Tag: Sikh Genocide 1984

Home » Sikh Genocide 1984
ਨਵੀਂ ਕਿਤਾਬ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ
Post

ਨਵੀਂ ਕਿਤਾਬ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ

ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ 7 ਨਵੰਬਰ 2022 ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ। ਕਿਤਾਬ ਜਾਰੀ ਕਰਨ ਲਈ ਪਰਥ ਸ਼ਹਿਰ ਦੀਆਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸਾਂਝੇ ਤੌਰ ਉੱਤੇ ਇਕ ਸਮਾਗਮ ਕੀਤਾ ਗਿਆ ਜਿੱਥੇ ਕਿਤਾਬ ਸੰਗਤੀ ਰੂਪ ਵਿਚ ਜਾਰੀ ਕੀਤੀ ਗਈ। ਇਸ ਮੌਕੇ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਸੇਵਕ ਜਥਾ ਪਰਥ, ਪੰਜਾਬੀ ਕੌਂਸਲ ਪਰਥ, ਪੰਜਾਬੀ ਯੂਥ ਫੈਡਰੇਸ਼ਨ ਆਫ ਵੈਸਟਰਨ ਆਸਟ੍ਰੇਲੀਆ, ਯੰਗ ਵਲੰਟੀਅਰਜ਼ ਆਸਟ੍ਰੇਲੀਆ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ਪਰਥ ਦੇ ਨੁਮਾਇੰਦੇ ਸ਼ਾਮਿਲ ਹੋਏ।

‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ
Post

‘ਨਸਲਕੁਸ਼ੀ ਦੀ ਤਰੰਗ’ ਦਾ ਪ੍ਰਗਟਾਵਾ

ਜਰੂਰਤ ਹੈ ਕਿ ਘਟਨਾਵਾਂ ਤੇ ਘਟਨਾਕ੍ਰਮਾਂ ਪਿੱਛੇ ਜੋ ਵਰਤਾਰੇ ਕੰਮ ਕਰ ਰਹੇ ਹਨ ਉਹਨਾ ਦੇ ਅਸਲੇ ਨੂੰ ਪਛਾਣ ਕੇ ਉਹਨਾ ਘਟਨਾਵਾਂ ਬਾਰੇ ਹੋਣ ਵਾਲੀ ਚਰਚਾ ਵਿਚ ਉਜਾਗਰ ਕੀਤਾ ਜਾਵੇ। ਇਤਿਹਾਸ ਗਵਾਹ ਹੈ ਕਿ ਅਣਗੌਲਿਆਂ ਕਰਨ ਨਾਲ ਮਨੁੱਖੀ ਘਾਣ ਦੀ ਇੱਛਾਵਾਨ ‘ਨਸਲਕੁਸ਼ੀ ਦੀ ਤਰੰਗ’ ਸਦਾ ਹੋਰ ਪ੍ਰਚੰਡ ਹੀ ਹੁੰਦੀ ਹੈ।

ਸਿੱਖ ਨਸਲਕੁਸ਼ੀ 1984: ਕੀ ਕਹਿੰਦਾ ਹੈ ਨਿਊ ਜਰਸੀ ਸੈਨੇਟ ਵਲੋਂ ਪ੍ਰਵਾਣ ਕੀਤਾ ਗਿਆ ਮਤਾ?
Post

ਸਿੱਖ ਨਸਲਕੁਸ਼ੀ 1984: ਕੀ ਕਹਿੰਦਾ ਹੈ ਨਿਊ ਜਰਸੀ ਸੈਨੇਟ ਵਲੋਂ ਪ੍ਰਵਾਣ ਕੀਤਾ ਗਿਆ ਮਤਾ?

ਕਿਸੇ ਵੀ ਜੁਰਮ ਦੀ ਸਹੀ ਤਸੀਰ ਨੂੰ ਤਸਲੀਮ ਕਰਨਾ ਇਕ ਬਹੁਤ ਅਹਿਮ ਗੱਲ ਹੁੰਦੀ ਹੈ ਅਤੇ ਨਸਲਕੁਸ਼ੀ ਜਿਹੇ ਜ਼ੁਰਮ ਦੇ ਮਾਮਲੇ ਵਿਚ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ। ਕੌਮਾਂਤਰੀ ਕਾਨੂੰਨ ਤਹਿਤ ਨਸਲਕੁਸ਼ੀ ਨੂੰ ਇਕ ਅਤਿ ਸੰਗੀਨ ਜ਼ੁਰਮ ਮੰਨਿਆ ਗਿਆ ਹੈ। ਨਸਲਕੁਸ਼ੀ ਨੂੰ ਮਹਾਂ-ਜ਼ੁਰਮ (ਕਰਾਈਮ ਆਫ ਕਰਾਈਮਸ) ਕਿਹਾ ਜਾਂਦਾ ਹੈ।

ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ : ਦਿਖ ਤੇ ਛੋਹ ਤੋਂ ਉਪਜੇ ਵਲਵਲੇ
Post

ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ : ਦਿਖ ਤੇ ਛੋਹ ਤੋਂ ਉਪਜੇ ਵਲਵਲੇ

ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।

ਨਵੰਬਰ ੧੯੮੪ ਨੂੰ ਸਮਝਣ ਦੇ ਸਫ਼ਰ ਚ ਇਕ ਰਾਹ ਦਰਸਾਊ ਕਿਤਾਬ ਹੈ ਸਿੱਖ ਨਸਲਕੁਸ਼ੀ ੧੯੮੪
Post

ਨਵੰਬਰ ੧੯੮੪ ਨੂੰ ਸਮਝਣ ਦੇ ਸਫ਼ਰ ਚ ਇਕ ਰਾਹ ਦਰਸਾਊ ਕਿਤਾਬ ਹੈ ਸਿੱਖ ਨਸਲਕੁਸ਼ੀ ੧੯੮੪

ਪੌਣੇ ਚਾਰ ਦਹਾਕਿਆਂ ਤੋਂ ਸਿੱਖ ਆਪਣੇ ਨਾਲ ਵਾਪਰੇ ਇਸ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਸਮਝਣ ਅਤੇ ਬਿਰਤਾਂਤ ਸਿਰਜਣ ਦਾ ਸਫਰ ਤਹਿ ਕਰ ਰਹੇ ਹਨ। ਇਸ ਸਫਰ ਵਿਚ ‘ਸਿੱਖ ਨਸਲਕੁਸ਼ੀ ੧੯੮੪’ ਇਕ ਰਾਹ ਦਰਸਾਉ ਕਿਤਾਬ ਹੈ।

ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984
Post

ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984

ਕੁਝ ਗੱਲਾਂ ਸਾਡੇ ਚੇਤਿਆਂ ਅਤੇ ਵਜੂਦ ਦਾ ਹਿੱਸਾ ਬਣ ਜਾਂਦੀਆਂ ਹਨ, ਜਿੰਨ੍ਹਾਂ ਨੂੰ ਚਾਹ ਕੇ ਵੀ ਦੂਰ ਨਹੀਂ ਕੀਤਾ ਜਾ ਸਕਦਾ। ਆਪਣੇ ਬੀਤੇ ਸਮੇਂ ਦੀ ਬਹੁਤ ਸਾਰੀਆਂ ਘਟਨਾਵਾਂ ਅਸੀਂ ਭੁਲਦੇ ਰਹਿੰਦੇ ਹਾਂ ਅਤੇ ਅਗੇ ਵਧਦੇ ਰਹਿੰਦੇ ਹਾਂ। ਇਹ ਮਨੁਖੀ ਤਬੀਅਤ ਹੈ ਕਿ ਉਹ ਨਵਾਂ ਗ੍ਰਹਿਣ ਕਰਦਾ ਅਤੇ ਪੁਰਾਣਾ ਛਡਦਾ ਰਹਿੰਦਾ ਹੈ। ਇਸ ਦੇ ਨਾਲ ਹੀ ਕੁਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਾਡੀ ਹੋਂਦ ਦੇ ਨਾਲ ਜੁੜੀਆਂ ਹੁੰਦੀਆਂ ਹਨ, ਉਹਨਾਂ ਨੂੰ ਭੁਲਾ ਸਕਣਾ ਸੰਭਵ ਨਹੀਂ ਹੁੰਦਾ। ਜਿਸ ਘਟਨਾ ਵਿਚ ਸਾਡੀ ਹੋਂਦ/ਵਜੂਦ ਕੇਂਦਰ ਵਿਚ ਹੋਵੇ ਅਤੇ ਜਿਸ ਘਟਨਾ ਨੇ ਤੁਹਾਨੂੰ ਪਰਤ ਦਰ ਪਰਤ ਅੰਦਰ ਤਕ ਝੰਜੋੜਿਆ ਗਿਆ ਹੋਵੇ ਉਸ ਨੂੰ ਕਿਸੇ ਵਿਉਂਤ ਨਾਲ ਜਾਂ ਚਾਹ ਕੇ ਵੀ ਨਹੀਂ ਭੁਲਿਆ ਜਾ ਸਕਦਾ।

‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…
Post

‘ਸਿੱਖ ਨਸਲਕੁਸ਼ੀ ੧੯੮੪’ ਕਿਤਾਬ ਬਾਰੇ…

1 ਨਵੰਬਰ 2021 ਨੂੰ ਜਾਰੀ ਕੀਤੀ ਗਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਬਾਰੇ ਇਸਦੇ ਸੰਪਾਦਕਾਂ ਵੱਲੋਂ ਲਿਖੀ ਗਈ ਭੂਮਿਕਾ ਸਿੱਖ ਪੱਖ ਦੇ ਪਾਠਕਾਂ ਲਈ ਹੇਠਾਂ ਇੰਨ-ਬਿੰਨ ਸਾਂਝੀ ਕਰ ਰਹੇ ਹਾਂ।