ਰਾਜ ਕਰੇਗਾ ਖ਼ਾਲਸਾ

ਰਾਜ ਕਰੇਗਾ ਖ਼ਾਲਸਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਤਿੰਨ ਸੌ ਸਾਲਾ ਯਾਦ ਮਨਾਉਣ ਲਈ ਪ੍ਰੋਗਰਾਮ ਉਲੀਕਣ ਬਾਰੇ ਸਰਕਾਰ ਵੱਲੋਂ 20 ਜੁਲਾਈ, 1975 ਨੂੰ ਪਟਿਆਲੇ ਵਿਖੇ, ਸਮਾਜ ਦੇ ਭਿੰਨ-ਭਿੰਨ ਵਰਗਾਂ ਦਾ ਇਕ ਸਾਂਝਾ ਸਮਾਗਮ ਬੁਲਾਇਆ ਗਿਆ ਸੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਨੱਬੇ ਸਾਲਾਂ ਤੋਂ ਵੱਧ ਉਮਰ ਭੋਗ ਚੁੱਕੇ, ਪਟਿਆਲਾ ਯੂਨੀਵਰਸਿਟੀ ਦੇ ਭੂਤ-ਪੂਰਵ ਵਾਈਸ ਚਾਂਸਲਰ, ਸਰਦਾਰ ਬਹਾਦਰ ਭਾਈ ਜੋਧ ਸਿੰਘ ਨੇ ਸਰੋਤਿਆਂ ਨੂੰ ਜੋ ਪ੍ਰੇਰਨਾ ਦਿੱਤੀ, ਉਸ ਬਾਰੇ ਜਾਣਕਾਰੀ, ਅਗਲੀ ਭਲਕ ਦੇ ਚੰਡੀਗੜ੍ਹ ਤੋਂ ਛਪਣ ਵਾਲੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਟਿ੍ਬਿਊਨ ਤੋਂ ਇਉਂ ਮਿਲਦੀ ਹੈ : 

 1. ਕਿ ਗੁਰੂ ਜੀ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਇਸ ਗਲਤ ਖ਼ਿਆਲ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਜਾਵੇ ਕਿ ਕਿਸੇ ਧਰਮ ਨੂੰ ਜਿਉਂਦਾ ਰੱਖਣ ਲਈ ਰਾਜ ਸੱਤਾ ਦਾ ਹੋਣਾ ਜ਼ਰੂਰੀ ਹੈ। ਉਸ (ਭਾਈ ਜੋਧ ਸਿੰਘ) ਨੇ ਇਹ ਵੀ ਤਾਕੀਦ ਕੀਤੀ ਕਿ ਧਰਮ ਨੂੰ ਸਿਆਸਤ ਨਾਲੋਂ ਵੱਖ ਰੱਖਣਾ ਚਾਹੀਦਾ ਹੈ। 
 2. ਜ਼ਾਹਰਾ ਤੌਰ `ਤੇ ਭਾਈ ਜੋਧ ਸਿੰਘ ਦਾ ਇਹ ਐਲਾਨ ਉਸ ਅਵਸਰ ਨਾਲ ਮੇਲ ਨਹੀਂ ਖਾਂਦਾ ਸੀ, ਪਰ ਇਸ ਐਲਾਨ ਦੇ ਪਿਛੋਕੜ ਵਿਚ ਉਹ ਗੁਪਤ ਮਨੋ-ਭਾਵ ਜਿਹੜੇ ਪ੍ਰਗਟ ਭਾਵਾਂ ਨਾਲੋਂ ਹਮੇਸ਼ਾ ਵੱਧ ਮਹੱਤਵਪੂਰਨ ਤੇ ਖ਼ਤਰਨਾਕ ਹੁੰਦੇ ਹਨ, ਅਸੰਬੰਧਤ ਨਹੀਂ ਸਨ। 
 3. ਆਮ ਲੋਕਾਂ ਨੂੰ ਇਹ ਪਤਾ ਨਹੀਂ ਕਿ

(ਉ) ਅੰਗਰੇਜ਼ੀ ਰਾਜ ਸਮੇਂ ਅਤੇ ਉਸ ਤੋਂ ਬਾਅਦ ਵੀ ਭਾਈ ਜੋਧ ਸਿੰਘ ਇਕ ਧਾਰਮਿਕ ਵਿਅਕਤੀ ਦੇ ਭੇਖ ਵਿਚ ਸਰਗਰਮ ਸਿਆਸਤਦਾਨ ਰਹਿ ਚੁੱਕਾ ਹੈ। ਉਸ ਨੇ ਕਦੇ ਆਪਣੀ ਸਿਆਸਤ ਨਾਲੋਂ ਆਪਣੇ ਧਰਮ ਨੂੰ ਵੱਖ ਕਰਨਾ ਯੋਗ ਨਹੀਂ ਸਮਝਿਆ। ਇਸ ਦੇ ਸਿੱਟੇ ਵਜੋਂ ਇਹਸਾਨ-ਮੰਦ ਤੇ ਸ਼ੁਕਰਗੁਜ਼ਾਰ ਅੰਗਰੇਜ਼ ਹੁਕਮਰਾਨਾਂ ਨੇ ਉਨ੍ਹਾਂ ਨੂੰ ਕਈ ਉੱਚ-ਉਪਾਧੀਆਂ ਤੇ ਰਿਆਇਤੀ ਪ੍ਰਮਾਣ-ਪੱਤਰਾਂ ਤੋਂ ਇਲਾਵਾ ਸਰਦਾਰ ਬਹਾਦਰ ਦਾ ਖ਼ਿਤਾਬ ਵੀ ਦਿੱਤਾ। ਅੰਗਰੇਜ਼ੀ ਰਾਜ ਤੋਂ ਬਾਅਦ ਵੀ ਸੱਤਾਧਾਰੀ ਸਿਆਸਤਦਾਨ ਉਸ (ਭਾਈ ਜੋਧ ਸਿੰਘ) ਦੀ ਬਹੁਤ ਲੋੜ ਮਹਿਸੂਸ ਕਰਦੇ ਰਹੇ ਹਨ। 

(ਅ) ਭਾਈ ਜੋਧ ਸਿੰਘ ਜੋ ਬੜੇ ਨਿਰਮਲ ਬੁੱਧੀ ਵਾਲੇ ਵਿਅਕਤੀ ਹਨ, ਉਹ ਬਹੁਤੇ ਸ਼ਬਦਾਂ ਵਿਚ ਇਹ ਨਹੀਂ ਆਖਦੇ ਕਿ ਸਿਆਸਤ ਨੂੰ ਧਰਮ ਤੋਂ ਵੱਖ ਰੱਖਣਾ ਕੋਈ ਸਿੱਖੀ ਦਾ ਦਿ੍ਰੜ ਸਿਧਾਂਤ ਹੈ; ਸਗੋਂ ਅਜਿਹਾ ਤਾਂ ਉਹ ਕੇਵਲ ਆਪਣੀ ਰੰਚਕ ਮਾਤਰ ਸੰਸਾਰੀ ਤੇ ਨਾਸਤਕ ਸੂਝ-ਬੂਝ ਦੇ ਆਧਾਰ ਤੇ ਹੀ ਕਹਿ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਿੱਖ ਸਿਧਾਂਤ ਤੇ ਰਵਾਇਤ ਦੋਵਾਂ ਅਨੁਸਾਰ ਹੀ ਧਰਮ ਨੂੰ ਰਾਜਨੀਤੀ ਤੋਂ ਵੱਖ ਸਮਝਣਾ ਇਕ ਉਸਤਾਦੀ, ਮੌਕਾ-ਪ੍ਰਸਤੀ, ਚਲਾਕੀ ਯਾ ਫ਼ਰੇਬ ਹੈ। ਕੇਵਲ ਸੰਕੇਤਾਂ ਦੁਆਰਾ ਜਾਂ ਵਿੰਗੇ ਟੇਡੇ ਇਸ਼ਾਰਿਆਂ ਰਾਹੀਂ ਉਹ ਚਾਹੁੰਦੇ ਹਨ ਕਿ ਸਿੱਖ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਅਪਣਾ ਲੈਣ ਜਿਨ੍ਹਾਂ ਦੀ ਕਿ ਉਹ (ਭਾਈ ਜੋਧ ਸਿੰਘ) ਆਵਾਜ਼ ਹਨ ਅਤੇ ਇਹ ਵਿਸ਼ਵਾਸ ਕਰ ਲੈਣ ਕਿ ਸਹੀ ਸਿੱਖ-ਸਿਧਾਂਤ ਦਰਅਸਲ ਇਹੋ ਹੀ ਹੈ। 

(ੲ) ਅੰਗਰੇਜ਼ ਨੇ ਭਾਵੇਂ ਸਿੱਖਾਂ ਨੂੰ ਜਿੱਤ ਤਾਂ ਲਿਆ ਸੀ, ਪਰ ਇਹ ਹਮੇਸ਼ਾ ਸਿੱਖਾਂ ਤੋਂ ਡਰਦੇ ਵੀ ਰਹੇ ਅਤੇ ਨਾਲ-ਨਾਲ ਇਨ੍ਹਾਂ ਦੀ ਬਹਾਦਰੀ ਦੀ ਵਡਿਆਈ ਵੀ ਕਰਦੇ ਰਹੇ। ਅੰਗਰੇਜ਼ਾਂ ਦੀ ਇਹ ਮਨੋਭਾਵਨਾ ਸੀ ਕਿ ਸਿੱਖ ਆਪਣੇ ਉਸ ਅਸਲੀ ਸਿਧਾਂਤ ਬਾਰੇ ਅਗਿਆਤ ਰਹਿਣ, ਜਿਸ ਦਾ ਕਿ ਇਤਿਹਾਸਕ ਕਾਲ ਤੋਂ ਉਹ ਵਿਸ਼ੇਸ਼ ਤੌਰ ‘ਤੇ ਤਿੱਖੀ ਆਵਾਜ਼ ਨਾਲ ਪ੍ਰਗਟਾਵਾ ਕਰਦੇ ਆਏ ਹਨ-

        “ਭਾਵ ਆਜ਼ਾਦੀ ਜਾਂ ਮੌਤ :  ਰਾਜ ਕਰੈਂ ਇੱਕੇ ਲਰ ਮਰਹੈਂ। (ਅਨਸੰਸ਼ੋਧਤ ਪ੍ਰਾਚੀਨ ਪੰਥ ਪ੍ਰਕਾਸ਼) ਅਤੇ ਇਸ ਵਿਚ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਉਨ੍ਹਾਂ (ਅੰਗਰੇਜ਼ਾਂ) ਨੂੰ ਭਾਈ ਜੋਧ ਸਿੰਘ ਵਧੀਆ ਹਮਾਇਤੀ ਲੱਭਿਆ ਸੀ। 

 1.   ਭਾਰਤ ਦੇ ਮੌਜੂਦਾ ਹੁਕਮਰਾਨਾਂ ਨੇ ਵੀ ਆਪਣੀ ਇਸ ਖ਼ਾਹਿਸ਼ ਤੇ ਨਿਸਚੇ ਬਾਰੇ ਕੋਈ ਲੁਕਾ ਨਹੀਂ ਰੱਖਿਆ ਕਿ ਉਹ ਸਿੱਖਾਂ ਨੂੰ ਆਪਣੇ ਗੁਰੂਆਂ ਦੀਆਂ ਉਨ੍ਹਾਂ ਮੁਲ ਸਿੱਖਿਆਵਾਂ ਤੋਂ ਲਾਂਭੇ ਲੈ ਜਾਣਾ ਚਾਹੁੰਦੇ ਹਨ, ਜਿਨ੍ਹਾਂ ਅਨੁਸਾਰ ਕਿ ਰਾਜਨੀਤਕ ਸ਼ਕਤੀ ਦੇ ਆਧਾਰ ਤੋਂ ਬਿਨਾਂ ਸਿੱਖ ਆਪਣੇ ਧਾਰਮਿਕ ਅਤੇ ਸਮਾਜਿਕ ਫ਼ਰਜ਼ਾਂ ਦੀ ਪੂਰਤੀ ਕਰ ਸਕਣੀ ਅਸੰਭਵ ਸਮਝਦੇ ਹਨ, ਜਿਨ੍ਹਾਂ ਅਨੁਸਾਰ ਕਿਸੇ ਸਿੱਖ ਲਈ ਧਰਮ ਨਾਲੋਂ ਸਿਆਸਤ ਨੂੰ ਨਿਖੇੜਨਾ ਇਕ ਅਕਹਿ ਘਿਰਣਾ-ਭਰਪੂਰ ਗਿਰਾਵਟ ਅਤੇ ਪਤਿਤ-ਪੁਣਾ ਹੈ।
 2. ਭਾਈ ਜੋਧ ਸਿੰਘ ਦੀ ਪਟਿਆਲਾ ਦੀ ਕਾਰਗੁਜ਼ਾਰੀ ਦਾ ਪੜਚੋਲ ਸਹਿਤ ਵਿਸ਼ਲੇਸ਼ਣ ਇਸ ਪਿਛੋਕੜ ਵਿੱਚੋਂ ਹੀ ਕਰਨਾ ਪੈਣਾ ਹੈ।
 3. ਭਾਈ ਜੋਧ ਸਿੰਘ ਦੇ ਪਟਿਆਲੇ ਬੋਲੋ ਅਦੁੱਤੀ ਮੰਦ-ਭਾਗੇ ਬੋਲ ਕਿ : (ੳ) ਇਹ ਗ਼ਲਤ ਵਿਸ਼ਵਾਸ ਹੈ ਕਿ ਕਿਸੇ ਧਰਮ ਦੇ (ਸਮੇਤ ਸਿੱਖ ਮਤ ਦੇ) ਜਿਉਂਦਾ ਰੱਖਣ ਲਈ ਰਾਜਸੱਤਾ ਦਾ ਹੋਣਾ ਜ਼ਰੂਰੀ ਹੈ; (ਅ) ਇਸ ‘ਗਲਤ ਵਿਸ਼ਵਾਸ’ ਨੂੰ ਉਚੇਚੇ ਯਤਨਾਂ ਰਾਹੀਂ ਧਾਰਮਿਕ ਯੋਜਨਾਵਾਂ ਨਾਲ ਜੋੜ ਕੇ ਸਿੱਖਾਂ ਦੀਆਂ ਸੰਗਠਤ ਵਿਉਂਤਬੰਦੀਆਂ ਦਾ ਭਾਗ ਬਣਾ ਕੇ, ਨਵਿਰਤ ਕਰਨਾ ਚਾਹੀਦਾ ਹੈ; ਅਤੇ (ੲ) ਕਿ ਸਿਆਸਤ ਧਰਮ ਨਾਲੋਂ ਬਿਲਕੁਲ ਵੱਖ ਹੋਣੀ ਚਾਹੀਦੀ ਹੈ ਜਿਹੜੀ ਉਹ ਵਿੰਗੇ-ਟੇਡੇ ਢੰਗ ਨਾਲ ਸਹੀ ਸਿੱਖ ਸਥਿਤੀ ਦੱਸਦਾ ਹੈ, ਇਹ ਉੱਕਾ ਹੀ ਨਾ-ਕਾਬਿਲੇ ਬਰਦਾਸ਼ਤ ਹੈ ਅਤੇ ਇਸ ਬਜ਼ੁਰਗ ਭਾਈ ਨੇ, ਸਿੱਖੀ ਦੇ ਪਲੇਟ ਫ਼ਾਰਮ ਤੋਂ ਆਪਣੀ ਮਨਮਤ ਪ੍ਰਚਾਰਨ ਦਾ ਅਯੋਗ ਲਾਭ ਉਠਾਇਆ ਹੈ।  ਉਸ ਨੇ ਇਸ ਤਰ੍ਹਾਂ ਆਪਣੇ ਵਿਵਾਦ-ਸ਼ਤ ਨਿੱਜੀ ਵਿਚਾਰਾਂ ਨੂੰ ਸਿੱਖੀ ਦਾ ਅਨਿੱਖੜਵਾਂ ਅੰਗ ਬਣਾ ਕੇ ਸਿੱਖਾਂ ਉਪਰ ਠੋਸਣਾ ਚਾਹਿਆ ਹੈ।
 1. (ਉ) ਰਾਜਨੀਤੀ ਬਨਾਮ ਧਰਮ; (ਅ) ਰਾਜ-ਸੱਤਾ ਅਤੇ ਸਿੱਖ ਮਤ; ਅਤੇ (ੲ) ਰਾਜਨੀਤਕ ਪ੍ਰਭੂ-ਸੱਤਾ ਅਤੇ ਸਿੱਖ ਧਰਮ ਦੀ ਪਾਲਣਾ ਜੈਸੇ ਚਿੜਾਉਣੇ ਸੁਆਲਾਂ ਬਾਰੇ ਸਿੱਖ ਸਿਧਾਂਤ ਅਰਦਾਸ ਦੇ ਉਸ ਦੋਹਰੇ ਵਿਚ ਸਪੱਸ਼ਟ ਰੂਪ ਵਿਚ ਨਿਯਮ-ਬੱਧ ਹੈ, ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ਼ ਆਪਣੇ ਸੁਤੰਤਰ ਇਕੱਠਾਂ ਵਿਚ ਉਚਾਰਦੇ ਆਏ ਹਨ ਅਤੇ ਜਿਹੜਾ ਦੋਹਰਾ ‘ਸ੍ਰੀ ਮੁਖਵਾਕ’ ਭਾਵ ਗੁਰੂ ਸਾਹਿਬ ਦੇ ਨਿੱਜੀ ਮੁਖਾਰਬਿੰਦ ਤੋਂ ਉਚਾਰਨ ਹੋਏ ਅਸਲੀ ਪਵਿੱਤਰ ਸ਼ਬਦ ਹਨ :

