ਪਿਛਲੀ ਸ਼ਤਾਬਦੀ ਦੇ 8ਵੇਂ ਦਹਾਕੇ ਦੇ ਮੱਧ ਤੋਂ ਫ਼ਸਲੀ ਵਿਭਿੰਨਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪ੍ਰੰਤੂ ਸਫ਼ਲਤਾ ਨਹੀਂ ਮਿਲੀ। ਉਪਰਾਲਿਆਂ ਦਾ ਫੋਕਸ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ 'ਤੇ ਰਿਹਾ ਹੈ ਅਤੇ ਇਸ ਦੀ ਥਾਂ ਮਾਹਿਰਾਂ ਵਲੋਂ ਦਿੱਤੇ ਗਏ ਸੁਝਾਅ 'ਤੇ 12 ਲੱਖ ਹੈਕਟੇਅਰ ਰਕਬੇ 'ਤੇ ਦੂਜੀਆਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਥੱਲੇ ਰਕਬਾ ਲਿਆਉਣ 'ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ।

ਕਿੰਨੇ ਕੁ ਸਾਰਥਿਕ ਹਨ ਨਵੇਂ ਫ਼ੌਜਦਾਰੀ ਕਾਨੂੰਨ?
ਭਾਰਤ ਸਰਕਾਰ ਵਲੋਂ ਅਗਸਤ, 2023 ਵਿਚ ਭਾਰਤ ਵਿਚਲੇ 1860 ਤੋਂ ਚਲਦੇ ਆ ਰਹੇ, ਇੰਡੀਅਨ ਪੀਨਲ ਕੋਡ, ਤੇ ਫ਼ੌਜਦਾਰੀ ਕੇਸਾਂ ਦੇ ਨਿਪਟਾਰੇ ਲਈ ਜ਼ਾਬਤਾ ਫ਼ੌਜਦਾਰੀ ਕਾਨੂੰਨ ਕ੍ਰਿਮਿਨਲ ਪ੍ਰੋਸੀਜ਼ਰ ਕੋਡ ਤੇ ਐਵੀਡੈਂਸ ਐਕਟ ਤਿੰਨਾਂ ਨੂੰ ਬਦਲਵੇਂ ਰੂਪ 'ਚ ਪਾਸ ਕਰਵਾਉਣ ਲਈ ਬਿੱਲ ਅਗਸਤ 2023 ਨੂੰ ਪਾਰਲੀਮੈਂਟ 'ਚ ਪੇਸ਼ ਕੀਤਾ ਸੀ, ਜਿਨ੍ਹਾਂ ਬਾਰੇ ਕਾਨੂੰਨ ਤੇ ਸੰਵਿਧਾਨ ਦੇ ਜਾਣਕਾਰ ਹਲਕਿਆਂ ਵਲੋਂ, ਤਿੱਖੀ ਮੁਖਾਲਫ਼ਤ ਕੀਤੀ ਗਈ ਤੇ ਇਸ ਬਿਲ ਨੂੰ ਵਾਪਸ ਲੈ ਲਿਆ ਗਿਆ।

ਕਿਤਾਬ ਪੜਚੋਲ “ਖਾੜਕੂ ਸੰਘਰਸ਼ ਦੀ ਸਾਖੀ”
ਕਿਤਾਬ ਦੀ ਲਿਖਣ ਸ਼ੈਲੀ ਬੜੀ ਸਰਲ, ਸਪੱਸ਼ਟ ਤੇ ਭਾਵਨਾ ਪੂਰਨ ਹੈ। ਹਰ ਕਹਾਣੀ ਨੂੰ ਇਸ ਪ੍ਰਕਾਰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਸਮੁੱਚੇ ਪ੍ਰਸੰਗ ਦੀ ਜਿਊ਼ਦੀ ਜਾਗਦੀ ਜਸਵੀਰ ਜ਼ਿਹਨ ਵਿੱਚ ਵਸ ਜਾਂਦੀ ਹੈ ਸ਼ਾਬਦਿਕ ਅਤੇ ਵਿਆਕਰਨਿਕ ਤੌਰ ਤੇ ਵੀ ਕਿਤਾਬ ਦਾ ਕੰਮ ਬਹੁਤ ਸੁਚੱਜਾ ਹੈ

ਪੁਸਤਕ ਪੜਚੋਲ “ਕੌਰਨਾਮਾ- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।

ਘੱਲੂਘਾਰੇ ਦੇ 40 ਸਾਲ: ਦਿੱਲੀ ਦਰਬਾਰ ਦਾ ਬਿਜਾਲੀ ਜ਼ਬਰ ਅਤੇ ਸਿੱਖ
ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ 701 ਦੇ ਕਰੀਬ ਹੋਰਨਾਂ ਗੁਰਧਾਮਾਂ ਉੱਤੇ ਦਿੱਲੀ ਦਰਬਾਰ ਵੱਲੋਂ ਫੌਜੀ ਹਮਲਾ ਕਰਕੇ ਵਰਤਾਇਆ ਗਿਆ ਤੀਜਾ ਘੱਲੂਘਾਰਾ ਸਿੱਖ ਯਾਦ ਵਿਚ ਇਕ ਅਮਿਟ ਵਰਤਾਰਾ ਹੈ2। ਖਾੜਕੂ ਸੰਘਰਸ਼ ਤੋਂ ਬਾਅਦ ਲੰਘੇ ਦਹਾਕਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਾਲਾਤ ਉੱਭਰੇ ਜਿਸ ਵਿਚ ਕਦੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ, ਇਨਸਾਫ, ਵੋਟਤੰਤਰ ਦੀ ਸਰਗਰਮੀ, ਧਾਰਮਿਕ...

ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।

ਲੰਗਰ ਕਿਸਨੂੰ ਛਕਾਉਣਾ ਚਾਹੀਦਾ?
ਗੁਰੂ ਅੰਗਦ ਦੇਵ ਜੀ ਦੇ ਸਮੇਂ ਸੰਗਤ ਲਈ ਪ੍ਰੇਮ ਸਹਿਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ। ਨਾ ਜਾਤ, ਨਾ ਧਰਮ, ਨਾ ਕੰਮ, ਨਾ ਰੂਪ ਰੰਗ, ਦੋਸਤ, ਦੁਸ਼ਮਣ ਸਭ ਨੂੰ ਇਕੋ ਅਕਾਲ ਦੀ ਜੋਤ ਸਮਝ ਕੇ ਲੰਗਰ ਛਕਾਇਆ ਜਾਂਦਾ ਸੀ।

ਕਿਤਾਬ ਪੜਚੋਲ “ਸ਼ਬਦ ਜੰਗ”
ਕਿਤਾਬ ਵਿੱਚ ਛੋਹਿਆ ਗਿਆ ਵਿਸ਼ਾ ਬਿਲਕੁਲ ਤਾਜ਼ਾ ਜਾਪਦਾ ਹੈ। ਸ਼ਬਦ ਜੰਗ ਮਨੁੱਖ ਦੇ ਜਨਮ ਤੋਂ ਹੀ ਮਨੁੱਖ ਦੇ ਨਾਲ ਸਫ਼ਰ ਕਰਦੀ ਰਹਿੰਦੀ ਹੈ ਪਰ ਇਤਿਹਾਸ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਦੀ ਸੱਚਾਈ ਬਦਲਣ ਲਈ ਕਿਸ ਤਰ੍ਹਾਂ ਇਹ ਕਾਰਜਸ਼ੀਲ ਹੈ ਇਸ ਨੂੰ ਸਮਝਾਉਣ ਲਈ ਦੁਨੀਆਂ ਭਰ ਦੇ ਲੇਖਕਾਂ ਬੁੱਧੀਜੀਵੀਆਂ ਦੀਆਂ ਲਿਖਤਾਂ ਅਤੇ ਇਤਿਹਾਸਿਕ ਘਟਨਾਵਾਂ ਦਾ ਉਲੇਖ ਵਾਰ-ਵਾਰ ਕੀਤਾ ਮਿਲਦਾ ਹੈ।

ਜੂਨ 1984 ਦੀ ਕਵਿਤਾ ਦੀਆਂ ਪੈੜਾਂ…
ਸ: ਇੰਦਰਪ੍ਰੀਤ ਸਿੰਘ ਸੰਗਰੂਰ ਦੀ ਇਹ ਲਿਖਤ "ਜੂਨ 1984 ਦੀ ਕਵਿਤਾ ਦੀਆਂ ਪੈੜਾਂ" ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ "ਨਵਾਂ ਘੱਲੂਘਾਰਾ" ਦੀ ਭਾਵਪੂਰਤ ਪੜਚੋਲ ਕਰਦੀ ਹੈ। ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਲਿਖੀ ਇਹ ਲਿਖਤ ਦਰਸਾਉਂਦੀ ਹੈ ਕਿ ਕਿਵੇਂ ਲਹਿੰਦੇ ਪੰਜਾਬ ਵਿਚ ਬੈਠੇ ਕਵੀ ਅਫਜ਼ਲ ਅਹਿਸਨ ਰੰਧਾਵਾ ਦੇ ਮਨ ਦੇ ਜੂਨ 1984 ਦੇ ਘੱਲੂਘਾਰੇ ਦੀ ਚੀਸ ਮਹਿਸੂਸ ਕੀਤੀ ਸੀ ਜਿਸ ਨੂੰ ਉਹਨਾ 9 ਜੂਨ 1984 ਨੂੰ ਲਿਖੀ "ਨਵਾਂ ਘੱਲੂਘਾਰਾ" ਕਵਿਤਾ ਵਿਚ ਬਿਆਨ ਕੀਤਾ ਸੀ।

ਨਵੀਂ ਕਿਤਾਬ “ਸ਼ਬਦ ਜੰਗ” ਬਾਰੇ
ਸ਼ਬਦ ਜੰਗ ਕਿਤਾਬ ਗੱਲ ਕਰਦੀ ਹੈ ਸ਼ਬਦ ਦੀ, ਓਹਦੀ ਵਿਆਖਿਆ ਦੀ, ਪ੍ਰਚਾਰ ਦੀ, ਸਵਾਲਾਂ ਦੀ ਤੇ ਸਾਰੇ ਕਾਸੇ ਚੋਂ ਉਪਜੇ ਨਿਖੇਧ ਦੀ। ਜਿਵੇਂ ਪੱਤਰਕਾਰਤਾ ਦੇ ਮਾਮਲੇ ਵਿਚ ਆਮ ਵਰਤੇ ਸ਼ਬਦਾਂ “ਬੰਦਾ ਬਸ ਹੇਠ ਆ ਕੇ ਮਰ ਗਿਆ” ਤੇ “ਬਸ ਨੇ ਰਾਹਗੀਰ ਨੂੰ ਦਰੜਿਆ” ਭਾਵੇਂ ਇਕੋ ਵਰਤਾਰੇ ਨੂੰ ਦਰਸਾਉਂਦੇ ਸ਼ਬਦ ਹਨ ਪਰ ਉਨ੍ਹਾਂ ਵਿਚਲੇ ਫਰਕ ਨਾਲ ਵਿਆਖਿਆ ਤੇ ਪੈਂਦੇ ਅਸਰ ਬਿਲਕੁਲ ਵਿਰੋਧੀ ਹਨ।

and then