ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ

ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ

‘ਬਾਬਾ ਬਕਾਲਾ’ ਤੋਂ ਭਾਵ ਇਹ ਸੀ ਕਿ ਗੁਰੂ ਪਿੰਡ ਬਕਾਲੇ ਵਿਚ ਹੈ, ਬਹੁਤ ਸਾਰੇ ਗੁਰੂ ਸਾਹਿਬ ਦੇ ਦੂਰ ਦੇ ਰਿਸ਼ਤੇਦਾਰਾਂ ਤੇ ਝੂਠੇ ਦਾਅਵੇਦਾਰਾਂ ਨੇ ਆਪਣੇ ਆਪ ਦੇ ਨਵੇਂ ਗੁਰੂ ਹੋਣ ਦਾ ਐਲਾਨ ਕੀਤਾ। ਪਰ ਸਚੇ ਸ਼ਰਧਾਵਾਨ ਸਿਖ, ਗੁਰੂ ਪ੍ਰੀਤਮ ਦੀ ਆਤਮਾ ਦੀ ਭਿੰਨੀ ਸੁਗੰਧੀ ਤੋਂ ਜਾਣੂ ਸਨ। ਉਨਾਂ ਨੇ ਛੇਤੀ ਹੀ ਆਪਣੇ ਗੁਰੂ ਨੂੰ ਢੁੂੰਡ ਲਿਆ। ਉਨ੍ਹਾਂ ਦੀ ਖੁਸ਼ੀ ਦਾ ਇਹ ਹਾਲ ਸੀ ਕਿ ਇਕ ਸਿੱਖ ਭਾਈ ਮੱਖਣ ਸ਼ਾਹ ਕੋਠੇ ਦੀ ਛੱਤ ਉਪਰ ਚੜ੍ਹ ਗਿਆ ਤੇ ਖ਼ੁਸ਼ੀ ਵਿਚ ਉਚੀ ਉਚੀ ਕੂਕ ਕੂਕ ਕੇ ਕਹਿਣ ਲਗਾ, ‘ਗੁਰੂ ਲਾਧੋ ਰੇ ! ਗੁਰੂ ਲਾਧੋ ਰੇ ! ਗੁਰੂ ਲੱਭ ਪਿਆ ਹੈ। ਗੁਰੂ ਲੱਭ ਪਿਆ ਹੈ।

ਹੁਣ ਤਕ ਤੇਗ ਬਹਾਦਰ ਜੀ ਗੂੜੀ ਲਿਵ-ਲੀਨਤਾ ਤੇ ਅਤਿ ਦੇ ਇਕਾਂਤਵਾਸ ਵਿਚ ਰਹੇ ਸਨ। ਉਹ ਏਨੇ ਸੰਕੋਚਵਾਨ ਤੇ ਆਤਮ ਮੁਖੀ ਸਨ ਕਿ ਉਚੀ ਪਰਬਤ ਚੋਟੀ ਉਤੇ ਪੁਜਣ ਸਮਾਨ ਕੋਈ ਘਟ ਹੀ ਉਨ੍ਹਾਂ ਤਕ ਪੁਜਦਾ ਸੀ ਉਨ੍ਹਾਂ ਦੀ ਧਿਆਨ ਮਗਨ ਤੇ ਲਿਵਲੀਨ ਬਿਰਤੀ ਤੋਂ ਲੋਕਾਂ ਨੂੰ ਭਰਮ ਜਿਹਾ ਹੋ ਜਾਂਦਾ ਸੀ ਤੇ ਉਹ ‘ਤੇਗਾ ਕਮਲਾ’ ਕਹਿਕੇ ਕੋਲੋਂ ਦੀ ਲੰਘ ਜਾਂਦੇ ਸਨ।

ਹੁਣ ਤਕ, ਅਸਾਂ ਦੇਖਿਆ ਹੈ ਕਿ ਗੁਰੂ ਨਾਨਕ ਦਾ ਹਰ ਸਰੂਪ (ਅਵਤਾਰ) ਭਾਵੇਂ ਵਖਰੇ ਵਖਰੇ ਜਾਮੇ ਵਿਚ ਸੀ ਪਰ (ਜੋਤ ਵਜੋਂ) ਇਕ ਸਮਾਨ ਸੀ। ਤੇਗ ਬਹਾਦਰ ਜੀ ਵੀ ਇਸ ਗੁਰੂ-ਤਵ ਦੀ ਪ੍ਰਾਪਤੀ ਨੂੰ ਆਤਮਾ ਦੀ ਡੂੰਘੀ ਸੰਵੇਦਨਾ ਤੋਂ ਬਿਨਾਂ ਕਿਵੇਂ ਪ੍ਰਾਪਤ ਕਰ ਸਕਦੇ ਸਨ। ਇਸ ਨੀਵੇ ਅਕਾਸ਼ ਦੇ ਉਲਟੇ ਪਿਆਲੇ ਹੇਠਾਂ ਕੈਦ, ਮਨੁੱਖੀ ਜੀਵਨ ਦੀ ਸੋਗੀ ਹੋਣੀ ਤੇ ਦੁਖੀਆਂ ਵਾਲੀ ਦੀਨਤਾ, ਅਤੇ ਆਤੁਰਤਾ ਨੂੰ ਵੇਖਕੇ ਉਹ ਡੂੰਘੀ ਉਪਰਾਮਤਾ ਤੋਂ ਕਿਵੇਂ ਬਚ ਸਕਦੇ ਸਨ । ਉਹ ਸਦਾ ਸਭ ਕੁਝ ਭੁਲਾ ਕੇ ਪ੍ਰਭੁ ਪੀਤਮ ਦੇ ਧਿਆਨ ਵਿਚ ਮਗਨ ਤਾਂ ਰਹਿ ਸਕਦੇ ਸਨ। ਸੰਸਾਰ ਦੇ ਦੁਖਾਂ ਪ੍ਰਤੀ ਏਨੇ ਦਿਆਲ ਤੇ ਗਮਗੀਨ: ਕਿ ਜੇ ਉਹ ਉਸ ਕੇਂਦਰ ਧਾਮ ਤੇ ਬਿਰਾਜਮਾਨ ਨਾ ਹੁੰਦੇ ਜਿਥੋਂ ਕਿ ਪ੍ਰਭੂ ਪ੍ਰੀਤਮ ਦਾ ਪ੍ਰਕਾਸ਼ ਲੱਗਦਾ ਹੈ ਤਾਂ ਉਹ ਇਸ ਹਮਦਰਦੀ ਵਿਚ ਹੀ ਪ੍ਰਾਣ ਤਿਆਗ ਦੇਂਦੇ। ਜੇ ਪ੍ਰਮਾਤਮਾ ਨੇ ਆਪ ਉਨ੍ਹਾਂ ਦੇ ਮਨ ਨੂੰ ਆਪਣੀ ਤੇਜੱਸਵੀ ਅਦਭੁੱਤ ਕਲਾ ਨਾਲ ਨਾ ਜੋੜ ਲਿਆ ਹੁੰਦਾ, ਜੇ ਤੇਗ ਬਹਾਦਰ ਜੀ ਦੀ ਆਤਮਾ ਵਿੱਚੋਂ ਸ਼ਾਤੀ ਨਾ ਮਿਲਦੀ ਤਾਂ ਉਨ੍ਹਾਂ ਦਾ ਆਪਣਾ ਸੁਭਾਵ ਉਨਾਂ ਨੂੰ ਅਵੱਸ਼ ਹੀ ਉਹਨਾਂ ਮਹਾਂਪੁਰਸ਼ਾਂ ਨਾਲ ਜੋੜ ਦੇਂਦਾ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਉਨਾਂ ਮਹਾਂ ਪੁਰਸ਼ਾਂ ਨਾਲ ਜੋੜ ਦੇਂਦਾ ਜਿਨਾਂ ਨੇ ਆਪਣੇ ਜੀਵਨ ਦਾ ਬਲੀਦਾਨ ਦੇ ਦਿੱਤਾ ਸੀ। ਭਵਸਾਗਰ ਦੀ ਪੀੜਾ ਤੋਂ ਬਚਣ ਲਈ ਉਹ ਕਿਸੇ ਕਤਲਗਾਹ ਲ ਲਿਜਾਈ ਜਾ ਰਹੀ ਬੇਦੋਸ਼ੀ ਗਊ ਰੂਹ ਦੀ ਰਖਿਆ ਕਰਨ ਲਈ ਜਾਨ ਵਾਰ ਦੇਂਦੇ।

ਗੁਰ ਤੇਗ ਬਹਾਦਰ ਜੀ ਸਿਰਜੇ ਗਏ ਸੰਸਾਰ ਦੇ ਗਮਾਂ ਦੇ ਗੀਤ ਗਾਉਂਦੇ ਹਨ ਅਤੇ ਉਨ੍ਹਾਂ ਨੂੰ ਉਹ ਅਨੰਤ-ਦ੍ਰਿਸ਼ਟੀ ਪ੍ਰਦਾਨ ਕਰਦੇ ਹਨ ਜੋ ਕੇਵਲ ਉਚੇਰੇ ਆਤਮ-ਅਨੁਭਵ ਦੇ ਅਨੰਦ ਵਿਚੋਂ ਹੀ ਪ੍ਰਗਟ ਹੁੰਦੀ ਹੈ । ਉਹ ਖੁਸ਼ੀ ਕੇਵਲ ਹਰੀ ਨਾਮ ਤੇ ਪ੍ਰਭੂ ਦੀ ਸਿਫ਼ਤ ਸਲਾਹ ਵਿਚੋਂ ਹੀ ਲੱਭਦੇ ਹਨ ਅਤੇ ਸਭ ਨੂੰ ਅਜਿਹੀ ਆਤਮਿਕ ਪ੍ਰਾਪਤੀ ਦਾ ਉਪਦੇਸ਼ ਦੇਂਦੇ ਹਨ। ‘ਜੋ ਸੰਸਾਰ ਦੇ ਧੰਨ ਪਦਾਰਥ ਨੂੰ ਅਪਾਰ ਬਣਾਉਂਦੇ ਹਨ ਉਹ ਕੇਵਲ ਨਦੀ ਕੰਢੇ ਰੇਤ ਦੀ ਕੰਧ ਹੀ ਉਸਾਰਦੇ ਹਨ। ਪਾਣੀ ਉਤੇ ਪਾਏ ਗਏ ਚਿਤਰ ਅਤੇ ਲਹਿਰ ਉਤੇ ਉਪਜੇ ਬੁਲਬੁਲੇ ਸਮਾਨ ਇਹ ਛਿਣ ਭੰਗਣ ਤੇ ਅਸਥਿਰ ਮਾਇਆ ਜਾਲ ਧੀਰ ਨਹੀਂ ਬਨਾ ਸਕਦਾ ? ਪ੍ਰਾਣੀ ! ਤੇਰਾ ਸਰਵੋਤਮ ਕਰਮ ਪ੍ਰਭੁ ਪ੍ਰੀਤਮ ਨਾਲ ਜੁੜੇ ਰਹਿਣਾ ਹੈ। ਉਸਦਾ ਧਿਆਨ ਧਰਨਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੁਖ ਵਾਸਤਵ ਵਿਚ ਦੁਖ ਹਨ ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਇਹਸਾਸ ਵਿਚੋਂ ਹੀ ਪ੍ਰਗਟ ਹੁੰਦਾ ਹੈ । ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ।

