Category: ਇਤਿਹਾਸ

ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੀ ਦਲੇਰੀ ਦੀ ਸਾਖੀ
Post

ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੀ ਦਲੇਰੀ ਦੀ ਸਾਖੀ

ਅਠਾਰਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋ-ਜਹਿਦ ਕਰਦਾ ਹੋਇਆ ‘ਸਰਬੱਤ ਦੇ ਭਲੇ’ ਦੇ ਪ੍ਰਥਾਏ ਹਲੇਮੀ ਰਾਜ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਸਿੱਖ ਜੰਗਲਾਂ, ਪਹਾੜਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ, ਇਹ ਸਾਖੀ ਉਸ ਸਮੇਂ ਦੀ ਹੈ ਜਦ ਭਾਈ ਬੋਤਾ ਸਿੰਘ ਅਤੇ ਭਾਈ...

ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ
Post

ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ

ਭਾਈ ਰਣਧੀਰ ਸਿੰਘ ਨੂੰ "ਸਾਂਝੀ ਵਿਸਾਖੀ" ਦੇ ਲੇਖ ਲਿਖਣ ਕਾਰਨ ਕੁਝ ਸਮਾਂ ਜੇਲ੍ਹ ਵਿਚ ਵੀ ਕੱਟਣੀ ਪਈ (ਇਸ ਬਾਬਤ ਕੋਈ ੬ ਮਹੀਨੇ, ਕੋਈ ੨ ਸਾਲ ਅਤੇ ਕੋਈ ੭ ਸਾਲ ਜੇਲ੍ਹ ਕੱਟਣ ਬਾਰੇ ਲਿਖਦਾ ਹੈ) ਜੇਲ੍ਹ ਦੌਰਾਨ ਹੀ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕੇ ਸ਼ਬਦਾਰਥ ਸ੍ਰੀ ਦਸਮ ਗ੍ਰੰਥ ਤਿਆਰ ਕੀਤਾ ਗਿਆ, ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ।

ਰਾਜ ਕਰੇਗਾ ਖ਼ਾਲਸਾ
Post

ਰਾਜ ਕਰੇਗਾ ਖ਼ਾਲਸਾ

ਇਹ ਇਕ ਦੈਵੀ ਸੱਚ ਦਾ ਪ੍ਰਗਟਾਵਾ ਹੀ ਨਹੀਂ, ਬਲਕਿ ਇਕ ਭਲੀ-ਭਾਂਤ ਸਥਾਪਿਤ ਵਿਗਿਆਨਿਕ ਸੱਚਾਈ ਹੈ। ਲੋਰੰਜ, ਐਂਡਰੇ ਅਤੇ ਮੋਰਿਸ ਨੇ ਆਪਣੇ ਸਿਧਾਂਤ ਹਵਾ ਵਿੱਚੋਂ ਨਹੀਂ ਚੁਣੇ। ਉਨ੍ਹਾਂ ਦਾ ਸੰਬੰਧ ਪੂਰਨ ਤੌਰ 'ਤੇ ਸਥਾਪਤ ਸ਼ੁਹਰਤ ਵਾਲੀ ਉਸ ਪੱਛਮੀ               ਵਿਚਾਰਧਾਰਾ ਅਤੇ ਵਿਗਿਆਨਿਕ ਖੋਜਾਂ ਨਾਲ ਹੈ, ਜਿਨ੍ਹਾਂ ਦਾ ਪਾਸਾਰ ਪਿੱਛੇ ਸਪੈਂਗਲਰ ਤੋਂ ਥਾਮਸ ਹੋਬਜ਼ ਰਾਹੀਂ ਸਿਗਮੰਡ ਫ਼ਰਾਇਡ ਤਕ ਫੈਲਿਆ  ਹੋਇਆ ਹੈ।

ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਨੂੰ ਯਾਦ ਕਰਦਿਆਂ
Post

ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਨੂੰ ਯਾਦ ਕਰਦਿਆਂ

ਸਿੱਖ ਅਵਾਮ ਦੇ ਵਲਵੱਲੇ ਜ਼ਖਮੀ ਸਨ ਤੇ ਪੰਜਾਬ ਦੀ ਹਵਾ ਵਿਚ ਇਹ ਖੋਫ ਨੇ ਘਰ ਬਣਾ ਰਖਿਆ ਸੀ। ਇਹ ਜੂਨ 1984 ਤੇ ਨਵੰਬਰ 1984 ਤੋਂ ਬਾਅਦ ਦਾ ਉਹ ਸਮਾਂ ਸੀ ਜਿਸ ਵੇਲੇ ਸਿੱਖਾਂ ਦੇ ਹੋਰਦੇ ਵਲੂਧਰੇ ਹੋਏ ਸਨ ਅਤੇ ਉਹ ਆਪਣੀ ਰੂਹ ਉੱਤੇ ਲੱਗੇ ਜ਼ਖਮਾਂ ਦੇ ਤਾਪ ਤੋਂ ਤੜਫ ਰਹੇ ਸਨ। ਸ਼੍ਰੀ ਹਰਮਿੰਦਰ ਸਾਹਿਬ ਵਿਚ ਚਲਦੀਆਂ ਗੋਲੀਆਂ, ਦਿੱਲੀ ਵਿਚ ਸੜਦੇ ਸਿੱਖ ਤੇ ਫਿਰ ਪੰਜਾਬ ਵਿਚ “ਬੁਲਿਟ ਫਾਰ ਬੁਲਿਟ” ਸੋਚ ਅਤੇ ਲੰਮੇ ਸਮੇ ਤੱਕ ਚਲਣ ਵਾਲਾ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ। ਇਹ ਸੱਭ ਇਕ ਸਾਜ਼ਿਸ਼ ਅਧੀਨ ਇੰਡੀਆ ਨੂੰ ਅਜਾਦ ਕਰਵਾਉਣ ਵਾਲੇ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਸੀ। 1984 ਵਿਚ ਪਹਿਲੀ ਵਾਰ ਮੇਰੀ ਸੋਚ ਉਮਰ ਦੀ ਇਕ ਦਹਿਲੀਜ ਨੂੰ ਟੱਪ ਕੇ ਵਿਹੜੇ ਤੋਂ ਬਾਹਰ ਆਈ ਸੀ। 1984 ਦਾ ਉਹ ਦਿਨ ਮੈਨੂੰ ਕਦੇ ਨਹੀਂ ਭੁਲੇਗਾ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਾ ਦਿਤਾ। ਉਸ ਦਿਨ ਪਹਿਲੀ ਵਾਰ ਮੈਂ ਪਿਤਾ ਜੀ ਨੂੰ ਬਹੁਤ ਬੇਚੇਨ ਵੇਖੀਆ ਸੀ। ਪਿਤਾ ਜੀ ਰੇਡੀਉ ਨੂੰ ਕੰਨ ਨਾਲ ਲਾਈ ਲਗਤਾਰ ਵਿਹੜੇ ਦੇ ਚਕਰ ਕੱਟ ਰਹੇ ਸਨ ਤੇ ਖਬਰਾਂ ਦੇ ਹਰ ਸ਼ਬਦ ਨੂੰ ਧਿਆਨ ਨਾਲ ਸੁਣ ਰਹੇ ਸਨ। ਉਸ ਰਾਤ ਪਿਤਾ ਜੀ ਨੇ ਰੋਟੀ ਨਹੀਂ ਸੀ ਖਾਦੀ ਤੇ ਮੈ ਬੈਂਤ ਦੀ ਚਿਟੀ ਕੁਰਸੀ ਤੇ ਬੈਠਾ ਆਪਣੇ ਘਰ ਦੇ ਵਿਹੜੇ ਵਿਚ ਲਗੇ ਬੱਲਬ ਤੇ ਵੱਜਦੇ ਭਮਕੜਾਂ ਵੱਲ ਵੇਖ ਰਿਹਾਂ ਸੀ ਕਿ ਕਿਸ ਤਰਾਂ ਰੋਸ਼ਨੀ ਦੇ ਪ੍ਰਵਾਨੇ ਰੌਸ਼ਨੀ ਖਾਤਰ ਆਪਣੀ ਜਾਣ ਗਵਾ ਰਹੇ ਸਨ।

ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦਿਆਂ …. (ਸੰਖੇਪ ਲਿਖਤ)
Post

ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦਿਆਂ …. (ਸੰਖੇਪ ਲਿਖਤ)

ਲਛਮਣ ਦੇਵ ਜਦੋਂ ਅਜੇ ਨਿੱਕੀ ਉਮਰ 'ਚ ਸੀ ਤਾਂ ਆਮ ਨੌਜਵਾਨਾਂ ਵਾਙ ਉਸ ਦਾ ਝੁਕਾਅ ਵੀ ਸ਼ਿਕਾਰ, ਘੋੜ-ਸਵਾਰੀ, ਤੀਰ-ਅੰਦਾਜੀ ਆਦਿ ਵੱਲ ਸੀ ਪਰ ਉਹ ਬਹੁਤ ਦਿਲ ਵਾਲਾ ਨਹੀਂ ਸੀ ਭਾਵ ਨਰਮ ਦਿਲ ਅਤੇ ਜਜਬਾਤੀ ਸੁਭਾਅ ਦਾ ਸੀ। ਹਿਰਨ ਦੇ ਸ਼ਿਕਾਰ ਤੋਂ ਬਾਅਦ ਉਸ ਨੂੰ ਅਜਿਹਾ ਪਛਤਾਵਾ ਹੋਇਆ ਕਿ ਰੁਚੀ ਤਿਆਗੀ ਸਾਧੂਆਂ ਵਾਲੇ ਪਾਸੇ ਮੋੜਾ ਖਾ ਗਈ। ਘਰ ਘਾਟ ਛੱਡ ਕੇ ਬੈਰਾਗੀ ਦਾ ਚੇਲਾ ਬਣਿਆ ਅਤੇ ਨਾਮ ਲਛਮਣ ਦੇਵ ਤੋਂ ਮਾਧੋ ਦਾਸ ਪੈ ਗਿਆ। ਪਰ ਕੁਦਰਤ ਨੂੰ ਅਜੇ ਕੁਝ ਹੋਰ ਮਨਜੂਰ ਸੀ। ਦਸਵੇਂ ਪਾਤਿਸਾਹ ਨੇ ਥਾਪੜਾ ਦੇਣਾ ਸੀ ਅਤੇ ਸਰਬੱਤ ਦੇ ਭਲੇ ਲਈ ਧਰਮ ਯੁੱਧ ਲਈ ਰਵਾਨਾ ਕਰਨਾ ਸੀ। ਬਿਧ ਬਣੀ ਅਤੇ ਪਾਤਿਸਾਹ ਨਾਲ ਮੇਲ ਹੋਇਆ, ਕੁਰਾਹੇ ਅਤੇ ਵਿਅਰਥ ਜਾ ਰਹੀਆਂ ਮਾਨਸਕ ਅਤੇ ਸ਼ਰੀਰਕ ਸ਼ਕਤੀਆਂ ਦਾ ਰੁਖ ਬਦਲਿਆ ਅਤੇ ਸਤਾਈ ਹੋਈ ਲੁਕਾਈ ਦੀ ਸੇਵਾ ਵੱਲ ਹੋ ਗਿਆ। ਗੁਰੂ ਪਾਤਿਸਾਹ ਨੇ ਉਸ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ।

ਚਾਲੀ ਸਿੰਘ ਮੁਕਤੇ
Post

ਚਾਲੀ ਸਿੰਘ ਮੁਕਤੇ

ਏਧਰ ਗੁਰੂ ਜੀ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਸਨ, ਉਧਰ ਆਨੰਦਪੁਰ ਤੋਂ ਬੇਦਾਵਾ ਲਿਖ ਕੇ ਗਏ ਚਾਲੀ ਸਿੰਘ(ਸਿਦਕੀ ਸਿੰਘਾਂ ਵਿਚੋਂ ਚਾਲੀ ਅਜਿਹੇ ਸਨ, ਜਿਹੜੇ ਦਿਲ ਛੱਡ ਗਏ, ਪਰ ਉਹਨਾਂ ਦੀ ਆਤਮਾ ਨੇ ਗੁਰੂ ਦੇ ਨਾਮ ਨੂੰ ਪੁਰਾਣੇ ਦਿਨਾਂ ਵਾਂਗ ਹੀ ਸੰਭਾਲਿਆ ਹੋਇਆ ਸੀ। ਉਹਨਾਂ ਦੇ ਦਿਲ ਬਹੁਤ ਕੋਮਲ ਸਨ, ਜੋ ਕਿ ਉਦਾਸੀ ਅਤੇ ਉਦਰੇਵੇਂ ਦੇ ਹੜ੍ਹ ਵਿਚ ਡੁੱਬ ਗਏ। ਭੁੱਖ ਦੀ ਬੇਵਸੀ ਉਹਨਾਂ ਉੱਤੇ ਹਾਵੀ ਹੋਣ ਲੱਗੀ। ਉਹ ਬੇ-ਸਿਦਕ਼ੇ ਅਤੇ ਕਠੋਰ ਨਹੀਂ ਸਨ, ਕੇਵਲ ਕਮਜ਼ੋਰ ਸਨ। ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਦੀ ਬਖ਼ਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਥਕਾ ਲਿਆ ਸੀ, ਸੋ ਗੁਰੂ ਨੇ ਉਹਨਾਂ ਵਿਚ ਕਮਜ਼ੋਰੀ ਨੂੰ ਆਉਣ ਦਿੱਤਾ ।

ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ
Post

ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੁਖ ਵਾਸਤਵ ਵਿਚ ਦੁਖ ਹਨ ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਇਹਸਾਸ ਵਿਚੋਂ ਹੀ ਪ੍ਰਗਟ ਹੁੰਦਾ ਹੈ । ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ।

ਚੜ੍ਹਦੀਕਲਾ ਤੇ ਬੀਰਤਾ ਦਾ ਸੁਮੇਲ ਹੈ ਹੋਲਾ-ਮਹੱਲਾ
Post

ਚੜ੍ਹਦੀਕਲਾ ਤੇ ਬੀਰਤਾ ਦਾ ਸੁਮੇਲ ਹੈ ਹੋਲਾ-ਮਹੱਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਨਾਲ ਸਿਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜਾਮਨ ਹਨ ਅਤੇ ਸਿਖੀ ਦੀ ਵਿਲਖਣਤਾ ਦੇ ਹਵਾਲੇ ਨਾਲ ਸਿਖ ਸਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ।