ਮੋਦੀ-ਸ਼ਾਹ ਸਰਕਾਰ ਨੇ ਗੁਰਧਾਮਾਂ ਦੀ ਯਾਤਰਾ ਦੀ ਮਨਜੂਰੀ ਦਿੱਤੀ ਜਾਂ ਨਵੀਆਂ ਰੋਕਾਂ ਵਧਾਈਆਂ?

ਮੋਦੀ-ਸ਼ਾਹ ਸਰਕਾਰ ਨੇ ਗੁਰਧਾਮਾਂ ਦੀ ਯਾਤਰਾ ਦੀ ਮਨਜੂਰੀ ਦਿੱਤੀ ਜਾਂ ਨਵੀਆਂ ਰੋਕਾਂ ਵਧਾਈਆਂ?
ਮੋਦੀ-ਸ਼ਾਹ ਸਰਕਾਰ ਨੇ ਗੁਰਧਾਮਾਂ ਦੀ ਯਾਤਰਾ ਦੀ ਮਨਜੂਰੀ ਦਿੱਤੀ ਜਾਂ ਨਵੀਆਂ ਰੋਕਾਂ ਵਧਾਈਆਂ?
  • ਅੱਜ ਅਖਬਾਰਾਂ ਵਿਚ ਖਬਰ ਹੈ ਕਿ ਮੋਦੀ-ਸ਼ਾਹ ਸਰਕਾਰ ਨੇ “ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ” ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ “ਸਿੱਖ ਜਥੇ ਨੂੰ ਨਨਕਾਣਾ ਸਾਹਿਬ ਦੀ ਮਨਜੂਰੀ” ਦੇ ਦਿੱਤੀ ਹੈ।
  • ਇਸ “ਦਰਿਆ ਦਿਲੀ” ਲਈ ਮੋਦੀ-ਸ਼ਾਹ ਸਰਕਾਰ ਦਾ ਧੰਨਵਾਦ ਕਰਨ ਮਿਲਵਰਤਣੀਏ ਸਿੱਖਾਂ ਵਿਚ ਦੌੜ ਲੱਗ ਚੁੱਕੀ ਹੈ।
  • ਸਰਕਾਰ ਵੱਲੋਂ ਪਹਿਲਾਂ ਯਾਤਰਾ ਉੱਤੇ ਰੋਕ ਲਾਉਣ ਤੇ ਫਿਰ ਇਜਾਜ਼ਤ ਦੇਣ ਵਿਚ ਹੀ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਬਹੁਤਾ ਦੱਸ ਰਹੇ ਹਨ ਤੇ ਨਾ ਹੀ ‘ਧੰਨਵਾਦੀਏ’।
  • ਪੰਜਾਬ ਦੇ ਇਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਹਨਾ ਮੁਤਾਬਿਕ ਯਾਤਰਾਂ ਉੱਤੇ ਖੂਫੀਆ ਏਜੰਸੀਆਂ ਤੇ ਪੁਲਸੀਆਂ ਜਾਂਚ-ਪੜਤਾਲ ਦੀਆਂ ਕਈ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ।
  • ਜਿੱਥੇ ਪਹਿਲਾਂ ਜਥੇ ਪਾਕਿਸਤਾਨ ਹਾਈਕਮਿਸ਼ਨ ਕੋਲ ਵੀਜ਼ਾ ਲੈਣ ਲਈ ਸਿੱਧੇ ਕਾਗਜ਼ ਦਾਖਲ ਕਰ ਸਕਦੇ ਸਨ ਓਥੇ ਹੁਣ ਸਿੱਖ ਸੰਸਥਾਵਾਂ ਨੂੰ ਪਹਿਲਾਂ ਸੂਬਾ ਸਰਕਾਰਾਂ ਰਾਹੀਂ ਕੇਂਦਰ ਕੋਲੋਂ ਸਹਿਮਤੀ ਲੈਣੀ ਪਵੇਗੀ।
  • ਸਿੱਖ ਸੰਸਥਾਵਾਂ ਵੱਲੋਂ ਆਏ ਯਾਤਰੂਆਂ ਦੇ ਵੇਰਵਿਆਂ ਦੀ ਸੂਬਾ ਪੁਲਿਸ, ਸੀ.ਆਈ.ਡੀ., ਸੂਬੇ ਦੀਆਂ ਖੂਫੀਆ ਏਜੰਸੀਆਂ ਵੱਲੋਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਵਿਚ ਜਾਂਚ ਪੜਤਾਲ ਕੀਤੀ ਜਾਵੇਗੀ।
  • ਸਿਰਫ ਉਹਨਾ ਯਾਤਰੂਆਂ ਨੂੰ ਹੀ ਯਾਤਰਾ ਤੇ ਜਾਣ ਦਿੱਤਾ ਜਾਵੇਗਾ ਜਿਹਨਾ ਨੂੰ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਮਨਜੂਰੀ ਦੇਵੇਗਾ।