ਗ਼ਮ ਤੁਹਾਡੀ ਸੰਪਤੀ ਹਨ, ਦੁਖ ਤੁਹਾਡੀ ਆਤਮਾ ਦੀ ਪ੍ਰਸੰਨਤਾ ਹੈ ਇਹ ਪ੍ਰਭੁ ਸਮਾਨ ਮਹਾਨ ਹੋਣ ਦੀ ਅਸਲੀ ਨਿਸ਼ਾਨੀ ਹੈ।

ਤੁਹਾਡਾ ਆਸ਼ਾਵਾਦ ਤਿਆਗੀ ਵਾਲਾ ਸਾਦ ਮੁਰਾਦਾ ਰੂਪ ਵਾਲਾ ਹੈ ਇਸ ਸੰਸਾਰ ਵਿਚੋਂ ਨਹੀਂ, ਪ੍ਰਭੂ-ਪ੍ਰੇਮ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਗੁਰੂ ਤੇਗ ਬਹਾਦਰ ਜੀ ਦਾ ਮਨ ਸਦਾ ਜਾਗਦਾ ਹੈ। ਕੇਵਲ ਉਹੋ ਹੀ ਹਰ ਮਨੁੱਖ ਨੂੰ ਮਾਇਆ ਦੇ ਮੋਹ ਜਾਲ ਵਿਚ ਭਰਮ ਜਾਣ ਵਾਲੀ ਨੀਂਦਰਾ ਤੋਂ ਸਦਾ ਮੁਕਤ ਹੈ। ਗੁਰੂ ਜੀ ਕਹਿੰਦੇ ਹਨ “ਇਕ ਪ੍ਰਭੂ ਨੂੰ ਭੁਲਾਕੇ ਦੂਜੇ ਭਾਵ ਵਿਚ ਫਸ ਜਾਣਾ ਇਹੋ ਹੀ ਮਾਇਆ ਹੈ।” ਹੇ ਧਨ ! ਜੇ ਤੂੰ ਅੱਜ ਆਪਣੇ ਪੀਤਮ ਨਾਲ ਮਿਲਾਪ ਕਰਨਾ ਹੈ ਤਾਂ ਅੱਜ ਦੀ ਰਾਤ ਨੀਂਦਰ ਨੂੰ ਤਿਆਗ ਦੇ।’ ਬਾਣੀ ਦੇ ਅਧਿਐਨ ਤੋਂ ਇਹ ਗਲ ਸਿੱਧ ਹੋ ਜਾਂਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਭਗਤੀ ਭਾਵਨਾ ਅਤੇ ਧਿਆਨ ਉਤੇ ਵਧੇਰੇ ਬਲ ਦੇਣਾ ਉਨ੍ਹਾਂ ਦੀ ਰਚਨਾ ਨੂੰ ਪਹਿਲੇ ਗੁਰੂ ਸਹਿਬਾਨ ਨਾਲ ਹੀ ਜਾ ਜੋੜਦੀ ਹੈ।

ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ
ਜਿਉ ਬਾਲੂ ਕੀ ਭੀਤਿ ॥

ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਇੰਨੀ ਕੋਮਲ ਸੀ ਕਿ ਉਨਾਂ ਦਾ ਤਾਂ ਇਸ ਸੰਸਾਰ ਦੇ ਲੋਕਾਂ ਦੇ ਦੁਖਾਂ ਨਾਲ ਵਾਹ ਨਹੀਂ ਸੀ ਪੈਣਾ ਚਾਹੀਦਾ ਹਿਰਦੇ ਦੇ ਮੌਨ ਵਿਚੋਂ ਉਪਜੀਆਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਵਹਾਏ ਗਏ ਹੰਝੂ ਸਨ। ਬਰਸਾਤ ਦੇ ਬੱਦਲਾਂ ਸਮਾਨ ਨਰਮ ਉਨ੍ਹਾਂ ਦੀ ਬਾਣੀ ਸੁੱਕੇ ਦਿਲਾਂ ਨੂੰ ਹਰਾ ਕਰ ਦਿੰਦੀ ਹੈ।

ਲੋਕੋ ਆਪਣੇ ਆਪ ਨੂੰ ਤਾਂ ਭੁਲ ਜਾਉ, ਪਰ ਪ੍ਰੀਤਮ ਨੂੰ ਨਾ ਭੁਲਾਓ। ਦਾਤਾਂ ਦੇਣ ਵਾਲੇ ਦਾਤਾਰ ਨੂੰ ਨਾ ਵਿਸਾਰੋ। ਇਹ ਗੁਰੂ ਤੇਗ ਬਹਾਦਰ ਜੀ ਦਾ ਸੰਦੇਸ਼ ਹੈ ਜੋ ਦਿਲ ਵਿਚ ਡੂੰਘਾ ਉਤਰਕੇ ਜੀਵਨ ਨੂੰ ਦੁਖਦਾਈ ਪਰ ਸੁਆਦਲਾ ਬਣਾ ਦਿੰਦਾ ਹੈ। ਇਹ ਮਨੁੱਖਾਂ ਨੂੰ ਨਿੰਦਰਾਹੀਣ ਪਰ ਅਨੰਤ ਦੀ ਸ਼ਾਂਤੀ ਨਾਲ ਭਰਪੂਰ ਕਰ ਦਿੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਸਾਨੂੰ ਉਹ ਸੁਖ ਚੈਨ ਬਖਸ਼ਦੇ ਹਨ ਜਿਸ ਨੂੰ ਮੌਤ ਵੀ ਨਹੀਂ ਹਿਲਾ ਸਕਦੀ। ਸਿੱਖ ਸ਼ਹੀਦਾਂ ਲਈ ਇਹ ਇਕੋ ਇੱਕ ਸਭ ਤੋਂ ਸੁਖਦਾਈ ਸ਼ਬਦ ਹਨ। ਇਸ ਸੰਸਾਰਕ ਜੀਵਨ ਨੇ ਸਾਨੂੰ ਕਿਨਾਂ ਤਬਾਹ ਕਰ ਦਿਤਾ ਹੈ ਅਸੀਂ ਉਸ ਉਚੇਰੇ ਆਤਮਿਕ ਜੀਵਨ ਲਈ ਇਸ ਨੂੰ ਬਲੀਦਾਨ ਕਰ ਦਿੰਦੇ ਹਾਂ। ਜੋ ਆਤਮਾ ਦੇ ਝਰੋਖਿਆਂ ਵਿਚ ਖੇੜੇ ਵਿਚ ਵਿਗਸ ਰਿਹਾ ਹੈ ਸਾਡੇ ਲਈ ਸਭ ਕੁਝ ਤੁਛ ਹੈ ਇਹ ਪੈਰਾਂ ਨੂੰ ਪਕੀਆਂ ਬੇੜੀਆਂ ਕੀ ਅਰਥ ਰਖਦੀਆਂ ਹਨ, ਜਦੋਂ ਕਿ ਪ੍ਰੀਤਮ ਤਕ ਪੁਜਣ ਨੂੰ ਆਤਮਾ ਦੀ ਉਡਾਰੀ ਲਈ ਖੰਭ ਪਹਿਲਾਂ ਹੀ ਖਿਲਾਰੇ ਪਏ ਦਿਖਾਈ ਦੇਂਦੇ ਹਨ। ਕਸ਼ਟ, ਤਸੀਹੇ, ਮੌਤ ਤੇ ਬਾਦਸ਼ਾਹਾਂ ਦਾ ਕਰੋਧ ਕੀ ਹੈ ਜਦੋਂ ਕਿ ਸਾਡੇ ਅੰਦਰਲੇ ਕੰਨਾਂ ਵਿਦ ਫਰਿਸ਼ਤੇ ਪਹਿਲਾਂ ਹੀ ਫ਼ਤਹਿ ਦਾ ਗੀਤ ਗਾ ਰਹੇ ਹਨ ? ਸਾਂਝਾਂ, ਚੋਟ, ਅੱਗ, ਪਾਣੀ, ਤਲਵਾਰਾਂ ਕੀ ਵਗਾੜ ਸਕਦੀਆਂ ਸਨ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਚਾਨਣ ਦੀਆਂ ਹਸਤੀਆਂ ਸਾਨੂੰ ਆਪਣੀ ਗਲਵਕੜੀ ਵਿਚ ਘੁਟ ਰਹੀਆਂ ਹਨ, ਅਤੇ ਸਾਡੇ ਇਸੇ ਵਿਸ਼ਵਾਸ਼ ਨੂੰ ਪਕਾ ਕਰ ਰਹੀਆਂ ਹਨ ਕਿ ਅਸੀਂ ਉਸ ਪ੍ਰਮਾਤਮਾ ਦੇ ਹਾਂ ਅਤੇ ਉਹ ਪ੍ਰਭੂ ਸਾਡਾ ਹੈ ਸਭ ਕੁਝ ਚਾਨਣ ਸੰਗੀਤ ਤੇ ਅਨੰਦ ਦੇ ਵਜੂਦ ਵਾਲਾ ਹੈ।

