ਕਿਤਾਬ ਦੀ ਲਿਖਣ ਸ਼ੈਲੀ ਬੜੀ ਸਰਲ, ਸਪੱਸ਼ਟ ਤੇ ਭਾਵਨਾ ਪੂਰਨ ਹੈ। ਹਰ ਕਹਾਣੀ ਨੂੰ ਇਸ ਪ੍ਰਕਾਰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਸਮੁੱਚੇ ਪ੍ਰਸੰਗ ਦੀ ਜਿਊ਼ਦੀ ਜਾਗਦੀ ਜਸਵੀਰ ਜ਼ਿਹਨ ਵਿੱਚ ਵਸ ਜਾਂਦੀ ਹੈ ਸ਼ਾਬਦਿਕ ਅਤੇ ਵਿਆਕਰਨਿਕ ਤੌਰ ਤੇ ਵੀ ਕਿਤਾਬ ਦਾ ਕੰਮ ਬਹੁਤ ਸੁਚੱਜਾ ਹੈ
Author: ਰਾਜਦੀਪ ਕੌਰ (ਰਾਜਦੀਪ ਕੌਰ)
Post
ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।
Post
ਕਿਤਾਬ ਪੜਚੋਲ “ਸ਼ਬਦ ਜੰਗ”
ਕਿਤਾਬ ਵਿੱਚ ਛੋਹਿਆ ਗਿਆ ਵਿਸ਼ਾ ਬਿਲਕੁਲ ਤਾਜ਼ਾ ਜਾਪਦਾ ਹੈ। ਸ਼ਬਦ ਜੰਗ ਮਨੁੱਖ ਦੇ ਜਨਮ ਤੋਂ ਹੀ ਮਨੁੱਖ ਦੇ ਨਾਲ ਸਫ਼ਰ ਕਰਦੀ ਰਹਿੰਦੀ ਹੈ ਪਰ ਇਤਿਹਾਸ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਦੀ ਸੱਚਾਈ ਬਦਲਣ ਲਈ ਕਿਸ ਤਰ੍ਹਾਂ ਇਹ ਕਾਰਜਸ਼ੀਲ ਹੈ ਇਸ ਨੂੰ ਸਮਝਾਉਣ ਲਈ ਦੁਨੀਆਂ ਭਰ ਦੇ ਲੇਖਕਾਂ ਬੁੱਧੀਜੀਵੀਆਂ ਦੀਆਂ ਲਿਖਤਾਂ ਅਤੇ ਇਤਿਹਾਸਿਕ ਘਟਨਾਵਾਂ ਦਾ ਉਲੇਖ ਵਾਰ-ਵਾਰ ਕੀਤਾ ਮਿਲਦਾ ਹੈ।