਲੰਗਰ ਕਿਸਨੂੰ ਛਕਾਉਣਾ ਚਾਹੀਦਾ?
ਗੁਰੂ ਅੰਗਦ ਦੇਵ ਜੀ ਦੇ ਸਮੇਂ ਸੰਗਤ ਲਈ ਪ੍ਰੇਮ ਸਹਿਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ। ਨਾ ਜਾਤ, ਨਾ ਧਰਮ, ਨਾ ਕੰਮ, ਨਾ ਰੂਪ ਰੰਗ, ਦੋਸਤ, ਦੁਸ਼ਮਣ ਸਭ ਨੂੰ ਇਕੋ ਅਕਾਲ ਦੀ ਜੋਤ ਸਮਝ ਕੇ ਲੰਗਰ ਛਕਾਇਆ ਜਾਂਦਾ ਸੀ।
ਕਿਤਾਬ ਪੜਚੋਲ “ਸ਼ਬਦ ਜੰਗ”
ਕਿਤਾਬ ਵਿੱਚ ਛੋਹਿਆ ਗਿਆ ਵਿਸ਼ਾ ਬਿਲਕੁਲ ਤਾਜ਼ਾ ਜਾਪਦਾ ਹੈ। ਸ਼ਬਦ ਜੰਗ ਮਨੁੱਖ ਦੇ ਜਨਮ ਤੋਂ ਹੀ ਮਨੁੱਖ ਦੇ ਨਾਲ ਸਫ਼ਰ ਕਰਦੀ ਰਹਿੰਦੀ ਹੈ ਪਰ ਇਤਿਹਾਸ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਦੀ ਸੱਚਾਈ ਬਦਲਣ ਲਈ ਕਿਸ ਤਰ੍ਹਾਂ ਇਹ ਕਾਰਜਸ਼ੀਲ ਹੈ ਇਸ ਨੂੰ ਸਮਝਾਉਣ ਲਈ ਦੁਨੀਆਂ ਭਰ ਦੇ ਲੇਖਕਾਂ ਬੁੱਧੀਜੀਵੀਆਂ ਦੀਆਂ ਲਿਖਤਾਂ ਅਤੇ ਇਤਿਹਾਸਿਕ ਘਟਨਾਵਾਂ ਦਾ ਉਲੇਖ ਵਾਰ-ਵਾਰ ਕੀਤਾ ਮਿਲਦਾ ਹੈ।
ਜੂਨ 1984 ਦੀ ਕਵਿਤਾ ਦੀਆਂ ਪੈੜਾਂ…
ਸ: ਇੰਦਰਪ੍ਰੀਤ ਸਿੰਘ ਸੰਗਰੂਰ ਦੀ ਇਹ ਲਿਖਤ "ਜੂਨ 1984 ਦੀ ਕਵਿਤਾ ਦੀਆਂ ਪੈੜਾਂ" ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ "ਨਵਾਂ ਘੱਲੂਘਾਰਾ" ਦੀ ਭਾਵਪੂਰਤ ਪੜਚੋਲ ਕਰਦੀ ਹੈ। ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਲਿਖੀ ਇਹ ਲਿਖਤ ਦਰਸਾਉਂਦੀ ਹੈ ਕਿ ਕਿਵੇਂ ਲਹਿੰਦੇ ਪੰਜਾਬ ਵਿਚ ਬੈਠੇ ਕਵੀ ਅਫਜ਼ਲ ਅਹਿਸਨ ਰੰਧਾਵਾ ਦੇ ਮਨ ਦੇ ਜੂਨ 1984 ਦੇ ਘੱਲੂਘਾਰੇ ਦੀ ਚੀਸ ਮਹਿਸੂਸ ਕੀਤੀ ਸੀ ਜਿਸ ਨੂੰ ਉਹਨਾ 9 ਜੂਨ 1984 ਨੂੰ ਲਿਖੀ "ਨਵਾਂ ਘੱਲੂਘਾਰਾ" ਕਵਿਤਾ ਵਿਚ ਬਿਆਨ ਕੀਤਾ ਸੀ।
ਨਵੀਂ ਕਿਤਾਬ “ਸ਼ਬਦ ਜੰਗ” ਬਾਰੇ