ਗੁਰੂ ਤੇਗ਼ ਬਹਾਦਰ ਅਤੇ ਅੰਮ੍ਰਿਤਸਰ – ਜਿਵੇਂ ਪਹਿਲਾਂ ਕਿਹਾ ਜਾ ਚੁਕਾ ਹੈ ਹੁਣ ਗੁਰੂਧਾਮ ਤੇ ਸਿਖਾਂ ਦਾ ਯਾਤਰਾ ਸਥਾਨ ਕੀਰਤਪੁਰ ਵਿਖੇ ਬਦਲ ਚੁੱਕਾ ਸੀ; ਅੰਮ੍ਰਿਤਸਰ ਆਪੋ ਬਣੇ ਉਨ੍ਹਾਂ ਪੁਜਾਰੀਆਂ ਦੇ ਹੱਥਾਂ ਵਿਚ ਜਾ ਚੁੱਕਾ ਸੀ ਜਿਹੜੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਮਿਲਦੇ ਚੜ੍ਹਾਵੇ ਨੂੰ ਵੇਖਕੇ ਲਾਲਸਾ ਨਾਲ ਭਰ ਗਏ ਸਨ। ਜਦੋਂ ਗੁਰੂ ਸਾਹਿਬ ਪਰਬਤ ਖੰਡ ਵਲ ਨੂੰ ਚਲੇ ਗਏ ਤਾਂ ਸਿੱਖ ਸੰਗਤਾਂ ਨੇ ਵੀ ਉਧਰ ਨੂੰ ਵਹੀਰਾਂ ਘੱਤ ਲਈਆਂ। ਪਿਛੇ ਪੁਜਾਰੀ ਹੀ ਰਹਿ ਗਏ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਇਕ ਨਾਗਰਿਕ ਪ੍ਰਬੰਧ ਹੋਦ ਵਿਚ ਆ ਚੁੱਕਾ ਸੀ ਜੋ ਲੋਕਾਂ ਵਲੋਂ ਅਰਪਨ ਕੀਤੀ ਗਈ ਭੇਟਾ ਦੀ ਉਗਰਾਹੀ ਕਰਦਾ ਸੀ ਜਿਸਨੂੰ ਕਿ ਨਵੇਂ ਬਣੇ ਸਿਖ ਸ਼ਹਿਰਾਂ, ਤਲਾਬਾਂ ਤੇ ਗੁਰਧਾਮਾਂ ਦੇ ਸੁਧਾਰ ਤੇ ਵਾਧੇ ਲਈ ਵਰਤਿਆ ਜਾਂਦਾ ਸੀ। ਬਹੁਤ ਵਾਰ ਇਹ ਪ੍ਰਬੰਧ ਸਿਖਾਂ ਤੋਂ ਵਖਰੇ ਹੋਰ ਹੱਥਾਂ ਵਿਚ ਚਲਿਆ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਹਰ ਕੋਈ ਆਪਣੇ ਆਪ ਨੂੰ ਸਿਖ ਅਖਵਾਉਣ ਦਾ ਚਾਹਵਾਨ ਹੁੰਦਾ ਸੀ । ਕੁਝ ਸਮੇਂ ਤਕ ਇਹ ਨਾਗਰਿਕ ਪ੍ਰਬੰਧ ਬਹੁਤ ਸੁਹਣੀ ਤਰ੍ਹਾਂ ਚਲਦਾ ਰਿਹਾ ਪਰ ਪਿਛੋਂ ਇਸ ਵਿਚ ਗੁਰੂ ਘਰ ਦੇ ਦੋਖੀ ਦਾਖਲ ਹੋ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਮਸੰਦ ਜਾਂ ਉਗਰਾਹਕ ਦੇ ਰੂਪ ਵਿਚ ਭਰਤੀ ਕਰਵਾ ਲਿਆ ਅਤੇ ਇਸ ਸਾਰੇ ਪ੍ਰਬੰਧ ਨੂੰ ਸਿਖਾਂ ਦਾ ਵਿਰੋਧੀ ਬਣ ਦਿੱਤਾ ।

ਇਹ ਪ੍ਰਬੰਧਕ ਸਿਖਾਂ ਨੂੰ ਕਈ ਤਰ੍ਹਾਂ ਨਾਲ ਦੁਖੀ ਕਰਨ ਲਗੇ ਪਰ ਗੁਰੂ ਦੇ ਸਿਖ ਉਨ੍ਹਾਂ ਨੂੰ ਗੁਰੂ ਪ੍ਰੀਤਮ ਵਲੋਂ ਭੇਜੇ ਗਏ ਸਮਝਕੇ ਹਰ ਗਲ ਨੂੰ ਬਿਨਾਂ ਕੁਝ ਕਹਿਣ ਤੇ ਗਿਲੇ ਸ਼ਿਕਵੇ ਦੇ ਜਰ ਲੈਂਦੇ ਸਨ । ਇਨ੍ਹਾਂ ਦਾ ਸਭ ਕੱਚਾ ਚਿੱਠਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਅਨੰਦਪੁਰ ਸਾਹਿਬ ਵਿਖੇ ਇਕ ਨਾਟਕ ਦੇ ਰੂਪ ਵਿਚ ਉਘਾੜਿਆ ਗਿਆ ਤਾਂ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ। ਇਸ ਪਿਛੋਂ ਉਨ੍ਹਾਂ ਨੇ ਮਸੰਦ ਪ੍ਰਬੰਧ ਦਾ ਅੰਤ ਕਰ ਦਿਤਾ ਅਤੇ ਮਸੰਦਾਂ ਦੇ ਜਬਰ ਨੂੰ ਵੀ ਠੱਲ ਪਾ ਦਿੱਤੀ।

ਜਦੋਂ ਗੁਰੂ ਤੇਗ ਬਹਾਦਰ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਤਾਂ ਇਸ ਜਬਰ ਦੇ ਚਿੰਨ ਪ੍ਰਗਟ ਹੋ ਚੁੱਕੇ ਸਨ । ਪੁਜਾਰੀਆਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਦਿਤੇ ਤੇ ਗੁਰੂ ਜੀ ਨੂੰ ਅੰਦਰ ਨਾ ਜਾਣ ਦਿਤਾ । ਇਸ ਉਤੇ ਉਨ੍ਹਾਂ ਵਚਨ ਕੀਤਾ, ‘ਅੰਮ੍ਰਿਤਸਰ ਦੇ ਪੁਜਾਰੀ ਦਿਲਾਂ ਦੇ ਅੰਨੇ ਹਨ ਅਤੇ ਆਪਣੀ ਤ੍ਰਿਸ਼ਨਾ ਦੀ ਅਗਨੀ, ਵਿਚ ਸੜ ਰਹੇ ਹਨ।’ ਪਰ ਜਦੋਂ ਇਹ ਖਬਰ ਸ਼ਹਿਰ ਪੁੱਜੀ ਤਾਂ ਸਾਰਾ ਅੰਮ੍ਰਿਤਸਰ ਗੁਰੂ ਜੀ ਦੇ ਚਰਨਾਂ ਤੇ ਆ ਢੱਠਾ। ਇਸ ਰੱਬੀ ਗੀਤਾਂ ਵਾਲੀ ਪਵਿੱਤਰ ਨਗਰੀ ਦੀਆਂ ਮਾਈਆਂ ਨੇ ਗੁਰੂ ਜੀ ਦਾ ਗੁਰ ਸ਼ਬਦਾਂ ਦੀਆਂ ਮਿਠੀਆਂ ਧੁਨਾਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਾਲ ਵਾਲੇ ਪਿੰਡ ਤਕ ਜਿਥੇ ਗੁਰੂ ਜੀ ਆਪਣੇ ਇਕ ਸ਼ਰਧਾਵਾਨ ਸਿਖ ਕੋਲ ਠਹਿਰੇ ਹੋਏ ਸਨ ਬਾਣੀ ਦਾ ਕੀਰਤਨ ਕਰਦੀਆਂ ਗਈਆਂ।

ਗੁਰੂ ਤੇਗ਼ ਬਹਾਦਰ ਜੀ ਇਕ ਥਾਂ ਟਿਕ ਕੇ ਨਹੀਂ ਬੈਠ ਸਕੇ ਕਿਉਂ ਜੋ ਲੋਕਾਂ ਦੇ ਸਮੂਹਕ ਦੁਖੜੇ ਉਨ੍ਹਾਂ ਲਈ ਅਸੀਹ ਹੁੰਦੇ ਰਹੇ ਸਨ। ਉਹ ਲਗਾਤਾਰ ਦੌਰਾ ਹੀ ਕਰਦੇ ਰਹੇ, ਆਪਣੇ ਸੇਵਕਾਂ ਨੂੰ ਪਿੰਡਾਂ ਦੇ ਬਣਾਂ ਦੀਆਂ ਕੁਟੀਆਂ ਵਿਚ ਨਿਵਾਜਦੇ ਰਹੇ। ਉਨ੍ਹਾਂ ਨੇ ਪੂਰਬੀ ਭਾਰਤ ਵਿਚ ਢਾਕਾ ਤੇ ਅਸਾਮ ਤਕ ਯਾਤਰਾ ਕੀਤੀ ਜਿਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਗਏ ਸਨ। ਉਨ੍ਹਾਂ ਨੇ ਗੁਰੂ ਦੀ ਜੋਤ ਨੂੰ ਥਾਂ ਥਾਂ ਤੇ ਮੁੜ ਜਗਾ ਦਿਤਾ। ਧੁਬਰੀ ਵਿਖੇ ਉਨ੍ਹਾਂ ਨੇ ਆਸਾਮ ਵਿਚ ਸੰਗਤ ਕਾਇਮ ਕੀਤੀ ਅਤੇ ਆਪਣੇ ਪਵਿਤਰ ਦਰਸ਼ਨਾਂ ਨਾਲ ਕਈ ਪਰਿਵਾਰਾਂ ਦੇ ਭਾਗ ਚਮਕਾਏ।

ਸ੍ਰੀ ਗੋਬਿੰਦ ਰਾਏ ਜੀ ਦਾ ਜਨਮ – ਪੂਰਬ ਵਲ ਕੀਤੀ ਗਈ ਯਾਤਰਾ ਸਮੇਂ ਗੁਰੂ ਜੀ ਦੀ ਮਾਤਾ ਤੇ ਮਹਲ ਵੀ ਨਾਲ ਸਨ। ਇਸ ਸਮੇਂ ਹੀ ਉਨ੍ਹਾਂ ਦੇ ਸਪੁੱਤਰ ਸ੍ਰੀ ਗੋਬਿੰਦ ਰਾਇ ਜੀ ਦਾ ਜਨਮ ਹੋਇਆ। ਜਦੋਂ ਉਹ ਅਸਾਮ ਨੂੰ ਗਏ ਤਾਂ ਗੁਰੂ ਕੇ ਮਹਲ ਪਟਨਾ ਵਿਖੇ ਹੀ ਟਿਕੇ ਰਹੇ । ਉਨ੍ਹਾਂ ਦੇ ਪਿਛੋਂ ਹੀ ਬਾਲਾ ਪ੍ਰੀਤਮ ਗੋਬਿੰਦ ਰਾਇ ਜੀ ਦਾ ਜਨਮ ਪਟਨਾ ਵਿਖੇ ਹੋਇਆ। ਜਦੋਂ ਗੁਰੂ ਜੀ ਅਸਾਮ ਤੋਂ ਵਾਪਸ ਪਰਤੇ ਤਾਂ ਉਹ ਕੁਝ ਚਿਰ ਪਟਨੇ ਰਹੇ ਪਿਛੋਂ ਜਦੋਂ ਉਹ ਆਪਣੇ ਪੰਜਾਂ ਸੇਵਕਾਂ ਨਾਲ ਅਨੰਦਪੁਰ ਸਾਹਿਬ (ਪੰਜਾਬ) ਵਲ ਨੂੰ ਚਲੇ ਤਾਂ ਗੋਬਿੰਦ ਰਾਇ ਜੀ ਤੇ ਬਾਕੀ ਪਰਿਵਾਰ ਉਥੇ ਹੀ ਰਿਹਾ। ਉਹ ਚਾਹੁੰਦੇ ਸਨ ਕਿ ਜਦੋਂ ਤਕ ਬਚਾ ਪੰਜਾਬ ਲਈ ਸਫਰ ਕਰਨ ਦੇ ਯੋਗ ਹੋ ਜਾਵੇ ਉਨ੍ਹਾਂ ਚਿਰ ਉਸ ਦੀ ਮਾਤਾ ਸਫਰ ਨਾ ਕਰੇ। ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਨ ਤੇ ਬਾਲ ਗੋਬਿੰਦ ਰਾਇ ਤੇ ਬਾਕੀ ਪਰਿਵਾਰ ਪਟਨੇ ਵਿਚ । ਇਥੇ ਹੀ ਗੋਬਿੰਦ ਰਾਇ ਜੀ ਨੇ ਆਪਣਾ ਬਾਲਪਨ ਤੇ ਲੜਕਪਣ ਗੁਜ਼ਾਰਿਆ। ਗੁਰੂ ਤੇਗ ਬਹਾਦਰ ਜੀ ਦਾ ਵਿਛੋੜਾ ਉਨ੍ਹਾਂ ਦੀ ਮਾਤਾ ਸੁਪੱਤਨੀ ਤੇ ਹੁਣ ਬਾਲ ਲਈ ਬੜਾ ਦਿਲ ਚੀਰਵਾਂ ਸੀ। ਪਰ ਵਿਛੜਣ ਸਮੇਂ ਗੁਰੂ ਜੀ ਸਦਾ ਹੀ ਇਹ ਫੁਰਮਾਉਂਦੇ ਰਹੇ ਕਿ ਇਹ ਅਕਾਲ ਪੁਰਖ ਦੀ ਰਜ਼ਾ ਹੈ। ਜਿਵੇਂ ਪਟਨੇ ਉਹ ਅਸਧਾਰਨ ਰੂਪ ਵਿਚ ਲੰਮੇ ਸਮੇਂ ਲਈ ਵਿਛੜੇ ਸਨ ਤਿਵੇਂ ਹੁਣ ਉਹ ਉਸਤੋਂ ਵੀ ਵਧੀਕ ਲੰਮੇਂ ਸਮੇਂ ਲਈ ਵਿਛੜ ਗਏ।

 ਬਾਲਾ ਪ੍ਰੀਤਮ – ਬਾਲ ਗੁਰੂ ਗੋਬਿੰਦ ਸਿੰਘ ਜੀ ਦੀ ਅਝੁਕ ਆਤਮਾ ਦਾ ਵਰਣਨ ਉਨ੍ਹਾਂ ਦੇ ਇਕ ਸਚੇ ਸੇਵਕ ਦੀ ਖਾਲਸਾ ਟਰੈਕਟ ਸੁਸਾਇਟੀ ਅੰਮ੍ਰਿਤਸਰ ਵਲੋਂ ਛਪੀ ਪੁਸਤਕ (ਬਾਲਾ ਪ੍ਰੀਤਮ) ਵਿਚ ਮਿਲਦਾ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਟਨੇ ਵਿਚ ਬਤੀਤ ਕੀਤੇ ਗਏ ਜੀਵਨ ਦੇ ਡੂੰਘੇ ਅਧਿਐਨ ਪਿਛੋਂ ਰਚੀ ਗਈ ਹੈ ਜਿਸਦੇ ਸਮਾਚਾਰ ਅਤੇ ਪ੍ਰਸੰਗ ਸ੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਦੇ ਸਮਰੂਪ ਪ੍ਰਤੀਤ ਹੁੰਦੇ ਹਨ।ਪਟਨਾ ਵਿਖੇ ਉਨਾਂ ਨੇ ਸਾਰੇ ਦਿਲਾਂ ਨੂੰ ਮੋਹ ਲਿਆ ਸੀ ਅਤੇ ਆਪ ਸ਼ਰਧਾਲੂਆਂ ਦੇ ਧਿਆਨ ਦੇ ਕੇਂਦਰ ਬਣ ਗਏ ਸਨ। ਉਨ੍ਹਾਂ ਨੂੰ ਬਾਲ ਗੋਬਿੰਦ ਰਾਇ ਜੀ ਤੋਂ ਅਧਿਆਤਮਕ ਤਰ੍ਹਾਂ ਦੇ ਸਾਰੇ ਚਿੰਨ ਪ੍ਰਤਖ ਹੋ ਗਏ ਸਨ, ਪਟਨੇ ਦੇ ਲੋਕਾਂ ਦੀ ਮਨੋ-ਭਾਵਨਾ ਅਨੁਸਾਰ ਉਹ ਉਨ੍ਹਾਂ ਨੂੰ ਰਾਮ ਜਾਂ ਕ੍ਰਿਸ਼ਨ ਦੇ ਰੂਪ ਵਿਚ ਦਰਸ਼ਨ ਦੇਂਦੇ ਸਨ। ਸੂਰਜ ਉਦੇ ਹੋਣ ਸਮੇਂ ਗੰਗਾ ਜੀ ਦੇ ਕੰਢੇ ਨੇਤਰ ਮੁੰਧ ਕੇ ਬੈਠੇ ਸ਼ਰਧਾਲੂ ਭਗਤਾਂ ਨੇ ਗੋਬਿੰਦ ਜੀ ਨੂੰ ਆਪਣੀ ਨੀਲੀ ਕਮਾਨ ਵਿਚੋਂ ਸੁਨਿਹਰੀ ਤੀਰ ਮਾਰ ਰਹੇ ਤਕਿਆ ਸੀ

ਉਹ ਪਟਨੇ ਦੀਆਂ ਸੁਆਣੀਆਂ ਤੇ ਕੁੜੀਆਂ ਚਿੜੀਆਂ ਨਾਲ ਚੋਜ ਕਰਦੇ ਸਨ ਅਤੇ ਖੁਸ਼ੀ ਦੇ ਵਹਿੰਦੇ ਪ੍ਰਵਾਹ ਰਾਹੀਂ ਉਨ੍ਹਾਂ ਨੂੰ ਮੋਹ ਲੈਂਦੇ ਸਨ। ਉਨ੍ਹਾਂ ਦੇ ਸਿਰ ਉਤੇ ਰਖੇ ਮਿਟੀ ਦੇ ਘੜਿਆਂ ਨੂੰ ਉਹ ਆਪਣੇ ਤੀਰਾਂ ਨਾਲ ਵਿੰਨ੍ਹ ਦੇਂਦੇ ਤੇ ਸਭ ਦਾ ਧਿਆਨ ਖਿਚ ਲੈਂਦੇ, ਸਭ ਖੁਸ਼ ਹੋ ਜਾਂਦੇ। ਮਾਤਾ ਗੁਜਰੀ ਜੀ ਤੇ ਗੁਰੂ ਜੀ ਦੀ ਦਾਦੀ ਜੀ ਉਨ੍ਹਾਂ ਨੂੰ ਹਰ ਵਾਰ ਨਵੇਂ ਘੜੇ ਦੇ ਦੇਂਦੇ।

ਰਾਜਾ ਫਤਹਿ ਚੰਦ ਮੈਣੀ ਤੇ ਉਸਦੀ ਰਾਣੀ ਪੁੱਤਰ ਦੀ ਦਾਤ ਤੋਂ ਵਿਹੂਣੇ ਸਨ। ਸੇਵਕ, ਪੰਡਤ ਸ਼ਿਵ ਦਤ ਨੇ ਇਨ੍ਹਾਂ ਦੀਆਂ ਸਖਣੀਆਂ ਅਖਾਂ ਨੂੰ ਗੋਬਿੰਦ ਜੀ ਦੀ ਦਸ ਪਾਈ। ਰਾਜਾ ਤੇ ਰਾਣੀ ਨੇ ਇਸ ਚੋਜੀ ਬਾਲ ਵਲ ਧਿਆਨ ਧਰਿਆ ਅਤੇ ਪੁਤਰ ਲਈ ਅਰਦਾਸ ਕੀਤੀ। ਬਾਲਾ ਪ੍ਰੀਤਮ ਜੀ ਇਕ ਦਿਨ ਚੋਰੀ ਚੋਰੀ ਰਾਜ ਮਹਲ ਵਿਚ ਗਏ ਅਤੇ ਰਾਣੀ ਨੂੰ ਨੈਨ-ਮੁਦਕੇ ਧਿਆਨ ਮਗਨ ਬੈਠੀ ਤਕਿਆ ਉਸ ਕੋਲ ਚੁਪ ਚਾਪ ਪੁਜ ਗਏ ਅਤੇ ਚਾਣਚੱਕ ਆਪਣੀਆਂ ਨਿੱਕੀਆਂ ਬਾਹਵਾਂ ਉਸਦੀ ਧੌਣ ਦੁਆਲੇ ਵਲ ਦਿਤੀਆਂ । ਜਦੋਂ ਉਸਨੇ ਪੋਲੇ ਜਿਹੇ ਆਪਣੀਆਂ ਖੁਸ਼ੀ ਵਿਚ ਰਤੀਆਂ ਅਖਾਂ ਖੋਹਲੀਆਂ ਤਾਂ ਸ੍ਰੀ ਗੋਬਿੰਦ ਜੀ ਨੇ ਉਨ੍ਹਾਂ ਵਲ ਤਕ ਕੇ ਕਿਹਾ ਮਾਤਾ ! ਇਸ ਇਕੋ ਸ਼ਬਦ ਨੇ ਉਸਦੇ ਸਾਰੇ ਦੁਖੜੇ ਨਿਵਿਰਤ ਕਰ ਦਿਤੇ। ਗੋਬਿੰਦ ਜੀ ਨੇ ਰਾਣੀ ਤੇ ਰਾਜੇ ਫਤਹਿ ਚੰਦ ਦੇ ਦਿਲਾਂ ਨੂੰ ਆਪਣੇ ਆਪੇ ਨਾਲ ਭਰਪੂਰ ਕਰ ਦਿਤਾ ਪ੍ਰਭੂ ਆਪ ਉਨ੍ਹਾਂ ਦੇ ਘਰ ਬਾਲਕ ਦੇ ਰੂਪ ਵਿਚ ਆਇਆ ਸੀ ਕਿਉਂ ਜੋ ਇਕ ਬਾਲ ਦੇ ਹੀ ਉਹ ਜਾਚਕ ਸਨ।

ਸਾਰਾ ਪਟਨਾ ਹੀ ਬਾਲ ਗੋਬਿੰਦ ਜੀ ਦਾ ਹੋ ਚੁੱਕਾ ਸੀ। ਉਹ ਇੱਕ ਚਮਕਦਾ ਨੁਕਤਾ ਸਨ ਜਿਸ ਵਿਚੋਂ ਲੁਕਾਈ ਨੂੰ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਸੀ, ਜਦੋਂ ਉਹ ਉਸਨੂੰ ਵੇਖਦੇ, ਉਸਨੂੰ ਛੂੰਹਦੇ ਉਸ ਨਾਲ ਗਲਾਂ ਕਰਦੇ, ਅਤੇ ਜਦੋਂ ਉਹ ਉਨ੍ਹਾਂ ਨੂੰ ਹਸਦਿਆਂ ਖੇਡਦਿਆਂ ਛੇੜ ਰਿਹਾ ਹੁੰਦਾ ਤਾਂ ਉਨ੍ਹਾਂ ਵਿਚ ਖੁਸ਼ੀ ਦੇ ਹੜ੍ਹ ਆ ਜਾਂਦੇ। ਸ੍ਰੀ ਗੋਬਿੰਦ ਰਾਇ ਜੀ ਨਾਨਾ ਪ੍ਰਕਾਰ ਦੀਆਂ ਸ਼ਰਾਰਤਾਂ ਕਰਦੇ ਪਰ ਉਨ੍ਹਾਂ ਦੇ ਮਾਤਾ ਜੀ ਤੇ ਦਾਦੀ ਜੀ ਉਨ੍ਹਾਂ ਨੂੰ ਇਕ ਬਣ ਰਹੀ ਮਹਾਨ ਸਖਸ਼ੀਅਤ ਦੇ ਚਿੰਨ ਸਮਝਕੇ ਅਖ ਪਰੋਖੇ ਕਰ ਦਿੰਦੇ। ਕਈ ਸਾਲ ਪਿਛੋਂ ਜਦੋਂ ਬਾਲਾ ਪ੍ਰੀਤਮ ਜੀ ਅਨੰਦਪੁਰ ਚਲੇ ਗਏ ਤਾਂ ਉਨ੍ਹਾਂ ਦੇ ਪਟਨੇ ਦੇ ਪੈਰੋਕਾਰ ਉਨਾਂ ਦੇ ਪਵਿਤਰ ਚਰਸ਼ਨਾਂ ਲਈ ਪੁੱਜੇ। ਸੇਵਕਾਂ ਦੇ ਇਸ ਜਥੇ ਦੀ ਅਗਵਾਈ ਰਾਜਾ ਫਤਹਿ ਚੰਦ ਤੇ ਉਸਦੀ ਰਾਣ ਿਕਰ ਰਹੇ ਸਨ। ਇਸ ਨਾਲ ਕਮਜ਼ੋਰ ਸਰੀਰ ਵਾਲਾ ਪੰਡਤ ਸ਼ਿਵ ਦੱਤ ਵੀ ਸੀ। ਗੁਰੂ ਜੀ ਨੇ ਕਈ ਮੀਲ ਅਗਲਵਾਂਢੀ ਆਕੇ ਉਨ੍ਹਾਂ ਦਾ ਸਵਾਗਤ ਕੀਤਾ। ਹਾਲੀ ਵੀ ਉਸੇ ਸ਼ਰਾਰਤੀ ਅੰਦਾਜ਼ ਵਿਚ ਉਹ ਲੁਕ ਗਏ ਤੇ ਜਥੇ ਨੂੰ ਅਗੇ ਲੰਘ ਲੈਣ ਅਤੇ ਫਿਰ ਪੰਡਿਤ ਸ਼ਿਵ ਦੱਤ ਰਾਜਾ ਫਤਹਿ ਚੰਦ ਤੇ ਰਾਣੀ ਦੀਆਂ ਪਾਲਕੀਆਂ ਹੋ ਪਿਛੇ ਆਕੇ ਉਨ੍ਹਾਂ ਨੂੰ ਆਪਣੇ ਪੁਰਾਣੇ ਪਟਨੇ ਵਾਲੇ ਖੰਘੂਰੇ ਨਾਲ ਹਕਾਬਕਾ ਕਰ ਦਿਤਾ। ਇੰਜ ਉਨ੍ਹਾਂ ਨੇ ਸਾਰਿਆਂ ਨੂੰ ਇਕ ਤਰ੍ਹਾਂ ਦੇ ਭੰਬਲ-ਭੂਸੇ ਵਿਚ ਪਾ ਦਿੱਤਾ ਤੇ ਉਹ ਸਾਰੇ ਆਪਣੇ ਆਪ ਨੂੰ ਭੁਲ ਗਏ ਤੇ ਖੁਸ਼ੀ ਵਿਚ ਖੀਵੇ ਹੋ ਗਏ। ਇਉਂ ਬਾਲਾ ਪ੍ਰੀਤਮ ਜੀ ਆਪਣੇ ਪੁਰਾਣੇ ਸ਼ਰਧਾਲੂਆਂ ਨੂੰ ਮੁੜਕੇ ਦੂਜੀ ਵਾਰ ਮਿਲੇ ਸਨ।

ਗੁਰੂ ਤੇਗ ਬਹਾਦਰ ਜੀ ਹੁਣ ਥੋੜਾ ਸਮਾਂ ਅਨੰਦਪੁਰ ਸਾਹਿਬ ਵਿਚ ਟਿਕੇ। ਇਥੇ ਹੀ ਹੁਣ ਉਨ੍ਹਾਂ ਦੇ ਪ੍ਰਵਾਰ ਦੇ ਬਾਕੀ ਜੀਅ ਪਟਨੇ ਤੋਂ ਆ ਗਏ ਸਨ। ਸ੍ਰੀ ਗੋਬਿੰਦ ਜੀ ਇਸ ਸਮੇਂ ਅੱਠ ਸਾਲ ਦੇ ਸਨ। ਇਸ ਸੰਖੇਪ ਰਾਹ ਮੁਕਾਮ ਵਿਚ ਅਨੰਦਪੁਰ ਸ਼ਰਧਾਲੂਆਂ ਦਾ ਸ਼ਹਿਰ ਬਣ ਗਿਆ। ਜਦੋਂ ਉਨ੍ਹਾਂ ਨੂੰ ਸ਼ਰਨ ਲੈਣ ਦੀ ਲੋੜ ਪੈਂਦੀ ਤਾਂ ਇਹ ਉਨ੍ਹਾਂ ਦੀ ਕੁਦਰਤੀ ਗੜੀ ਸੀ। ਸਮੇਂ ਦੇ ਬਾਦਸ਼ਾਹ ਉਨਾਂ ਦੇ ਕਟੜ ਵੈਰੀ ਬਣ ਗਏ ਸਨ ਅਤੇ ਉਹ ਵੀ ਸਚ ਦੀ ਖਾਤਰ ਜਾਨ ਵਾਰ ਦੇਣ ਲਈ ਤਿਆਰ ਸਨ। ਗੁਰੂ ਤੇਗ ਬਹਾਦਰ ਜੀ ਦੇ ਰਚੇ ਸ਼ਬਦਾਂ ਨੇ ਸਿੱਖਾਂ ਵਿਚ ਨਿਰਭੈਤਾ ਦੀ ਰੂਹ ਭਰ ਦਿੱਤੀ ਸੀ। ਕਿਉਂ ਜੋ ਅਜਿਹਾ ਸਮਾਂ ਨੇੜੇ ਹੀ ਆਉਣ ਵਾਲਾ ਸੀ ਜਦੋਂ ਕਿ ਸਿਖਾਂ ਨੂੰ ਮੌਤ ਨੂੰ ਲਾੜੀ ਸਮਝ ਕੇ ਪਰਨਾਉਣਾ ਪੈਣਾ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਆਪ ਨੂੰ ਕੁਰਬਾਨ ਕਰ ਦੇਣ ਦਾ ਫੈਸਲਾ ਕੀਤਾ, ਕਿਉਂ ਜੋ ਕੁਰਬਾਨੀ ਦੇ ਉਚੇ ਆਦਰਸ਼ ਨੇ ਹਰ ਸਿਖ ਇਸਤਰੀ ਪੁਰਸ਼ ਨੂੰ ਇਕ ਵਾਰ ਫਿਰ ਜਾਨ ਉਤੇ ਖੇਲ ਜਾਣ ਲਈ ਵੰਗਾਰ ਪਾ ਦਿਤੀ ਸੀ।

ਸ਼ਹਿਨਸ਼ਾਹ ਔਰੰਗਜ਼ੇਬ ਨੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਜਾਬਰ ਨੀਤੀ ਅਪਣਾ ਲਈ ਸੀ। ਇਨ੍ਹਾਂ ਨੂੰ ਉਹ ਆਪਣੀ ਕੇਂਦਰਗਤ ਸਲਤਨਤ ਲਈ ਵਡਾ ਰਾਜਨੀਤਕ ਖਤਰਾ ਖਿਆਲ ਕਰਦਾ ਸੀ। ਇਹ ਗਲ ਹੁਣ ਪੂਰੀ ਤਰ੍ਹਾਂ ਪ੍ਰਗਟ ਹੋ ਚੁਕੀ ਹੈ ਕਿ ਕਿਸ ਪ੍ਰਕਾਰ ਉਹ ਗੈਰ-ਮੁਸਲਮਾਨਾਂ ਉਤੇ ਅਤਿਆਚਾਰ ਕਰਦਾ ਸੀ ਅਤੇ ਵਿਸ਼ਾਲ ਮੁਸਲਮ ਰਾਜ ਦੇ ਸਥਾਪਣ ਕਰਨ ਦੇ ਲਗਾਤਾਰ ਸੁਪਨੇ ਲੈਂਦਾ ਰਹਿੰਦਾ ਸੀ। ਜੇ ਉਹ ਇਸ ਉਦੇਸ਼ ਵਿਚ ਸਫਲ ਹੋ ਜਾਂਦਾ ਤਾਂ ਇਹ ਮੁਸਲਮਾਨਾਂ ਦੀ ਸਭ ਤੋਂ ਵਡੀ ਇਤਿਹਾਸਕ ਪ੍ਰਾਪਤੀ ਹੁੰਦੀ ਅਤੇ ਔਰੰਗਜ਼ੇਬ ਦਾ ਨਾਂ ਸਭ ਤੋਂ ਮਹਾਨ ਮੁਸਲਮਾਨਾਂ ਵਿਚ ਗਿਣਿਆ ਜਾਂਦਾ। ਪਰ ਉਹ ਗੈਰ ਮੁਸਲਮਾਨਾਂ ਦਾ ਉਸ ਵੱਡੀ ਗਿਣਤੀ ਵਿਚ ਕਤਲਾਮ ਕਰਨ ਵਿਚ ਅਸਫਲ ਰਿਹਾ ਜਿਸ ਨਾਲ ਕਿ ਉਸਦੇ ਸੁਪਨਿਆਂ ਦੀ ਪੂਰਤੀ ਹੋਣੀ ਸੀ।

ਹਿੰਦੂਆਂ ਦੇ ਬਨਾਰਸ ਤੇ ਬਿੰਦਰਾ ਬਨ ਵਰਗੇ ਸ਼ਹਿਰਾਂ ਵਿਚ ਚਿੱਟੇ ਦਿਨ ਮੰਦਰਾਂ ਨੂੰ ਢਾਹ ਦਿਤਾ ਗਿਆ ਤੇ ਉਨ੍ਹਾਂ ਦੀ ਥਾਂ ਮਸੀਤਾਂ ਉਸਾਰ ਦਿਤੀਆਂ ਗਈਆਂ। ਜਿਹੜਾ ਕੋਈ ਔਰੰਗਜ਼ੇਬ ਦੇ ਰਾਜਸੀ ਧਰਮ ਨੂੰ ਅਪਨਾਉਣ ਤੋਂ ਇਨਕਾਰੀ ਹੁੰਦਾ ਉਸੇ ਸਮੇਂ ਤਲਵਾਰ ਉਸ ਦਾ ਸਿਰ ਲਾਹ ਦੇਂਦੀ। ਦੁਖਾਂ ਦੀ ਮਸਿਆ ਸਾਰੇ ਦੇਸ਼ ਉੱਤੇ ਛਾਂ ਚੁੱਕੀ ਸੀ ਅਤੇ ਗੈਰ ਮੁਸਲਮਾਨਾਂ ਦੇ ਘਰਾਂ ਵਿਚ ਨਿਮੁਝੂਣਤਾ ਦਾ ਪਹਿਰਾ ਸੀ। ਹਿੰਦੂਆਂ ਦੀ ਕੋਈ ਚੀਜ਼ ਵੀ ਪਵਿਤਰ ਨਹੀਂ ਸੀ ਖਿਆਲ ਕੀਤੀ ਜਾਂਦੀ। ਇਥੋਂ ਤਕ ਕਿ ਮੁਸਲਮਾਨ ਹਿੰਦੂਆਂ ਦੀਆਂ ਮਾਵਾਂ, ਭੈਣਾਂ ਪਤਨੀਆਂ ਲੜਕੀਆਂ, ਗਊਆਂ ਨੂੰ ਆਪਣੀ ਜਾਇਜ਼ ਮਲਕੀਅਤ ਸਮਝਦੇ ਸਨ। ਹਿੰਦੂ ‘ਕਾਫ਼ਰ’ ਨੂੰ ਮਾਰਨਾ ਧਾਰਮਿਕ ਫਰਜ਼ (ਸੁਆਬ) ਖਿਆਲ ਕੀਤਾ ਜਾਂਦਾ ਸੀ। ਮੁਹੰਮਦੀ ਸ਼ਰ੍ਹਾਂ ਦੇ ਕਾਨੂੰਨ ਉਨ੍ਹਾਂ ਨੂੰ ਮਾਰ ਮੁਕਾਉਣ ਦੀ ਪ੍ਰਵਾਨਗੀ ਦੇਂਦੇ ਸਨ ਜਿਹੜੇ ਇਸਲਾਮ ਨੂੰ ਮੰਨਣ ਲਈ ਤਿਆਰ ਨਹੀਂ ਸਨ। ਇਹ ਉਨ੍ਹਾਂ ਦੀ ਆਮ ਵਿਆਖਿਆ ਕੀਤੀ ਜਾਂਦੀ ਸੀ। ਇਸ ਅੰਨੇ ਅਤਿਆਚਾਰਾਂ ਤੇ ਤਸ਼ੱਦਦ ਵਿਰੁਧ ਸਾਰਾ ਦੇਸ਼ ਇਕ ਅਵਾਜ਼ ਹੋ ਕੇ ਪੁਕਾਰ ਉਠਿਆ ਤੇ ਇਸ ਉਤੇ ਲਾਤਾ ਪਾਉਣ ਲਗਾ। ਸ਼੍ਰੀਨਗਰ ਤੇ ਕਸ਼ਮੀਰ ਦੇ ਬਾਹਮਣ ਜੋ ਗੁਰੂ ਦੀ ਕਸ਼ਮੀਰ ਦੇ ਵਾਸੀ ਸਨ ਇਕੱਠੇ ਹੋ ਕੇ ਅਨੰਦਪੁਰ ਪੁੱਜੇ। ਉਨ੍ਹਾਂ ਨੇ ਹਿਮਾਲਾ ਦੀ ਸ਼ਾਂਤ ਗੋਦੀ ਵਿਚ ਮੁਸਲਮਾਨ ਗਵਰਨਰ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਰੋ ਕੇ ਸੁਣਾਈ। ਉਨ੍ਹਾਂ ਲਈ ਮੌਤ ਤਸੀਹੇ ਤੇ ਸ਼ਰਮ ਤੋਂ ਬਿਨਾਂ ਹੋਰ ਕੁਝ ਵੀ ਉਥੇ ਬਾਕੀ ਨਹੀਂ ਸੀ ਰਹਿ ਗਿਆ। ਨਾ ਉਸਦੇ ਗੁਸੇ ਦੀ ਕੋਈ ਹੱਦ ਸੀ ਨਾ ਉਸਦੇ ਜ਼ੁਲਮ ਦਾ ਕੋਈ ਅੰਤ। ਗੁਰੂ ਜੀ ਨੇ ਉਨ੍ਹਾਂ ਦੀ ਦੁਖੀ ਪੁਕਾਰ ਤਾਂ ਉਨ੍ਹਾਂ ਦੇ ਇਥੇ ਆਉਣ ਤੋਂ ਪਹਿਲਾਂ ਹੀ ਸੁਣ ਲਈ ਸੀ ਪਰ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਉਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਲੋਕਾਂ ਲਈ ਬੰਦ-ਖਲਾਸ ਕਰਨੇ ਸਨ।

ਜਿਸ ਦਿਨ ਉਨ੍ਹਾਂ ਨੇ ਇਹ ਫੈਸਲਾ ਕਰਨਾ ਸੀ ਉਸ ਦਿਨ ਉਨ੍ਹਾਂ ਦਾ ਬਾਲ ਸਪੁਤਰ ਗੋਬਿੰਦ ਰਾਇ ਆ ਕੇ ਪੁਛਣ ਲੱਗਾ, ‘ਪਿਤਾ ਜੀ ! ਅਜ ਏਨੇ ਚੁਪਚਾਪ ਕਉ ਹੋ ?’ ਗੁਰੂ ਜੀ ਨੇ ਉਤਰ ਦਿੱਤਾ, “ਪੁਤਰ ! ਤੁਹਾਨੂੰ ਦੁਖੀ ਲੋਕਾਂ ਦੀ ਹਾਲਤ ਦਾ ਅਜੇ ਪਤਾ ਨਹੀਂ। ਉਨ੍ਹਾਂ ਦੇ ਹਾਕਮ ਬਘਿਆੜ ਬਣ ਗਏ ਹਨ ਅਤੇ ਉਨ੍ਹਾਂ ਦੇ ਦੁਖਾਂ ਤੇ ਤਕਲੀਫਾਂ ਦਾ ਕੋਈ ਅੰਤ ਦਿਖਾਈ ਨਹੀਂ ਦਿੰਦਾ।’ ਬਾਲ ਪੁਤਰ ਨੇ ਮੁੜ ਪੁਛਿਆ “ਪਰ ਪਿਤਾ ਜੀ ਇਹਦਾ ਇਲਾਜ ਕੀ ਹੈ ?’ ਮੇਰੇ ਬਚੇ ਇਸਦਾ ਇਕੋ ਇਕ ਇਲਾਜ ਇਹ ਹੈ ਕਿ ਪ੍ਰਭੂ ਦਾ ਪਿਆਰਾ ਵਿਅਕਤੀ ਇਸ ਬਲਦੀ ਅੱਗ ਵਿਚ ਆਪਣੀ ਆਹੂਤੀ ਦੇ ਦੇਵੇ । ਫਿਰ ਲੋਕਾਂ ਨੂੰ ਇਨ੍ਹਾਂ ਦੁਖਾਂ ਤੋਂ ਛੁਟਕਾਰਾ ਮਿਲ ਜਾਵੇਗਾ ।

‘ਪਿਤਾ ਜੀ, ਆਪਣਾ ਬਲੀਦਾਨ ਦੇ ਦਿਓ ਤੇ ਲੋਕਾਂ ਨੂੰ ਦੁਖਾਂ ਤੋਂ ਵ ਲਵੋ ‘ਪੁੱਤਰ ਨੇ ਕਿਹਾ ਬਾਲ ਦਾ ਵਿਚਾਰ ਠੀਕ ਸੀ। ਇਸ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ। ਗੁਰੂ ਜੀ ਨੂੰ ਲੋਕਾਂ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਪੈਣਾ ਸੀ। ਪ੍ਰਭੂ ਦੇ ਸਪੁਤਰ ਨੂੰ ਲੋਕਾਂ ਵਿਚ ਜ਼ਿੰਦਗੀ ਭਰਨ ਲਈ ਆਪਣਾ ਖੂਨ ਡੋਲਣਾ ਪੈਣਾ ਸੀ । ਇਹੀ ਜੀਵਨ ਦਾ ਪੁਰਾਤਨ ਰਹਸਵਾਦੀ ਨਿਯਮ ਹੈ।

