ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।
Author: ਪਰਮਜੀਤ ਸਿੰਘ ਗਾਜ਼ੀ (ਪਰਮਜੀਤ ਸਿੰਘ ਗਾਜ਼ੀ)
ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (2)
ਬੇਸ਼ੱਕ ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਪੰਜਾਬ ਦੇ ਜ਼ਮੀਨੀ ਪਾਣੀ ਦੀ ਗੰਭੀਰ ਸੰਕਟ ਨਾਲ ਜੁੜੇ ਹਾਲਾਤ ਨੂੰ ਮੋੜਾ ਪਾਉਣ ਲਈ ਸੁਝਾਅ ਦਿੱਤੇ ਗਏ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਇਹਨਾਂ ਸੁਝਾਵਾਂ ਉੱਤੇ ਅਮਲ ਕੀਤਾ ਜਾਵੇਗਾ ਪਰ ਅਸਲ ਵਿੱਚ ਹੋਵੇਗਾ ਕੀ? ਇਹ ਤਾਂ ਸਮਾਂ ਹੀ ਦੱਸੇਗਾ। ਬੀਤੇ ਉੱਤੇ ਝਾਤ ਮਾਰੀਏ ਤਾਂ ਸਰਕਾਰੀ ਯਤਨ ਹਾਲੀ ਤੱਕ ਤਾਂ ਜ਼ਮੀਨੀ ਹਾਲਾਤ ਬਦਲਣ ਵਿੱਚ ਨਾਕਾਮ ਹੀ ਰਹੇ ਹਨ।
ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (1)
ਪੰਜਾਬ ਵਿਧਾਨ ਸਭਾ ਵਿੱਚ 4 ਮਾਰਚ 2021 ਨੂੰ ਪੰਜਾਬ ਦੇ ਜ਼ਮੀਨੀ ਪਾਣੀ ਦੇ ਸੰਕਟ ਉੱਤੇ ਹੋਈ ਚਰਚਾ ਤੋਂ ਬਾਅਦ ਬਣਾਈ ਗਈ ਇੱਕ 6 ਮੈਂਬਰੀ ਖਾਸ ਕਮੇਟੀ ਨੇ ਬੀਤੇ ਦਿਨੀਂ ਆਪਣਾ ਲੇਖਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਲੇ ਗੰਭੀਰਤਾ ਨੂੰ ਤਸਦੀਕ ਕਰਦਿਆਂ ਇਸ ਕਮੇਟੀ ਨੇ ਇਹ ਗੱਲ ਮੰਨੀ ਹੈ ਕਿ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਲਗਾਤਾਰ ਹੇਠਾਂ ਡਿੱਗ ਰਿਹਾ ਪੱਧਰ ਪੰਜਾਬ ਨੂੰ ਮਾਰੂਥਲ ਬਣਨ ਵੱਲ ਧੱਕ ਰਿਹਾ ਹੈ ਅਤੇ ਜੇਕਰ ਹਾਲਾਤ ਇੰਝ ਹੀ ਰਹੇ ਤਾਂ ਇਹ ਖਦਸ਼ਾ ਅਗਲੇ ਡੇਢ ਕੁ ਦਹਾਕੇ ਵਿੱਚ ਹਕੀਕੀ ਤਰਾਸਦੀ ਵਿੱਚ ਬਦਲ ਜਾਵੇਗਾ।
ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!
ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸਨ ਕਿ ਇਹ ਐਵੇਂ ਬੱਸ ਗੱਲਾਂ ਨੇ, ਜ਼ਮੀਨ ਵਿਚੋਂ ਵੀ ਪਾਣੀ ਕਦੇ ਮੁੱਕਿਐ? ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਜਿਸ ਰਫਤਾਰ ਨਾਲ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਉਸ ਦਾ ਅਸਰ ਹੁਣ ਸਧਾਰਨ ਸਮਝ ਵਾਲਿਆਂ ਨੂੰ ਵੀ ਸਾਫ ਦਿਖ ਰਿਹਾ ਹੈ। ਇਸ ਵਾਰ ਬਰਸਾਤ ਤੋਂ ਪਹਿਲਾਂ ਕੁਝ ਦਿਨ ਹੀ ਔੜ ਦੇ ਰਹੇ ਤਾਂ ਲੋਕਾਈ ਚ ਹਾਹਾਕਾਰ ਮੱਚ ਗਈ।
ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ: ਅਫਵਾਹਾਂ ਤੇ ਚਰਚਾ ਦਾ ਡੂੰਘਾ ਸੰਧਰਭ ਸਮਝਣ ਦੀ ਲੋੜ
ਤਾਮਿਲ ਨਾਡੂ ਦੇ ਟੋਟੇ ਕਰਨ ਦੀ ਚਰਚਾ ਜਾਂ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਜੰਮੂ ਨਾਲ ਮਿਲਾ ਕੇ ਵੱਖਰਾ ਖੇਤਰ ਬਣਾਉਣ, ਜਾਂ ਪੱਛਮੀ ਬੰਗਾਲ ਵਿੱਚੋਂ ਜੰਗਲ ਮਹਿਲ ਦਾ ਇਲਾਕਾ ਕੱਢ ਕੇ ਵੱਖਰਾ ਸੂਬਾ ਬਣਾਉਣ ਦੀ ਗੱਲ ਭਾਵੇਂ ਵੱਖੋ-ਵੱਖ ਸੰਧਰਭਾਂ ਵਿੱਚ ਉੱਭਰ ਰਹੀ ਹੈ ਪਰ ਫਿਰ ਵੀ ਇਸ ਦੀ ਕੋਈ ਸਾਂਝੀ ਤੰਦ ਹੈ, ਜਿਹੜੀ ਅਸਲ ਵਿੱਚ ਇਸ ਸਾਰੇ ਖਿੱਤੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਇਸ਼ਾਰਾ ਕਰਦੀ ਹੈ ਜਿਹਨਾਂ ਦਾ ਅਮਲ ਹੁਣ ਤਕਰੀਬਨ ਸ਼ੁਰੂ ਹੋ ਚੁੱਕਾ ਹੈ।
ਗੁਰੂ ਦਾ ਅਦਬ ਤੇ ਸਿੱਖ ਦਾ ਕਰਮ, ਅਤੇ ਨਿਆਂ ਦਾ ਮਸਲਾ
ਗੁਰੂ ਮਹਾਰਾਜ ਨੇ ਖਾਲਸੇ ਨੂੰ ਪਾਤਿਸਾਹੀ ਦਾਅਵਾ ਬਖਸ਼ਿਸ਼ ਕੀਤਾ ਹੈ ਜੋ ਕਿ ਖਾਲਸੇ ਦੇ ਨਿਆਂਧਾਰੀ ਹੋਣ ਦਾ ਜਾਮਨ ਹੈ। ਦੂਜੇ ਪਾਸੇ ‘ਰਾਜ’ ਜਾਂ ‘ਸਟੇਟ’ ਦਾ ਨਿਆਂਕਾਰੀ ਹੋਣ ਦਾ ਦਾਅਵਾ ਉਸ ਦੀ ਵਾਜਬੀਅਤ ਦੀਆਂ ਬੁਨਿਆਦੀ ਸ਼ਰਤਾਂ ਵਿੱਚ ਸ਼ਾਮਿਲ ਹੈ। ਪਾਤਿਸਾਹੀ ਦਾਅਵੇ ਦਾ ਧਾਰਕ ਹੋਣ ਕਾਰਨ ਖਾਲਸਾ ਜੀ ਕਿਸੇ ਰਾਜ ਜਾਂ ਸਟੇਟ ਕੋਲੋਂ ਇਨਸਾਫ ਦਾ ਫਰਿਆਦੀ ਨਹੀਂ ਹੋ ਸਕਦਾ। ਹਾਂ, ਕਿਸੇ ਵੀ ਰਾਜ ਜਾਂ ਸਟੇਟ ਕੋਲ ਇਹ ਮੌਕਾ ਜਰੂਰ ਹੁੰਦਾ ਹੈ ਕਿ ਉਹ ਆਪਣੇ ਬੁਨਿਆਦੀ ਫਰਜ਼ ਦੀ ਪਾਲਣਾ ਕਰਦਿਆਂ ਨਿਆਂ ਕਰੇ। ਵਾਰ-ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਇੰਡੀਆ ਦਾ ਮੌਜੂਦਾ ਨਿਜਾਮ (’47 ਦੀ ਵੰਡ ਤੋਂ ਬਾਅਦ ਹੋਂਦ ਵਿੱਚ ਆਈ ਸਟੇਟ) ਨਿਆ ਕਰਨ ਤੋਂ ਅਸਮਰੱਥ ਹੈ।
ਮਹਾਂਮਾਰੀ, ਸੇਵਾ ਦਾ ਸੰਕਲਪ, ਸਰਬੱਤ ਦਾ ਭਲਾ ਅਤੇ ਸਿੱਖ
ਗੁਰੂ ਸਾਹਿਬ ਨੇ ਸਿੱਖਾਂ ਨੂੰ ਸਰਬੱਤ ਦੇ ਭਲੇ ਦਾ ਆਸ਼ਾ ਬਖਸ਼ਿਆ ਹੈ। ਸਰਬੱਤ ਦਾ ਭਲਾ ਕਿਸੇ ਖਾਸ ਖਿੱਤੇ ਵਿੱਚ ਰਹਿਣ ਵਾਲੇ ਜਾਂ ਕਿਸੇ ਖਾਸ ਮੁਲਕ/ਸਰਕਾਰ ਦੇ ਨਾਗਰਿਕਾਂ ਤੱਕ ਸੀਮਿਤ ਨਹੀਂ ਹੈ (ਜਿਹਾ ਕਿ ‘ਵੈਲਫੇਅਰ ਸਟੇਟ’ ਦੇ ਸੰਕਲਪ ਤਹਿਤ ਹੁੰਦਾ ਹੈ) ਅਤੇ ਨਾ ਹੀ ਇਹ ਸਿਰਫ ਮਨੁੱਖ ਜਾਤੀ ਦੀ ਭਲਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਵਿੱਚ ਸ੍ਰਿਸ਼ਟੀ ਦੇ ਸਿਰਜੇ ਹਰ ਚੱਲ-ਅਚੱਲ ਜੀਵ ਰੂਪ ਦਾ ਭਲਾ ਸ਼ਾਮਿਲ ਹੈ।
ਇਤਿਹਾਸ ਨੂੰ ਖੁਦ ਨੂੰ ਦਹੁਰਾਉਂਦਿਆਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ
ਪੰਜਾਬ ਦੇ ਕਿਰਸਾਨਾਂ ਨੇ ਬੀਤੇ ਦਿਨ ਦਿੱਲੀ ਵੱਲ ਕੂਚ ਕੀਤਾ ਤਾਂ ਦਿੱਲੀ ਦੇ ਸੂਬੇਦਾਰਾਂ ਅਤੇ ਕਰਿੰਦਿਆਂ ਨੇ ਉਹਨਾਂ ਦੇ ਰਾਹ ਵਿੱਚ ਹਰ ਔਕੜ ਖੜ੍ਹੀ ਕੀਤੀ। ਇਹ ਵਹੀਰ ਦਾ ਵੇਗ ਤੇ ਸਿਰੜ ਇੰਨਾ ਜੋਰਾਵਰ ਸੀ ਕਿ ਦਿੱਲੀ ਦੇ ਅੜਿੱਕੇ ਆਖਿਰ ਇਸ ਨੂੰ ਰਾਹ ਦੇ ਗਏ। ਜਿੱਥੇ ਦਿੱਲੀ ਦੇ ਕਰਿੰਦਿਆਂ ਕਈ ਥਾਈਂ ਪੰਜਾਬ ਦੇ ਜਾਇਆਂ ਦੇ ਇਹਨਾਂ ਜਥਿਆਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਓਥੇ ਪੰਜਾਬ ਦੇ ਵਿਰਸੇ ਦੇ ਵਾਰਿਸਾਂ ਨੇ ਦਿੱਲੀ ਦੇ ਲੋੜਵੰਦ ਕਰਿੰਦਿਆਂ ਨੂੰ ਪਾਣੀ ਪਿਆਇਆ ਤੇ ਲੰਗਰ ਸ਼ਕਾਇਆ।
ਪੰਜਾਬ ਦੇ ਸੂਬੇਦਾਰ ਨੂੰ ਦਿੱਲੀ ਤਖਤ ਵੱਲੋਂ ਠਿੱਠ ਕਰਨ ਦੇ ਕੀ ਮਾਅਨੇ ਹੋ ਸਕਦੇ ਹਨ?