ਰਾਜ ਕਰੇਗਾ ਖ਼ਾਲਸਾ, ਆਕੀ ਰਹੈ ਨਾ ਕੋਇ । 

ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਇ ॥ 

ਭਾਵ, ਸਿੱਖ ਸਦਾ ਸੁਤੰਤਰ ਅਤੇ ਸੱਤਾ ਸੰਪੰਨ ਰਹਿਣਗੇ। ਇਸ ਵਿਸ਼ਵਾਸ ਨੂੰ ਕੋਈ ਵੀ ਚੁਣੌਤੀ ਨਹੀਂ ਦੇਵੇਗਾ। ਓੜਕ ਸਾਰੇ ਇਸ ਵਿਚਾਰ ਨੂੰ ਪ੍ਰਵਾਨ ਕਰ ਲੈਣਗੇ, ਭਾਵੇਂ ਉਨ੍ਹਾਂ ਲਈ ਇਸ ਨੂੰ ਮੰਨਣਾ ਕਿੰਨਾ ਵੀ ਬੇ-ਸੁਆਦਾ ਤੇ ਕੌੜਾ ਕਿਉਂ ਨਾ ਲੱਗੇ ਅਤੇ ਸੁਣੋ ! ਸ਼ਾਂਤੀ ਅਤੇ ਸੁਰੱਖਿਆ ਇਹ ਸਵੀਕਾਰ ਕਰ ਲੈਣ ਵਿਚ ਹੀ ਹੈ । 

 1. ਸਿੱਖਾਂ ਵੱਲੋਂ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਪਿਛਲੀਆਂ ਤਿੰਨ ਸਦੀਆਂ ਤੋਂ ਇਸ ਭੈ-ਭੀਤ ਕਰਨ ਵਾਲੇ ਮਹਾਨ ਗੁਸਤਾਖ਼ੀ-ਭਰਪੂਰ ਦਾਅਵੇ ਦਾ ਸ਼ਰੇਆਮ ਐਲਾਨ ਹੁੰਦਾ ਆਇਆ ਹੈ। ਇਸ ਨੂੰ ਕੁਝ ਕੁ ਲੋਕਾਂ ਨੇ ਨਿਰੀ ਹਾਸੋ-ਹੀਣੀ ਗੱਲ ਸਮਝਿਆ, ਦੁਸਰਿਆਂ ਨੇ ਡਰਾਵਾ, ਪਰ ਕੁਝ ਕੁ ਹੋਰਨਾਂ ਅੰਦਰ ਇਸ ਦਾਅਵੇ ਨੇ ਕਰੋਧ ਦੀ ਪ੍ਰਚੰਡ ਜੁਆਲਾ ਭੜਕਾਈ ਹੈ। ਇਸ ਦਾਅਵੇ ਨੇ ਕਈਆਂ ਸਿੱਖਾਂ ਪਾਸੋਂ ਉਨ੍ਹਾਂ ਦੀ ਬੁਜ਼ਦਿਲੀ ਤੇ ਹਮਦਰਦੀ ਕਾਰਨ ਕਈ ਪੁੱਠੀਆਂ ਸਿੱਧੀਆਂ ਸਫ਼ਾਈਆਂ ਪੇਸ਼ ਕਰਵਾਈਆਂ ਹਨ। ਸੰਨ 1947 ਤੋਂ ਬਾਅਦ ਦੇ ਸਿਆਸੀ ਜੋਸ਼ ਦੇ ਨਸ਼ੇ ਦੀ ਮਸਤੀ ਵਿਚ ਆਏ ਹਿੰਦੂ ਸਿਆਸਤਦਾਨਾਂ ਦੇ ਦਿਲਾਂ ਅੰਦਰ ਇਸ ਦਾਅਵੇ ਨੇ ਇਨ੍ਹਾਂ ਸਿੱਖਾਂ ਪ੍ਰਤੀ, ਜਿਨ੍ਹਾਂ ਨੂੰ ਕਿ ਉਹ ਪਹਿਲਾਂ ਹੀ ਮੌਤ ਦੇ ਅੰਤਮ ਫੰਧੇ ਵਿਚ ਫਸੇ ਦੇਖ ਰਹੇ ਹਨ, ਹੋਰ ਘਿਰਣਾ ਦੀ ਅੱਗ ਭੜਕਾਈ ਹੈ ।
 2. ਜਿਵੇਂ ਵੀ ਹੋਵੇ, ਇਹ ਪਰਖਣਾ ਉੱਚਿਤ ਹੋਵੇਗਾ ਕਿ ਕੀ ਇਹ ਸਿੱਖ ਸਿਧਾਂਤ ਆਪਣੇ ਆਪ ਵਿਚ ਕਿਸੇ ਇਤਿਹਾਸਕ ਦ੍ਰਿਸ਼ਟੀਕੋਣ ਅਤੇ ਸੱਚਾਈ ਤੋਂ ਸੱਖਣਾ ਹੈ ਯਾ ਇਹ ਵਿਗਿਆਨਕ ਪਰਖ ਤੇ ਸਹੀ ਉਤਰਦਾ ਹੈ। ਇਸ ਤਰ੍ਹਾਂ ਹੀ ਇਸ ਸਿੱਖ ਸਿਧਾਂਤ ਦੀ ਅੰਦਰੂਨੀ ਪ੍ਰਮਾਣਿਕਤਾ ਦਾ ਅਨੁਮਾਨ ਲੱਗ ਸਕਦਾ ਹੈ। ਭਾਵੇਂ ਇਨ੍ਹਾਂ ਅਜੋਕੇ ਸਿੱਖਾਂ ਨੂੰ, ਜਿਹੜੇ ਸਿਆਸੀ ਤੌਰ ‘ਤੇ ਗੁਲਾਮ ਬਣ ਚੁੱਕੇ ਹਨ, ਸੱਭਿਆਚਾਰਕ ਤੌਰ ‘ਤੇ ਗ਼ਰਕ ਚੁੱਕੇ ਹਨ, ਬੌਧਿਕ ਤੌਰ ’ਤੇ ਬੁੱਧੀ-ਹੀਨ ਤੇ ਬਾਂਝ ਬਣ ਚੁੱਕੇ ਹਨ, ਇਖ਼ਲਾਕੀ ਤੌਰ ‘ਤੇ ਪਤਿਤ ਹੋ ਚੁੱਕੇ ਹਨ ਅਤੇ ਭਾਰਤ ਦੀ ਵੰਡ ਦੁਆਰਾ ਆਰਥਿਕ ਤੌਰ ‘ਤੇ ਲੁੱਟ-ਖੋਹੇ ਗਏ ਹਨ ਤੇ ਧਾਰਮਿਕ ਤੌਰ ‘ਤੇ ਅਸ਼ਰਧਕ ਬਣਾਏ ਗਏ ਹਨ, ਇਹ ਸੱਚਾਈ ਅਮਲੀ ਰੂਪ ਵਿਚ ਬੜੀ ਬੇ-ਸੁਆਦੀ ਤੇ ਅਵਿਵਹਾਰਕ ਜਾਪੇਗੀ । 
 3. ਜ਼ਾਹਰਾ ਤੌਰ ਤੇ ਇਸ ਸਿੱਖ ਸਿਧਾਂਤ ਦੀ ਗਲਤ ਮਨੌਤ ਉੱਤੇ ਆਧਾਰਿਤ, ਮੂਰਖਤਾ-ਭਰਪੂਰ ਹੋਣ ਜਾਂ ਅਸਥਿਰ ਹੋਣ ਦਾ ਦਾਅਵਾ ਜ਼ਬਾਨੀ-ਕਲਾਮੀ ਜਾਂ ਇਸ਼ਾਰਿਆਂ ਨਾਲ ਨਹੀਂ ਕੀਤਾ ਜਾ ਸਕਦਾ।
 4. ਆਓ ! ਸੰਸਾਰ ਦੇ ਇਤਿਹਾਸ ਉੱਤੇ ਉਸ ਸਮੇਂ ਤੋਂ ਝਾਤ ਮਾਰੀਏ, ਜਿਸ ਸਮੇਂ ਤੋਂ ਸੰਸਾਰ ਵਿਚ ਸੱਭਿਅਤਾਵਾਂ ਦੇ ਸਥਾਨ ਤੇ ਚਿੰਨ੍ਹ ਪ੍ਰਗਟ ਹੋਏ ਹਨ। ਸਾਨੂੰ ਪਤਾ ਲੱਗੇਗਾ ਕਿ ਹਰੇਕ ਪੜਾਅ ਉੱਤੇ ਇਕ ਜਾਂ ਦੋ ਐਸੀਆਂ ਜਾਤੀਆਂ ਜਾਂ ਕੌਮਾਂ ਰਹੀਆਂ ਹਨ, ਜਿਹੜੀਆਂ ਕਿ ਉੱਘੀਆਂ ਰਾਜ-ਜਾਤੀਆਂ ਸਨ ਅਤੇ ਜਿਨ੍ਹਾਂ ਦੇ ਚਰਿੱਤਰ ਅੰਦਰ “ਰਾਜ ਕਰੇਗਾ ਖ਼ਾਲਸਾ’ ਵਾਲੀ ਸੁਭਾਵਕ ਵਿਸ਼ੇਸ਼ਤਾ ਸੀ। ਉਨ੍ਹਾਂ ਕੌਮਾਂ ਤੇ ਜਾਤੀਆਂ ਦੀ ਪ੍ਰਸੰਸਾ ਹੁੰਦੀ ਰਹੀ ਹੈ ਅਤੇ ਲੋਕੀਂ ਉਨ੍ਹਾਂ ਦੀ ਚੁੱਪ-ਚਾਪ ਪੈਰਵੀ ਕਰਦੇ ਰਹੇ ਹਨ। ਇਸ ਨਿਯਮ ਦਾ ਕਿਧਰੇ ਵਿਰੋਧ ਹੋਇਆ ਦਿਖਾਈ ਨਹੀਂ ਦਿੰਦਾ। ਲੀਡਰਸ਼ਿਪ ਭਾਵੇਂ ਰਾਜਸੀ ਸੀ ਯਾ ਇਖ਼ਲਾਕੀ ਯਾ ਦੋਵੇਂ ਤਰ੍ਹਾਂ ਦੀ ਲੀਡਰਸ਼ਿਪ ਦਾ ਇਹ ਗੇੜ ਇਕ ਕੌਮ ਤੋਂ ਦੂਜੀ ਕੌਮ ਵੱਲ ਚੱਲਦਾ ਰਿਹਾ ਹੈ ਅਤੇ ਇਤਿਹਾਸਿਕ ਕਾਲ ਵਿਚ ਕਿਸੇ ਕੌਮ ਨੂੰ ਇਹ ਸਰਦਾਰੀ ਦੁਬਾਰਾ ਪ੍ਰਾਪਤ ਹੋਈ ਦਿਖਾਈ ਨਹੀਂ ਦਿੰਦੀ, ਪਰ ਇਹ ਇਤਿਹਾਸ ਦਾ ਕੋਈ ਨਿਸ਼ਚਿਤ ਵਿਧਾਨ ਵੀ ਨਹੀਂ ਕਿਹਾ ਜਾ ਸਕਦਾ। 
 5. ਉਦਾਹਰਣ ਵਜੋਂ ਸੰਨ 550 ਬੀ.ਸੀ. ਤੋਂ 330 ਬੀ.ਸੀ. ਦੇ ਵਿਚਕਾਰ ਹਖ਼ਾਮੰਸ਼ੀ ਵੰਸ਼ ਦੇ ਅਧੀਨ ਮਿਸਰੀਆਂ, ਅਸੀਰੀਆਂ, ਬੈਬੇਲੋਨੀਆਂ ਅਤੇ ਇਰਾਨੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਸਾਰਿਆਂ ਤੋਂ ਯੂਨਾਨੀ ਪੁਰਾਣੇ ਹਨ, ਜਿਹੜੇ ਹੁਣ ਤਕ ਪੱਛਮੀ ਮਨੁੱਖ ਦੀ ਯਾਦਾਸ਼ਤ ਵਿਚ ਮੌਜੂਦ ਹਨ। ਠੀਕ ਇਸ ਤਰ੍ਹਾਂ ਹੀ ਜੋ ਕੁਝ ਕਨਫਿਊਸ਼ੀਅਸ ਦੇ ਚੀਨ ਨੇ ਆਪਣੇ ‘ਜਾਂਗਲੀ ਦੌਰ ਵਿਚ ਕੀਤਾ ਸੀ ਅਤੇ ਹਿੰਦੁਆਂ ਨੇ ਜੋ ਕੁਝ ਧੁਰ ਪੁਰਬ ਅਤੇ ਦੱਖਣ ਪੂਰਬੀ ਬੋਧੀ ਏਸ਼ੀਆ ਵਿਚ ਕੀਤਾ। ਯੂਨਾਨੀ ਲੀਡਰਸ਼ਿਪ ਦਾ ਇਕ ਸ਼ਾਨਦਾਰ ਪੱਖ ਇਹ ਸੀ ਕਿ ਇਸ ਨੇ ਮਕਦੂਨੀਆ ਦੇ ਸਮਰਾਟ ਸਿਕੰਦਰ ਦੇ ਜੀਵਨ-ਕਾਲ ਦੇ ਥੋੜੇ ਜਿਹੇ ਸਮੇਂ ਨੂੰ ਛੱਡ ਕੇ ਕਦੇ ਵੀ ਇਕ ਸਾਮਰਾਜ ਦੀ ਸਿਆਸੀ ਸ਼ਕਲ ਅਖ਼ਤਿਆਰ ਨਹੀਂ ਕੀਤੀ। ਭਾਵੇਂ ਕਈ ਪ੍ਰਕਾਰ ਦੇ ਘਰੋਗੀ ਅਤੇ ਅਦਿ੍ਰਸ਼ਟ ਕਾਰਨਾਂ ਅਤੇ ਹਾਲਾਤ ਕਰਕੇ ਉਸ ਦੀ ਮੌਤ ਉੱਤੇ ਯੂਨਾਨੀ ਸਾਮਰਾਜ ਖਿੰਡ-ਪੁੰਡ ਗਿਆ, ਪਰ ਤਾਂ ਵੀ ਸੰਸਾਰ ਦੇ ਵਿਸ਼ਾਲ ਭਾਗ ਅੰਦਰ ਤਿੰਨ ਸਦੀਆਂ ਜਾਂ ਇਸ ਤੋਂ ਵੱਧ ਸਮੇਂ ਤਕ ਯੂਨਾਨੀ ਰਾਜ ਵੰਸ਼, ਯੂਨਾਨੀ ਵਿਚਾਰਧਾਰਾ ਅਤੇ ਯੂਨਾਨੀ ਯੁੱਧ ਤਰੀਕੇ ਹਾਵੀ ਹੋਏ ਰਹੇ ਹਨ। 
 6. ਫਿਰ ਯੂਨਾਨੀ ਮਹਾਨਤਾ ਰੋਮਨਾਂ ਪਾਸ ਚਲੀ ਗਈ। ਕੋਈ ਚਾਰ ਸਦੀਆਂ ਤਕ ਰੋਮਨ ਵਿਚਾਰ, ਰੋਮਨ ਫੈਸ਼ਨ ਅਤੇ ਰੋਮਨ ਫ਼ੌਜਾਂ ਨੇ ਅਖੰਡਤ ਲੀਡਰਸ਼ਿਪ ਮਾਣੀ। ਭਾਰਤ ਵਿਚ ਅੰਗਰੇਜ਼ੀ ਹੁਕਮਰਾਨਾਂ ਨੇ ਸਾਮਰਾਜੀ ਪ੍ਰਭੁਤਾ ਅਤੇ ਸੰਗਠਨ ਬਾਰੇ ਅਤੇ ਸਮਾਜਿਕ ਵੰਡ-ਵਖਰੇਵੇਂ ਵਾਲੇ ਰੋਮਨ ਸਿਧਾਂਤ ਪੂਰੀ ਤਰ੍ਹਾਂ ਅਪਣਾ ਕੇ ਅਮਲ ਵਿਚ ਲਿਆਂਦੇ ਸਨ। ਆਜ਼ਾਦ ਭਾਰਤ ਵਿਚ ਵੀ ਨਹਿਰੂ ਦੇ ਰਾਜ-ਭਾਗ ਦੇ ਸਮੇਂ ਤਕ ਸਾਡੇ ਸਰਕਾਰੀ ਵਾਤਾਵਰਣ ਵਿਚ ਪੱਛਮੀ ਸੱਭਿਆਚਾਰ ਦੇ ਧਾਰਨੀ ਪੂਰਬੀ ਭੱਦਰ-ਪੁਰਸ਼, ਆਈ.ਸੀ.ਐਸ. ਅਫ਼ਸਰਾਂ ਅਤੇ ਨਹਿਰੂ-ਨੁਮਾ ਸਿਆਸਤਦਾਨਾਂ ਉਪਰ ਇਨ੍ਹਾਂ ਰੋਮਨ ਸਿਧਾਂਤਾਂ ਦਾ ਹੀ ਗ਼ਲਬਾ ਕਾਇਮ ਰਿਹਾ ਹੈ। 
 7. ਇਸ ਤੋਂ ਬਾਅਦ ਤਕਰੀਬਨ ਦੋ ਸਦੀਆਂ ਦੀ ਹਫੜਾ-ਦਫੜੀ ਪਿੱਛੋਂ ਅਰਬੀ, ਅੰਤਰ-ਰਾਸ਼ਟਰੀ ਲੀਡਰ ਵਜੋਂ ਸੰਸਾਰ-ਮੰਚ ’ਤੇ ਪ੍ਰਗਟ ਹੋਏ, ਜਿਨ੍ਹਾਂ ਨੇ 650 ਈ: ਤੋਂ 850 ਈ: ਦੇ ਦਰਮਿਆਨ ਆਪਣੀ ਮਹਾਨ ਸ਼ਕਤੀਸ਼ਾਲੀ ਹਕੂਮਤ ਕਾਇਮ ਕੀਤੀ। ਉਨ੍ਹਾਂ ਦਾ ਸਿਆਸੀ ਪਤਨ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਪੰਜ ਸੌ ਸਾਲਾਂ ਤਕ, ਗਿਆਨ ਤੇ ਵਿਗਿਆਨ ਦੇ ਖੇਤਰ ਵਿਚ ਸੰਸਾਰ ਦੀ ਅਗਵਾਈ ਜਾਰੀ ਰੱਖੀ। 
 8. ਪਰ ਜਦੋਂ ਅਰਬੀ ਭਾਸ਼ਾ ਬੋਲਣ ਵਾਲੇ ਲੋਕ ਪਿਛਾਂਹ ਡਿੱਗੇ ਤਾਂ ਉਸ ਸਮੇਂ ਤਕ ਉਹ ਕਲਾ, ਵਿੱਦਿਆ, ਸਾਇੰਸ ਤੇ ਦਸਤਕਾਰੀ ਆਦਿ ਦਾ ਗਿਆਨ ਪੱਛਮੀ ਯੂਰਪ ਤਕ ਪਹੁੰਚਾ ਚੁੱਕੇ ਸਨ। ਇਸ ਤੋਂ ਬਾਅਦ ਪਹਿਲਾਂ ਲੀਡਰਸ਼ਿਪ ਪਵਿੱਤਰ ਰੋਮਨ ਸਾਮਰਾਜ ਨੇ ਗ੍ਰਹਿਣ ਕੀਤੀ, ਫਿਰ ਇਹ ਤਰਤੀਬਵਾਰ ਸਪੇਨ, ਫ਼ਰਾਂਸ ਤੇ ਇੰਗਲੈਂਡ ਨੂੰ ਪ੍ਰਾਪਤ ਹੋਈ। 
 9. ਸਾਡੇ ਆਪਣੇ ਜੀਵਨ-ਕਾਲ ਵਿਚ ਅਸੀਂ ਇਹ ਅੰਤਰ-ਰਾਸ਼ਟਰੀ ਲੀਡਰਸ਼ਿਪ ਅਮਰੀਕਾ ਅਤੇ ਰੂਸ ਵੱਲ ਵਧਦੀ ਦੇਖੀ ਹੈ। 
 10. ਅੰਤਰ-ਰਾਸ਼ਟਰੀ ਲੀਡਰਸ਼ਿਪ ਦੇ ਖੇਤਰ ਵਿਚ ਕੰਮ ਕਰਦੇ ਕੁਝ ਕੁ ਸਾਧਾਰਨ ਨਿਯਮ ਇਥੇ ਸਪੱਸ਼ਟ ਰੂਪ ਵਿਚ ਪ੍ਰਗਟ ਹੋਏ ਦਿੱਸਦੇ ਹਨ। 
 11. ਪਹਿਲੀ ਗੱਲ ਇਹ ਕਿ ਲੀਡਰਸ਼ਿਪ ਗ੍ਰਹਿਣ ਕਰਨ ਪਿੱਛੋਂ ਹਮੇਸ਼ਾ ਸ਼ਕਤੀ ਦਾ ਸਹਾਰਾ ਪ੍ਰਾਪਤ ਕੀਤਾ ਜਾਂਦਾ ਹੈ। ਭਾਵੇਂ ਵੱਡੀ ਕੌਮ, ਫ਼ੌਜੀ ਜਿੱਤਾਂ ਦੇ ਗਲਬੇ ਦੁਆਰਾ ਆਪਣੀ ਫ਼ੌਜੀ ਹਕੂਮਤ ਠੋਸੇ ਯਾ ਨਾ, ਤਾਂ ਵੀ, ਇਹ ਸ਼ਕਤੀ ਹੀ ਹੈ ਜਿਹੜੀ ਦੂਜਿਆਂ ਪਾਸੋਂ ਪੈਰਵੀ ਕਰਾਉਂਦੀ ਹੈ। ਸਤਾਰਵੀਂ ਅਤੇ ਅਠਾਰਵੀਂ ਸਦੀ ਵਿਚ ਭਾਵੇਂ ਫ਼ਰਾਂਸ ਨੇ ਕੋਈ ਵਿਸ਼ਾਲ ਇਲਾਕਾ ਨਹੀਂ ਜਿੱਤਿਆ, ਫਿਰ ਵੀ ਫ਼ਰਾਂਸੀਸੀ ਭਾਸ਼ਾ ਦੁਨੀਆ ਦੀ ਅੰਤਰ-ਰਾਜਨੈਤਿਕ ਭਾਸ਼ਾ ਬਣ ਗਈ। ਫ਼ਰਾਂਸੀਸੀ ਸਿਖਸ਼ਕ ਦੂਜੇ ਦੇਸ਼ਾਂ ਦੀਆਂ ਫ਼ੌਜਾਂ ਦੀ ਸਿਖਲਾਈ ਲਈ ਲਾਏ ਗਏ ਸਨ; ਜਿਵੇਂ ਕਿ ਉੱਨੀਵੀਂ ਸਦੀ ਦੇ ਪਹਿਲੇ ਅੱਧ ਸਮੇਂ ਦੀ ਸਿੱਖਾਂ ਦੀ ਮਿਸਾਲ ਹੈ । ਫ਼ਰਾਂਸੀਸੀ ਫ਼ਰਨੀਚਰ, ਫ਼ਰਾਂਸੀਸੀ ਸਾਹਿਤ ਅਤੇ ਫ਼ਰਾਂਸੀਸੀ ਭੋਜਨ ਕਲਾ ਹੀ ਹਰ ਥਾਂ ਛਾਈ ਰਹੀ ਹੈ । 

   19. ਸਾਡੇ ਜੀਵਨ-ਕਾਲ ਵਿਚ ਵੀ ਅਮਰੀਕਾ ਨੇ ਕੋਈ ਬਹੁਤੇ ਦੇਸ਼ਾਂ ‘ਤੇ ਫ਼ੌਜੀ ਅਧਿਕਾਰ ਨਹੀਂ ਆਇਆ ਤਾਂ ਵੀ ਬੋਲ-ਚਾਲ ਦੀ ਅਮਰੀਕਨ ਸ਼ਬਦਾਵਲੀ, ਅਮਰੀਕੀ ਬਸਤਰ, ਅਮਰੀਕੀ ਸੰਗੀਤ, ਭਿਅੰਕਰ-ਸ਼ੋਰ-ਸ਼ਰਾਬੇ ਵਾਲੇ ਅਮਰੀਕਨ ਗਾਣੇ ਤੇ ਕਾਮੀ ਨਾਚ,   ਭਵਨ ਕਲਾ ਦੇ ਖੇਤਰ ਵਿਚ ਅਸਮਾਨਾਂ ਨੂੰ ਛੂੰਹਦੀਆਂ ਉੱਚੀਆਂ ਇਮਾਰਤਾਂ ਬਣਾਉਣ ਦਾ ਅਮਰੀਕੀ ਝੱਲਪੁਣਾ ਸਾਰੇ ਸੰਸਾਰ ਅੰਦਰ ਫੈਲ ਗਿਆ ਹੈ। ਅਮਰੀਕਾ, ਕੈਨੇਡਾ, ਬ੍ਰਿਟਿਸ਼ ਟਾਪੂਆਂ ਅਤੇ ਪੱਛਮੀ ਯੂਰਪ ਅੰਦਰ ਵੱਸਦੇ 90% ਸਿੱਖ ਪ੍ਰਵਾਸੀ ਜਿਹੜੇ ਬੜੀ ਬੇਹਯਾਈ ਨਾਲ ਦਾਹੜੀਆਂ ਕਟਾਉਣ ਦੇ ਭੱਦੇ, ਕੁਢੱਬੇ ਤੇ ਜਾਂਗਲੀ ਫ਼ੈਸ਼ਨ ਅਤੇ ਤੰਬਾਕੂ-ਨੋਸ਼ੀ ਦੀ ਮੰਦੀ ਘਾਤਕ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਦਾ ਸਹੀ ਅਨੁਮਾਨ ਇਥੋਂ ਹੀ ਲੱਗਦਾ ਹੈ। ਇਸ ਦੇ ਉਲਟ ਅਫ਼ਰੀਕਨ ਮਹਾਂਦੀਪ ਅਤੇ ਏਸ਼ੀਆ ਦੇ ਦੱਖਣ ਪੂਰਬੀ ਖੇਤਰਾਂ ਵਿਚ ਰਹਿੰਦੇ ਸਿੱਖ ਪ੍ਰਵਾਸੀਆਂ ਨੇ ਹੁਣ ਤਕ ਆਪਣੀ ਸਾਬਤ ਸੂਰਤ ਵਾਲੀ ਸਿੱਖੀ ਸ਼ਾਨ ਅਤੇ ਤੰਬਾਕੂ ਨੋਸ਼ੀ ਤੋਂ ਗਿਲਾਨੀ ਦੀ ਸੁਅਸਥ ਅਤੇ ਸ਼ਲਾਘਾਯੋਗ ਆਦਤ ਨੂੰ ਕਾਇਮ ਰੱਖਿਆ ਹੋਇਆ ਹੈ। 

 1. ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਅਮਰੀਕੀ ਸੱਭਿਆਚਾਰ ਦੇ ਮਿਆਰ ਯਕੀਨੀ ਤੌਰ ਤੇ ਹੋਰਨਾਂ ਥਾਵਾਂ ‘ਤੇ ਪੈਦਾ ਹੋਣ ਵਾਲੀ ਹਰ ਸ਼ੈਅ ਨਾਲੋਂ ਵਧੀਆ ਹਨ। 
 2. ਜ਼ਾਹਰਾ ਤੌਰ ਤੇ ਮਨੁੱਖੀ ਸੁਭਾ ਅੰਦਰ ਕੋਈ ਐਸੀ ਗੱਲ ਹੈ, ਜਿਹੜੀ ਸਾਨੂੰ ਸਰੀਰਕ ਤੌਰ `ਤੇ ਤਾਕਤਵਰ ਲੋਕਾਂ ਦੀ ਵਿਚਾਰਧਾਰਾ ਅਤੇ ਚਾਲ-ਢਾਲ ਦੀ ਪੈਰਵੀ ਕਰਨ ਲਈ ਪ੍ਰੇਰਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ਦ੍ਰਿਸ਼ਟਮਾਨ ਸੰਸਾਰ ਦੀ ਹਰ ਚੀਜ਼ ‘ਕਾਲ ਕ੍ਰਿਪਾਨ’ ਦੀ ਰਾਖੀ ਅਤੇ ਕੰਟਰੋਲ ਵਿਚ ਹੈ ਅਤੇ ਮਨੁੱਖਾਂ ਅੰਦਰ ਇਹ ਸੁਭਾਵਿਕ ਰੁਚੀ ਹੈ ਕਿ ਉਹ ਸਭ ਤੋਂ ਵੱਧ ਤਾਕਤਵਰ (ਤਗੜੇ) ਵੱਲ ਝੁਕਦੇ ਹਨ, ਤਾਂ ਉਨ੍ਹਾਂ ਨੇ ਮਨੁੱਖਤਾ ਦਾ ਧਿਆਨ ਅਜਿਹੇ ਰਹੱਸ ਵੱਲ ਖਿਚਿਆ ਸੀ : 

ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ, 

ਭਾਰੀ ਭੁਜਾਨ ਕੋ ਭਾਰੀ ਭਰੋਸੋ ॥ (ਦਸਮ ਗ੍ਰੰਥ, ਬਚਿਤ੍ਰ ਨਾਟਕ, ਪੰਨਾ 45) 

 1. ਸਿੱਖਾਂ ਦੀ ਸੰਨ 1849 ਵਿਚ ਜੋ ਲਗਭਗ 80 ਲੱਖ ਗਿਣਤੀ ਸੀ, ਉਸ ਦੇ ਸੰਨ 1862 ਦੀ ਮਰਦਮ-ਸ਼ੁਮਾਰੀ ਵੇਲੇ ਸੁੰਗੜ ਕੇ ਕੇਵਲ 18 ਲੱਖ ਤਕ ਪਿਛਾਂਹ ਸਰਕ ਜਾਣ ਨੂੰ ਅਸੀਂ ਹੋਰ ਕਿਵੇਂ ਬਿਆਨ ਕਰ ਸਕਦੇ ਹਾਂ। 1850 ਈਸਵੀ ਵਿਚ ਸਿੱਖਾਂ ਦੀ ਸਿਆਸੀ ਤਾਕਤ ਅਤੇ ਸ਼ਕਤੀ ਦਾ ਪਤਨ ਹੋਣਾ, ਰਾਜਾ ਸਰ ਹਰਨਾਮ ਸਿੰਘ ਅਤੇ ਸਾਧੂ ਸੁੰਦਰ ਸਿੰਘ ਦਾ ਈਸਾਈਅਤ ਧਾਰਨ ਕਰ ਜਾਣਾ, ਗਿਆਨੀ ਉਬੈਦੁਲਾ ਸਿੰਧੀ ਅਤੇ ਅੰਤਰ-ਰਾਸ਼ਟਰੀ ਸਿੱਧੀ ਵਾਲੇ ਕਾਨੂੰਨਦਾਨ ਸਰ ਮੁਹੰਮਦ ਜ਼ਫ਼ਰ ਉਲਾ ਖਾਂ ਦੇ ਪਿਤਾ ਅਤੇ ਪਰਿਵਾਰ ਦਾ ਮੁਸਲਮਾਨ ਬਣ ਜਾਣਾ, ਇਨ੍ਹਾਂ ਗੱਲਾਂ ਤੋਂ ਕੀ ਸਪੱਸ਼ਟ ਹੁੰਦਾ ਹੈ ? ਸ਼ਹੀਦ ਭਾਈ ਮਤੀ ਦਾਸ ਜੀ ਦੀ ਸੰਤਾਨ ਵਿੱਚੋਂ ਸਵਰਗਵਾਸੀ ਭਾਈ ਪਰਮਾਨੰਦ, ਉਸ ਦਾ ਪੁੱਤਰ ਤੇ ਜੁਆਈ, ਇਕ ਸ਼ਰਧਾਵਾਨ ਸਹਿਜਧਾਰੀ ਪਰਿਵਾਰ ਦਾ ਅਦੁੱਤੀ ਨਾਜ਼ਕ ਬੱਚਾ ਸਰ ਗੋਕਲ ਚੰਦ ਨਾਰੰਗ ਇਨ੍ਹਾਂ ਨੂੰ ਕਿਸ ਮਜਬੂਰੀ ਕਾਰਨ ਸਿੱਖੀ ਦੇ ਸ਼ੋਭਨੀਕ ਖੇਤਰ ਵਿੱਚੋਂ ਨਿਕਲ ਕੇ ਆਰੀਆ ਸਮਾਜ ਦੀਆਂ ਨਿਕਾਰਾ ਤੇ ਬੰਜਰ ਭੁਮੀਆਂ ਵੱਲ ਭਟਕਣਾ ਪਿਆ? ਆਪਣੀ ਹੋਂਦ ਦੇ ਬਹੁਤ ਥੋੜੇ ਇਤਿਹਾਸਕ ਕਾਲ ਅੰਦਰ ਸਿੱਖਾਂ ਨਾਲ ਬੜੀ ਈਰਖਾ ਤੇ ਅਨਰਥ ਹੋਇਆ ਹੈ, ਮਨੋ-ਵਿਰੋਧ ਤੇ ਜ਼ੁਲਮ ਹੋਏ ਹਨ, ਇਨ੍ਹਾਂ ਦਾ ਬੀਜ ਨਾਸ ਕਰਨ ਲਈ ਕਤਲੇਆਮ ਅਤੇ ਭਿਅੰਕਰ ਮਾਰਾਂ ਪਈਆਂ ਹਨ, ਇਨ੍ਹਾਂ ਨੇ ਜਿੱਤਾਂ ਤੇ ਸ਼ੋਭਾ, ਸ਼ਕਤੀ ਤੇ ਖੁਸ਼ਹਾਲੀ, ਹਾਰ ਤੇ ਗੁਲਾਮੀ, ਹਾਸੋਹੀਣੀ ਦਸ਼ਾ ਤੇ ਖੁਆਰੀ, ਗ਼ਰੀਬੀ ਤੇ ਵਿਗੋਚਾ ਸਭ ਕੁਝ ਦੇਖਿਆ ਹੈ। ਫਿਰ ਵੀ ਇਸ ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਕਦੇ ਮੰਦੀ ਭਾਵਨਾ ਯਾ ਬੇ-ਸਮਝੀ ਕਰਕੇ ਨਾ ਕਿਸੇ ਦੋਸਤ, ਨਾ ਦੁਸ਼ਮਣ ਨੇ, ਨਾ ਕਿਸੇ ਗੁਆਂਢੀ, ਨਾ ਅਜਨਬੀ ਨੇ, ਮਹਾਨ ਸਿੱਖ ਪੈਗੰਬਰਾਂ ਤੇ ਗੁਰੂਆਂ ਦੀ ਉਨ੍ਹਾਂ ਦੇ ਵਿਚਾਰਾਂ, ਸ਼ਬਦਾਂ ਅਤੇ ਕਾਰਜਾਂ ਸੰਬੰਧੀ ਕਦੇ ਹੇਠੀ ਯਾ ਅਪਮਾਨ ਕਰਨ ਦੀ ਦਲੇਰੀ ਕੀਤੀ ਹੈ । ਉਨ੍ਹਾਂ ਨੂੰ ਮਨੁੱਖਾਂ ਵਜੋਂ, ਮਨੁੱਖਤਾ ਦੇ ਆਗੂਆਂ ਵਜੋਂ ਅਤੇ ਧਾਰਮਿਕ ਪੈਗੰਬਰਾਂ ਵਜੋਂ ਸਾਰਿਆਂ ਨੇ ਬਹੁਤ ਸਤਿਕਾਰਿਆ ਹੈ। 

ਹੈਲਕਮ ਮੈਕਰੈਗਰ, ਕਨਿੰਘਮ, ਡੋਰਥੀ-ਫ਼ੀਲਡ, ਟਾਇਨਥੀ, ਸੁਜਾਨ ਰਾਏ, ਖ਼ੁਸ਼ਵਕਤ ਰਾਏ, ਦੌਲਤ ਰਾਏ, ਇਨ੍ਹਾਂ ਸਾਰਿਆਂ ਦੀ ਸਿੱਖਾਂ ਅਤੇ ਸਿੱਖ ਧਰਮ ਸੰਬੰਧੀ ਲਿਖਣ ਵੇਲੇ ਇੱਕੋ ਰਾਇ ਸੀ, ਭਾਵੇਂ ਹੋਰਨਾਂ ਗੱਲਾਂ ਬਾਬਤ ਇਨ੍ਹਾਂ ਦੇ ਵਿਚਾਰਾਂ ਵਿਚ ਬਹੁਤ ਮਤਭੇਦ ਸਨ। ਪਰ ਜਦੋਂ ਸਿੱਖ ਸੰਨ 1947 ਵਿਚ ਪਹਿਲੀ ਵਾਰ ਸਮਾਂ ਖੰਭਾ ਬੈਠੇ ਅਤੇ ਇਹ ਕੁਝ ਬਣ ਗਏ ਜੋ ਹੁਣ ਬਣੇ ਹੋਏ ਹਨ ਅਤੇ ਫੋਰ ਵੀ ਬਦਲੇ ਹਾਲਾਤ ਵਿਚ ਜਦੋਂ ਸਿੱਖ ਸੱਭਿਆਚਾਰ ਬਾਰੇ ਇਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਂ ਦਾ ਵਿਸ਼ਵ ਵਿਦਿਆਲਾ ਅਤੇ ਸਿੱਖ ਧਰਮ ਸੰਬੰਧੀ ਇਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਂ ਦਾ ਵਿਸ਼ਵ ਵਿਦਿਆਲਾ ਸਥਾਪਤ ਕਰਨ ਵਿਚ ਇਹ ਸਫਲ ਹੋ ਗਏ ਤਾਂ ਇਨ੍ਹਾਂ ਯੂਨੀਵਰਸਿਟੀਆਂ ਦੇ ‘ਸਿੱਖ` ਪ੍ਰੋਫ਼ੈਸਰ ਨਿਡਰਤਾ ਨਾਲ ਇਹ ਐਲਾਨ ਅਤੇ ਦਲੀਲਾਂ ਪੇਸ਼ ਕਰਨ ਲਈ ਸਾਹਮਣੇ ਆਏ ਕਿ : 

   “ਗੁਰੂ ਤੇਗ਼ ਬਹਾਦਰ ਇਕ ਮਹਾਨ ਲੁਟੇਰਾ ਸੀ, ਜੋ ਆਪਣੇ ਜਿਹੇ ਹੋਰਨਾਂ ਗੈਰ ਕਾਨੂੰਨੀ ਅਨਸਰਾਂ ਨੂੰ ਵਰਗਲਾਉਂਦਾ ਤੇ ਪਨਾਹ ਦਿੰਦਾ ਸੀ। ਉਸ ਦੇ ਇਨ੍ਹਾਂ ਭੈੜੇ ਕਾਰਨਾਮਿਆਂ ਨੇ ਉਸ ਨੂੰ ਮੁਗ਼ਲ ਕਾਨੂੰਨ ਅਧੀਨ ਢੰਡ ਦਾ ਭਾਗੀ ਬਣਾਇਆ, ਜਿਸ ਕਰਕੇ ਦਿੱਲੀ ਵਿਖੇ ਇਕ ਅਪਰਾਧੀ ਵਜੋਂ ਉਸ ਦਾ ਸ਼ਰੇਆਮ ਸਿਰ ਵੱਢਿਆ ਗਿਆ। ਜਿਸ ਦੀ ਜਾਇਜ਼ ਸਜ਼ਾ ਇਹੋ ਸੀ। ਮਹਾਨ ਮੁਗ਼ਲ ਔਰੰਗਜ਼ੇਬ ਉੱਕਾ ਨਿਰਦੋਸ਼ ਤੇ ਬੇਖ਼ਬਰ ਸੀ; ਨੇਕ ਮੁਗਲ ਸਰਕਾਰ ਦੇ ਖ਼ਿਲਾਫ਼ ਗੁਰੁ ਗੋਬਿੰਦ ਸਿੰਘ ਦਾ ਅਸਲੀ ਗਿਲਾ ਇਹ ਸੀ ਕਿ ਉਹ ਉਸ (ਗੁਰੁ ਗੋਬਿੰਦ ਸਿੰਘ ਪਾਸੋਂ ਨਿਯਮ ਅਨੁਸਾਰ ਸਰਕਾਰੀ ਟੈਕਸ ਅਤੇ ਜ਼ਮੀਨ ਦਾ ਮਾਲੀਆ ਮੰਗਦੇ ਸਨ, ਜਿਹੜਾ ਉਹ (ਗੁਰੂ) ਦੇਣ ਤੋਂ ਆਕੀ ਸੀ। ਉਸ ਨੂੰ ਰਣ-ਖੇਤਰ ਦੀ ਯੁੱਧ ਕਲਾ ਦੀ ਬਹੁਤ ਘੱਟ ਸੂਝ ਸੀ, ਜਿਸ ਕਰਕੇ ਉਸ ਨੇ ਸਰਕਾਰੀ ਫ਼ੌਜਾਂ ਦੇ ਟਾਕਰੇ ਤੇ ਲੜਾਈ ਵਿਚ ਹਾਰ ਤੇ ਹਾਰ ਖਾਧੀ।’’ ਕੀ ਸਿੱਖਾਂ ਦੀ ਮੌਜੂਦਾ ਸਿਆਸੀ ਦਸ਼ਾ ਦਾ ਇਸ ਘਿਰਣਾ ਜਨਕ ਜ਼ਾਹਰਾ ਸਥਿਤੀ ਨਾਲ ਕੋਈ ਸੰਬੰਧ ਨਹੀਂ ? ਇਥੇ ਦਿੱਲੀ ਸਥਿਤ ਨਕਲੀ ਨਿਰੰਕਾਰੀਆਂ ਬਾਬਤ ਕੁਝ ਕੁ ਜ਼ਾਹਰਾ ਕਾਰਨਾਂ ਕਰਕੇ ਚਰਚਾ ਨਹੀਂ ਕੀਤੀ ਜਾ ਰਹੀ। 

 1. ਕਿਸੇ ਧਰਮ ਦੀ ਪ੍ਰਵਾਨਗੀ ਅਤੇ ਪਸਾਰ ਦੇ ਸੰਬੰਧ ਵਿਚ ਜੋ ਅਸਰ ਭਰਪੂਰ ਅਤੇ ਫ਼ੈਸਲਾ-ਕੁੰਨ ਰੋਲ ਸਿਆਸੀ ਸ਼ਕਤੀ ਅਤੇ ਸ਼ੁਹਰਤ ਅਦਾ ਕਰਦੀ ਹੈ, ਉਸ ਦੇ ਇਹ ਕੇਵਲ ਕੁਝ ਕੁ ਹੀ ਦ੍ਰਿਸ਼ਟਾਂਤ ਹਨ। ਇਤਿਹਾਸ ਦਾ ਇਹ ਨਿਯਮ ਅਤੇ ਮਨੁੱਖੀ ਆਚਰਨ ਦੀ ਇਹ ਬੁਨਿਆਦੀ ਉਦਾਹਰਣ ਅਤੇ ਮਨੁੱਖੀ ਸੁਭਾ ਦੀ ਇਹ ਪਰਵਿਰਤੀ ਸਿੱਖਾਂ ਅਤੇ ਸਿੱਖ ਮਤ ਦੇ ਮਾਮਲੇ ਵਿਚ ਵਧੇਰੇ ਢੁਕਦੀ ਹੈ, ਕਿਉਂਕਿ ਕਈਆਂ ਹੋਰਨਾਂ ਸੰਸਾਰਕ ਧਰਮਾਂ ਦੇ ਉਲਟ ਸਿੱਖ ਧਰਮ ਕੇਵਲ ਪੁਜਾਰੀਆਂ ਦੀ ਜਥੇਬੰਦੀ ਹੀ ਨਹੀਂ, ਬਲਕਿ ਇਸ ਦੇ ਨਾਲ-ਨਾਲ ਇਹ ਸਮਾਜਿਕ ਵਿਚਾਰ ਵਿਧੀ ਵਾਲੀ ਜਥੇਬੰਦੀ ਵੀ ਹੈ। ਜਦੋਂ ਵੀ ਸਿੱਖ, ਰਾਜਨੀਤਕ ਪ੍ਰਭੂਸੱਤਾ ਤੇ ਸ਼ਕਤੀ ਤੋਂ ਵੱਖ ਤੇ ਬਾਂਝ ਕੀਤੇ ਗਏ ਹਨ ਤਾਂ ਸਿੱਖ ਧਰਮ ਆਪਣੀਆਂ ਅਸਲੀ ਵਿਸ਼ੇਸ਼ਤਾਈਆਂ ਅਤੇ ਉਮੰਗਾਂ ਤੋਂ ਹੀ ਬਾਂਝ ਹੋ ਗਿਆ ਹੈ। ਇਸ ਕਰਕੇ ਹੀ ਇਹ ਦਾਅਵਾ ਤੇ ਭਾਵੀ ਜੋ ਰਾਜ ਕਰੇਗਾ ਖਾਲਸਾ ਵਾਲੇ ਦੋਹਰੇ ਵਿਚ ਚਿਤਰੀ ਅਤੇ ਐਲਾਨੀ ਗਈ ਹੈ, ਸਿੱਖ ਧਰਮ ਅਤੇ ਇਸ ਦੀਆਂ ਸਮਾਜੀ ਜ਼ਿੰਮੇਵਾਰੀਆਂ ਦੇ ਭਾਗੀ ਸਿੱਖਾਂ ਲਈ ਬੁਨਿਆਦੀ ਹੈ। ਇਸ ਦੋਹਰੇ ਦਾ ਦੂਜਾ ਅੱਧਾ ਬੰਦ ‘ਆਕੀ ਰਹੇ ਨ ਕੋਇ’ ਪਹਿਲੇ ਦਾ ਕੇਵਲ ਪਰਕ ਹੀ ਹੈ। ਦੋਵੇਂ ਇੱਕੋ ਤਗ਼ਮੇ ਦਾ ਸਿੱਧਾ ਤੇ ਉਲਟਾ ਪਾਸਾ ਹੀ ਹਨ। 
 2. ਭਾਰਤ ਵਿਚ ਇਸ ਸਦੀ ਦੇ ਦੂਜੇ ਅਤੇ ਤੀਜੇ ਦਹਾਕੇ ਦੇ ‘ਸ਼ਾਂਤਮਈ ਸਤਿਆਗ੍ਰਹਿ’ ਤੇ ‘ਅਹਿੰਸਾ` ਆਦਿਕ ਨਾਹਰੇ ਕੇਵਲ ਆਕਸਫ਼ੋਰਡ ਤੇ ਕੈਮਬ੍ਰਿਜ ਯੂਨੀਵਰਸਿਟੀਆਂ ਵਿਚ ਪੜ੍ਹੇ ਹੁਕਮਰਾਨ ਅੰਗਰੇਜ਼ਾਂ ਨੂੰ ਛੇੜਨ, ਜਿੱਚ ਕਰਨ ਅਤੇ ਉਨ੍ਹਾਂ ਦਾ ਪ੍ਰਤਾਵਾ ਲੈਣ ਵਾਲੇ ਸ਼ਬਦ ਅਤੇ ਹਿੰਦੂਆਂ ਦੀਆਂ ਸਿਆਸੀ ਚਾਲਾਂ ਹੀ ਸਨ। ਭਾਰਤ ਦੇ ਵਾਇਸਰਾਏ ਲਾਰਡ ਵੇਵਲ ਨੇ ਠੀਕ ਹੀ ਲਿਖਿਆ ਹੈ, (ਵਾਇਸਰਾਏ ਦਾ ਰਸਾਲਾ`, ਲੰਡਨ 1973, ਪੰਨਾ 238) ਕਿ ਉਹ (ਗਾਂਧੀ) ਕੋਈ ਸੰਤ ਨਹੀਂ, ਸਗੋਂ ਬਹੁਤ ਹੱਠੀ ਸਿਆਸਤਦਾਨ ਹੈ ਅਤੇ ਇਸ ਸੂਖਮ ਦਾਅ-ਪੇਚ ਵਿਚ ਭੋਲੇ-ਭਾਲੇ ਸਿੱਖਾਂ ਨੇ ਆਪਣੇ ਧਰਮ ਦੇ ਮੂਲ ਸਿਧਾਂਤਾਂ ਨੂੰ ਤਰੋੜ-ਮਰੋੜ ਕੇ ਇਹ ਐਲਾਨ ਕਰ ਕੇ ਕਿ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਅਹਿੰਸਾ ਅਤੇ ਸ਼ਾਂਤਮਈ ਦੇ ਸਾਖਸ਼ਾਤ ਅਵਤਾਰ ਸਨ, ਆਪਣੇ ਆਪ ਨੂੰ ਖ਼ੁਸ਼ੀ-ਖੁਸ਼ੀ ਸਭ ਤੋਂ ਪਹਿਲਾਂ ਬਲੀ ਦੇ ਬੱਕਰੇ ਬਣਾ ਲਿਆ | ਬਹੁਤਾ ਸਮਾਂ ਨਹੀਂ ਹੋਇਆ, ਸਿੱਖ ਸਿਆਸਤ ਵਿੱਚੋਂ ਪਰਲੋਕ ਸਿਧਾਰ ਚੁੱਕੇ ਦੋ ਸੰਤਾਂ ਦੀ ਸਰਦਾਰੀ ਵੇਲੇ ਅੰਮ੍ਰਿਤਸਰ ਵਿਖੇ ਇਕ ਜਾਹਲੀ ਸਰਬ-ਸੰਸਾਰ ਸਿੱਖ ਕਾਨਫ਼ਰੰਸ ਵਿਚ ਜੋ ਮੁੱਖ ਮਤਾ ਪਾਸ ਕੀਤਾ ਗਿਆ ਸੀ, ਉਸ ਵਿਚ ਵਿਸ਼ੇਸ਼ ਤੌਰ ਤੇ ਇਨ੍ਹਾਂ ਦੋਵਾਂ ਗੁਰੂਆਂ ਨੂੰ ਹੀ ਸਿੱਖਾਂ ਦੇ ਰਹਿਬਰ ਅਤੇ ਆਦਰਸ਼ ਦੱਸਿਆ ਗਿਆ। ਇਸ ਤਰ੍ਹਾਂ ਉਨ੍ਹਾਂ ਮਤਾ ਪਾਸ ਕਰਨ ਵਾਲਿਆਂ ਨੇ ਉਸ ਵਿਸ਼ਵਾਸ ਦਾ ਹੀ ਖੰਡਨ ਕੀਤਾ, ਜਿਸ ਵਿਚ ਨਾਸਤਕਾਂ ਵਾਂਗ ਉਹ ਆਪ ਯਕੀਨ ਰੱਖਦੇ ਸਨ। ਭਾਵ ‘ਦੁਸਰੇ ਅਤੇ ਅੱਡਰੇ ਅੱਠ ਗੁਰੂ’ | ਐਸਾ ਸਿਧਾਂਤ ਜਿਹੜਾ ਸਿੱਖੀ ਦੇ ਜੜਾਂ ਤੇਲ ਦੇਣ ਵਾਲਾ ਹੈ । ਕੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਸੰਦੇਹ ਇਹ ਐਲਾਨ ਨਹੀਂ ਕੀਤਾ ਕਿ ਜਿਹੜਾ ਸਿੱਖ ਇਕ ਗੁਰੂ ਨੂੰ ਦੂਜਿਆਂ ਨਾਲੋਂ ਅੱਡਰਾ ਸੋਚਦਾ ਯਾ ਸਮਝਦਾ ਹੈ ਉਹ ਤਾਂ ਸਿੱਖ ਹੀ ਨਹੀਂ ? ਸਾਰੇ ਦਸਾਂ ਗੁਰੂਆਂ ਨੂੰ ਇੱਕੋ ਅਖੰਡਤ ਤੇ ਨਿਰੰਤਰ ਜੋਤ ਪਰਵਾਨਣਾ ਤੇ ਜਾਨਣਾ ਹੀ ਸਿੱਖੀ ਦਾ ਤੱਤਸਾਰ ਹੈ ਅਤੇ ਅਜਿਹਾ ਨਾ ਮੰਨਣਾ ਅਤੇ ਨਾ ਸਮਝਣਾ ਸਿੱਖੀ ਧਾਰਨ ਕਰਨ ਤੋਂ ਹੀ ਅਸਫਲ ਹੋਣਾ ਹੈ :

ਜਿਨ ਜਾਨਾ ਤਿਨ ਹੀ ਸਿਧ ਪਾਈ॥

ਬਿਨ ਸਮਝੇ ਸਿਧ ਹਾਥ ਨ ਆਈ ॥੧੦ll  (ਦਸਮ ਗ੍ਰੰਥ, ਪੰਨਾ 54)

ਸਾਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਕਿ ਜਿੱਤਾਂ ਦਾ ਨਿਸ਼ੇਧ, ਯੂ.ਐਨ.ਓ. ਵਾਲੀ ਹੋਰਾ-ਫੇਰੀ, ਇਲਾਕਾਈ ਅਖੰਡਤਾ, ਅੰਦਰੂਨੀ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਤੋਂ ਸੰਕੋਚ, ਗੁੱਟ-ਨਿਰਪੇਖਤਾ ਅਤੇ ਪੰਚ-ਸ਼ੀਲ ਆਦਿਕ, ਇਹ ਗੱਲਾਂ ਸਭ ਆਰਜ਼ੀ ਚਮਤਕਾਰ ਹੀ ਹਨ। 

 1. ਆਓ ! ਅਸੀਂ ਉਸ ਅਸਲੀ ਸੱਚੇ ਆਦਮੀ ਦੀ ਗੱਲ ਧਿਆਨ ਨਾਲ ਸੁਣੀਏ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਪਰਖ ’ਤੇ ਪੂਰਾ ਉਤਰਨ ਵਾਲਾ ਹੈ । ਕਿਉਂਕਿ ਉਹ ਜੋ ਕੁਝ ਆਖਦਾ ਹੈ ਉਸ ਦੇ ਮਨ ਵਿਚ ਵੀ ਉਹੀ ਕੁਝ ਹੁੰਦਾ ਹੈ। ਉਸ ਦੀ ਭਾਵਨਾ ਅਤੇ ਬੋਲਾਂ ਵਿਚ ਕੋਈ ਅੰਤਰ ਨਹੀਂ ਹੁੰਦਾ:

ਹਮੁੰ ਮਰਦ ਬਾਯਦ ਸ਼ਵਦ ਸੁਖ਼ਨਵਰ॥ 

ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ ॥੫੫॥  (ਦਸਮ ਗ੍ਰੰਥ, ਜ਼ਫ਼ਰਨਾਮਾ, ਪੰਨਾ 1391) 

ਉਹ ਕਿਸੇ ਸੂਰਤ ਵਿਚ ਵੀ ਸਮਕਾਲੀ ਸੰਸਾਰ ਵਿਚ ਮਹੱਤਵ-ਹੀਨ ਪੁਰਸ਼ ਨਹੀਂ । ਮਾਓ-ਜ਼ੇ-ਤੁੰਗ ਕਹਿੰਦਾ ਹੈ : “ਚੀਨੀ ਕਮਿਊਨਿਸਟ ਪਾਰਟੀ ਦੀ ਫ਼ੌਜ ਜਿਸ ਪਾਸੇ ਵੀ ਜਾਂਦੀ ਹੈ, ਇਹ ਲੈਨਿਨਵਾਦ ਤੇ ਮਾਰਕਸਵਾਦ ਪੈਦਾ ਕਰਦੀ ਹੈ । ਇਹ ਕਮਿਉਨਿਸਟ ਪਾਰਟੀ ਅਤੇ ਕਮਿਊਨਿਸਟ ਸਰਕਾਰ ਨੂੰ ਹੋਂਦ ਵਿਚ ਲਿਆਉਂਦੀ ਹੈ। ਕੇਵਲ ਬੰਦੂਕਾਂ ਤੇ ਤੋਪਾਂ ਹੀ ਕਿਸੇ ਪਾਰਟੀ, ਕਿਸੇ ਸੱਭਿਅਤਾ ਅਤੇ ਇਥੋਂ ਤਕ ਕਿਸੇ ਸੰਸਾਰ ਨੂੰ ਵੀ ਹੋਂਦ ਵਿਚ ਲਿਆਉਂਦੀਆਂ ਹਨ।” (ਚੀਨੀ ਇਨਕਲਾਬ ਦੀਆਂ ਸਮੱਸਿਆਵਾਂ ਨਨ, ਦਸੰਬਰ, 1939) 

“ਜਿਸ ਦੇ ਪਾਸ ਫ਼ੌਜ ਹੈ, ਉਸ ਪਾਸ ਸ਼ਕਤੀ ਹੈ, ਕਿਉਂਕਿ ਲੜਾਈ ਹੀ ਸਾਰੀਆਂ ਗੱਲਾਂ ਦਾ ਨਿਰਣਾ ਕਰਦੀ ਹੈ।” (ਯੁੱਧ ਦੀਆਂ ਸਮੱਸਿਆਵਾਂ ਤੇ ਯੁੱਧ ਕਲਾ, ਨਵੰਬਰ 6, 1936) 

“ਹਰ ਇਕ ਸ਼ੈਅ ਬੰਦੂਕ ਦੀ ਨਾਲੀ ਵਿੱਚੋਂ ਹੀ ਪੈਦਾ ਹੁੰਦੀ ਹੈ।” (ਸਲੈਕਟਿਡ ਵਰਕਸ, ਜਿਲਦ ਦੂਜੀਨਿਊਯਾਰਕ ਇੰਟਰਨੈਸ਼ਨਲ ਪਬਲਿਸ਼ਰਜ਼, 1954, ਪੰਨਾ 272

 1. ਇਸ ਵਿਚ ਕੋਈ ਸੰਦੇਹ ਨਹੀਂ ਕਿ ਸਾਰੇ ਇਤਿਹਾਸਕ ਕਾਲ ਅੰਦਰ ਫ਼ੌਜੀ ਜਿੱਤਾਂ ਤੇ ਡਰ ਰਾਹੀਂ ਸਮਾਨਤਾ ਪੈਦਾ ਕਰਨ ਦਾ ਸਿਧਾਂਤ ਹੀ ਲੀਡਰਸ਼ਿਪ ਦੀ ਮਿਸਾਲ ਅੱਗੇ ਤੋਰਨ ਦਾ ਮੁੱਖ ਸਾਧਨ ਰਿਹਾ ਹੈ। ਸਿਕੰਦਰ ਦੀ ਜਿੱਤ ਨਾਲ ਮੱਧ ਪੂਰਬ ਵਿਚ ਯੂਨਾਨੀ ਵਿਚਾਰਧਾਰਾ ਦਾ ਮਹਾਨ ਪਸਾਰਾ ਪਸਰਿਆ। ਰੋਮ ਦੀ ਫ਼ੌਜੀ ਹਕੂਮਤ ਨੇ ਅਨਗਿਣਤ ਪੱਛੜੇ ਇਲਾਕੇ ਅਤੇ ਨਸਲਾਂ ਨੂੰ ਰੋਮਨ ਸੱਭਿਅਤਾ ਦਿੱਤੀ। ਜਦੋਂ ਰੋਮਨ ਸਾਮਰਾਜ ਢਹਿ-ਢੇਰੀ ਹੋਇਆ ਤਾਂ ਲੀਡਰਸ਼ਿਪ ਦੀ ਡਿੱਗੀ ਮਿਸ਼ਾਲ ਨੂੰ ਅਰਬਾਂ ਨੇ ਸਮੇਂ ਸਿਰ ਝਟ-ਪਟ ਹਥਿਆ ਲਿਆ | ਅਰਬਾਂ ਦੇ ਸੱਤਾਧਾਰੀ ਹੋਣ ਦਾ ਫੌਰੀ ਸਿੱਟਾ ਇਹ ਨਿਕਲਿਆ ਕਿ ਇਸ ਨੇ ਪੱਛਮੀ ਲੋਕਾਂ ਨੂੰ ਇਕ ਵਾਰ ਫੋਰ ਏਸ਼ੀਆ ਨਾਲੋਂ ਨਿਖੇੜ ਕੇ ਜਾਂਗਲੀ-ਪੁਣੇ ਵੱਲ ਧੱਕ ਦਿੱਤਾ, ਪਰ ਅਰਬਾਂ ਦੇ ਪਤਨ ਤੋਂ ਪਹਿਲਾਂ ਜਿਵੇਂ ਕਿ ਸਿੱਧ ਇਬਨੇ-ਖਲਨ (1332-1406 ਈ:) ਆਪਣੀ ਪੁਸਤਕ ਮੁਕੱਦਮਾ ਵਿਚ ਲਿਖਦਾ ਹੈ ਕਿ ਅਰਬਾਂ ਨੇ ਆਪਣਾ ਮੁਲ ਉਤਸ਼ਾਹ ‘ਅਸਬੀਆ’ ਖੋਹ ਲਿਆ ਅਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਵਿਆਜ ਸਮੇਤ ਫੇਰ ਯੂਰਪ ਨੂੰ ਮੋੜ ਦਿੱਤੀ।

    27. ਦੁਸਰੇ , ਲੀਡਰਸ਼ਿਪ ਦਾ ਚੋਗਾ ਬਹੁਤੀ ਵਾਰ ਉਨ੍ਹਾਂ ਤੋਂ ਪਹਿਲਾਂ ਲੀਡਰ ਰਹਿਣ ਵਾਲਿਆਂ ਦੀ ਕਿਸੇ ਬਸਤੀ ਦੇ ਮੋਢਿਆਂ ਤੇ ਹੀ ਡਿੱਗਦਾ ਆਇਆ ਹੈ। ਅਰਬਾਂ ਨੇ ਆਪਣਾ ਬਹੁਤ ਸਾਰਾ ਗਿਆਨ, ਸੀਰੀਆ, ਮਿਸਰ ਅਤੇ ਉੱਤਰੀ ਅਫ਼ਰੀਕਾ ਤੋਂ ਲਿਆ, ਜੋ ਪਹਿਲਾਂ      ਰੋਮਨਾਂ ਦੀਆਂ ਬਸਤੀਆਂ ਸਨ। ਸਪੇਨ, ਜਿਸ ਨੇ ਵਿਸ਼ਾਲ ਸਾਮਰਾਜ ਵਜੋਂ ਅਰਬਾਂ ਦੀ ਥਾਂ ਲਈ, ਨੂੰ ਅਰਬਾਂ ਨੇ ਜਿੱਤਿਆ ਸੀ ਅਤੇ ਅਮਰੀਕਾ ਦੀਆਂ ਸੰਯੁਕਤ ਰਿਆਸਤਾਂ ਦਾ ਆਰੰਭ ਅੰਗਰੇਜ਼ੀ ਬਸਤੀ ਵਜੋਂ ਹੋਇਆ ਸੀ। 

 1. ਇਸ ਲਈ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਇਹ ਸਿੱਖ ਸਿਧਾਂਤ ਤੇ ਇਹ ਦਾਅਵਾ ਕਿ (1) ਧਾਰਮਿਕ ਪੂਜਾ ਅਰਚਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਪਰਸਪਰ ਸੰਬੰਧਤ ਹਨ; (2) ਕਿ ਰਾਜ-ਪ੍ਰਬੰਧ ਵਿਚ ਭਾਈਵਾਲੀ ਅਤੇ ਸ਼ਕਤੀ ਸਿੱਖਾਂ ਦੀਆਂ ਧਾਰਮਿਕ ਸਰਗਰਮੀਆਂ ਲਈ ਸਹਾਇਕ ਹੈ; ਅਤੇ (3) ਸਿਆਸੀ ਸ਼ਕਤੀ ਨੂੰ ਸਮਾਜਿਕ ਤਬਦੀਲੀ ਅਤੇ ਉੱਨਤੀ ਲਈ ਸਾਧਨ ਬਣਾ ਕੇ ਵਰਤਣ ਦੀ ਇੱਛਾ ਸਿੱਖਾਂ ਦਾ ਸਹੀ ਕਰਤੱਵ ਹੈ, ਇਹ ਨਾ ਤਾਂ (ੳ) ਇਤਿਹਾਸ ਦੇ ਨਿਸ਼ਚਿਤ ਆਦਰਸ਼ਾਂ ‘ ਲਈ ਹੀ ਨਿਰਮੂਲ ਹੈ; (ਅ) ਅਤੇ ਨਾ ਹੀ ਸਿੱਖ ਮਤ ਦੇ ਸਿਧਾਂਤਾਂ ਦੇ ਉਲਟ ਹੈ; ਯਾ (ਇ) ਸਿੱਖਾਂ ਦੀ ਮੌਜੂਦਾ ਅਪਮਾਨ-ਜਨਕ ਦਿਲ ਢਾਹੁ ਦਸ਼ਾ ਅਤੇ ਗੁਲਾਮਾਂ ਵਾਲੀ ਹੈਸੀਅਤ ਹੋਣ ਕਰਕੇ ਇਹ ਕੋਈ ਨਿਰੋਲ ਕਲਪਨਾ ਤੇ ਆਧਾਰਿਤ ਗੈਰ ਅਮਲੀ ਗੱਲ ਵੀ ਨਹੀਂ।
 2. ਜਦ ਸਿੱਖ ਆਖਦੇ ਹਨ ਕਿ ਸਿਆਸਤ ਨੂੰ ਧਰਮ ਤੋਂ ਵੱਖਰਾ ਨਹੀਂ ਕਰਨਾ ਚਾਹੀਦਾ ਤਾਂ ਇਸ ਰਾਹੀਂ ਉਹ ਇਹ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਦਾ ਰੱਬ ਨਾਲ ਸਿੱਧਾ ਸੰਪਰਕ ਜੁੜਿਆ ਹੋਇਆ ਹੈ। ਇਸ ਦਾ ਕੇਵਲ ਇਹ ਭਾਵ ਹੈ ਕਿ ਮਨੁੱਖ ਦੀ ਪਬਲਿਕ, ਪ੍ਰਾਈਵੇਟ ਅਤੇ ਆਤਮਿਕ ਜ਼ਿੰਦਗੀ ਅਨਿੱਖੜਵੀਂ ਹੈ। ਇਕ ਸੰਗਠਿਤ ਸੱਭਿਆਚਾਰ ਹੀ ਸਭ ਤੋਂ ਵੱਧ ਲਾਭਕਾਰੀ ਅਤੇ ਸੁਰੱਖਿਅਤ ਹੁੰਦਾ ਹੈ। ਜਿਸ ਦੇ ਅੰਦਰ ਧਰਮ ਅਤੇ ਸਮਾਜ ਪ੍ਰਬੰਧ ਇੱਕੋ ਸਮੇਂ ਇਕ ਕਾਰਜ ਰਾਹੀਂ ਕਿਸੇ ਵਿਅਕਤੀ ਦੇ ਨਿੱਜੀ ਭਲੇ ਅਤੇ ਉਸ ਦੀ ਜਥੇਬੰਦੀ ਦੇ ਭਲੇ ਲਈ ਸਹਾਇਕ ਹੁੰਦਾ ਹੈ। 
 3. ਸਰਦਾਰ ਬਹਾਦਰ ਭਾਈ ਜੋਧ ਸਿੰਘ ਨੇ ਸਿੱਖਾਂ ਨੂੰ ਪਟਿਆਲਾ ਵਿਖੇ ਜੋ ਬਿਨਾਂ ਕਿਸੇ ਅਧਿਕਾਰ ਦੇ ਉਪਦੇਸ਼ ਦਿੱਤਾ ਹੈ, ਉਹ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ ਦੇ ਪੂਰਨਿਆਂ ਅਤੇ ਸਿੱਖ ਗੁਰੂਆਂ ਦੀਆਂ ਸਪੱਸ਼ਟ ਅਤੇ ਅਟੱਲ ਸਿੱਖਿਆਵਾਂ ਦਾ ਸਪੱਸ਼ਟ ਵਿਰੋਧ ਹੈ। 
 4. ਹੁਣ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਆਧੁਨਿਕ ਵਿਗਿਆਨ ਦੀਆਂ ਖੋਜਾਂ ਤੇ ਉਨ੍ਹਾਂ ਤੋਂ ਪ੍ਰਾਪਤ ਹੁੰਦੀ ਸੂਝ ਤੇ ਮਾਰਗ ਦਰਸ਼ਨ ਦੇ ਸੰਕੇਤ, ਮਨੁੱਖੀ ਸੁਭਾ ਅਤੇ ਮਨੁੱਖੀ ਸਮਾਜ ਦੀ ਵਿਵਸਥਾ ਨੂੰ ਸਮਝਣ ਲਈ, ਜਿਸ ਨੂੰ ਸੁਆਦ ਚੱਖਣ ਤੋਂ ਪਹਿਲਾਂ ਹੀ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਿਚ ਪਾ ਦੇਣ ਵਾਲੇ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਹਨ, ਕੀ ਇਹ ਉਸ ਬੁਨਿਆਦੀ ਸਿੱਖ ਸਿਧਾਂਤ ਨਾਲ ਜੋ ਕਿ “ਰਾਜ ਕਰੇਗਾ ਖ਼ਾਲਸਾ’ ਵਾਲੇ ਦੋਹਰੇ ਵਿਚ ਅੰਕਿਤ ਹੈ, ਸਹਿਮਤ ਹਨ ਯਾ ਇਸ ਦਾ ਵਿਰੋਧ ਕਰਦੇ ਹਨ। 
 5. ਇਥਾਲੋਜੀ (ਜਾਨਵਰਾਂ ਦੇ ਚਰਿੱਤ ਦੀਆਂ ਵਿਸ਼ੇਸ਼ਤਾਈਆਂ ਸੰਬੰਧੀ ਜਾਣਕਾਰੀ ਦਾ ਵਿਗਿਆਨ ਹੈ) ਜੋ ਸਭ ਤੋਂ ਨਵੀਂ ਵਿਗਿਆਨਕ ਪ੍ਰਣਾਲੀ ਹੈ, ਇਸ ਦਾ ਮੁੱਢ ਸੰਨ 1973 ਵਿਚ ਸਰੀਰ ਵਿਗਿਆਨ ਤੇ ਚਕਿਤਸਾ ਦੇ ਖੇਤਰ ਵਿਚ ਪੁਰਸਕਾਰ ਲੈਣ ਵਾਲੇ ਤਿੰਨ ਨੋਬਲ ਪੁਰਸਕਾਰ ਜੇਤੂਆਂ ਕਾਰ-ਵਨ-ਫ਼ਰਿਸ਼, ਨਿਕੋਲਸ ਟਿੰਬਰ-ਜਨ ਅਤੇ ਕੋਨਰਦ ਲੋਰੰਜ ਵਿੱਚੋਂ ਅਖੀਰਲੇ ਨਾਮ ਵਾਲੇ ਨੇ ਕੋਈ ਸੰਨ 1966 ਵਿਚ ਆਕਰਮਣ ਦੇ ਵਿਸ਼ੇ ‘ਤੇ ਆਪਣਾ ਪੁਰਸਕਾਰ ਜੇਤੂ ਵਿਚਾਰ-ਪ੍ਰਬੰਧ ਲਿਖ ਕੇ ਬੰਨਿਆ ਸੀ। ਇਸ ਪੁਸਤਕ ਵਿਚ ਉਸ ਨੇ ਇਹ ਦਾਅਵਾ ਪੇਸ਼ ਤੇ ਸਿੱਧ ਕੀਤਾ ਕਿ ਮਨੁੱਖ ਅੰਤੀਵੀ ਤੌਰ ਤੇ ਨਾ ਕੇਵਲ ਇਕ ਝਗੜਾਲੂ ਜਾਨਵਰ ਤੇ ਵੈਰ-ਭਾਵਨਾ ਨਾਲ ਭਰਪੂਰ ਪ੍ਰਾਣੀ ਹੀ ਹੈ ਬਲਕਿ ਇਸ ਦੀ ਮੂਲ ਕ੍ਰਿਤੀ ਦੀ ਘਾੜਤ ਅੰਦਰ ਹਮਲਾ ਕਰਨ ਦਾ ਤੱਤ, ਜੰਗ ਦੀ ਅਟੱਲਤਾ ਨੂੰ ਸਿੱਧ ਕਰਦਾ ਹੈ । ਉਹ ਅੱਗੇ ਮਨੁੱਖਾ ਜੀਵਨ ਲਈ ਹਮਲੇ ਕਰਨ ਦੇ ਲਾਭ ਤੇ ਲੋੜਾਂ ਸਿੱਧ ਕਰਦਾ ਹੈ ਅਤੇ ਇਹ ਸਿੱਟਾ ਕੱਢਦਾ ਹੈ ਕਿ ਵਧੀਕੀ ਯਾ ਧੱਕਾ ਮਨੁੱਖੀ ਸੁਭਾ ਦਾ ਇਕ ਅਤੀ ਜ਼ਰੂਰੀ ਝਲਪੁਣਾ ਹੈ। ਸਰੀਰਕ-ਵਿਗਿਆਨ ਦੇ ਵਿਸ਼ੇ ‘ਤੇ ਉਸ ਨੂੰ ਇਨ੍ਹਾਂ ਪਮੁੱਖ ਖੋਜਾਂ ਲਈ ਦੋ ਹੋਰਨਾਂ ਸਹਿ-ਸਨਮਾਨਤ ਪੁਰਸਕਾਰ ਅਧਿਕਾਰੀਆਂ ਸਮੇਤ ਕੋਈ ਚਾਰ ਸਾਲ ਪਹਿਲਾਂ ਨੋਬਲ ਪੁਰਸਕਾਰ ਦਿੱਤਾ ਜਾ ਚੁੱਕਾ ਹੈ।

   33. 1974 ਵਿਚ ਸਾਡੇ ਨੋਬਲ ਪੁਰਸਕਾਰ ਜੇਤੂ ਨਿਕੋਲਸ ਟਿੰਬਰ-ਜਨ ਦੇ ਇਕ ਪੁਰਾਣੇ ਸ਼ਿਸ਼ ਦੇਸਮੰਡ ਮੋਰਿਸ ਨੇ ਆਕਸਫ਼ੋਰਡ ਵਿਚ ਲੋਰੰਜ ਦੀ ਪੁਸਤਕ ਨੇਕਡ-ਏ। ਭਾਵ (ਨੰਗਾ ਪੁਛ ਰਹਿਤ ਬਾਂਦਰ) ਵਿਚ ਉਸ ਦੇ ਸਿਧਾਂਤ ਦੀ ਨਿਰੋਲ ਸੱਚਾਈ ਵਜੋਂ ਪੁਸ਼ਟੀ ਕੀਤੀ              ਹੈ, ਜਿਸ ਵਿਚ ਉਸ ਨੇ ਰੁੱਖੀ ਵਿਗਿਆਨਕ ਸ਼ਬਦਾਵਲੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅਲਹਾਮੀ ਸੂਝ ਦੀ ਹੀ ਵਿਆਖਿਆ ਕੀਤੀ ਹੈ ਕਿ “ਲੜਾਈ ਅਤੇ ਤਬਾਹੀ ਪ੍ਰਥਮ ਹੈ ਅਤੇ ਉਤਪਤੀ ਉਸ ਤੋਂ ਬਾਅਦ ਵਿਚ ਹੈ।” 

ਖੰਡਾ ਪ੍ਰਿਥਮੈ ਸਾਜਿ ਕੈ, 

ਜਿਨ ਸਭ ਸੈਸਾਰੁ ਉਪਾਇਆ॥ (ਵਾਰ ਸ੍ਰੀ ਭਗਉਤੀ ਜੀ ਕੀ)

 1. ਗਲਪ ਸਾਹਿਤ ਦੇ ਖੇਤਰ ਵਿਚ ਵਿਲੀਅਮ ਗੋਲਡਿੰਗ ਨੇ ਆਪਣੇ ਨਾਵਲ ਲਾਰਡ ਫ਼ ਦੀ ਫਲਾਈਜ਼ ਭਾਵ ਮੱਖੀਆਂ ਦਾ ਸਰਦਾਰ ਵਿਚ, ਬੜੀ ਪ੍ਰਭਾਵਸ਼ਾਲੀ ਸਾਹਿਤਕ ਸ਼ੈਲੀ ਰਾਹੀਂ ਧੱਕਾ ਕਰਨ ਦੀ ਮੂਲ ਪ੍ਰਵਿਰਤੀ ਦੀ ਹੋਂਦ ਨੂੰ ਸਿੱਧ ਕੀਤਾ ਹੈ। ਉਹ ਆਪਣੀ ਪੁਸਤਕ ਵਿਚ ਕਿਸੇ ਟਾਪੂ ‘ਤੇ ਘਿਰੇ ਹੋਏ ਨੌਜੁਆਨ ਬੱਚਿਆਂਦੀ ਕਹਾਣੀ ਲਿਖਦਾ ਹੈ ਕਿ ਜਿਸ ਸਮੇਂ ਉਨ੍ਹਾਂ ਉਪਰੋਂ ਸੱਭਿਅਤਾ ਦੀਆਂ ਸਾਰੀਆਂ ਬੰਦਸ਼ਾਂ ਖ਼ਤਮ ਹੋ ਜਾਂਦੀਆਂ ਹਨ ਜਾਂ ਹਟਾ ਲਈਆਂ ਜਾਂਦੀਆਂ ਹਨ ਤਾਂ ਉਹ ਬਿਲਕੁਲ ਗਲੀ ਅਵਸਥਾ ਵਿਚ ਚਲੇ ਜਾਂਦੇ ਹਨ। 
 2. ਰਾਬਰਟ ਐਂਡਰੋਏ ਜੋ ਇਕ ਪ੍ਰਤਿਸ਼ਟ ਨਾਟਕਕਾਰ ਸੀ, ਉਹ ਪਿੱਛੋਂ ਮਾਨਵ ਵਿਗਿਆਨੀ ਬਣ ਗਿਆ। ਉਸ ਨੇ ਤਰਤੀਬਵਾਰ, ਤਿੰਨ ਸਫਲ ਅਤੇ ਸਭ ਤੋਂ ਵੱਧ ਵਿਕਣ ਵਾਲੀਆਂ ਰਚਨਾਵਾਂ, ਫ਼ਰੀਕਨ ਜਿਨਸਿ, ਦੀ ਟੈਰੀਟੋਰੀਇਮਪੈਰੇਟਿਵ ਅਤੇ ਦੀ ਸੋਸ਼ਲ ਕੰਟਰੈਕਟ ਵਿਚ ਚੋਖੀ ਸਮੱਗਰੀ ਸ਼ਾਮਲ ਕਰ ਕੇ ਉਸ ਨੂੰ ਤਰਤੀਬ ਦੇ ਕੇ ਅਤੇ ਉਸ ਦੀ ਵਿਆਖਿਆ ਕਰ ਕੇ ਇਸ ਦਾਅਵੇ ਅਤੇ ਭ੍ਰਾਂਤੀ ਦਾ ਕਤੱਈ ਤੌਰ ਤੇ ਹਮੇਸ਼ਾ ਲਈ ਖੰਡਨ ਕੀਤਾ ਹੈ ਕਿ ਮਨੁੱਖ ਇਕ ਸ਼ਾਂਤਮਈ ਜੀਵ ਹੈ ਅਤੇ ਅਹਿੰਸਾ ਉਸ ਦਾ ਵਾਸਤਵਿਕ ਤੱਤ ਹੈ ਜਾਂ ਮਾਨਵੀ ਹੋਂਦ, ਇਸ ਦੇ ਬਚਾਅ ਤੇ ਉੱਨਤੀ ਲਈ ਅਹਿੰਸਾਵਾਦੀ ਸਤਿਆਗ੍ਰਹਿ ਕੋਈ ਬੁਨਿਆਦੀ ਤਕਨੀਕ ਹੈ। 
 3. ਇਹ ਸਾਰੇ ਪ੍ਰਭਾਵਸ਼ਾਲੀ ਸਿਧਾਂਤਕਾਰ ਇਥਾਲੋਜੀ ਜੋ ਕਿ ਜੀਵ-ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਚਰਿੱਤ੍ਰ ਦਾ ਅਧਿਐਨ ਹੈ, ਦੁਆਰਾ ਹੀ ਆਪਣੇ ਅਜਿਹੇ ਵਿਚਾਰਾਂ ਦੇ ਧਾਰਨੀ ਬਣੇ ਹਨ। ਇਥਾਲੋਜੀ ਦੇ ਘੇਰੇ ‘ਚ ਗੈਰ-ਮਨੁੱਖੀ ਚਰਿੱਤ ਦੇ ਨਿਰੀਖਣ ਦੁਆਰਾ ਮਨੁੱਖੀ-ਚਰਿੱਤ੍ਰ ਦੇ ਵਿਕਾਸ ਦੀ ਸਿਲਸਿਲੇਵਾਰ ਜਾਣਕਾਰੀ ਸ਼ਾਮਲ ਹੈ।
 4. 3 ਸਾਡੇ ਸੰਨ 1973 ਦੋ ਨੋਬਲ ਪੁਰਸਕਾਰ ਜੇਤੁ ਕਾਰਲ-ਵਨ-ਫ਼ਰਿਸ਼ ਨੇ ਲੰਡਨ ਦੇ  ਚਿੜੀਆ-ਘਰ ਵਿਚ ਆਪਣਾ ਸਮਾਂ, ਪੰਛੀਆਂ ਅਤੇ ਮੁੱਖੀਆਂ ਨਾਲ ਗੁਜ਼ਾਰਿਆ। ਲੋਰੰਜ਼ ਨੇ ਭੂਰੇ ਹੰਸਾਂ, ਚੂਹਿਆਂ, ਲੜਦੀਆਂ ਮੱਛੀਆਂ ਨਾਲ, ਟਿੰਬਰ-ਜਨ ਨੇ ਹੋਰਨਾਂ ਪੰਛੀਆਂ ਨਾਲ ਅਤੇ ਮੋਰਿਸ਼ ਨੇ ਪੂਛ-ਰਹਿਤ ਬਾਂਦਰਾਂ ਨਾਲ ਬਿਤਾਇਆ। 
 5. ਲੋਰੰਜ ਹਮਲੇ ਵਿਚ, ਕਿਸੇ ਵਿਨਾਸ਼ਕਾਰੀ ਸਿਧਾਂਤ ਦੀ ਸਜ਼ਾ ਲਈ ਬੁਨਿਆਦੀ ਅੰਤਰੀਵੀ ਪ੍ਰੇਰਨਾ ਦਾ ਕਰਮ ਦੇਖਦਾ ਹੈ। ਉਹ ਸੰਬੰਧਤ ਸੁਆਲ ਵਿਚਾਰਦਾ ਹੈ ਕਿ ਕੀ ਕਿਸੇ ਟੋਲੀ ਦੀ ਅੰਦਰੂਨੀ ਲੜਾਈ ਪਹਿਲਾਂ ਉਸ ਟੋਲੀ ਨੂੰ ਅਤੇ ਅੰਤ ਵਿਚ ਸਾਰੀ ਉਸ ਜਾਤੀ ਨੂੰ ਖ਼ਤਮ ਨਹੀਂ ਕਰ ਦੇਵਗੀ ? ਉਸ ਦਾ ਉੱਤਰ ਨਾਂਹ ਵਿਚ ਹੈ। ਕਿਉਂਕਿ ਉਹ ਕਹਿੰਦਾ ਹੈ ਕਿ ਤਾਕਤਵਰ ਕਮਜ਼ੋਰ ਨੂੰ ਖਤਮ ਕਰਨਾ ਨਹੀਂ ਸਿੱਖਦਾ। ਵਿਕਾਸ ਦੀ ਗਤੀ ਨਾ ਕੇਵਲ ਝਗੜੇ ਲਈ ਹੀ ਜ਼ਿੰਮੇਵਾਰ ਹੈ, ਬਲਕਿ ਵਿਰਸੇ ਵਿਚ ਮਿਲੇ ਸੰਜਮ ਦੇ ਉਨ੍ਹਾਂ ਦਿਸ਼ਟਮਾਨ ਆਦਰਸ਼ਾਂ ਲਈ ਵੀ ਜਿਹੜੇ ਧੱਕੇ ਨੂੰ ਕੰਟਰੋਲ ਅਤੇ ਨੇਮਬਧ ਕਰਦੇ ਹਨ। 
 6. ਇਹ ਸਾਰੇ ਉਦਾਹਰਣ ਤਾਕਤਵਾਰ ਨੂੰ ਹਾਵਾਂ-ਭਾਵਾਂ ਰਾਹੀਂ ਖ਼ੁਸ਼ ਕਰਨ ਅਤੇ ਕਮਜ਼ੋਰ ਦੀ ਤਕੜੇ ਸਾਹਮਣੇ ਅਧੀਨਗੀ ਨੂੰ ਪ੍ਰਗਟਕਰਦੇ ਹਨ। ਕੋਈ ਹਰਾਇਆ ਯਾ ਅਧੀਨ ਕੀਤਾ ਹੋਇਆ ਵਿਰੋਧੀ ਕਦੇ ਨਾ ਮਾਰਿਆ ਜਾਂਦਾ ਹੈ ਅਤੇ ਨਾ ਖ਼ਤਮ ਕੀਤਾ ਜਾਂਦਾ ਹੈ। ਇਸ ਸਿੱਖ ਦੋਹਰੇ ਬਚੇ ਸ਼ਰਨ ਜੋ ਹੋਇ ਦੀ ਸਹੀ ਵਿਆਖਿਆ ਇਹ ਹੀ ਹੈ । ਇਸ ਪ੍ਰਕਾਰ ਅਧੀਨ ਕਰਨ ਤੇ ਤਬਾਹ ਕਰਨ ਦੀ ਮੂਲ ਭਾਵਨਾ “ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ”, ਭਾਵ ਜਿਸ ਸਮੇਂ ਕੋਈ ਨੀਵਾਂ ਜਾਂ ਕਮਜ਼ੋਰ ਮਨੁੱਖ ਖ਼ੁਆਰੀ, ਅਧੀਨਗੀ ਤੇ ਸੰਧੀ ਦੁਆਰਾ ਬਚੇ ਰਹਿਣ ਦੀ ਜਾਚ ਸਿੱਖ ਲਵੇ ਤਾਂ ਬਦਲੀ ਜਾ ਸਕਦੀ ਹੈ ਅਤੇ ਜਾਂਦੀ ਹੈ, “ਖੁਆਰ ਹੋਇ ਸਭ ਮਿਲੈਂਗੇ | ਮਨੁੱਖ ਅਤੇ ਪੰਛੀ ਦੇ ਦਰਮਿਆਨ ਸਮਰੂਪਤਾ ਦੀ ਤੁਲਨਾ ਵਿਚਕਾਰ ਲੋਰੰਜ ਪ੍ਰਕ੍ਰਿਤੀ ਅੰਦਰ ਜਿਉਂਦੇ ਰਹਿਣ ਅਤੇ ਵਿਕਾਸ ਕਰਨ ਦਾ ਬੁਨਿਆਦੀ ਰਹੱਸ ਦੇਖਦਾ ਹੈ ਜਿਸ ਨੂੰ ਸਿੱਖ ਦਾਰਸ਼ਨਿਕ ਸਿਧਾਂਤਾਂ ਵਿਚ ਕੁਦਰਤ’ ਕਿਹਾ ਹੈ ਕਿ ਜੇ ਤਾਕਤਵਾਰ ਮਾਰਨ ਜਾਂ ਤਬਾਹ ਕਰਨ ਦੀ ਬਜਾਇ ਅਧੀਨ ਕਰਨਾ ਸਿੱਖ ਲਵੇਗਾ ਅਤੇ ਕਮਜ਼ੋਰ ਵਿਰੋਧ ਕਰਨ ਦੀ ਬਜਾਇ ਅਧੀਨਗੀ ਮੰਨਣਾ ਸਿੱਖ ਲਵੇਗਾ ਤਾਂ ਸਾਰੀਆਂ ਲੜਾਈਆਂ ਝਗੜੇ ਤੇ ਅੰਦੋਲਨਾਂ ਦਾ ਖ਼ਾਤਮਾ ਹੋ ਜਾਵੇਗਾ ਅਤੇ ਫੇਰ ਮਨੁੱਖ ਲਈ ਜੀਵਤ ਰਹਿਣ ਦੀ ਸਮੱਸਿਆ ਨਹੀਂ ਰਹੇਗੀ । ਕ੍ਰਿਤੀ ਬਾਰੇ – ਇਸ ਰਹੱਸ ਦੀ ਪੂਰਨ ਜਾਣਕਾਰੀ ਦੇ ਸਬੂਤ ਦੀ ਸਾਖੀ ਇਕ ਦੁਸ਼ਮਣ ਇਤਿਹਾਸਕਾਰ ਨੇ ਸਿੱਖ ਯੁੱਧ ਨੀਤੀ ਅਤੇ ਆਚਾਰ ਵਿੱਚੋਂ ਭਰੀ ਹੈ ਕਾਜ਼ੀ ਨੂਰ ਮੁਹੰਮਦ ਆਪਣੇ ਜੰਗਨਾਮੇ (1765 ਈ:) ਵਿਚ ਲਿਖਦਾ ਹੈ ਕਿ ਲੜਾਈ ਵਿਚ ਸਿੱਖ ਉਨ੍ਹਾਂ ਨੂੰ ਕਦੇ ਨਹੀਂ ਮਾਰਦੇ ਜਿਹੜੇ ਹਥਿਆਰ ਸੁੱਟ ਦੇਣ ਅਤੇ ਲੜਨ ਤੇ ਟਾਕਰਾ ਕਰਨ ਤੋਂ ਨਾਂਹ ਕਰ ਦੇਣ: ਨਾ ਕੁਸ਼ੰਦ ਨਾਮਰਦ ਰਾ ਚ ਗਾਹ । ਫਰਾਰੰਦ ਰਾ ਹਮ ਨ ਗੀਰੰਦ ਰਾਹ। 
 7. ਇਥੇ ਹੈਰਾਨੀ-ਭਰਪੂਰ ਸੱਚਾਈ ਇਹ ਹੈ ਕਿ ਮਨੁੱਖ ਦੀ ਭਿਅੰਕਰ ਰੂਚੀ ਘੁੱਗੀ ਨਾਲ ਮਿਲਦੀ ਹੈ; ਸਮੇਤ ਫ਼ਰਾਂਸੀਸੀ ਚਿੱਤਰਕਾਰ ਅਤੇ ਸ਼ਿਲਪਕਾਰਾਂ ਦੀ ਉਸ ਘੁੱਗੀ ਦੇ ਜਿਸ ਨੂੰ ਰੁਸ ਵਾਲਿਆਂ ਨੇ ਆਪਣੀ ਸ਼ਾਂਤੀ ਦੇ ਚਿੰਨ੍ਹ ਵਜੋਂ ਅਪਣਾਇਆ ਹੈ, ਆਪਣੀ ਪ੍ਰਸਿੱਧ ਪੁਸਤਕ ਕਿੰਗ ਸੋਲੋਮਾਨਜ਼ ਰਿੰਗ ਦੇ ‘ਮਾਰਲਜ਼ ਐਂਡ ਵੈਪਨਜ਼’ ਵਾਲੇ ਅਧਿਆਇ ਵਿਚ ਲੋਰੰਜ ਸਭ ਤੋਂ ਵੱਧ ਹੈਰਾਨੀਜਨਕ ਖੋਜਾਂ ਵਿੱਚੋਂ ਆਪਣੀ ਇਕ ਖੋਜ ਪਾਠਕ ਨੂੰ ਇਹ ਦੱਸ ਕੇ ਸਾਡੇ ਨਾਲ ਸਾਂਝੀ ਕਰਦਾ ਹੈ ਕਿ ਭਾਵੇਂ ਘੁੱਗੀ ਦੀ ਸ਼ੋਭਾ ਸਭ ਤੋਂ ਵਧੀਕ ਸਾਉ ਪੰਛੀ ਵਜੋਂ ਹੈ, ਪਰ ਹਕੀਕੀ ਤੌਰ ਤੇ ਉਹ ਸਭ ਤੋਂ ਵੱਧ ਜ਼ਾਲਮ ਹੁੰਦੀ ਹੈ। ਇਹ ਬਿਨਾਂ ਕਿਸੇ ਝਿਜਕ ਦੇ ਆਪਣੀ ਜਾਤੀ ਦੇ ਪੰਛੀਆਂ ਨੂੰ ਹੀ ਟੋਟੇ-ਟੋਟੇ ਕਰ ਕੇ ਤਬਾਹ ਕਰ ਸੁੱਟਦੀ ਹੈ। ਦੂਜੇ ਪਾਸੇ ਆਮ ਪ੍ਰਚਲਿਤ ਵਿਸ਼ਵਾਸ ਅਤੇ ਅਨੁਮਾਨ ਦੇ ਉਲਟ ਲੜਾਈ ਵਿਚ ਬਘਿਆੜ ਕਿਸੇ ਦੂਜੇ ਬਘਿਆੜ ਨੂੰ ਜਾਨੋਂ ਨਹੀਂ ਮਾਰਦਾ, ਜੇ ਹਾਰਨ ਵਾਲਾ ਆਪਣੀ ਗਰਦਨ ਸਿੱਧੀ ਕਰ ਕੇ ਰਹਿਮ ਦੀ ਮੰਗ ਕਰ ਲਵੇ। ਇਥੇ ਉਨ੍ਹਾਂ ਲੋਕਾਂ ਦੇ ਵਿਚਾਰਨ-ਯੋਗ ਸਮੱਗਰੀ ਹੈ, ਜਿਹੜੇ ਅਹਿੰਸਾ ਦੀਆਂ ਹੌਲੀ-ਹੌਲੀ ਗੱਲਾਂ ਕਰਨ ਵਾਲੇ ਪਹਿਲੇ (ਹਿੰਦੂ) ਤੋਂ, ਐਲਾਨੀਆ ਇਹ ਕਹਿਣ ਵਾਲੇ ਦੁਜੇ (ਮੁਸਲਮਾਨ) ਨਾਲੋਂ, ਕਿ “ਧਰਮ ਬਦਲੋ ਯਾ ਮੌਤ ਕਬੂਲੋਂ ਬਚਾਉ ਦੀ ਵੱਧ ਆਸ ਰੱਖਣ ਦਾ ਧੋਖਾ ਖਾਂਦੇ ਹਨ। ਇਹ ਇਕ ਅਜਿਹਾ ਮੂਰਖਤਾ-ਭਰਪੂਰ ਖ਼ਿਆਲ ਹੈ, ਜਿਸ ਨੇ 1947 ਈ: ਵਿਚ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਚਲੇ ਜਾਣ ਤੋਂ ਬਾਅਦ ਦੇ, ਸਿੱਖਾਂ ਲਈ ਨਿਕਲਣ ਵਾਲੇ ਨਤੀਜਿਆਂ ਦੀ ਅਸਲੀ ਮਹੱਤਤਾ ਅਤੇ ਉਲਝਣ ਸਮਝਣ ਤੋਂ ਸਿੱਖ ਲੀਡਰਸ਼ਿਪ ਨੂੰ ਅਸਮਰੱਥ ਬਣਾ ਕੇ ਨਸ਼ਟ ਕਰ ਦਿੱਤਾ ਹੈ। 
 8. ਮੌਜੂਦਾ ਵਤੀਰੇ ਦੀ ਵੰਨਗੀ ਦੀਆਂ ਜੜਾਂ ਅੱਜ ਵੀ ਭੂਤਕਾਲ ਵਿਚ ਹਨ। ਇਸ ਤਰ੍ਹਾਂ ਕਿਸੇ ਮਨੁੱਖ ਨੂੰ ਸਮਝਣ ਲਈ ਉਸ ਦੇ ਪਿਛੋਕੜ ਨੂੰ ਸਮਝਣਾ ਚਾਹੀਦਾ ਹੈ, ਭਾਵ ਪਸ਼ੂਆਂ ਅਤੇ ਮਨੁੱਖਾਂ ਦੇ ਵਿਸ਼ਲੇਸ਼ਣ ਤੋਂ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ, ਜਿਹੜੇ ਅਹਾਮੀ ਅਗਵਾਈ ਭਾਵ ਗੁਰੂ ਦੀ ਓਟ ਆਸਰਾ ਲੈਣ ਨਾਲੋਂ, ਆਪਣੀ ਸੋਧ ਨੇੜੇ ਜੀਵਨ ਵਿੱਚੋਂ ਲੈ ਸਕਣ ਲਈ ਆਪਣੇ ਆਪ ਨੂੰ ਬੜੇ ਹੁਸ਼ਿਆਰ ਅਤੇ ਯੋਗ ਸਮਝਦੇ ਹਨ, ਜਿਵੇਂ ਕਿ ਸਿੱਖ ਧਰਮ ਗ੍ਰੰਥ ਦਾ ਵਾਕ ਹੈ :

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ 

 1. ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ॥ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ॥ 

          ਇਹ ਇਕ ਦੈਵੀ ਸੱਚ ਦਾ ਪ੍ਰਗਟਾਵਾ ਹੀ ਨਹੀਂ, ਬਲਕਿ ਇਕ ਭਲੀ-ਭਾਂਤ ਸਥਾਪਿਤ ਵਿਗਿਆਨਿਕ ਸੱਚਾਈ ਹੈ। ਲੋਰੰਜ, ਐਂਡਰੇ ਅਤੇ ਮੋਰਿਸ ਨੇ ਆਪਣੇ ਸਿਧਾਂਤ ਹਵਾ ਵਿੱਚੋਂ ਨਹੀਂ ਚੁਣੇ। ਉਨ੍ਹਾਂ ਦਾ ਸੰਬੰਧ ਪੂਰਨ ਤੌਰ ‘ਤੇ ਸਥਾਪਤ ਸ਼ੁਹਰਤ ਵਾਲੀ ਉਸ ਪੱਛਮੀ               ਵਿਚਾਰਧਾਰਾ ਅਤੇ ਵਿਗਿਆਨਿਕ ਖੋਜਾਂ ਨਾਲ ਹੈ, ਜਿਨ੍ਹਾਂ ਦਾ ਪਾਸਾਰ ਪਿੱਛੇ ਸਪੈਂਗਲਰ ਤੋਂ ਥਾਮਸ ਹੋਬਜ਼ ਰਾਹੀਂ ਸਿਗਮੰਡ ਫ਼ਰਾਇਡ ਤਕ ਫੈਲਿਆ  ਹੋਇਆ ਹੈ। ਸਪੈਂਗਲਰ ਆਪਣੀ ਸਭ ਤੋਂ ਉਤਕ੍ਰਿਸ਼ਟ ਰਚਨਾ ਡਿਕਲਾਇਨ ਆਫ਼ ਦੀ ਵੈਸਟ ਵਿਚ ਲੜਾਕੇਪਨ           ਸੰਬੰਧੀ ਆਪਣੇ ਦਾਹਵਿਆਂ ਬਾਰੇ ਬੜਾ ਦ੍ਰਿੜ ਰਹਿ ਚੁੱਕਾ ਹੈ। ਉਹ ਕਹਿੰਦਾ ਹੈ : ਮਾਸਾਹਾਰੀ ਜਾਨਵਰ, ਕਿਰਿਆਸ਼ੀਲ ਜੀਵਨ ਦਾ ਸਭ ਤੋਂ ਉੱਤਮ ਨਮੂਨਾ ਹਨ। ਮਨੁੱਖੀ ਨਸਲ ਇਸ ਕਰਕੇ ਉੱਚੀ ਮੰਨੀ ਜਾਂਦੀ ਹੈ ਕਿਉਂਕਿ ਇਹ ਮਾਸਾਹਾਰੀ ਜਾਨਵਰਾਂ ਦੀ ਸ਼੍ਰੇਣੀ                 ਨਾਲ ਸੰਬੰਧ ਰੱਖਦੀ ਹੈ। ਮਨੁੱਖ ਝਗੜਨ, ਮਾਰਨ ਅਤੇ ਤਬਾਹ ਕਰਨ ਵਿਚ ਲੱਗਿਆ ਰਹਿੰਦਾ ਹੈ : 

ਖਾਲਸਾ ਸੋ ਜੋ ਕਰੇ ਨਿਤ ਜੰਗ ॥   (ਸਰਬ ਲੋਹ) 

         ਮਨੁੱਖ ਇਕ ਸ਼ਿਕਾਰੀ ਜਾਨਵਰ ਹੈ। ਮੈਂ ਇਹ ਬਾਰ-ਬਾਰ ਕਹਾਂਗਾ। ਇਹ ਨੇਕੀ ਦੇ ਵਪਾਰੀ, ਸਮਾਜਿਕ ਸਦਾਚਾਰ ਦੇ ਹਮਾਇਤੀ ਵੀ ਟੁੱਟੇ ਦੰਦਾਂ ਵਾਲੇ ਸ਼ਿਕਾਰੀ ਪਸ਼ੂ ਹਨ। ਸਪੈਂਗਲਰ ਦੀ ਨਾਜ਼ੀ ਵਿਚਾਰਧਾਰਾ ਨੂੰ ਕੋਈ ਘੱਟ ਮਹੱਤਵਪੂਰਨ ਦੇਣ  ਨਹੀਂ ਸੀ। 

 1. ਮਨੁੱਖ ਅੰਦਰ ਝਗੜਾਲੂਪੁਣੇ ਦੀ ਮੂਲ ਪਰਵਿਰਤੀ ਹੋਣ ਬਾਰੇ ਫ਼ਰਾਇਡ ਦਾ ਦਿੜ ਵਿਸ਼ਵਾਸ ਉਸ ਦੀ ਪੁਸਤਕ ਸਿਵਲਾਈਜ਼ੇਸ਼ਨ ਐਂਡ ਇਟਸ ਡਿਸਕੰਟੈਟਸ ਵਿਚ ਸਪੱਸ਼ਟ ਹੈ। ਇਸ ਪੁਸਤਕ ਵਿਚ ਉਹ ਕਹਿੰਦਾ ਹੈ : ਸੱਚਾਈ ਇਹ ਹੈ ਕਿ ਮਨੁੱਖ ਮਿੱਤਰਤਾ ਚਾਹੁਣ ਵਾਲੇ, ਪਿਆਰ ਦੀ ਲੋਚਾ ਰੱਖਣ ਵਾਲੇ ਸਾਉ ਪਾਣੀ ਨਹੀਂ ਹਨ, ਜਿਹੜੇ ਕੇਵਲ ਉਸ ਸਮੇਂ ਹੀ ਆਪਣਾ ਬਚਾਓ ਕਰਦੇ ਹੋਣ, ਜਿਸ ਸਮੇਂ ਉਨ੍ਹਾਂ ਉਪਰ ਹਮਲਾ ਕੀਤਾ ਜਾਂਦਾ ਹੋਵੇ, ਸਗੋਂ ਝਗੜੇ ਦੀ ਬਹੁਤ ਵਧੀਕ ਮਾਤਰਾ ਸਾਨੂੰ ਉਨ੍ਹਾਂ ਦੇ ਕੁਦਰਤੀ ਸੁਭਾਅ ਵਿੱਚੋਂ ਮੰਨਣੀ ਪਵੇਗੀ। 
 2. ਫ਼ਰਾਇਡ ਅਨੁਸਾਰ ਮਨੁੱਖ ਇਕ ਵਿਚਾਰਸ਼ੀਲ ਜੀਵ ਨਹੀਂ, ਸਗੋਂ ਇਹ ਇਕ ਦਬਾਇਆ ਹੋਇਆ ਜੀਵ ਹੈ । ਸੱਭਿਅਤਾ, ਦਬਾ ਰੱਖਣਾ ਤੇ ਮਾਨਸਿਕ ਅਸ਼ਾਂਤੀ, ਇਹ ਅਟੱਲ ਰੂਪ ਵਿਚ ਇਸ ਤਰ੍ਹਾਂ ਸੰਬੰਧਤ ਹਨ ਕਿ ਜਿਤਨੀ ਵੱਧ ਸੱਭਿਅਤਾ ਉਤਨੀ ਵੱਧ ਮਾਨਸਿਕ ਅਸ਼ਾਂਤੀ, ਜਿਤਨੀ ਘੱਟ ਪਾਬੰਦੀ ਉਤਨੀ ਘੱਟ ਮਾਨਸਿਕ ਅਸ਼ਾਂਤੀ ਅਤੇ ਘੱਟ ਸੱਭਿਅਤਾ। ਇਸ ਤਰ੍ਹਾਂ ਮਨੁੱਖ ਅੰਦਰਲੀ ਝਗੜਾ ਕਰਨ ਦੀ ਸੁਭਾਵਿਕ ਵਿਤੀ ਨੂੰ, ਜੋ ਕਿ ਸੱਭਿਅਤਾ ਲਈ ਸਾਡੀ ਸਭ ਤੋਂ ਵੱਡੀ ਔਕੜ ਹੈ, ਹਟਾ ਸਕਣਾ ਸਾਡੀ ਸਮਰੱਥਾ ਅੰਦਰ ਨਹੀਂ ।
 1. ਜ਼ਾਹਰਾ ਤੌਰ `ਤੇ ਫ਼ਰਾਇਡ ਉਸ ਦੈਵੀ ਅਲਹਾਮ ਭਾਵ ਗੁਰੂਆਂ ਦੀ ਸਿੱਖਿਆ ਬਾਰੇ ਅਨਜਾਣ ਸੀ ਜਿਹੜੀ ਮਨੁੱਖਤਾ ਨੂੰ ਇਸ ਪ੍ਰਤੱਖ ਦੁਬਿਧਾ ਵਿੱਚੋਂ ਰਸਤਾ ਦਿਖਾਉਂਦੀ ਹੈ, ਭਾਵ ਨਾਮ-ਯੋਗ ਦਾ ਅਭਿਆਸ । 

ਕਹੁ ਨਾਨਕ ਇਹੁ ਤਤੁ ਬੀਚਾਰਾ ॥ 

ਬਿਨੁ ਹਰਿ ਭਜਨ ਨਾਹੀ ਛੁਟਕਾਰਾ॥ 

           ਕਿ ਮਨੁੱਖੀ ਸੁਭਾ ਨੂੰ ਪੂਰਨ ਤੌਰ ‘ਤੇ ਬਦਲਿਆ ਜਾ ਸਕਦਾ ਹੈ, ਇਹ ਇਕ ਅਜਿਹਾ ਮਸਲਾ ਹੈ ਜਿਹੜਾ ਪੱਛਮੀ ਮਨ ਨੂੰ ਆਸਾਨੀ ਨਾਲ ਪ੍ਰਵਾਨ ਨਹੀਂ। 

 1. ਨਫ਼ਰਤ ਨੂੰ ਅਸੀਂ ਬੜੀ ਮੁਸ਼ਕਲ ਨਾਲ ਕਾਬੂ ਕਰ ਕੇ ਯਾ ਦਬਾ ਕੇ ਰੱਖਦੇ ਹਾਂ। ਇਹ ਸਾਡੇ ਸਮਾਜਿਕ ਜੀਵਨ ਦੀ ਮੁੱਖ ਪ੍ਰੇਰਨਾ ਬਣੀ ਰਹਿੰਦੀ ਹੈ। ਮਨੁੱਖ ਜੋ ਕਿ ਇਕ ਆਕਰਮਣਕਾਰੀ ਸ਼ਿਕਾਰੀ ਜਾਨਵਰ ਹੈ, ਉਹ ਸਮਾਜ ਵਿਚਲੀ ਮਾਨਵ ਜਾਤੀ ਦਾ ਅਸਲੀ ਤੱਤ ਹੈ । ਉਹ ਈਸਾਈਆਂ ਦੇ ਸਦਾਚਾਰ ਵਾਲਾ, ਦਇਆ-ਭਰਪੂਰ, ਪਿਆਰ ਭਾਵਨਾ ਅਤੇ ਤਰਸ ਨਾਲ ਛਲਕਦਾ ਅਵਤਾਰ ਨਹੀਂ ਅਤੇ ਨਾ ਹੀ ਹਿੰਦੂਆਂ ਦੇ ਇਸ਼ਟ ਵਾਲੀ ਦਇਆ ਰੱਖਣ ਵਾਲਾ ਦੇਵਤਾ ਹੈ। ਜਦੋਂ ਨਿਟਸ਼ੇ ਨੇ ਆਪਣੀ ਪੁਸਤਕ ਦਸ ਸਪੇਕ ਜ਼ਰਾ ਤੁਸਤਰਾ ਵਿਚ ਕਿਹਾ ਕਿ ਰੱਬ ਮਰ ਗਿਆ ਹੈ, ਰੱਬ ਮਰ ਗਿਆ ਹੈ, ਉਹ ਦਇਆ ਤੋਂ ਮਰ ਗਿਆ ਹੈ, ਤਾਂ ਉਹ ਇਕ ਅਜਿਹਾ ਸਿਧਾਂਤ ਹੀ ਕਾਇਮ ਕਰ ਰਿਹਾ ਸੀ | ਅਹਿੰਸਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਸੁਤੰਤਰ ਧਰਮ ਅਤੇ ਧਰਮ-ਰਹਿਤ ਰਾਜਨੀਤੀ ਯਾ ਧਰਮ ਨਾਲੋਂ ਵੱਖ ਕੀਤੀ ਰਾਜਨੀਤੀ ਨੂੰ ਪ੍ਰਮੁੱਖਤਾ ਦੇਣੀ, ਇਹ ਮਨੁੱਖੀ ਸੁਭਾ ਦੀ ਇਕ ਬੁਨਿਆਦੀ ਗ਼ਲਤ ਫ਼ਹਿਮੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਵਿਚਾਰਧਾਰਾ ਦੀ ਜਿਸ ਸ਼ਬਦਾਵਲੀ ਨੂੰ ਚੋਣਵੇਂ ਮਨੁੱਖਾਂ ਬਾਰੇ ਜਾਣਕਾਰੀ ਦੇਣ ਲਈ ਆਪ ਪ੍ਰਚਲਿਤ ਕੀਤਾ, ਭਾਵ ਖੂੰਖ਼ਾਰ ਸ਼ੇਰ ਸਿੰਘ, ਮਗਰਮੱਛਾਂ ਦਾ ਸਿਰਦਾਰ ਨਿਹੰਗ, ਖਿਲਰੇ ਫ਼ਨ ਵਾਲਾ ਫ਼ਨੀਅਰ ‘ਭੁਝੰਗੀ ਅਤੇ ਹਮਲੇ ਦੇ ਅੰਦਾਜ਼ ਵਿਚ ਬੈਠਾ ਕ੍ਰੋਧਵਾਨ ਸੱਪ, ‘ਪੇਚੀਦਹ ਮਾਰ ਇਹ ਸਾਰੇ ਨਾਂ ਮਨੁੱਖੀ ਸੁਭਾ ਅਤੇ ਹੋਣੀ ਬਾਰੇ ਆਪਣੇ ਅੰਦਰ ਅੰਤਮ ਵਿਗਿਆਨਕ ਸੱਚਾਈ ਨੂੰ ਸਾਂਭੀ ਬੈਠੇ ਹਨ। ਇਸ ਨੁਕਤੇ ਬਾਰੇ ਸਿੱਖਾਂ ਨੂੰ ਉਲਝਾਉਣਾ ਅਤੇ ਗੁੰਮਰਾਹ ਕਰਨਾ ਜਿਵੇਂ ਕਿ ਭਾਈ ਜੋਧ ਸਿੰਘ ਦੀ ਪਟਿਆਲੇ ਦੀ ਕਾਰਗੁਜ਼ਾਰੀ ਦਾ ਮਨੋਰਥ ਸੀ, ਉੱਕਾ ਹੀ ਘਿਰਣਾਜਨਕ ਅਤੇ ਅਯੋਗ ਕਰਮ ਹੈ। 
 2. ਫ਼ਰਾਇਡ ਦੇ ਸਿਧਾਂਤ ਅਤੇ ਜਿਹੜੀਆਂ ਵਿਗਿਆਨਕ ਸੂਝਾਂ ਹੁਣ ਇਥਾਲੋਜੀ ਨੇ ਪ੍ਰਦਾਨ ਕੀਤੀਆਂ ਹਨ, ਉਹ ਸਾਰੀਆਂ ਆਮ ਤੌਰ ਤੇ ਇਸ ਵਿਗਿਆਨਕ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੀਆਂ ਮੰਨੀਆਂ ਜਾਂਦੀਆਂ ਹਨ ਕਿ ਲੜਾਈ, ਜੋ ਮਨੁੱਖੀ ਭਲਾਈ ਲਈ ਲੋੜੀਂਦੀ ਹੈ, ਲਾਜ਼ਮੀ ਹੈ ਅਤੇ ਅਟੱਲ ਹੈ। ਲੜਾਈ ਹੀ ਸਭ ਤੋਂ ਉੱਚੀ ਸਿਆਸੀ ਸਰਗਰਮੀ ਹੈ। ਬਟਰੈਂਡ ਰੱਸਲ ਨੇ ਇਹ ਦਲੀਲ ਦੇਦਿਆਂ ਉਸ ਦਲੀਲ ਦੀ ਹੀ ਪੁਸ਼ਟੀ ਕੀਤੀ ਹੈ ਕਿ ਇਹ ਕੇਵਲ ਬਾਹਰਲਾ ਵੈਰੀ ਹੀ ਹੈ। ਜਿਹੜਾ ਸਮਾਜ ਨੂੰ ਏਕਤਾ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਜੇ ਕਿਤੇ ਸਾਰੇ ਸੰਸਾਰ ਉੱਤੇ ਸਾਂਝੇ ਰਾਜ ਦੀ ਮਜ਼ਬੂਤੀ ਨਾਲ ਕਾਇਮੀ ਹੋ ਜਾਵੇ ਤਾਂ ਉਸ ਰਾਜ ਵਿਚ ਡਰਾਣ ਵਾਲਾ ਕੋਈ ਦੁਸ਼ਮਣ ਨਹੀਂ ਹੋਵੇਗਾ ਅਤੇ ਇਸ ਲਈ ਉਸ ਦੇ ਅੰਦਰ ਏਕਤਾ ਦੀ ਸ਼ਕਤੀ ਦੀ ਘਾਟ ਹੋਣ ਕਰਕੇ ਉਸ ਦੇ ਟੁੱਟਣ ਦਾ ਹਰ ਪਲ ਖ਼ਤਰਾ ਬਣਿਆ ਰਹੇਗਾ।

 3. ਕੀ ਕਨਫ਼ਿਉਸ਼ੀਅਸ ਨੇ ਦੋ ਹਜ਼ਾਰ ਸਾਲ ਪਹਿਲਾਂ ਇਹ ਐਲਾਨ ਨਹੀਂ ਕੀਤਾ ਕਿ ਜਿਸ ਦੇਸ਼ ਦੇ ਬਾਹਰਲੇ ਦੁਸ਼ਮਣ ਨਹੀਂ ਹਨ, ਉਹ ਤਬਾਹ ਹੋਇਆ ਸਮਝੋ ।” (ਕਨਫਿਊਸ਼ੀਅਸ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ)

 4. ਤਾਂ ਫਿਰ ਆਕ੍ਰਮਣਸ਼ੀਲਤਾ ਤੇ ਯੁੱਧ ਮਨੁੱਖੀ-ਮਨ ਦੀ ਕੁਦਰਤੀ ਵਿਸ਼ੇਸ਼ਤਾ ਹੈ । “ਰਾਜ ਕਰੇਗਾ ਖ਼ਾਲਸਾ’ ਵਾਲਾ ਸਿੱਖ ਸਿਧਾਂਤ, ਇਕ ਸਹੀ ਵਿਗਿਆਨਿਕ ਸਿਧਾਂਤ ਅਤੇ ਜਾਇਜ਼ ਧਾਰਮਿਕ ਅਭਿਲਾਸ਼ਾ ਹੈ। ਸਿੱਖਾਂ ਨੂੰ ਇਸ ਤੋਂ ਲਾਂਭੇ ਲੈ ਜਾਣ ਦਾ ਯਤਨ, ਸਿਆਣਪ ਅਤੇ ਵਿਗਿਆਨ, ਧਰਮ ਅਤੇ ਰੱਬ ਦੇ ਵਿਰੁੱਧ ਇਕ ਜੁਰਮ ਹੈ । ਸਿਆਸਤ ਤੋਂ ਧਰਮ ਵੱਖ ਕਰਨ ਲਈ ਸਿੱਖਾਂ ਨੂੰ ਖ਼ਬਰਦਾਰ ਕਰਨਾ ਅਤੇ ਸਿਆਸੀ ਖ਼ੁਦ-ਮੁਖ਼ਤਿਆਰੀ ਅਤੇ ਰਾਜਨੀਤਕ ਸ਼ਕਤੀ ਦੇ ਆਧਾਰ ਤੋਂ ਬਿਨਾਂ ਪੂਰਨ ਅਤੇ ਹਕੀਕੀ ਧਾਰਮਿਕ ਜੀਵਨ ਦੀ ਸੰਭਾਵਨਾ ਵਿਚ ਵਿਸ਼ਵਾਸ ਦੀ ਘਾਤਕ ਭੁੱਲ ਦਾ ਸ਼ਿਕਾਰ ਹੋਣਾ, ਇਕ ਬਿਲਕੁਲ ਹੀ ਨੀਚ ਅਤੇ ਨਾ ਬਖ਼ਸ਼ੇ ਜਾਣ ਵਾਲਾ ਅਪਰਾਧ ਕਰਨਾ ਹੈ।
 5. ‘ਰਾਜ ਕਰੇਗਾ ਖ਼ਾਲਸਾ’ ਦਾ ਸਿੱਖ ਸਿਧਾਂਤ ਸਮਾਜਕ ਤੌਰ ‘ਤੇ ਲਾਭਦਾਇਕ ਹੈ। ਅਤੇ ਜੇ ਸਮਾਜ ਨੂੰ ਸੰਗਠਤ ਰੱਖਣਾ ਹੈ ਤਾਂ ਜ਼ਰੂਰੀ ਵੀ ਹੈ। ਅੱਜ ਲੜਾਈ ਵਿਚ ਵੱਡੀ ਪੱਧਰ ‘ਤੇ ਕੁੱਦਣਾ ਬਹੁਤ ਖ਼ਤਰਨਾਕ ਬਣ ਗਿਆ ਹੈ। ਲੋਰੰਜ ਦੱਸਦਾ ਹੈ ਕਿ ਝਗੜਾਲੁ-ਪਣ ਦਾ ਘੱਟ ਸਾਹਸ ਦਿਖਾਉਣ ਨਾਲ ਅਸੀਂ ਕਿਵੇਂ ਦੁਖ ਭੋਗਦੇ ਹਾਂ। ਸਾਡੇ ਜੀਵਨ ਮਾਰਗ ਦੀ ਦੁਬਾਰਾ ਉਸਾਰੀ ਲਈ ਸਾਡੀ ਯੋਗਤਾ ਬਾਰੇ ਦੇਸਮੰਡ ਮੋਰਿਸ ਘੋਰ ਨਿਰਾਸ਼ਾਵਾਦੀ ਹੈ। ਉਹ ਆਖਦਾ ਹੈ ਸਾਡੀਆਂ ਝਗੜਾਲੂ ਅਤੇ ਇਲਾਕਾਈ ਖ਼ਾਹਿਸ਼ਾਂ ਨੂੰ ਕਾਬੂ ਕਰਨਾ ਅਤੇ ਸਾਡੀਆਂ ਬੁਨਿਆਦੀ ਪ੍ਰੇਰਨਾਵਾਂ ’ਤੇ ਅਧਿਕਾਰ ਜਮਾਉਣਾ, ਮੈਂ ਬੇਨਤੀ ਕਰਦਾ ਹਾਂ ਕਿ ਇਹ ਇਕ ਫ਼ਜੂਲ ਦੀ ਬਕਵਾਸ ਹੈ । ਸਾਡੀ ਭਿਆਨਕ ਪਸ਼ੂ-ਵਿਰਤੀ ਇਸ ਦੀ ਕਦੇ ਆਗਿਆ ਨਹੀਂ ਦੇਵੇਗੀ। ਸਥਾਈ ਸ਼ਾਂਤੀ ਵਿਕਾਸਸ਼ੀਲ-ਖੁਸ਼ਹਾਲੀ, ਸ਼੍ਰੇਣੀ ਰਹਿਤ ਸਮਾਜ, ਧਰਮ ਰਹਿਤ ਰਾਜਨੀਤੀ, ਇਕ ਪ੍ਰਾਈਵੇਟ ਨਿਜੀ ਧਰਮ, ਧਰਮ ਨੂੰ ਸਿਆਸਤ ਨਾਲੋਂ ਅੱਡਰਾ ਕਰਨਾ ਆਦਿ ਸਿਰਫ਼ ਉਲ-ਜਲੂਲ, ਮਨੋਕਲਪਤ, ਆਦਰਸ਼ਵਾਦੀ ਸੁਪਨੇ ਹੀ ਹਨ। ਸੰਸਾਰਕ ਸ਼ਾਂਤੀ ਦੇ ਐਸੇ ਸਮੇਂ ਸੰਸਾਰ ਵਿਚ ਇਥੇ ਕਦੀ-ਕਦਾਈਂ ਹੀ ਆਉਂਦੇ ਹਨ ਜਦੋਂ ਛੋਟੀਆਂ ਮੋਟੀਆਂ ਝੜਪਾਂ ਹੀ ਹੁੰਦੀਆਂ ਹਨ ਜਿਵੇਂ ਕਿ ਰੋਮਨਾਂ ਦਾ 27 ਪੁਰਬ ਈ: ਤੋਂ 180 ਈ: ਦੇ ਵਿਚਕਾਰ ਦਾ ਅਮਨ ਅਤੇ ਬਰਤਾਨੀਆ ਦਾ ਸੰਨ 1814 ਤੋਂ ਸੰਨ 1914 ਈ: ਦੇ ਦੌਰਾਨ ਦਾ ਸੌ ਸਾਲਾ ਅਮਨ।
 6. ਮਨੁੱਖਤਾ ਲਈ ਇਨ੍ਹਾਂ ਸਿਧਾਂਤਾਂ ਤੋਂ ਨਿਗੁਰ ਸੱਚਾਈ ਅਤੇ ਵੱਧ ਭਰੋਸੇਯੋਗ ਅਗਵਾਈ ਹੋਰ ਕਿਧਰੇ ਨਹੀਂ ਮਿਲਦੀ, ਜਿਹੜੇ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਦੇ ਸੁਭਾਗ ਮੁਖ਼ਾਰਬਿੰਦ ਤੋਂ ਉਚਾਰਨ ਹੋਏ ਸ਼ਬਦਾਂ ਵਿਚ ਅੰਕਿਤ ਕੀਤੇ ਅਤੇ ਦ੍ਰਿੜਾਏ ਗਏ ਹਨ

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ॥ 

ਖ਼ੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ॥ 

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x