ਗੁਰੂ ਜੀ ਨੂੰ ਮੁੜ ਇਕ ਵਾਰ ਆਪਣੇ ਪਿਆਰੇ ਸਪੁਤਰ, ਮਾਤਾ ਜੀ ਤੇ ਸਿੱਖਾਂ ਕੋਲੋਂ ਵਿਦਾਇਗੀ ਲੈਣੀ ਪਈ ਅਤੇ ਇਸ ਵਾਰ ਉਨ੍ਹਾਂ ਦੀ ਯਾਤਰਾ ਉਸ ਮੰਜ਼ਲ ਵਲ ਸੀ ਜਿਥੋਂ ਉਨ੍ਹਾਂ ਨੇ ਮੁੜ ਇਸ ਜਾਣੇ ਪਛਾਣੇ ਸਰੀਰਕ ਜਾਮੇ ਵਿਚ ਵਾਪਸ ਨਹੀਂ ਸੀ ਪਰਤਨਾ। ਇਸ ਸਮੇਂ ਤਕ ਅਨੰਦਪੁਰ ਦੀ ਨਗਰੀ ਸੁਚੱਜੇ ਪ੍ਰਬੰਧ ਵਿਚ ਸੀ। ਇਥੇ ਸਤਿਗੁਰੂ ਦਾ ਸਿਰਜਿਆ ਹੋਇਆ ਉਹ ਜੀਵਨ ਬਾਗ਼ ਸੀ ਜਿਥੋਂ ਜੀਵਨ ਦੀ ਧਾਰਾ ਸਦਾ ਵਹਿੰਦੀ ਸੀ । ਸਿਖਾਂ ਦਾ ਉਹ ਸਿਖਿਆਧਾਰੀ ਤੇ ਪ੍ਰਭੂ ਦੀ ਸਿਫ਼ਤ ਸਲਾਹ ਦਾ ਉਹ ਮੰਦਰ ਜਿਥੇ ਆ ਕੇ ਦੂਰ ਨੇੜੇ ਦੇ ਸ਼ਰਧਾਵਾਨ ਅਜਿਹੇ ਅਕਹਿ ਅਨੰਦ ਵਿਚ ਜੁੜਦੇ ਸਨ ਜੋ ਗੁਰੂ ਚਰਨਾਂ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕਿਸੇ ਥਾਂ ਤੋਂ ਵੀ ਪ੍ਰਾਪਤ ਨਹੀਂ ਸੀ ਹੋ ਸਕਦਾ। ਗੋਬਿੰਦ ਰਾਇ ਜੀ ਨੇ ਦਸਵੇਂ ਗੁਰੂ ਦੇ ਰੂਪ ਵਿਚ ਪ੍ਰਗਟ ਹੋਣਾ ਸੀ ਜਿਹਾ ਕਿ ਸਾਰੇ ਸੰਸਾਰ ਨੂੰ ਪ੍ਰਤੱਖ ਸੀ। ਬੀਤ ਚੁਕੇ ਤੇ ਤਨ ਵਾਲੇ ਯੁਗਾਂ ਦਾ ਵਿਸਪਾਤ ਬਾਲ ਗੋਬਿੰਦ ਜੀ ਦੇ ਮਸਤਕ ਤੇ ਪ੍ਰਭਾਮੰਡਲ ਦੀ ਨੀਲੀ ਡਲਕ ਵਿਚੋਂ ਦਿਖਾਈ ਦੇ ਰਿਹਾ ਸੀ। ਧਿਆਨੀ ਅੱਖਾਂ ਨੇ ਬਚਪਨ ਵਿਚ ਹੀ ਤਾੜ ਲਿਆ ਸੀ ਕਿ ਉਸਦੇ ਦੁਮਾਲੇ ਉਤੇ ਸਜੀ ਕਲਗੀ ਅਕਾਸ਼ਾਂ ਨੂੰ ਛੋਂਹਦੀ ਹੈ। ਉਹ ਇਕ ਸਦੀਵੀ ਤਲਿਸਮਾ (ਕਰਾਮਾਤ) ਸੀ ਜਿਹੜਾ ਸੂਰਜ ਤੇ ਚੰਦਰਮਾਂ ਨੂੰ ਪਿਘਲਾ ਕੇ ਮਨੁਖੀ ਹਿਰਦਿਆਂ ਅੰਦਰ ਪਰਕਾਸ਼ ਭਰ ਸਕਦਾ ਸੀ।

‘ਗੁਰੂ ਤੇਗ਼ ਬਹਾਦਰ ਜੀ ਦੇ ਹੁੰਦਿਆਂ ਹੀ ਅਨੰਦਪੁਰ ਵਿਚ ਗੋਬਿੰਦ ਜੀ ਦੀ ਸ਼ੋਭਾ ਚਮਕ ਉਠੀ ਸੀ ਅਤੇ ਉਨ੍ਹਾਂ ਨੇ ਤੀਰ ਅੰਦਾਜ਼ੀ, ਕਿਰਪਾਨ ਦੇ ਕਸਬ ਤੇ ਘੋੜ ਸਵਾਰੀ ਵਿਚ ਪ੍ਰਵੀਨਤਾ ਪ੍ਰਾਪਤ ਕਰ ਲਈ ਸੀ। ਆਪਣੇ ਪਿਤਾ ਜੀ ਦੇ ਚਰਨਾਂ ਵਿਚ ਬੈਠਕੇ ਉਨ੍ਹਾਂ ਨੇ ਕਾਵਿ ਰਚਨਾ ਕੀਤੀ। ਉਸ ਸਮੇਂ ਅਨੰਦਪੁਰ ਵਿਖੇ ਉਨ੍ਹਾਂ ਨੂੰ ਜੀਵਨ ਦੀ ਕਲਾ ਵਿਚ ਨਿਪੁੰਨ ਕਰਨ ਲਈ ਹਰ ਪ੍ਰਕਾਰ ਦੇ ਗੁਣਵਾਨ ਵਿਅਕਤੀ ਸਿਖਿਆ ਦੇਂਦੇ ਰਹੇ ਸਨ। ਇਸ ਵਾਰ ਸੇਵਕ ਗੋਬਿੰਦ ਜਿਵੇਂ ਕਿ ਲਹਿਣਾ ਜੀ, ਅਮਰਦਾਸ ਜੀ ਤੇ ਰਾਮਦਾਸ ਜੀ ਦੀ ਹਾਲਤ ਵਿਚ ਹੋਇਆ ਸੀ ਆਪਣੇ ਗੁਰੂ ਕੋਲੋਂ ਨਹੀਂ ਸੀ ਵਿਛੜ ਰਿਹਾ, ਕੇਵਲ ਗੁਰੂ ਜੀ ਨੇ ਆਪਣੇ ਸਿਖ ਤੋਂ ਵਿਛੜਨਾ ਸੀ । ਗੁਰੂ ਜੀ ਨੇ ਸੇਵਕ ਗੋਬਿੰਦ ਨੂੰ ਪਹਿਲਾਂ ਹੀ ਗੁਰੂ ਨਾਨਕ ਦੇ ਸੰਪੂਰਨ ਰੂਪ ਵਿਚ ਪ੍ਰਗਟ ਕਰ ਦਿਤਾ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਚ ਹੀ ਨਿਵਾਸ ਰਖਣਾ ਸੀ ਅਤੇ ਗੁਰੂ ਜੀ ਤੇਗ ਬਹਾਦਰ ਨੇ ਆਪਣੇ ਪ੍ਰੀਤਮ (ਗੁਰੂ ਗੋਬਿੰਦ ਸਿੰਘ) ਕੋਲੋਂ ਆਪਣੇ ਆਪ ਨੂੰ ਵਿਛੋੜ ਕੇ ਲਿਜਾਣਾ ਸੀ।

ਔਰੰਗਜ਼ੇਬ ਦੇ ਦੂਤ ਗੁਰੂ ਜੀ ਨੂੰ ਦਿੱਲੀ ਤੋਂ ਬੁਲਾਉਣ ਆਏ ਪਰ ਗੁਰੂ ਜੀ ਉਨ੍ਹਾਂ ਦੇ ਨਾਲ ਨਹੀਂ ਗਏ। ਉਨ੍ਹਾਂ ਨੇ ਪਿਛੋਂ ਆਉਣ ਦਾ ਵਚਨ ਦਿਤਾ। ਉਨ੍ਹਾਂ ਨੇ ਹਾਲੀਂ ਉਨ੍ਹਾਂ ਸਿਖਾਂ ਨੂੰ ਦਰਸ਼ਨ ਦੇਕੇ ਨਿਵਾਜਣਾ ਸੀ ਜੋ ਉਨ੍ਹਾਂ ਦੀ ਦਰਸ਼ਨ ਸਿਕ ਵਿਚ ਵਿਆਕੁਲ ਸਨ। ਜੋ ਦਿਲੀ ਦੇ ਰਸਤੇ ਵਿਚ ਹੀ ਰਹਿੰਦੇ ਸਨ । ਉਨ੍ਹਾਂ ਨੇ ਮਰਜ਼ੀ ਦਾ ਸਮਾਂ ਤੇ ਰਸਤਾ ਚੁਣਿਆ। ਉਹ ਉਨ੍ਹਾਂ ਰਾਹਾਂ ਵਿਚੋਂ ਦੀ ਲੰਘੇ ਜਿਥੇ ਉਨ੍ਹਾਂ ਦੇ ਸਿੱਖਾਂ ਨੇ ਉਨ੍ਹਾਂ ਨੂੰ ਪ੍ਰੇਮ ਪੁਸ਼ਪ ਭੇਟ ਕਰਨੇ ਸਨ। ਆਗਰਾ ਵਿਖੇ ਉਨ੍ਹਾਂ ਨੂੰ ਉਡੀਕ ਰਹੇ ਸ਼ਾਹੀ ਅਧਿਕਾਰੀਆਂ ਦੇ ਸਾਹਮਣੇ ਉਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਪੰਜ ਚੁਣੇ ਹੋਏ ਸਿੱਖਾਂ ਸਹਿਤ ਪੇਸ਼ ਕਰ ਦਿਤਾ । ਉਨ੍ਹਾਂ ਨੂੰ ਇਥੇ ਪੁਜਣ ਤਕ ਕਾਫੀ ਸਮਾਂ ਲਗ ਗਿਆ ਸੀ। ਅਧਿਕਾਰੀਆਂ ਨੂੰ ਉਨ੍ਹਾਂ ਦੇ ਪੁਜਣ ਬਾਰੇ ਸ਼ੰਕਾ ਹੋ ਰਿਹਾ ਸੀ। ਫਿਰ ਉਨ੍ਹਾਂ ਨੂੰ ਦਿਲੀ ਲਿਜਾਇਆ ਗਿਆ।

