ਸਿੱਖ ਨਸਲਕੁਸ਼ੀ 1984: ਕੀ ਕਹਿੰਦਾ ਹੈ ਨਿਊ ਜਰਸੀ ਸੈਨੇਟ ਵਲੋਂ ਪ੍ਰਵਾਣ ਕੀਤਾ ਗਿਆ ਮਤਾ?

ਸਿੱਖ ਨਸਲਕੁਸ਼ੀ 1984: ਕੀ ਕਹਿੰਦਾ ਹੈ ਨਿਊ ਜਰਸੀ ਸੈਨੇਟ ਵਲੋਂ ਪ੍ਰਵਾਣ ਕੀਤਾ ਗਿਆ ਮਤਾ?

ਕਿਸੇ ਵੀ ਜੁਰਮ ਦੀ ਸਹੀ ਤਸੀਰ ਨੂੰ ਤਸਲੀਮ ਕਰਨਾ ਇਕ ਬਹੁਤ ਅਹਿਮ ਗੱਲ ਹੁੰਦੀ ਹੈ ਅਤੇ ਨਸਲਕੁਸ਼ੀ ਜਿਹੇ ਜ਼ੁਰਮ ਦੇ ਮਾਮਲੇ ਵਿਚ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ। ਕੌਮਾਂਤਰੀ ਕਾਨੂੰਨ ਤਹਿਤ ਨਸਲਕੁਸ਼ੀ ਨੂੰ ਇਕ ਅਤਿ ਸੰਗੀਨ ਜ਼ੁਰਮ ਮੰਨਿਆ ਗਿਆ ਹੈ। ਨਸਲਕੁਸ਼ੀ ਨੂੰ ਮਹਾਂ-ਜ਼ੁਰਮ (ਕਰਾਈਮ ਆਫ ਕਰਾਈਮਸ) ਕਿਹਾ ਜਾਂਦਾ ਹੈ।

ਦਿੱਲੀ ਦਰਬਾਰ ਨੇ ਨਵੰਬਰ 1984 ਦੇ ਘੱਲੂਘਾਰੇ ਨੂੰ ‘ਦਿੱਲੀ ਦੰਗਿਆਂ’ ਦਾ ਨਾਂ ਦੇ ਕੇ ਇੰਡੀਆ ਭਰ ਵਿਚ ਵਾਪਰੇ ਇਸ ਮਹਾਂ-ਜ਼ੁਰਮ ਦੀ ਅਸਲ ਤਾਸੀਲ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ‘ਦਿੱਲੀ ਦੰਗਿਆਂ’ ਦੀ ਸੰਗਿਆ ਨਾਲ ਇਸ ਤਾਂ ਇੰਡੀਆ ਭਰ ਵਿਚ ਵਾਪਰੇ ਇਸ ਘਾਣ ਦਾ ਖੇਤਰੀ ਦਾਇਰਾ ਦਿੱਲੀ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਦੂਜਾ ਦੀ ਨਸਲਕੁਸ਼ੀ ਵਾਲੀ ਤਾਸੀਰ ਨੂੰ ਲੁਕਾ ਕੇ ਇਸ ਨੂੰ ਮਹਿਜ਼ ‘ਦੰਗੇ’ ਦਰਸਾਉਣ ਦਾ ਯਤਨ ਕੀਤਾ ਗਿਆ ਸੀ।

...

ਪਿਛਲੇ ਕਰੀਬ ਦਹਾਕੇ ਕੁ ਤੋਂ, ਅਤੇ ਖਾਸ ਕਰਕੇ 2014 ਤੋਂ, ਕੌਮਾਂਤਰੀ ਭਾਈਚਾਰੇ ਵਲੋਂ ਨਵੰਬਰ 1984 ਬਾਰੇ ਦਿੱਲੀ ਦਰਬਾਰ ਵਲੋਂ ਸਿਰਜੇ ਗਏ ਬਿਰਤਾਂਤ ਨੂੰ ਨਕਾਰਦਿਆਂ ਇੰਡੀਆ ਭਰ ਵਿਚ ਸਿੱਖਾਂ ਦੇ ਕੀਤੇ ਗਏ ਇਸ ਘਾਣ ਨੂੰ ਨਸਲਕੁਸ਼ੀ ਤਸਲੀਮ ਕੀਤਾ ਜਾ ਰਿਹਾ ਹੈ।