ਜੰਮੂ-ਕਸ਼ਮੀਰ ਦਾ ਸੂਬੇਦਾਰੀ ਨਿਜ਼ਾਮ ਇਸੇ ਖੁਸ਼ਫਹਿਮੀ ਵਿੱਚ ਰਹੀਆਂ ਸਨ ਕਿ ਸੂਬੇਦਾਰੀ ਦੀ ਪਹਿਲਾਂ ਤੋਂ ਚੱਲੀ ਆ ਰਹੀ ਲੀਹ ਕਾਇਮ ਰਹਿਣੀ ਹੈ। ਸੋ, ਇਹ ਧਿਰਾਂ ਦਿੱਲੀ ਦੀ ਮਨਸ਼ਾ ਨੂੰ ਭਾਂਪਣ ਵਿੱਚ ਨਾਕਾਮ ਰਹੀਆਂ ਸਨ ਤੇ ਅੱਜ ਨਤੀਜਾ ਰਿਹ ਹੈ ਕਿ ਸੂਬੇਦਾਰੀ ਦੀ ਸਿਆਸਤ ਦੀ ਜਮੀਨ ਹੀ ਖਤਮ ਹੋ ਜਾਣ ਉੱਤੇ ਇਹ ਧਿਰਾਂ ਦੀ ਸਿਆਸੀ ਹੋਂਦ ਹੀ ਖਤਮ ਹੋ ਗਈ ਹੈ। ਪੰਜਾਬ ਦਾ ਸੂਬੇਦਾਰੀ ਨਿਜ਼ਾਮ ਵੀ ਜੰਮੂ-ਕਸ਼ਮੀਰ ਦੀਆਂ ਸੂਬੇਦਾਰੀ ਨਿਜ਼ਾਮ ਵਾਲੀਆਂ ਧਿਰਾਂ ਵਰਗਾ ਹੀ ਵਿਹਾਰ ਕਰ ਰਹੀਆਂ ਹਨ ਤੇ ਉਸੇ ਖੁਸ਼ਫਹਿਮੀ ਵਿੱਚ ਹਨ ਜਿਸ ਵਿੱਚ ਮਹਿਬੂਬਾ ਮੁਫਤੀ ਅਤੇ ਫਾਰੂਕ-ਉਮਰ ਅਬਦੁੱਲੇ ਹੋਰੀਂ ਸਨ। ਸਾਫ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੀ ਸੂਬੇਦਾਰੀ ਦੀ ਚੱਲੀ ਆ ਰਹੀ ਸਿਆਸਤ ਲਈ ਜਮੀਨ ਹੁਣ ਤੇਜੀ ਨਾਲ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਅੱਗੇ ਕੀ ਵਾਪਰਨਾ ਹੈ ਇਹ ਸਮਾਂ ਹੀ ਦੱਸੇਗਾ ਪਰ ਹੁਣ ਤੱਕ ਦਿੱਲੀ ਨੇ ਜਿੰਨੇ ਵੀ ਪੈਂਤੜੇ ਲਏ ਹਨ ਉਹ ਜੰਮੂ-ਕਸ਼ਮੀਰ ਵਿੱਚ ਵਾਪਰੇ ਵਰਤਾਰੇ ਨਾਲ ਮੇਲ ਖਾ ਰਹੇ ਹਨ।
ਸ਼ੰਭੂ ਮੋਰਚਾ, ਖੁਦਮੁਖਤਿਆਰੀ, ਖਾਲਿਸਤਾਨ ਦੇ ਨਾਅਰੇ ਦਾ ਪ੍ਰਤੀਕਰਮ ਅਤੇ ਅਗਾਮੀ ਚਣੌਤੀਆਂ
ਤੀਜਾ ਅਹਿਮ ਪੱਖ ‘ਖੁਦਮੁਖਤਿਆਰੀ’ ਦੇ ਬਿਰਤਾਂਤ ਨਾਲ ਜੁੜਿਆ ਹੋਇਆ ਹੈ। ਅਜੇ ਤੱਕ ਮੋਰਚੇ ਦੇ ਪ੍ਰਬੰਧਕਾਂ ਨੇ ‘ਖੁਦਮੁਖਤਿਆਰੀ’ ਦੀ ਗੱਲ ਹੀ ਉਭਾਰੀ ਹੈ ਪਰ ਇਹ ਬਹੁਤਾ ਸਪਸ਼ਟ ਨਹੀਂ ਕੀਤਾ ਕਿ ‘ਖੁਦਮੁਖਤਿਆਰੀ’ ਤੋਂ ਉਨ੍ਹਾਂ ਦਾ ਭਾਵ ਕੀ ਹੈ? ਜਾਂ ਕਹਿ ਲਈਏ ਕਿ ਉਨ੍ਹਾਂ ਦੇ ਬੋਲਾਂ ਅਤੇ ਕੰਮਾਂ ਤੋਂ ਹਾਲ ਦੀ ਘੜੀ ਖੁਦਮੁਖਤਿਆਰੀ ਸਪਸ਼ਟਤਾ ਨਾਲ ਪ੍ਰਭਾਸ਼ਿਤ ਨਹੀਂ ਹੋ ਰਹੀ।









and then