Author: ਪ੍ਰੋ. ਹਰਿੰਦਰ ਸਿੰਘ ਮਹਿਬੂਬ (ਪ੍ਰੋ. ਹਰਿੰਦਰ ਸਿੰਘ ਮਹਿਬੂਬ)

Home » Archives for ਪ੍ਰੋ. ਹਰਿੰਦਰ ਸਿੰਘ ਮਹਿਬੂਬ
ਗੁਰੂ ਅੰਗਦ ਸਾਹਿਬ
Post

ਗੁਰੂ ਅੰਗਦ ਸਾਹਿਬ

ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਹਿਬ ਦੀ ਪੂਰੀ ਪਰਖ ਵਿਚ ਅਪਣੇ ਆਪ ਨੂੰ ਵੇਖਣਾ ਹੈ, ਆਪਣੇ ਨਿਰਭੈਅ ਆਵੇਸ਼ ਨੂੰ ਏਥੇ ਹੀ ਡੋਬਣਾ ਹੈ, ਆਪਣੀ ਚੇਤਨਾ ਦੇ ਸਾਰੇ ਰੰਗ ਇਸ ਪੂਰੀ ਪਰਖ ਦੇ ਸਾਹਮਣੇ ਲਿਜਾਣੇ ਹਨ, ਅਤੇ ਜਿਸ ਆਤਮਕ ਤਰੰਗ ਨੇ ਇਸ ਪੂਰੀ ਪਰਖ ਦੀ ਦਰਗਾਹ ਵਿਚ ਜ਼ਾਹਿਰ ਹੋਣ ਦੀ ਤਾਕਤ ਹਾਸਿਲ ਕਰ ਲਈ, ਉਸ ਨੇ ਉਹਨਾਂ ਦੀ ਹਸਤੀ ਦਾ ਸੁੱਚਾ ਜੁਜ਼ ਬਣਨਾ ਹੈ।

ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)
Post

ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)

ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ 'ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ ਹੀ ਤੰਬੂ ਹੇਠ ਅਤੇ ਤੰਬੂ ਤੋਂ ਬਾਹਰ ਹਜ਼ੂਰ ਦੇ ਬੈਠਣ ਵਾਲੀ ਥਾਂ ਦੇ ਸਾਹਮਣੇ ਸੰਗਤਾਂ ਨੇ ਜੁੜਣਾ ਸ਼ੁਰੂ ਕਰ ਦਿੱਤਾ।

ਚਾਲੀ ਸਿੰਘ ਮੁਕਤੇ
Post

ਚਾਲੀ ਸਿੰਘ ਮੁਕਤੇ

ਏਧਰ ਗੁਰੂ ਜੀ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਸਨ, ਉਧਰ ਆਨੰਦਪੁਰ ਤੋਂ ਬੇਦਾਵਾ ਲਿਖ ਕੇ ਗਏ ਚਾਲੀ ਸਿੰਘ(ਸਿਦਕੀ ਸਿੰਘਾਂ ਵਿਚੋਂ ਚਾਲੀ ਅਜਿਹੇ ਸਨ, ਜਿਹੜੇ ਦਿਲ ਛੱਡ ਗਏ, ਪਰ ਉਹਨਾਂ ਦੀ ਆਤਮਾ ਨੇ ਗੁਰੂ ਦੇ ਨਾਮ ਨੂੰ ਪੁਰਾਣੇ ਦਿਨਾਂ ਵਾਂਗ ਹੀ ਸੰਭਾਲਿਆ ਹੋਇਆ ਸੀ। ਉਹਨਾਂ ਦੇ ਦਿਲ ਬਹੁਤ ਕੋਮਲ ਸਨ, ਜੋ ਕਿ ਉਦਾਸੀ ਅਤੇ ਉਦਰੇਵੇਂ ਦੇ ਹੜ੍ਹ ਵਿਚ ਡੁੱਬ ਗਏ। ਭੁੱਖ ਦੀ ਬੇਵਸੀ ਉਹਨਾਂ ਉੱਤੇ ਹਾਵੀ ਹੋਣ ਲੱਗੀ। ਉਹ ਬੇ-ਸਿਦਕ਼ੇ ਅਤੇ ਕਠੋਰ ਨਹੀਂ ਸਨ, ਕੇਵਲ ਕਮਜ਼ੋਰ ਸਨ। ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਦੀ ਬਖ਼ਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਥਕਾ ਲਿਆ ਸੀ, ਸੋ ਗੁਰੂ ਨੇ ਉਹਨਾਂ ਵਿਚ ਕਮਜ਼ੋਰੀ ਨੂੰ ਆਉਣ ਦਿੱਤਾ ।

ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ
Post

ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ

ਖਾਲਸਾ ਗੁਰੂ-ਲਿਵ ਉੱਤੇ ਪਹੁੰਚ ਕੇ ਗੁਰੂ ਹੈ। ਦਸਮ ਪਾਤਸ਼ਾਹ ਪਿਛੋਂ ਗੁਰੂ ਲਿਵ ਅਤੇ ਗੁਰੂ ਗ੍ਰੰਥ ਸਾਹਿਬ ਇਕ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿਚ ਸਰੀਰਕ ਰੂਪ ਵਿਚ ਹਾਜ਼ਰ ਸਨ, ਉਦੋਂ ਉਨ੍ਹਾਂ ਖਾਲਸਾ ਜੀ ਨੂੰ ਗੁਰੂ ਲਿਵ ਉਤੇ ਪਹੁੰਚੇ ਹੋਣ ਦਾ ਫੈਸਲਾ ਦਿੰਦਿਆਂ ਉਸ ਨੂੰ ਗੁਰੂ ਪ੍ਰਵਾਨ ਕਰ ਲਿਆ ਸੀ। ਉਸ ਵੇਲੇ ਖਾਲਸਾ ਸਰੀਰਕ ਰੂਪ ਵਿਚ ਨਿਰਾਕਾਰ ਸਦੀਵੀ ਸੰਗਤ ਦਾ ਪ੍ਰਤੀਨਿਧ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਖਾਲਸਾ ਜੀ ਦਾ ਗੁਰੂ ਰੂਪ ਨਿਰਾਕਾਰ ਸਦੀਵੀ ਸੰਗਤ ਦੇ ਨੇੜੇ ਚਿਤਵਣ ਲਈ ਸਾਡੇ ਕੋਲ ਕੋਈ ਦ੍ਰਿਸ਼ਟੀਮਾਨ ਮਿਆਰ ਨਹੀਂ ਹਨ। ਹੁਣ ਤਾਂ ਸਿਰਫ ਕਿਸੇ ਮਹਾਨ ਸ਼ਹਾਦਤ ਦੇ ਇਲਾਹੀ ਜ਼ੋਰ ਰਾਹੀਂ ਹੀ ਖਾਲਸਾ ਜੀ ਨੂੰ ਕਿਸੇ ਖਾਸ ਸਮੇਂ ਹੀ ਦੇਹਧਾਰੀ ਖ਼ਾਲਸਾ-ਸੰਗਤ ਨੂੰ ਗੁਰੂ ਕਹਿਣ ਦਾ ਹੱਕ ਮਿਲ ਸਕਦਾ ਹੈ। ਮਹਾਨ ਸ਼ਹਾਦਤ ਦੇ ਅਰਥਾਂ ਦੀ | ਵਿਸ਼ਾਲਤਾ ਅਤੇ ਉਸ ਦੇ ਸੁਹਜ ਦੀ ਬਹੁਪਾਸਾਰੀ ਸ਼ਿੱਦਤ ਹੀ ਉਸ ਦਾ ਦੈਵੀ ਚਰਿੱਤਰ ਸਥਾਪਤ ਕਰਦੀਆਂ ਹਨ।

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ
Post

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ

ਦਿਨ ਚੜ੍ਹਨ ਪਿੱਛੋਂ ਤੇਗਾਂ, ਤੀਰਾਂ ਅਤੇ ਤੁਫੰਗਾਂ ਨਾਲ ਦੁਸ਼ਮਣ ਹਨੇਰੀ ਵਾਂਗ ਗੜੀ ਦੇ ਵੱਡੇ ਦਰਵਾਜ਼ੇ ਵੱਲ ਆਇਆ, ਪਰ ਪਿੰਡ ਦੀਆਂ ਬਾਹਰਲੀਆਂ ਕੰਧਾਂ ਦੇ ਨੇੜੇ ਹੀ ਤੀਰਾਂ ਅਤੇ ਗੋਲੀਆਂ ਦੀ ਇਕ ਤਗੜੀ ਵਾਛੜ ਖਾ ਕੇ ਘਬਰਾ ਕੇ ਪਿੱਛੇ ਨੂੰ ਨੱਸਿਆ। ਗੜ੍ਹੀ ਦੇ ਸਾਹਮਣਿਓ ਦੁਸ਼ਮਨ ਨੇ ਅਜਿਹੇ ਕਈ ਹਮਲੇ ਦੁਪਹਿਰ ਤਕ ਕੀਤੇ, ਪਰ ਹਰ ਵਾਰ ਪਿੱਛੇ ਵੱਲ ਨੱਸਣਾ ਪਿਆ। ਗੜ੍ਹੀ ਦੇ ਪਿਛਲੇ ਪਾਸੇ ਤੋਂ ਮਾਮੂਲੀ ਹਮਲੇ ਹੀ ਹੋਏ। ਨਾਹਰ ਖਾਂ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ, ਅਤੇ ਖੁਆਜਾ ਜਫਰ ਬੇਗ ਨੇ ਕੰਧ ਓਹਲੇ ਹੋ ਕੇ ਜਾਨ ਬਚਾਈ। ਗੁਰੂ ਜੀ ਦੇ ਕਰਾਮਾਤੀ ਹੋਣ ਦਾ ਦਹਿਲ ਦੁਸ਼ਮਣ ਦੇ ਦਿਲ ਉਤੇ ਮੁੜ ਅਸਵਾਰ ਹੋ ਗਿਆ । ਮੁਗ਼ਲ ਅਤੇ ਪਹਾੜੀ ਫੌਜਾਂ ਨੂੰ ਸਿੰਘਾਂ ਦੀ ਗਿਣਤੀ ਦਾ ਹਿਸਾਬ ਬਿਲਕੁਲ ਭੁੱਲ ਗਿਆ ਸੀ ।