ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਇਸ ਪਿੰਡ ਖਲਾੜਾ ਵਿਖੇ ਸੰਨ 1952 ਵਿੱਚ ਸਿਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਸ. ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਜਿਨ੍ਹਾਂ ਦੇ ਪੰਜ ਵੱਡੇ ਅਤੇ ਤਿੰਨ ਛੋਟੇ ਭੈਣ ਭਰਾ ਹਨ। ਵੱਡਿਆਂ ਵਿੱਚ ਭੈਣ ਪ੍ਰੀਤਮ ਕੌਰ ਸਭ ਤੋਂ ਵੱਡੇ ਹਨ ਤੇ ਫਿਰ ਮਹਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ ਤੇ ਵੀਰ ਰਜਿੰਦਰ ਸਿੰਘ ਤੋਂ ਬਾਅਦ ਸ. ਜਸਵੰਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਵੀਰ ਗੁਰਦੇਵ ਸਿੰਘ ਤੇ ਭੈਣ ਬੇਅੰਤ ਕੌਰ ਹਨ ਤੇ ਸਭ ਤੋਂ ਛੋਟੇ ਵੀਰ ਦਾ ਨਾਂ ਅਮਰਜੀਤ ਸਿੰਘ ਹੈ।
Author: ਪਰਮਜੀਤ ਸਿੰਘ ਗਾਜ਼ੀ (ਪਰਮਜੀਤ ਸਿੰਘ ਗਾਜ਼ੀ)
ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ?
ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ।
ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ
ਸੰਖੇਪ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਿੱਲੀ ਦਰਬਾਰ ਦੇ ਮੁਤਹਿਤ ਪੰਜਾਬ ਦੀ ਰਾਜਸੀ ਅਧੀਨਗੀ ਸਾਡੇ ਸਮਾਜ ਦੀ ਦੀਰਘ ਚੁਣੌਤੀ ਹੈ। ਪਰ ਇਹ ਚੁਣੌਤੀ ਸਿਰਫ ਬਾਹਰਮੁਖੀ ਨਹੀਂ ਹੈ ਇਸ ਦਾ ਅਧਾਰ ਸਿੱਖਾਂ ਦੇ ਅੰਦਰੂਨੀ ਹਾਲਾਤ ਨਾਲ ਵੀ ਸੰਬੰਧਤ ਹੈ। ਬਹੁ-ਪਸਾਰੀ ਅਲਾਮਤਾਂ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਿਵਾਇਤਾਂ ਦੀ ਪੁਨਰ-ਸੁਰਜੀਤੀ ਵਿਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ।
‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ
ਜਰੂਰਤ ਹੈ ਕਿ ਘਟਨਾਵਾਂ ਤੇ ਘਟਨਾਕ੍ਰਮਾਂ ਪਿੱਛੇ ਜੋ ਵਰਤਾਰੇ ਕੰਮ ਕਰ ਰਹੇ ਹਨ ਉਹਨਾ ਦੇ ਅਸਲੇ ਨੂੰ ਪਛਾਣ ਕੇ ਉਹਨਾ ਘਟਨਾਵਾਂ ਬਾਰੇ ਹੋਣ ਵਾਲੀ ਚਰਚਾ ਵਿਚ ਉਜਾਗਰ ਕੀਤਾ ਜਾਵੇ। ਇਤਿਹਾਸ ਗਵਾਹ ਹੈ ਕਿ ਅਣਗੌਲਿਆਂ ਕਰਨ ਨਾਲ ਮਨੁੱਖੀ ਘਾਣ ਦੀ ਇੱਛਾਵਾਨ ‘ਨਸਲਕੁਸ਼ੀ ਦੀ ਤਰੰਗ’ ਸਦਾ ਹੋਰ ਪ੍ਰਚੰਡ ਹੀ ਹੁੰਦੀ ਹੈ।
