Category: ਸਿੱਖ ਸਰੋਕਾਰ

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ ਸੱਚ (ਪੂਰਾ ਲੇਖਾ/ਰਿਪੋਰਟ)
Post

ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ ਸੱਚ (ਪੂਰਾ ਲੇਖਾ/ਰਿਪੋਰਟ)

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਾਮਲੇ ਵਿਚ ਗੁਰਮਤਿ, ਕਾਨੂੰਨੀ ਅਤੇ ਵਿਤੀ ਪੱਖ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰਨ ਲਈ ਬਣਾਏ ਗਏ ਇਕ ਜਾਂਚ ਜਥੇ ਵਲੋਂ ਅੱਜ ਆਪਣੀ ਰਿਪੋਰਟ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸਚੋ ਸੱਚ ਜਨਤਕ ਕੀਤੀ ਜਾ ਰਹੀ ਹੈ। ਇਹ ਰਿਪੋਰਟ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਤੋਂ ਬਾਅਦ ਅੱਜ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਚੰਚਲ ਮਨੋਹਰ ਸਿੰਘ, ਲੇਖਕ ਅਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਅਤੇ ਨੌਜਵਾਨ ਪੱਤਰਕਾਰ ਬੀਬੀ ਹਰਸ਼ਰਨ ਕੌਰ ਅਤੇ ਪਰਮਜੀਤ ਸਿੰਘ ਗਾਜ਼ੀ ਤੇ ਅਦਾਰਤ ਜਾਂਚ ਜਥੇ ਨੇ 40 ਸਫਿਆ ਦੀ ਇਹ ਰਿਪੋਰਟ ਜਾਰੀ ਕੀਤੀ ਹੈ।

ਕੀ ਕਹਿੰਦਾ ਹੈ ‘ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖਾ?
Post

ਕੀ ਕਹਿੰਦਾ ਹੈ ‘ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖਾ?

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਨਾਲ ਦੁਨੀਆ ਭਰ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਜੁੜਨਾ ਲੋਚਦੀ ਹੈ। ਗੁਰਬਾਣੀ ਪ੍ਰਸਾਰਣ ਦੇ ਸਰਬਸਾਂਝੇ ਪ੍ਰਬੰਧ ਨੂੰ ਸਿਰਜਣ ਲਈ ਸਿੱਖਾਂ ਵਲੋਂ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕਰਨ ਦੀ ਮੱਦ ‘ਧਰਮ-ਧੁੱਯ ਮੋਰਚੇ’ ਦਾ ਹਿੱਸਾ ਸੀ। ਸਮਾਂ ਪਾ ਕੇ ਜਦੋਂ ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਸਿਰਜਿਆ ਗਿਆ ਤਾਂ ਇਸ ਉੱਤੇ ਇਕ ਨਿੱਜੀ ਚੈਨਲ ਦੀ ਅਜਾਰੇਦਾਰੀ ਸਥਾਪਿਤ ਹੋ ਗਈ ਜੋ ਕਿ ਗੁਰਬਾਣੀ ਪ੍ਰਸਾਰਣ ਉੱਤੇ ‘ਸੋਲ, ਅਕਸਕਲੂਜ਼ਿਵ ਅਤੇ ਐਬਸੋਲੂਟ ਰਾਈਟਸ’, ਭਾਵ ਕਿ ਪੂਰਨ ਅਜਾਰੇਦਾਰੀ ਹੋਣ ਦਾ ਦਾਅਵਾ ਕਰਦਾ ਹੈ। ਇਸ ਚੈਨਲ ਵਲੋਂ ਦੂਜੇ ਮੰਚਾਂ ਨੂੰ ਗੁਰਬਾਣੀ ਪ੍ਰਵਾਹ ਦੇ ਪ੍ਰਚਾਰ-ਪ੍ਰਸਾਰ ਤੋਂ ਰੋਕਿਆ ਜਾਂਦਾ ਹੈ ਅਤੇ ਬੀਤੇ ਵਿਚ ਇਸ ਚੈਨਲ ਨੇ ਗੁਰਬਾਣੀ ਪ੍ਰਵਾਹ ਨੂੰ ਆਪਣੀ ‘ਬੌਧਿਕ ਜਗੀਰ’ ਦੱਸਣ ਦੀ ਹਿਮਾਕਤ ਵੀ ਕੀਤੀ।

