ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ ਅਤੇ ਇਨ੍ਹਾਂ ਕੋਲ ਹੀ ਰਹਿ ਕੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਕੀਤੀ ਸੀ।
Author: ਗੁਰਤੇਜ ਸਿੰਘ ਠੀਕਰੀਵਾਲਾ (ਡਾ.) (ਗੁਰਤੇਜ ਸਿੰਘ ਠੀਕਰੀਵਾਲਾ (ਡਾ.))
Post
ਚੜ੍ਹਦੀਕਲਾ ਤੇ ਬੀਰਤਾ ਦਾ ਸੁਮੇਲ ਹੈ ਹੋਲਾ-ਮਹੱਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਨਾਲ ਸਿਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜਾਮਨ ਹਨ ਅਤੇ ਸਿਖੀ ਦੀ ਵਿਲਖਣਤਾ ਦੇ ਹਵਾਲੇ ਨਾਲ ਸਿਖ ਸਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ।