ਸਾਲ 2009 ਵਿੱਚ ਅਗਸਤ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੇਵਾ ਕਰਦਿਆਂ ਅਸੀਂ ਕੁਝ ਨੌਜਵਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਨਣ ਲਈ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਭਾਈ ਖਾਲੜਾ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਜੀ ਅਤੇ ਪਿਤਾ ਜੀ ਬਾਪੂ ਕਰਤਾਰ ਸਿੰਘ ਨੂੰ ਮਿਲੇ ਸਾਂ।

ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ
9ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ਰਹਿਣ ਤੋਂ ਬਾਅਦ 'ਘਰੇਲੂ ਜੰਗ' (ਸਿਵਲ ਵਾਰ) ਅਤੇ ਫੇਰ ਰੂਸ ਅਤੇ ਅਮਰੀਕਾ ਵਿਚਕਾਰ ਲੜੀ ਜਾਣ ਵਾਲੀ 'ਠੰਡੀ ਜੰਗ' (ਕੋਲਡ ਵਾਰ) ਦਾ ਮੈਦਾਨ ਬਣਿਆ।

ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ।

ਪੰਜਾਬ ਦਾ ਜਲ ਸੰਕਟ: ਮੌਜੂਦਾ ਸਥਿਤੀ ਅਤੇ ਸੰਭਾਵੀ ਹੱਲ
ਕੁਦਰਤ ਵੱਲੋਂ ਬਖਸ਼ੀਆਂ ਵਡਮੁੱਲੀਆਂ ਨਿਆਮਤਾਂ ਵਿੱਚੋਂ ਪਾਣੀ ਧਰਤੀ ਦੇ ਹਰ ਬਸ਼ਿੰਦੇ ਲਈ ਬਹੁਤ ਅਹਿਮ ਹੈ। ਧਰਤੀ ਉੱਤੇ 71% ਪਾਣੀ ਹੈ ਜਿਸ ਕਰਕੇ ਇਸ ਨੂੰ ‘ਨੀਲਾ ਗ੍ਰਹਿ’ ਵੀ ਕਿਹਾ ਜਾਂਦਾ ਹੈ। ਧਰਤੀ ‘ਤੇ ਪਾਣੀ ਦੇ ਪੂਰੇ ਭੰਡਾਰ ਵਿੱਚੋਂ ਤਕਰੀਬਨ 97% ਪਾਣੀ ਸਮੁੰਦਰਾਂ ਦੇ ਵਿੱਚ, 2% ਗਲੇਸ਼ੀਅਰ ਅਤੇ ਬਰਫ ਦੇ ਰੂਪ ਵਿੱਚ ਮੌਜੂਦ ਹੈ ਅਤੇ ਬਾਕੀ ਬਚਦੇ 1% ਵਿੱਚ ਨਦੀਆਂ, ਨਹਿਰਾਂ, ਝੀਲਾਂ, ਜਮੀਨ ਹੇਠਲਾ ਪਾਣੀ ਆਦਿ ਸਾਰੇ ਸੋਮਿਆਂ ਦਾ ਪਾਣੀ ਸ਼ਾਮਿਲ ਹੈ।

ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ
ਪੰਥ ਸੇਵਕ ਭਾਈ ਦਲਜੀਤ ਸਿੰਘ ਵੱਲੋਂ ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਨਾਲ ਸੁਨੇਹਾ ਸਾਂਝਾ ਕੀਤਾ ਗਿਆ ਹੈ।

ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ
ਦੇਸ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ ਮਨਾਇਆ ਜਾਂਦਾ ਹੈ।

ਭਾਈ ਨਰਾਇਣ ਸਿੰਘ ਵੱਲੋਂ ਕੀਤੇ ਖੜਾਕ ਬਾਰੇ ਭਾਈ ਦਲਜੀਤ ਸਿੰਘ ਦਾ ਬਿਆਨ
ਲੰਘੇ ਦਿਨੀਂ ਭਾਈ ਨਰਾਇਣ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਘੰਟਾਘਰ ਡਿਓੜੀ ਦੇ ਬਾਹਰਵਾਰ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਦੇ ਯਤਨ ਤੇ ਇਸ ਤੋਂ ਪੈਦਾ ਹੋਏ ਹਾਲਾਤਾਂ ਬਾਰੇ ਭਾਈ ਦਲਜੀਤ ਸਿੰਘ ਨੇ ਇਕ ਲਿਖਤੀ ਬਿਆਨ ਜਾਰੀ ਕੀਤਾ ਹੈ।

ਬਾਦਲ ਦਲੀਆਂ ਦੇ ਗੁਨਾਹਾਂ ਦੀ ਤਨਖਾਹ ਵਾਲਾ ਫੈਸਲਾ ਪੰਥਕ ਕਸੌਟੀ ਉੱਤੇ ਖਰਾ ਨਹੀਂ ਉੱਤਰਦਾ: ਭਾਈ ਦਲਜੀਤ ਸਿੰਘ
੦੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਤਨਖਾਹ ਲਗਾਏ ਜਾਣ ਦੀ ਸਮੁੱਚੀ ਕਾਰਵਾਈ ਬਾਰੇ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਅੱਜ ਇਕ ਲਿਖਤੀ ਬਿਆਨ ਜਾਰੀ ਕੀਤਾ ਹੈ।

ਕਿਤਾਬ ਪੜਚੋਲ – ਸਿੱਖ ਨਸਲਕੁਸ਼ੀ ਦਾ ਖੁਰਾਖੋਜ ਭਾਗ ੨
ਇਸ ਕਿਤਾਬ ਦੇ ਮੂਲ ਰੂਪ ਵਿੱਚ ੬ ਭਾਗ ਹਨ। ਪਹਿਲੇ ਪੰਜ ਭਾਗਾਂ ਵਿੱਚ ਭਾਰਤ ਦੇ ਪੰਜ ਸੂਬਿਆਂ (ਬਿਹਾਰ, ਪੱਛਮ ਬੰਗਾਲ, ਝਾਰਖੰਡ, ਮਣੀਪੁਰ, ਆਸਾਮ) ਬਾਰੇ ਜਾਣਕਾਰੀ ਹੈ ਜਿਨ੍ਹਾਂ ਵਿੱਚ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਛੇਵੇਂ ਭਾਗ ਵਿੱਚ ਸਿੱਖ ਨਸਲਕੁਸ਼ੀ ਨਾਲ ਸਬੰਧੀ ਦਸਤਾਵੇਜ਼ ਹਨ, ਜਿਨ੍ਹਾਂ ਵਿੱਚ ਉਸ ਸਮੇਂ ਪੁਲਿਸ ਨੂੰ ਲਿਖਾਈ ਰਿਪੋਰਟ ਦੀ ਕਾਪੀ, ਪ੍ਰਸ਼ਾਸਨ ਨੂੰ ਲਿਖੀਆਂ ਚਿੱਠੀਆਂ , ਸਵੈ ਘੋਸ਼ਣਾ ਪੱਤਰ, ਨੁਕਸਾਨ ਬਾਰੇ ਵੇਰਵੇ, ਜ਼ਖਮੀ ਹੋਏ ਸਿੱਖਾਂ ਦੀਆਂ ਸੂਚੀਆਂ ਦਿੱਤੀਆਂ ਹੋਈਆਂ ਹਨ।

ਮਨੁੱਖੀ ਹੱਕਾਂ ਦਾ ਪਹਿਰੇਦਾਰ ਸੀ ਜਸਵੰਤ ਸਿੰਘ ਖਾਲੜਾ
ਮਨੁੱਖੀ ਅਧਿਕਾਰਾਂ ਦੇ ਮਹਾਨ ਪਹਿਰੇਦਾਰਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਕੁਝ ਨਾਂਅ ਜਿਵੇਂ ਜੌਨ ਡਬਲਿਊ. ਸਟੀਫਨ, ਇਬਰਾਹੀਮ ਲਿੰਕਨ, ਐੱਮ. ਲੀਆਨੋ ਜਪਾਟਾ, ਮਾਰਟਿਨ ਲੂਥਰ ਕਿੰਗ, ਮੋਰਿਨ ਓਡਿਨ, ਧੀਰੇਂਦਰਨਾਥ ਦੱਤ ਆਦਿ ਪ੍ਰਮੁੱਖ ਹਨ।