ਕਾਨੂੰਨਹੀਣ ਕਾਨੂੰਨ – 2: ‘ਅਫਸਪਾ’
ਅਫਸਪਾ ਦਰਅਸਲ ਵੱਖਰੀਆਂ ਰਾਜਸੀ ਹਸਤੀਆਂ ਨੂੰ ਦਿੱਲੀ ਦਰਬਾਰ ਦੇ ਨਿਜ਼ਾਮ ਅਧੀਨ ਰੱਖਣ ਲਈ ਇਕ ਸਿਆਸੀ ਹਥਿਆਰ ਹੈ ਜਿਸ ਨੂੰ ਵਰਤ ਕੇ ਇਹਨਾ ਰਾਜਸੀ ਹਸਤੀਆਂ ਨੂੰ ਨਪੀੜਿਆ ਜਾ ਰਿਹਾ ਹੈ। ਇੰਡੀਆ ਦੀ ਕਥਿਤ ‘ਮੁੱਖ-ਧਾਰਾ’ ਵਿਚੋਂ ਜਿਹੜੇ ਕੁਝ ਹਿੱਸੇ ਅਫਸਪਾ ਵਿਰੁਧ ਆਵਾਜ਼ ਬੁਲੰਦ ਕਰਦੇ ਵੀ ਹਨ ਉਹ ਵੀ ਅਫਸਪਾ ਦੀ ਸਿਆਸੀ ਦੁਰਵਰਤੋਂ ਦੇ ਦਾਇਰੇ ਬਾਰੇ ਕਦੇ ਗੱਲ ਨਹੀਂ ਕਰਦੇ।
Taking Aim: Weighing the Gravity of Our Situation and the Lightness of Our Response
The rapid succession of events that have unfolded in Punjab over the past month have raised significant concern amongst Sikhs around the world. In response, there has been a flurry of conversation about what is taking place but a noticeable lack of analysis regarding the underlying issues and emerging patterns.
ਜਦੋਂ ਕਮਾਨ ਤਣੀ ਹੋਵੇ ਤਾਂ ਸਵੈ-ਜਾਬਤਾ ਹੋਰ ਵੀ ਲਾਜਮੀ ਹੋ ਜਾਂਦਾ ਹੈ…
ਆਖਰੀ ਗੱਲ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿਚ ਬਿਜਲਈ ਜਗਤ ’ਚ ਉਸਾਰੇ ਜਾਣ ਵਾਲੇ ਬਿਰਤਾਂਤ ਜਮੀਨੀ ਹਾਲਾਤ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੀ ਸਥਿਤੀ ਵਿਚ ਜਮੀਨੀ ਹਕੀਕਤ ਤੋਂ ਟੁੱਟੀ ਬਿਜਲਈ ਜਗਤ ਦੀ ਬਿਰਤਾਂਤਕਾਰੀ ਹੋਰ ਵੀ ਗੰਭੀਰ ਮਸਲਾ ਬਣ ਜਾਂਦੀ ਹੈ। ਅਸਥਿਰਤਾ ਵਿਚ ਹਾਲਾਤ ਤਣੀ ਹੋਈ ਕਮਾਨ ਜਿਹੇ ਹੁੰਦੇ ਹਨ ਜਿੱਥੇ ਧਿਆਨ ਜਾਂ ਪੋਟੇ ਦੀ ਜ਼ਰਾ ਜਿੰਨੀ ਹਰਕਤ ਵੀ ਤੀਰ ਨੂੰ ਕਾਮਨੋ ਕੱਢ ਦਿੰਦੀ ਹੈ ਜਿਸ ਉੱਤੇ ਮੁੜ ਕਿਸੇ ਦਾ ਅਖਤਿਆਰ ਨਹੀਂ ਰਹਿੰਦਾ। ਅਜਿਹੀ ਹਾਲਤ ਵਿਚ ਬਹੁਤ ਸੁਚੇਤ ਰਹਿਣ ਅਤੇ ਆਪਣੇ ਵਿਹਾਰੀ ਦੀ ਲਗਾਤਾਰ ਸਵੈ-ਪੜਚੋਲ ਕਰਦੇ ਰਹਿਣ ਦੀ ਜਰੂਰਤ ਹੈ। ਆਸ ਹੈ ਕਿ ਅਸੀਂ ਇਸ ਪਾਸੇ ਜਰੂਰ ਧਿਆਨ ਦਿਆਂਗੇ।
ਹਾਲੀਆ ਗ੍ਰਿਫਤਾਰੀਆਂ ਪਿਛਲੇ ਵਰਤਾਰੇ ਨੂੰ ਸਮਝਣ ਦੀ ਲੋੜ