ਗੁਰੂ ਜੀ ਨੂੰ ਦਿੱਲੀ ਵਿਖੇ ਕੈਦ ਕਰ ਦਿਤਾ ਗਿਆ ਅਤੇ ਔਰੰਗਜ਼ੇਬ ਦੇ ਹੁਕਮ ਨਾਲ ਤਸੀਹੇ ਦਿਤੇ ਗਏ, ਪਰ ਇਹ ਸਾਰੇ ਤਸੀਹੇ ਪਹਾੜ ਜਿਡੀ ਤਕੜੀ ਕੰਧ ਉਤੇ ਚਿਕੜ ਦੇ ਛਿਟੇ ਸੁਟਣ ਸਮਾਨ ਸਨ । ਗੁਰੂ ਅਰਜਨ ਦੇਵ ਜੀ ਵਾਂਗ ਗੁਰੂ ਤੇਗ ਬਹਾਦਰ ਜੀ ਨੇ ਵੀ ਇੱਕ ਛਿਨ ਲਈ ਆਪਣੇ ਆਪ ਨੂੰ ਪਰਮ ਸਤਿ ਦੇ ਧਿਆਨ ਤੋਂ ਲਾਂਭੇ ਨਾ ਹਟਾਇਆ। ਸਰਾਪ ਤੇ ਬਦਲੇ ਦੀ ਕਿਸੇ ਵੀ ਭਾਵਨਾ ਨੇ ਉਨ੍ਹਾਂ ਦੇ ਮੰਨ ਦੀ ਸ਼ਾਂਤੀ ਨੂੰ ਭੰਗ ਨਾ ਕੀਤਾ। ਉਨ੍ਹਾਂ ਨੇ ਚਮਕਦੇ ਮਸਤਕ ਉਤੇ ਇਕ ਵੀ ਤਿਊੜੀ ਨਾ ਪਾਈ। ਉਹ ਅਨੰਦਪੁਰ ਜਿਹੇ ਹੀ ਸ਼ਾਂਤ-ਚਿਤ ਸਨ। ਉਨ੍ਹਾਂ ਅੰਦਰ ਉਹ ਮਾਨਸਿਕ ਸ਼ਾਂਤੀ ਸੀ ਕਿ ਤਰਲੋਕੀ ਦੀ ਪਰਲੋਂ ਵੀ ਉਸਨੂੰ ਹਿਲਾ ਨਹੀਂ ਸੀ ਸਕਦੀ। ਭਾਈ ਮਤੀ ਦਾਸ ਜੀ ਉਨ੍ਹਾਂ ਨੂੰ ਕਾਲ ਕੋਠੜੀ ਵਿਚ ਬੰਦੀ ਵੇਖਕੇ ਬੜੇ ਰੋਹ ਵਿਚ ਆਏ ਅਤੇ ਕਹਿਣ ਲਗੇ “ਸਚੇ ਪਾਤਸ਼ਾਹ ! ਮੈਨੂੰ ਆਗਿਆ ਬਖਸ਼ੋ ਤਾਂ ਮੈਂ ਦਿਲੀ ਤੇ ਲਾਹੌਰ ਦੇ ਕਿਲਿਆਂ ਦੀਆਂ ਬਾਹੀਆਂ ਹੁਣੇ ਇਕ ਦੂਜੇ ਨਾਲ ਟਕਰਾ ਕੇ ਚਕਨਾ ਚੂਰ ਕਰ ਦਿਆਂਗਾ, ਤੇ ਬਿਜਲੀ ਦੀ ਕੜਕ ਵਾਂਗ ਇਸ ਸਾਰੀ ਸਲਤਨਤ ਨੂੰ ਮਲੀਆ ਮੇਟ ਕਰਕੇ ਧੂੜ ਵਿਚ ਮਿਲਾ ਦਿਆਂਗਾ। ਜੇ ਆਪ ਮੈਨੂੰ ਹੁਕਮ ਕਰੋ ਤਾਂ ਮੈਂ ਇਨ੍ਹਾਂ ਜਾਬਰਾਂ ਨੂੰ ਆਪਣੇ ਹਥਾਂ ਵਿਚ ਇਉ ਫੇਹ ਕੇ ਰਖ ਦਿਆਂ ਜਿਵੇਂ ਇਨ੍ਹਾਂ ਮਿੱਟੀ ਦੇ ਢੇਲਿਆਂ ਨੂੰ ‘ਗੁਰੂ ਜੀ ਨੇ ਉਤਰ ਦਿਤਾ, ਭਾਈ ਸਾਹਿਬ ਜੀ, ਤੁਸੀਂ ਸਚ ਫਰਮਾਉਂਦੇ ਹੋ ਪਰ ਅਸਾਂ ਤਾਂ ਅਕਾਲ ਪੁਰਖ ਦਾ ਧਿਆਨ ਧਰਨਾ ਹੈ। ਅਸੀਂ ਤਾਂ ਉਸਦੇ ਹੁਕਮ ਵਿਚ ਰਹਿਣਾ ਹੈ ਅਤੇ ਉਸਦੀ ਰਜ਼ਾ ਦੀ ਪੂਰਤੀ ਵਿਚੋਂ ਖੁਸ਼ੀ ਪ੍ਰਾਪਤ ਕਰਨੀ ਹੈ। ਅਸੀਂ ਆਪਣੇ ਬਚਾਉ ਬਾਰੇ ਨਹੀਂ ਸੋਚਣਾ ਕਿਉਂ ਜੋ ਸਾਨੂੰ ਪ੍ਰਤਖ ਰੂਪ ਵਿਚ ਇਹ ਗਲ ਦਿਖਾਈ ਦੇਂਦੀ ਹੈ ਕਿ ਸਾਨੂੰ ਲਗੀ ਹਰ ਸਟ ਨੂੰ ਪ੍ਰਭੂ ਪ੍ਰੀਤਮ ਆਪਣੇ ਹਿਰਦੇ ਉਤੇ ਝਲਦਾ ਹੈ। ਗੁਰੂ ਜੀ ਦੇ ਇਸ ਫੁਰਮਾਣ ਉਤੇ ਭਾਈ ਮਤੀ ਦਾਸ ਜੀ ਅਵਾਕ ਹੋ ਗਏ। ਸਚ ਹੀ ਸਚੀ ਸ਼ਕਤੀ ਦਾ ਸਾਰ ਭੂਤ ਪਰਮ-ਸ਼ਾਂਤੀ ਵਿਚ ਟਿਕੇ ਰਹਿਣ ਵਿਚ ਹੈ ਭਾਵੇਂ ਮੌਤ ਆਵੇ ਭਾਵੇਂ ਤਸੀਹੇ, ਮਹਾਨ ਵਿਅਕਤੀ ਕਦੀ ਗੱਲਾ ਨਹੀਂ ਕਰਦੇ।

ਗੁਰੂ ਜੀ ਨੂੰ ਔਰੰਗਜ਼ੇਬ ਦੇ ਰਾਜਸੀ ਧਰਮ ਤੇ ਮੌਤ ਦੋਹਾਂ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ। ਉਨ੍ਹਾਂ ਨੇ ਮੌਤ ਨੂੰ ਚੁਣਿਆ। ਭਾਈ ਮਤੀ ਦਾਸ ਜੀ ਨੂੰ ਲਕੜੀ ਦੀ ਗੇਲੀ ਸਮਾਨ ਆਰੇ ਨਾਲ ਚੀਰਿਆ ਗਿਆ। ਜਦੋਂ ਉਹ ਸਿਧੇ ਖੜੇ ਸਨ ਤਾਂ ਆਰਾ ਉਨ੍ਹਾਂ ਦਾ ਤਨ ਚੀਰ ਰਿਹਾ ਸੀ । ਜਿਉਂ ਜਿਉਂ ਭਾਈ ਮਤੀ ਦਾਸ ਜੀ ਦੇ ਸਰੀਰ ਵਿਚ ਆਰਾ ਡੂੰਘਾ ਚੀਰਦਾ ਤਿਉਂ ਤਿਉਂ ਉਨ੍ਹਾਂ ਦੇ ਅੰਦਰੋਂ ਨਾਮ ਦੀ ਧੁੰਨੀ ਉਚੀ ਹੋ ਕੇ ਗੂੰਜਦੀ ਕਿਉਂ ਜੋ ਰੋਹ-ਭਾਵ ਦੇ ਸ਼ਾਂਤ ਹੋਣ ਤੇ ਗੁਰੂ ਜੀ ਨੇ ਉਨਾਂ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ ਸੀ, ਅਤੇ ਉਸ ਕੇਂਦਰ ਉਤੇ ਟਿਕਾ ਦਿਤਾ ਸੀ ਜਿਥੇ ਕੋਈ ਪੀੜ ਨਹੀਂ ਪੁੰਹਦੀ । ਦੂਜੇ ਸਿਖ ਗੁਰੂ ਜੀ ਦਾ ਸੰਦੇਸ਼, ਬਾਣੀ ਨਰੇਲ ਤੇ ਪੰਜਾਂ ਪੈਸਿਆਂ ਦੀ ਭੇਟਾ ਲੈਕੇ ਗੁਰੂ ਗੋਬਿੰਦ ਸਿੰਘ ਜੀ ਵਲ ਭੇਜ ਦਿਤੇ ਗਏ ਸਨ।

ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਵੱਖ ਕਰ ਦਿਤਾ ਗਿਆ। ਤਦੋਂ ਉਹ ਬੋਹੜ ਦੇ ਬ੍ਰਿਛ ਹੇਠ ਬੈਠੇ ਜਪੁਜੀ ਦਾ ਪਾਠ ਕਰ ਰਹੇ ਸਨ। ਇਹ ਬੋਹੜ ਦਾ ਬ੍ਰਿਛ ਹਾਲੀ ਵੀ ਖੜਾ ਹੈ। ਸ਼ਹਿਨਸ਼ਾਹ ਔਰੰਗਜ਼ੇਬ ਗੁਰੂ ਜੀ ਨੂੰ ਕੋਈ ਕਰਾਮਾਤ ਵਿਖਾਉਣ ਲਈ ਜ਼ਿਦ ਕਰ ਰਿਹਾ ਸੀ। ਗੁਰੂ ਜੀ ਨੇ ਫਰਮਾਇਆ, ਮੇਰਾ ਸਿਰ ਆਪਣੀ ਤਲਵਾਰ ਨਾਲ ਕਟ ਦਿਓ ਤਾਂ ਇਹ ਕਟਿਆ ਨਹੀਂ ਜਾਵੇਗਾ। ਉਸ ਦਿਨ ਦਿਲੀ ਉਤੇ ਕਹਿਰ ਦੀ ਹਨੇਰੀ ਝੁਲੀ ਅਤੇ ਅਕਾਸ਼ ਖੁਨ ਵਾਂਗ ਲਾਲ ਹੋ ਗਿਆ। ਇਸ ਝਖੜ ਨੇ ਔਰੰਗਜ਼ੇਬ ਦੀ ਸਲਤਨਤ ਨੂੰ ਸੜਕ ਤੇ ਪਏ ਮੁਰਦਾ ਤੇ ਵਾਂਗ ਉਡਾ ਦਿਤਾ ਪਰ ਗੁਰੂ (ਜੋਤ ਰੂਪ ਵਿਚ) ਹਾਲੀਂ ਵੀ ਜੀਵਤ ਸੀ।

5 2 votes
Article Rating
Subscribe
Notify of
3 ਟਿੱਪਣੀਆਂ
Oldest
Newest Most Voted
Inline Feedbacks
View all comments
3
0
Would love your thoughts, please comment.x
()
x