ਇਸੇ ਕੜੀ ਤਹਿਤ ਲੰਘੀ 10 ਜਨਵਰੀ 2022 ਨੂੰ ਅਮਰੀਕਾ ਦੇ ਸੂਬੇ ਨਿਊ ਜਰਸੀ ਦੀ ਸੈਨੇਟ ਵਲੋਂ ਸਰਬਸੰਮਤੀ ਨਾਲ ਨਵੰਬਰ 1984 ਦੀ ਇੰਡੀਆ ਭਰ ਵਿਚ ਵਾਪਰੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦਾ ਮਤਾ ਪ੍ਰਵਾਣ ਕੀਤਾ ਗਿਆ ਹੈ। ਇਸ ਮਤੇ ਵੀ ਕੀ ਕੁਝ ਬਿਆਨ ਕੀਤਾ ਗਿਆ ਹੈ ਇਹ ਜਾਨਣਾ ਅਹਿਮ ਹੈ ਕਿਉਂਕਿ ਇਸ ਮਤੇ ਵਿਚ ਬਹੁਤ ਹੀ ਸਪਸ਼ਟਤਾ ਨਾਲ ਤੱਥ ਬਿਆਨ ਕਰਨ ਤੋਂ ਬਾਅਦ ਹੀ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕੀਤੀ ਗਈ ਹੈ।

ਨਿਊ ਜਰਸੀ ਸੈਨੇਟ ਦੇ ਇਸ ਮਤੇ (ਮਤਾ ਨੰਬਰ 142, 10 ਜਨਵਰੀ 2022) ਦਾ ਪੰਜਾਬ ਉਲੱਥਾ ਸਿੱਖ ਪੱਖ ਦੇ ਪਾਠਕਾਂ ਦੀ ਜਾਣਕਾਰੀ ਹਿਤ ਇਥੇ ਸਾਂਝਾ ਕੀਤਾ ਜਾ ਰਿਹਾ ਹੈ:-

ਸੈਨੇਟ ਮਤਾ ਅੰਕ 142

ਸਟੇਟ ਆਫ ਨਿਊ ਜਰਸੀ

219ਵੀਂ ਕਾਨੂੰਨਘੜਨੀ ਸਭਾ

ਪੇਸ਼ ਕਰਨ ਦੀ ਮਿਤੀ: ਜਨਵਰੀ 6, 2022

ਪੇਸ਼ ਕਰਤਾ: ਸੈਨੇਟਰ ਸਟੈੱਪਹਨ ਐਮ. ਸਵੀਨੀ, ਜਿਲ੍ਹਾ 3 (ਕੁੰਬਰਲੈਂਡ, ਗਲੌਸੀਸਟੈਰ ਅਤੇ ਸੈਲੇਮ)

ਸਾਰ: ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ।

ਮਤੇ ਦੀ ਮੌਜੂਦਾ ਲਿਖਤ: ਜਿਵੇਂ ਪੇਸ਼ ਕੀਤੀ ਗਈ ਸੀ ਉਵੇਂ ਹੀ।

ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦਾ ਮਤਾ।

ਜਿਵੇਂ ਕਿ, ਸਿੱਖ ਭਾਈਚਾਰਾ, ਜਿਸ ਦਾ ਜਨਮ ਪੰਜਾਬ, ਇੰਡੀਆ ਵਿੱਚ ਹੋਇਆ, ਅਤੇ ਜੋ ਕਿ 100 ਸਾਲ ਤੋਂ ਵੀ ਪਹਿਲਾਂ ਯੁਨਾਇਟਡ ਸਟੇਟਸ ਵਿੱਚ ਪਰਵਾਸ ਕਰਕੇ ਆਉਣਾ ਸ਼ੁਰੂ ਹੋਇਆ, ਨੇ ਯੁਨਾਇਟਡ ਸਟੇਟਸ ਅਤੇ ਇਸ ਕੌਮਨਵੈਲਥ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਅਤੇ

ਜਿਵੇਂ ਕਿ, ਸਿੱਖ ਮਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਨੂੰ ਮੰਨਣਵਾਲੇ 30 ਮਿਲੀਅਨ ਦੇ ਕਰੀਬ ਹਨ, ਸਮੇਤ ਅੰਦਾਜ਼ਨ 7,00,000 ਅਮਰੀਕਾ ਵਿੱਚ ਰਹਿਣ ਵਾਲਿਆਂ ਦੇ, ਅਤੇ
ਜਿਵੇਂ ਕਿ, ਸਿੱਖ ਨਸਲਕੁਸ਼ੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਤਿਆ ਤੋਂ ਬਾਅਦ 1 ਨਵੰਬਰ 1984 ਨੂੰ ਰਾਜਧਾਨੀ ਖੇਤਰ ਦਿੱਲੀ ਅਤੇ ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਅਤੇ ਕਸ਼ਮੀਰ, ਛੱਤੀਸਗੜ੍ਹ, ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਮਹਾਂਰਸ਼ਰਟਰ ਸੂਬਿਆਂ ਵਿੱਚ ਸ਼ੁਰੂ ਹੋਈ, ਅਤੇ

ਜਿਵੇਂ ਕਿ, ਸਿੱਖ ਨਸਲਕੁਸ਼ੀ ਤਿੰਨ ਦਿਨ ਜਾਰੀ ਰਹੀ ਅਤੇ 30 ਹਜ਼ਾਰ ਤੋਂ ਵੱਧ ਸਿੱਖ ਕਰੂਰਤਾ ਨਾਲ ਕਤਲ ਕੀਤੇ ਗਏ ਜਾਂ ਮਾਰੇ ਗਏ ਜਦੋਂ ਕਿ ਉਹਨਾ ਦਾ ਘਰਾਂ ਵਿੱਚ ਹੀ ਸ਼ਿਕਾਰ ਕੀਤਾ ਗਿਆ, ਜਿੱਥੇ ਕਿ ਉਹਨਾਂ ਦੀ ਕੁੱਟਮਾਰ ਕਰਕੇ ਜਿਉਂਦਿਆਂ ਹੀ ਸਾੜ ਦਿੱਤਾ ਗਿਆ, ਅਤੇ

ਜਿਵੇਂ ਕਿ, 16 ਅਪਰੈਲ, 2015 ਨੂੰ ਕੈਲੀਫੋਰਨੀਆ ਦੀ ਸਟੇਟ ਅਸੰਬਲੀ ਨੇ ਇੱਕਮਤ ਹੋ ਕੇ ਸਾਂਝਾ ਅਸੰਬਲੀ ਮਤਾ 34 ਪ੍ਰਵਾਨ ਕੀਤਾ, ਜਿਹੜਾ ਕਿ ਇੰਡੀਅਨ ਸਰਕਾਰ ਵੱਲੋਂ ਸਿੱਖਾਂ ਦੇ ਵਿਓਂਤਬੱਧ ਅਤੇ ਜਥੇਬੰਦਕ ਤਰੀਕੇ ਨਾਲ ਕੀਤੇ ਗਏ ਕਤਲਾਂ ਨੂੰ ਤਸਲੀਮ ਕਰਦਾ ਹੈ ਅਤੇ 1984 ਦੀ ਸਿੱਖ ਨਸਲਕੁਸ਼ੀ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦਾ ਹੈ; ਅਤੇ

ਜਿਵੇਂ ਕਿ, 17 ਅਕਤੂਬਰ, 2018 ਨੂੰ ਕੌਮਨਵੈਲਥ ਆਫ ਪੈਨਸਿਲਵੀਨੀਆ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਹਾਊਸ ਮਤਾ ਐਚ.ਆਰ.1160 ਪ੍ਰਵਾਣ ਕਰਕੇ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਿਆ ਹੈ; ਅਤੇ