  • ਜੇਕਰ ਕੋਈ ਵਿਅਕਤੀ ਜਾਂ ਜਥਾ ਪਾਕਿਸਤਾਨ ਹਾਈਕਮਿਸ਼ਨ ਕੋਲ ਯਾਤਰਾ ਵੀਜ਼ਾ ਲੈਣ ਲਈ ਸਿੱਧੇ ਤੌਰ ਉੱਤੇ ਕਾਗਜ਼ ਦਾਖਲੇ ਕਰੇਗਾ ਤਾਂ ਉਸ ਖਿਲਾਫ ਪਾਸਪੋਰਟ ਕਾਨੂੰਨ 1967 ਦੀ ਧਾਰਾ 19 ਤਹਿਤ ਕਾਰਵਾਈ ਕੀਤੀ ਜਾਵੇਗੀ।
  • ਇਹ ਗੱਲ ਠੀਕ ਹੈ ਕਿ ਇੰਡੀਆ-ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤ ਵਿਚ ਸਿੱਖ ਜਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨੇਮਾਂ ਵਿਚ ਹੋਇਆਂ ਤਬਦੀਲੀਆਂ ਬਾਰੇ ਸੁਚੇਤ ਹੋਣ ਦੀ ਲੋੜ ਹੈ।
  • ਖਦਸ਼ਾ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ। ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰਨਾਂ ਗੁਰਧਾਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੂਫੀਆ ਏਜੰਸੀਆਂ ਹੀ ਕਰਿਆ ਕਰਨਗੀਆਂ।
  • ਜ਼ਿਕਰਯੋਗ ਹੈ ਕਿ ਪਹਿਲਾਂ ਯਾਤਰਾ ਵਿਚ ਅਜਿਹੀਆਂ ਸ਼ਰਤਾਂ ਨਹੀਂ ਸਨ। ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ। ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਵੱਲ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਧਾਮਾਂ ਦੀ ਯਾਤਰਾਂ ਉੱਤੇ ਹੋਰ ਵੀ ਵੱਡੇ ਰੂਪ ਵਿਚ ਲਾਗੂ ਕੀਤੀ ਜਾ ਰਹੀ ਹੈ।
  • ਦਿੱਲੀ ਦਰਬਾਰ ਸਿੱਖਾਂ ਵਾਸਤੇ ਲਹਿੰਦੇ ਪੰਜਾਬ ਵਿਚਲੇ ਗੁਰਧਾਮਾਂ ਦੀ ਯਾਤਰਾ ਦਾ ਦਾਇਰਾ ਭੀੜਾ ਕਰ ਰਿਹਾ ਹੈ ਪਰ ਧੰਨਵਾਦੀਏ ਮੋਦੀ-ਸ਼ਾਹ ਨੂੰ ਆਪਣੀ ਲਗਾਈ ਰੋਕ ਹਟਾਉਣ ਬਹਾਨੇ ਗੁਰਤੀਰਥ ਯਾਤਰਾ ਉੱਤੇ ਹੋਰ ਰੋਕਾਂ ਲਾਉਣ ਤੇ ਇਸ ਨੂੰ ਪੁਲਿਸ ਤੇ ਖੂਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਵਿਚ ਵਿਅਸਤ ਹਨ। ਸੁਹਿਰਦ ਸਿੱਖ ਹਿਸਿਆਂ ਨੂੰ ਇਸ ਪਾਸੇ ਗੌਰ ਕਰਨੀ ਚਾਹੀਦੀ ਹੈ।
0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x