ਇਹ ਮਹਿਜ ਇਕ ਅੱਧ ਮਾਮਲੇ ਜਾਂ ਘਟਨਾ ਦੀ ਗੱਲ ਨਹੀਂ ਹੈ। ਇਹ ਮਹਿਜ ਗ੍ਰਿਫਤਾਰੀਆਂ ਦੀ ਲੜੀ ਜਾਂ ਘਟਨਾਕ੍ਰਮ ਨਹੀਂ ਹੈ। ਬਲਕਿ ਇਹ ਇਕ ਤਰ੍ਹਾਂ ਨਾਲ ਸਿੱਖਾਂ ਦੇ ਸਵੈ ਦੇ ਪ੍ਰਗਟਾਵੇ ਤੇ ਸਰਗਰਮੀ ਨੂੰ ਦਬਾਉਣ ਦੀ ਬਕਾਇਦਾ ਕਵਾਇਦ ਤੇ ਵਰਤਾਰਾ ਹੈ। ਇਸ ਦਾ ਟਾਕਰਾ ਕਰਨ ਲਈ ਇਹ ਜਰੂਰ ਹੈ ਕਿ ਇਸ ਨੂੰ ਵਿਆਪਕ ਚੌਖਟੇ ਵਿਣ ਰੱਖ ਕੇ ਵੇਖੀਏ, ਘੋਖੀਏ ਅਤੇ ਸਮਝੀਏ, ਤੇ ਇਸ ਦੀ ਹਕੀਕਤ ਨੂੰ ਉਜਾਗਰ ਕਰੀਏ।
ਬੇਅਦਬੀ ਘਟਨਾਵਾਂ ਦਾ ਬਦਲਿਆ ਤਰੀਕਾ-ਕਾਰ: ਵਰਤਾਰੇ ਅਤੇ ਮਨੋਰਥਾਂ ਦੀ ਸ਼ਨਾਖਤ ਕਰਨ ਦੀ ਲੋੜ
ਪੰਜਾਬ ਤੇ ਇੰਡੀਆ ਦੇ ਅੰਦਰੂਨੀ ਸਿਆਸੀ ਹਾਲਾਤ ਅਤੇ ਦੱਖਣ ਏਸ਼ੀਆਈ ਖਿੱਤੇ ਤੇ ਇੰਡੀਆ ਦੀਆਂ ਚੀਨ-ਪਾਕਿਸਤਾਨ ਵਾਲੀਆਂ ਸਰਹੱਦਾਂ ਦੇ ਹਾਲਾਤ ਦੇ ਮੱਦੇਨਜ਼ਰ ਇਹ ਘਟਨਾਵਾਂ ਸਿੱਖਾਂ ਲਈ ਆ ਰਹੇ ਹਾਲਾਤ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਹਨ। ਜਿੱਥੇ ਆਉਂਦੇ ਦਿਨਾਂ ਦੇ ਘਟਨਾਕ੍ਰਮ ਉੱਤੇ ਬਾਰੀਕ ਨਜ਼ਰ ਰੱਖਣ ਦੀ ਲੋੜ ਹੋਵੇਗੀ ਓਥੇ ਹਾਲੀਆਂ ਘਟਨਾਕ੍ਰਮ ਨੂੰ ਵੀ ਨਿੱਠ ਕੇ ਘੋਖਣ ਦੀ ਲੋੜ ਹੈ।
फ़र्ज़ी खातों के जरिए सिखों के खिलाफ नफरत का जाल: क्या भारत ने खतरनाक ‘सोमीकह’ व्यवस्था बना ली है?
पिछले दिनों में, ब्रिटिश ब्रॉडकास्टिंग कॉरपोरेशन (बीबीसी) जो की यूनाइटेड किंगडम का राष्ट्रीय प्रसारक है, कि एक रिपोर्ट सामने आई है कि बिजल सथ ( सोशल मीडिया) के फर्जी खातों का एक मकड़जाल (नेटवर्क) सामने आया है जो किसान संघर्ष के दौरान सिखों के खिलाफ झूठी नफरत फैला रहा था। बीबीसी की यह रिपोर्ट, सेंटर फॉर इंफॉर्मेशन रेजिलिएंस द्वारा किये गए एक शोध पर आधारित है, जिसकी एक प्रति बीबीसी को लीक हुई थी और उसने इस रिपोर्ट के बारे में प्रकाशित कर दिया । रिपोर्ट के मुताबिक, इस खबर को सार्वजनिक करने से पहले एजेंसी के साथ साझा किया गया था। सेंटर फॉर इंफॉर्मेशन रेजिलिएंस का पूरा अनुसन्धान अब सार्वजनिक कर दिया गया है।