ਇਹ ਇਕ ਦੈਵੀ ਸੱਚ ਦਾ ਪ੍ਰਗਟਾਵਾ ਹੀ ਨਹੀਂ, ਬਲਕਿ ਇਕ ਭਲੀ-ਭਾਂਤ ਸਥਾਪਿਤ ਵਿਗਿਆਨਿਕ ਸੱਚਾਈ ਹੈ। ਲੋਰੰਜ, ਐਂਡਰੇ ਅਤੇ ਮੋਰਿਸ ਨੇ ਆਪਣੇ ਸਿਧਾਂਤ ਹਵਾ ਵਿੱਚੋਂ ਨਹੀਂ ਚੁਣੇ। ਉਨ੍ਹਾਂ ਦਾ ਸੰਬੰਧ ਪੂਰਨ ਤੌਰ 'ਤੇ ਸਥਾਪਤ ਸ਼ੁਹਰਤ ਵਾਲੀ ਉਸ ਪੱਛਮੀ ਵਿਚਾਰਧਾਰਾ ਅਤੇ ਵਿਗਿਆਨਿਕ ਖੋਜਾਂ ਨਾਲ ਹੈ, ਜਿਨ੍ਹਾਂ ਦਾ ਪਾਸਾਰ ਪਿੱਛੇ ਸਪੈਂਗਲਰ ਤੋਂ ਥਾਮਸ ਹੋਬਜ਼ ਰਾਹੀਂ ਸਿਗਮੰਡ ਫ਼ਰਾਇਡ ਤਕ ਫੈਲਿਆ ਹੋਇਆ ਹੈ।