ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਨਾਲ ਸਿਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜਾਮਨ ਹਨ ਅਤੇ ਸਿਖੀ ਦੀ ਵਿਲਖਣਤਾ ਦੇ ਹਵਾਲੇ ਨਾਲ ਸਿਖ ਸਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ।
Category: ਇਤਿਹਾਸ
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ
ਸ਼ੇਰਿ ਪੰਜਾਬ ਨੂੰ ਇਸ ਬਾਦਸ਼ਾਹ ਦੇ ਅੰਦਰਲੇ ਅਤੇ ਬਾਹਰਲੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਯੋਗ ਸਾਥੀਆਂ ਦੀ ਲੋੜ ਪ੍ਰਤੀਤ ਹੋਈ; ਪਰ ਜਿਹੋ ਜਿਹੇ ਇਸ ਸਮੇਂ ਜਿਸ ਯੋਗਤਾ ਦੇ ਸਲਾਹਕਾਰ ਯਾ ਵਜ਼ੀਰ ਆਦਿ ਕਿਸੇ ਨੂੰ ਲੋੜ ਹੋਣ ਤਾਂ ਸੌਖੇ ਹੀ ਅਨੇਕਾਂ ਸਿੱਖੇ ਸਿਖਾਏ ਮਿਲ ਜਾਂਦੇ ਹਨ, ਉਸ ਸਮੇਂ ਅਜਿਹਾ ਨਹੀਂ ਸੀ। ਆਪ ਨੂੰ ਰਾਜ ਦੇ ਹਰ ਇਕ ਸੀਗੇ ਲਈ ਸਲਾਹਕਾਰ ਤੇ ਵਜ਼ੀਰ ਖੁਦ ਤਿਆਰ ਕਰਨੇ ਪਏ ।ਇਹ ਆਪ ਨੇ, ਬਿਨਾਂ ਕਿਸੇ ਵਿਤਕਰੇ ਦੇ, ਹਰ ਮਤ ਤੇ ਹਰ ਕੌਮੀਅਤ ਦੇ ਸਾਧਾਰਨ ਆਦਮੀ ਚੁਣ ਕੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਐਸੇ ਲਾਇਕ ਬਣਾ ਦਿੱਤਾ, ਜਿਨ੍ਹਾਂ ਦੀ ਯੋਗਤਾ ਦੀ ਪ੍ਰਸੰਸਾ ਉਸ ਸਮੇਂ ਦੇ ਵੱਡੇ ਵੱਡੇ ਸਿਆਣੇ ਕਰ ਚੁੱਕੇ ਸਨ, ਇਨ੍ਹਾਂ ਵਿੱਚੋਂ ਦੀਵਾਨ ਮੋਹਕਮ ਚੰਦ ਨੂੰ ਦੁਕਾਨ ਤੋਂ ਉਠਾ ਕੇ, ਫਕੀਰ ਅਜ਼ੀਜ਼ੁਦੀਨ ਨੂੰ ਫਟਬੰਨ੍ਹ ਦਾ ਕੰਮ ਛੁਡਾ ਕੇ ਸਲਤਨਤ ਦੀ ਉੱਚੀ ਜ਼ਿਮੇਵਾਰੀ ਦੇ ਅਹੁਦਿਆਂ ਦੇ ਯੋਗ ਬਣਾ ਦਿੱਤਾ। ਮਹਾਰਾਜਾ ਸਾਹਿਬ ਦੀ ਇਸ ਸਫ਼ਲਤਾ ਨੂੰ ਦੇਖ ਕੇ ਆਪ ਦੀਆਂ ਅਸਾਧਾਰਨ ਸ਼ਕਤੀਆਂ ਦੀ ਛਾਪ ਸੁਤੇ-ਸਿੱਧ ਮਨਾਂ ਪੁਰ ਛਪ ਜਾਂਦੀ ਹੈ।
ਸਾਕਾ ਨਨਕਾਣਾ ਸਾਹਿਬ : ਜਦੋਂ ਪੀੜ ਅਰਦਾਸ ਬਣੀ
24 ਜਨਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ 4,5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਖਾਲਸੇ ਦਾ ਦੀਵਾਨ ਹੋਵੇਗਾ ਅਤੇ ਮਹੰਤ ਨੂੰ ਸੱਦਾ ਦਿੱਤਾ ਜਾਵੇਗਾ ਕਿ ਆਪਣਾ ਸੁਧਾਰ ਕਰੇ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਅਤੇ ਬਦਮਾਸ਼ਾਂ ਲੜਾਕੂਆਂ ਨੂੰ ਸ਼ਰਾਬਾਂ ਅਤੇ ਤਨਖਾਹਾਂ ਦੇ ਕੇ ਗੁਰਦੁਆਰੇ ਅੰਦਰ ਰੱਖ ਲਿਆ।
ਵੱਡਾ ਘੱਲੂਘਾਰਾ: ਅਠਾਰ੍ਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸਿਖਰ
ਘੱਲੂਘਾਰਾ ਸ਼ਬਦ ਦੇ ਅਰਥ ਹਨ ਬਰਬਾਦੀ ਜਾਂ ਕਤਲੇਆਮ। 5 ਫਰਵਰੀ 1762 ਨੂੰ ਕੁੱਪ-ਰੁਹੀੜੇ ਦੇ ਇਲਾਕੇ ਵਿੱਚ ਅਫ਼ਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਵਿਚਾਲੇ ਜੰਗ ਹੁੰਦੀ ਹੈ। ਇਸ ਜੰਗ ਵਿੱਚ ਸਿੱਖ ਕੌਮ ਦੀ ਵੱਡੀ ਗਿਣਤੀ ਲਗਭਗ 15,000-20,000 ਸ਼ਹੀਦੀ ਪਾ ਜਾਂਦੀ ਹੈ। ਸਿੱਖ ਇਤਿਹਾਸ ਵਿਚ ਇਸ ਦਿਹਾੜੇ ਨੂੰ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ।
ਚੇਲਿਆਂਵਾਲਾ ਦੀ ਲੜਾਈ: ਖਾਲਸਾ ਫੌਜਾਂ ਦੀ ਫ਼ਰੰਗੀਆਂ ਤੇ ਭਾਰਤ ਦੀਆਂ ਫੌਜਾਂ ‘ਤੇ ਇਤਿਹਾਸਕ ਜਿੱਤ
ਫ਼ਰੰਗੀਆਂ ਨੇ ਗ਼ਦਾਰ ਡੋਗਰਿਆਂ ਨੂੰ ਇਨਾਮਾਂ ਨਾਲ ਨਿਵਾਜਿਆ। ਗੁਲਾਬ ਸਿੰਹ ਡੋਗਰੇ ਨੂੰ ਜੰਮੂ ਦਾ ਖ਼ੁਦਮੁਖਤਿਆਰ ਰਾਜਾ ਬਣਾ ਦਿੱਤਾ ਅਤੇ ਲਾਲ ਸਿੰਹ ਡੋਗਰੇ ਨੂੰ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਅਤੇ ਤੇਜਾ ਸਿੰਹ ਨੂੰ ਫੌਜਾ ਦਾ ਮੁਖੀ ਲਗਾ ਦਿੱਤਾ। ਇਸ ਉਪਰੰਤ 16 ਮਾਰਚ 1846 ਨੂੰ "ਲਾਹੌਰ ਦਾ ਅਹਿਦਨਾਮਾ" ਲਿਿਖਆ ਗਿਆ।
ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ
ਦਿਨ ਚੜ੍ਹਨ ਪਿੱਛੋਂ ਤੇਗਾਂ, ਤੀਰਾਂ ਅਤੇ ਤੁਫੰਗਾਂ ਨਾਲ ਦੁਸ਼ਮਣ ਹਨੇਰੀ ਵਾਂਗ ਗੜੀ ਦੇ ਵੱਡੇ ਦਰਵਾਜ਼ੇ ਵੱਲ ਆਇਆ, ਪਰ ਪਿੰਡ ਦੀਆਂ ਬਾਹਰਲੀਆਂ ਕੰਧਾਂ ਦੇ ਨੇੜੇ ਹੀ ਤੀਰਾਂ ਅਤੇ ਗੋਲੀਆਂ ਦੀ ਇਕ ਤਗੜੀ ਵਾਛੜ ਖਾ ਕੇ ਘਬਰਾ ਕੇ ਪਿੱਛੇ ਨੂੰ ਨੱਸਿਆ। ਗੜ੍ਹੀ ਦੇ ਸਾਹਮਣਿਓ ਦੁਸ਼ਮਨ ਨੇ ਅਜਿਹੇ ਕਈ ਹਮਲੇ ਦੁਪਹਿਰ ਤਕ ਕੀਤੇ, ਪਰ ਹਰ ਵਾਰ ਪਿੱਛੇ ਵੱਲ ਨੱਸਣਾ ਪਿਆ। ਗੜ੍ਹੀ ਦੇ ਪਿਛਲੇ ਪਾਸੇ ਤੋਂ ਮਾਮੂਲੀ ਹਮਲੇ ਹੀ ਹੋਏ। ਨਾਹਰ ਖਾਂ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ, ਅਤੇ ਖੁਆਜਾ ਜਫਰ ਬੇਗ ਨੇ ਕੰਧ ਓਹਲੇ ਹੋ ਕੇ ਜਾਨ ਬਚਾਈ। ਗੁਰੂ ਜੀ ਦੇ ਕਰਾਮਾਤੀ ਹੋਣ ਦਾ ਦਹਿਲ ਦੁਸ਼ਮਣ ਦੇ ਦਿਲ ਉਤੇ ਮੁੜ ਅਸਵਾਰ ਹੋ ਗਿਆ । ਮੁਗ਼ਲ ਅਤੇ ਪਹਾੜੀ ਫੌਜਾਂ ਨੂੰ ਸਿੰਘਾਂ ਦੀ ਗਿਣਤੀ ਦਾ ਹਿਸਾਬ ਬਿਲਕੁਲ ਭੁੱਲ ਗਿਆ ਸੀ ।
ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
ਸ੍ਰੀ ਗੁਰੂ ਹਰਿ ਰਾਇ ਜੀ ਦੇ ਛੋਟੇ ਸਪੁੱਤਰ, ਬਾਲ ਹਰਿ ਕ੍ਰਿਸ਼ਨ ਜੀ ਵਿਚ ਉਹ ਸਾਰੇ ਰਹੱਸਮਈ ਚਿੰਨ ਪ੍ਰਗਟ ਹੋ ਚੁੱਕੇ ਸਨ ਜਿਹਨਾਂ ਰਾਹੀਂ ਸੱਚੇ ਗੁਰੂ ਦੀ ਪਛਾਣ ਕੀਤੀ ਜਾਂਦੀ ਸੀ। ਸ੍ਰੀ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਅਰਾਮ ਮਿਲਦਾ ਸੀ। ਗੁਰੂ ਹਰਿ ਰਾਏ ਜੀ ਨੇ ਇਸ ਬਾਲ ਨੂੰ ਗੁਰੂ ਨਾਨਕ ਸਮਾਨ ਪ੍ਰਣਾਮ ਕੀਤਾ ਅਤੇ ਮਾਤਲੋਕ ਤੋਂ ਪਿਆਨਾ ਕਰ ਗਏ।
ਪੂਰਨ ਪੁਰਖ ਨਹੀ ਡੋਲਾਨੇ …
ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ। ਉਹ ਸਭ ਦੁਨਿਆਵੀ ਤਾਕਤਾਂ ਦੇ ਭੈਅ ਤੋਂ ਕੋਹਾਂ ਦੂਰ ਲੰਘ ਜਾਂਦਾ ਹੈ। ਉਹ ਸੁਰਤ ਦੇ ਗਿਆਨ ਵਿੱਚ ਵਿਚਰਦਾ ਹੋਇਆ ਸਭ ਦੁਨਿਆਵੀ ਪੜ੍ਹਾਈਆਂ ਪਿੱਛੇ ਛੱਡ ਜਾਂਦਾ ਹੈ। ਉਹਦੇ ਲਈ ਸਭ ਯੱਕ-ਤੱਕ ਮਿੱਟੀ ਹੋ ਜਾਂਦੇ ਹਨ।
ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
ਸਿੱਖ ਪਿਛਲੀਆਂ ਸਦੀਆਂ ਵਿੱਚ ਜਰਵਾਣਾ ਰੂਪ ਧਾਰ ਚੁੱਕੀ ਤੁਰਕ, ਅਫਗਾਨ, ਫ਼ਿਰੰਗੀ ਰਾਜ-ਹਉਂ ਨਾਲ ਸੰਘਰਸ਼ ਕਰਦੇ ਰਹੇ ਹਨ ਪਰ ਬਿਪਰ ਰਾਜ-ਹਉਂ ਨਾਲ ਪਹਿਲੀ ਵਾਰ ਸਿੱਖਾਂ ਦਾ ਸਿੱਧਾ ਵਾਅ-ਵਾਸਤਾ ਪਿਆ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਨੇ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ।
ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ…
ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ।” ਸਿੱਖ ਹਮੇਸ਼ਾਂ ਗੁਰਦੁਆਰਿਆਂ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਹਨ, ਜਿੰਨ੍ਹਾਂ ਹਿੱਸੇ ਇਹ ਸੇਵਾ ਆ ਜਾਂਦੀ ਹੈ ਉਹ ਬਿਨਾ ਕਿਸੇ ਯੱਕ-ਤੱਕ ਦੇ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਅਤੇ ਬਾਕੀ ਰਹਿੰਦੇ ਇਸ ਸੇਵਾ ਲਈ ਅਰਦਾਸਾਂ ਕਰਦੇ ਹਨ ਅਤੇ ਕੁਰਬਾਨ ਹੋਇਆਂ ਨੂੰ ਸਿਜਦੇ ਕਰਨ ਹਨ।










and then