ਸ਼ਬਦ ਜੰਗ ਕਿਤਾਬ ਗੱਲ ਕਰਦੀ ਹੈ ਸ਼ਬਦ ਦੀ, ਓਹਦੀ ਵਿਆਖਿਆ ਦੀ, ਪ੍ਰਚਾਰ ਦੀ, ਸਵਾਲਾਂ ਦੀ ਤੇ ਸਾਰੇ ਕਾਸੇ ਚੋਂ ਉਪਜੇ ਨਿਖੇਧ ਦੀ। ਜਿਵੇਂ ਪੱਤਰਕਾਰਤਾ ਦੇ ਮਾਮਲੇ ਵਿਚ ਆਮ ਵਰਤੇ ਸ਼ਬਦਾਂ “ਬੰਦਾ ਬਸ ਹੇਠ ਆ ਕੇ ਮਰ ਗਿਆ” ਤੇ “ਬਸ ਨੇ ਰਾਹਗੀਰ ਨੂੰ ਦਰੜਿਆ” ਭਾਵੇਂ ਇਕੋ ਵਰਤਾਰੇ ਨੂੰ ਦਰਸਾਉਂਦੇ ਸ਼ਬਦ ਹਨ ਪਰ ਉਨ੍ਹਾਂ ਵਿਚਲੇ ਫਰਕ ਨਾਲ ਵਿਆਖਿਆ ਤੇ ਪੈਂਦੇ ਅਸਰ ਬਿਲਕੁਲ ਵਿਰੋਧੀ ਹਨ।
ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ?
ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ ਹੈ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ ਹੈ।
ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਤੇ ਪੰਛੀ ਝਾਤ
ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਈਸਵੀ ਨੂੰ ਬੇਲਗਰਾਵਿਆ (ਇੰਗਲੈਂਡ) ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ। ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ।
ਸ਼ੰਭੂ ਵਿਖੇ ਕਿਸਾਨੀ ਮੋਰਚਾ – ਲੜਾਈ ਮਿੱਟੀ ਦੀ: ਪਹਿਲੇ ਤਿੰਨ ਦਿਨਾਂ ਦਾ ਅੱਖੀਂ ਡਿੱਠਾ ਹਾਲ
ਮਨਦੀਪ ਸਿੰਘ ਫਤਿਹਗੜ੍ਹ ਸਾਹਿਬ ਤੋਂ ਚਾਲੇ: 13 ਫਰਵਰੀ 2024 ਦੀ ਸ਼ਾਮ ਨੂੰ ਕਿਸਾਨਾਂ ਦਾ ਇਕੱਠ ਸਰਹਿੰਦ ਦਾਣਾ ਮੰਡੀ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ। ਮਾਝੇ ਵਾਲੇ ਕਿਸਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 11 ਫਰਵਰੀ ਨੂੰ ਹੀ ਮਾਝੇ ਤੋਂ ਚੱਲ ਪਏ ਸਨ। 13 ਫਰਵਰੀ ਦੇ “ਦਿੱਲੀ ਚੱਲੋ” ਦੇ ਸੱਦੇ ਅਨੁਸਾਰ ਸਰਹਿੰਦ ਦਾਣਾ ਮੰਡੀ ਤੋਂ 10 ਵਜੇ ਕਿਸਾਨਾਂ ਦੇ ਕਾਫ਼ਲੇ...
ਵਿਸ਼ੇਸ ਲੇਖ – ਬਾਬਾ ਦੀਪ ਸਿੰਘ ਜੀ
ਗੁਰਦੁਆਰਿਆਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਆਪਣੇ ਜੀਵਨ ਲੇਖੇ ਲਾਏ ਹਨ ਤੇ ਅਮਰ ਪਦਵੀ ਪਾ ਗਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਹੀਦ ਹਨ