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ
Post

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ

ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ 'ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ ਤਾਂ ਬਸ ਮੇਜ 'ਤੇ ਰੱਖੇ ਛੋਟੇ ਜਿਹੇ ਬੁੱਤ ਦੇ ਹੱਥਾਂ 'ਚ ਹੀ ਹਨ। ਬੇਅੰਤ ਉਦਾਹਰਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇਸ ਮੁਲਕ ਦਾ ਪ੍ਰਬੰਧ ਇਨਸਾਫ, ਬਰਾਬਰਤਾ ਅਤੇ ਸਾਂਝੀਵਾਲਤਾ ਵਾਲਾ ਰੱਤੀ ਭਰ ਵੀ ਨਹੀਂ ਹੈ।

ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ
Post

ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ

ਸ਼ੇਰਿ ਪੰਜਾਬ ਨੂੰ ਇਸ ਬਾਦਸ਼ਾਹ ਦੇ ਅੰਦਰਲੇ ਅਤੇ ਬਾਹਰਲੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਯੋਗ ਸਾਥੀਆਂ ਦੀ ਲੋੜ ਪ੍ਰਤੀਤ ਹੋਈ; ਪਰ ਜਿਹੋ ਜਿਹੇ ਇਸ ਸਮੇਂ ਜਿਸ ਯੋਗਤਾ ਦੇ ਸਲਾਹਕਾਰ ਯਾ ਵਜ਼ੀਰ ਆਦਿ ਕਿਸੇ ਨੂੰ ਲੋੜ ਹੋਣ ਤਾਂ ਸੌਖੇ ਹੀ ਅਨੇਕਾਂ ਸਿੱਖੇ ਸਿਖਾਏ ਮਿਲ ਜਾਂਦੇ ਹਨ, ਉਸ ਸਮੇਂ ਅਜਿਹਾ ਨਹੀਂ ਸੀ। ਆਪ ਨੂੰ ਰਾਜ ਦੇ ਹਰ ਇਕ ਸੀਗੇ ਲਈ ਸਲਾਹਕਾਰ ਤੇ ਵਜ਼ੀਰ ਖੁਦ ਤਿਆਰ ਕਰਨੇ ਪਏ ।ਇਹ ਆਪ ਨੇ, ਬਿਨਾਂ ਕਿਸੇ ਵਿਤਕਰੇ ਦੇ, ਹਰ ਮਤ ਤੇ ਹਰ ਕੌਮੀਅਤ ਦੇ ਸਾਧਾਰਨ ਆਦਮੀ ਚੁਣ ਕੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਐਸੇ ਲਾਇਕ ਬਣਾ ਦਿੱਤਾ, ਜਿਨ੍ਹਾਂ ਦੀ ਯੋਗਤਾ ਦੀ ਪ੍ਰਸੰਸਾ ਉਸ ਸਮੇਂ ਦੇ ਵੱਡੇ ਵੱਡੇ ਸਿਆਣੇ ਕਰ ਚੁੱਕੇ ਸਨ, ਇਨ੍ਹਾਂ ਵਿੱਚੋਂ ਦੀਵਾਨ ਮੋਹਕਮ ਚੰਦ ਨੂੰ ਦੁਕਾਨ ਤੋਂ ਉਠਾ ਕੇ, ਫਕੀਰ ਅਜ਼ੀਜ਼ੁਦੀਨ ਨੂੰ ਫਟਬੰਨ੍ਹ ਦਾ ਕੰਮ ਛੁਡਾ ਕੇ ਸਲਤਨਤ ਦੀ ਉੱਚੀ ਜ਼ਿਮੇਵਾਰੀ ਦੇ ਅਹੁਦਿਆਂ ਦੇ ਯੋਗ ਬਣਾ ਦਿੱਤਾ। ਮਹਾਰਾਜਾ ਸਾਹਿਬ ਦੀ ਇਸ ਸਫ਼ਲਤਾ ਨੂੰ ਦੇਖ ਕੇ ਆਪ ਦੀਆਂ ਅਸਾਧਾਰਨ ਸ਼ਕਤੀਆਂ ਦੀ ਛਾਪ ਸੁਤੇ-ਸਿੱਧ ਮਨਾਂ ਪੁਰ ਛਪ ਜਾਂਦੀ ਹੈ।

ਹੋਲਾ ਮਹੱਲਾ – ਅਜੋਕੇ ਯੁੱਗ ਦੇ ਸਨਮੁੱਖ
Post

ਹੋਲਾ ਮਹੱਲਾ – ਅਜੋਕੇ ਯੁੱਗ ਦੇ ਸਨਮੁੱਖ

ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ।ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ 'ਹੋਲਾ ਮਹੱਲਾ' ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ।ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹੱਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕਿਰਿਆ ਨਾਲ ਜੋੜਿਆ।

ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ
Post

ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ

ਖਾਲਸਾ ਗੁਰੂ-ਲਿਵ ਉੱਤੇ ਪਹੁੰਚ ਕੇ ਗੁਰੂ ਹੈ। ਦਸਮ ਪਾਤਸ਼ਾਹ ਪਿਛੋਂ ਗੁਰੂ ਲਿਵ ਅਤੇ ਗੁਰੂ ਗ੍ਰੰਥ ਸਾਹਿਬ ਇਕ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿਚ ਸਰੀਰਕ ਰੂਪ ਵਿਚ ਹਾਜ਼ਰ ਸਨ, ਉਦੋਂ ਉਨ੍ਹਾਂ ਖਾਲਸਾ ਜੀ ਨੂੰ ਗੁਰੂ ਲਿਵ ਉਤੇ ਪਹੁੰਚੇ ਹੋਣ ਦਾ ਫੈਸਲਾ ਦਿੰਦਿਆਂ ਉਸ ਨੂੰ ਗੁਰੂ ਪ੍ਰਵਾਨ ਕਰ ਲਿਆ ਸੀ। ਉਸ ਵੇਲੇ ਖਾਲਸਾ ਸਰੀਰਕ ਰੂਪ ਵਿਚ ਨਿਰਾਕਾਰ ਸਦੀਵੀ ਸੰਗਤ ਦਾ ਪ੍ਰਤੀਨਿਧ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਖਾਲਸਾ ਜੀ ਦਾ ਗੁਰੂ ਰੂਪ ਨਿਰਾਕਾਰ ਸਦੀਵੀ ਸੰਗਤ ਦੇ ਨੇੜੇ ਚਿਤਵਣ ਲਈ ਸਾਡੇ ਕੋਲ ਕੋਈ ਦ੍ਰਿਸ਼ਟੀਮਾਨ ਮਿਆਰ ਨਹੀਂ ਹਨ। ਹੁਣ ਤਾਂ ਸਿਰਫ ਕਿਸੇ ਮਹਾਨ ਸ਼ਹਾਦਤ ਦੇ ਇਲਾਹੀ ਜ਼ੋਰ ਰਾਹੀਂ ਹੀ ਖਾਲਸਾ ਜੀ ਨੂੰ ਕਿਸੇ ਖਾਸ ਸਮੇਂ ਹੀ ਦੇਹਧਾਰੀ ਖ਼ਾਲਸਾ-ਸੰਗਤ ਨੂੰ ਗੁਰੂ ਕਹਿਣ ਦਾ ਹੱਕ ਮਿਲ ਸਕਦਾ ਹੈ। ਮਹਾਨ ਸ਼ਹਾਦਤ ਦੇ ਅਰਥਾਂ ਦੀ | ਵਿਸ਼ਾਲਤਾ ਅਤੇ ਉਸ ਦੇ ਸੁਹਜ ਦੀ ਬਹੁਪਾਸਾਰੀ ਸ਼ਿੱਦਤ ਹੀ ਉਸ ਦਾ ਦੈਵੀ ਚਰਿੱਤਰ ਸਥਾਪਤ ਕਰਦੀਆਂ ਹਨ।

ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ …
Post

ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ …

‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਕਤਾ, ਕੁਰਬਾਨੀਆਂ, ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ।...

ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ
Post

ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ

ਸੰਖੇਪ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਿੱਲੀ ਦਰਬਾਰ ਦੇ ਮੁਤਹਿਤ ਪੰਜਾਬ ਦੀ ਰਾਜਸੀ ਅਧੀਨਗੀ ਸਾਡੇ ਸਮਾਜ ਦੀ ਦੀਰਘ ਚੁਣੌਤੀ ਹੈ। ਪਰ ਇਹ ਚੁਣੌਤੀ ਸਿਰਫ ਬਾਹਰਮੁਖੀ ਨਹੀਂ ਹੈ ਇਸ ਦਾ ਅਧਾਰ ਸਿੱਖਾਂ ਦੇ ਅੰਦਰੂਨੀ ਹਾਲਾਤ ਨਾਲ ਵੀ ਸੰਬੰਧਤ ਹੈ। ਬਹੁ-ਪਸਾਰੀ ਅਲਾਮਤਾਂ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਿਵਾਇਤਾਂ ਦੀ ਪੁਨਰ-ਸੁਰਜੀਤੀ ਵਿਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ।

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ
Post

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ

ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਅਸਲ ਵਿੱਚ ਇਹੀ ਸਾਡਾ ਮੂਲ ਹੈ। 'ਅਗਾਂਹ ਵੱਲ ਨੂੰ ਤੁਰਦਿਆਂ' ਖਰੜੇ ਵਿੱਚ ਦਰਜ ਹੈ ਕਿ "ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ।

ਮਨੁੱਖੀ ਹਕੂਕ ਲਈ ਜਸਟਿਸ ਅਜੀਤ ਸਿੰਘ ਬੈਂਸ ਦੀ ਘਾਲਣਾ
Post

ਮਨੁੱਖੀ ਹਕੂਕ ਲਈ ਜਸਟਿਸ ਅਜੀਤ ਸਿੰਘ ਬੈਂਸ ਦੀ ਘਾਲਣਾ

ਜਸਟਿਸ ਅਜੀਤ ਸਿੰਘ ਬੈਂਸ ਲੰਘੀ 11 ਫਰਵਰੀ ਨੂੰ ਚੰਡੀਗੜ੍ਹ ਵਿਚਲੇ ਆਪਣੇ ਘਰ ਵਿਚ ਅਕਾਲ ਚਲਾਣਾ ਕਰ ਗਏ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਉੱਘੜਵਾਂ ਚਿਹਰਾ ਬਣ ਗਏ ਸਨ। ਉਨ੍ਹਾਂ ਦੀ ਉਮਰ ਸੌ ਸਾਲਾਂ ਨੂੰ ਢੁਕੀ ਹੋਈ ਸੀ। ਆਪਣੇ ਦਸ ਸਾਲਾਂ ਦੇ ਸੇਵਾਕਾਲ (1974-84) ਦੌਰਾਨ ਉਹ ਇਕ ਅਲੱਗ ਹੀ ਕਿਸਮ ਦੇ ਜੱਜ ਵਜੋਂ ਜਾਣੇ ਜਾਂਦੇ ਸਨ। ਹਾਈ ਕੋਰਟ ਦੇ ਬਹੁਤੇ ਜੱਜਾਂ ਦੇ ਸਮਾਜਿਕ ਜੀਵਨ ਤੇ ਵਿਸ਼ਵ ਦ੍ਰਿਸ਼ਟੀ ਕਰ ਕੇ ਉਨ੍ਹਾਂ ਦੀ ਪਛਾਣ ਨਿਜ਼ਾਮ ਪੱਖੀ ਹੁੰਦੀ ਹੈ