ਜਿਵੇਂ ਕਿ, ਚਸ਼ਮਦੀਦ ਗਵਾਹਾਂ, ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਵੱਲੋਂ ਇਹ ਦਰਸਾਉਂਦੇ ਸਬੂਤ ਇਕੱਠੇ ਕੀਤੇ ਗਏ ਹਨ ਕਿ ਸਰਕਾਰ ਅਤੇ ਕਾਨੂੰਨ ਅਮਲ ਵਿੱਚ ਲਿਆਉਣ ਵਾਲੇ ਅਫਸਰਾਨ ਨੇ ਕਤਲਾਂ ਦਾ ਪ੍ਰਬੰਧ ਕੀਤਾ, ਉਨ੍ਹਾਂ ਵਿੱਚ ਹਿੱਸੇਦਾਰ ਬਣੇ, ਅਤੇ ਸਿੱਧੇ ਜਾਂ ਅਸਿੱਧੇ ਸਾਧਨਾਂ ਨਾਲ ਦਖਲ ਦੇ ਕੇ ਇਨ੍ਹਾਂ ਨੂੰ ਰੋਕਣ ਤੋਂ ਨਾਕਾਮ ਰਹੇ, ਅਤੇ

ਜਿਵੇਂ ਕਿ, ਹਾਲੀ 2011 ਵਿੱਚ ਹੀ ਹਰਿਆਣੇ ਦੇ ਹੋਂਦ ਚਿੱਲੜ ਅਤੇ ਪਟੌਦੀ ਵਿੱਚ ਘਾਣਗਾਹਾਂ ਮਿਲੀਆਂ ਹਨ, ਅਤੇ ਇੰਡੀਅਨ ਸਰਕਾਰ ਦੇ ਅਫਸਰਾਨ ਅਤੇ ਪੁਲਿਸ ਵੱਲੋਂ ਪ੍ਰਤੱਖ ਦੰਡ-ਮੁਕਤੀ ਦੇ ਅਮਲ ਦੇ ਚੱਲਦਿਆਂ ਭਵਿੱਖ ਵਿੱਚ ਅਜਿਹੀਆਂ ਹੋਰ ਵੀ ਮਿਲਦੀਆਂ ਰਹਿਣਗੀਆਂ; ਅਤੇ

ਜਿਵੇਂ ਕਿ, ਤਿਲਕ ਵਿਹਾਰ, ਦਿੱਲੀ ਵਿੱਚਲੇ ‘ਵਿਧਵਾ ਮਹੱਲੇ’ ਵਿੱਚ ਹਾਲੀ ਵੀ ਹਜ਼ਾਰਾਂ ਸਿੱਖ ਬੀਬੀਆਂ ਹਨ, ਜਿਹਨਾਂ ਨਾਲ ਜ਼ਬਰੀ ਸਮੂਹਿਕ ਬਲਾਤਕਾਰ ਕੀਤੇ ਗਏ, ਅਤੇ ਜਿਹਨਾਂ ਨੂੰ ਆਪਣੇ ਪਤੀ, ਪਿਤਾ ਅਤੇ ਪੁੱਤਰਾਂ ਦੀ ਮਾਰਕੁੱਟ, ਜਿਉਂਦੇ ਸਾੜਨ ਅਤੇ ਉਹਨਾਂ ਕਤਲ ਨੂੰ ਅੱਖੀਂ ਵੇਖਣ ਲਈ ਮਜਬੂਰ ਕੀਤਾ ਗਿਆ ਅਤੇ ਜੋ ਹਾਲੀ ਵੀ ਮੁਜਰਿਮਾਂ ਖਿਲਾਫ ਨਿਆਂ ਕਰਨ ਦੀ ਮੰਗ ਕਰ ਰਹੀਆਂ ਹਨ; ਅਤੇ

ਜਿਵੇਂ ਕਿ, ਸਿੱਖ ਨਸਲਕੁਸ਼ੀ ਵਿੱਚ ਜਿੰਦਾ ਬਚਣ ਵਾਲੇ ਕਈ ਜੀਅ ਅਖੀਰ ਯੁਨਾਇਟਡ ਸਟੇਟਸ ਵਿੱਚ ਆ ਵੱਸੇ ਅਤੇ ਉਹਨਾ ਫਰੈਜ਼ਨੋ, ਯੁਬਾ ਸਿਟੀ, ਸਟੌਕਟੋਨ, ਫਰੀਮੌਂਟ, ਗਲੈਨਰੌਕ, ਨਿਊਯਾਰਕ ਸਿਟੀ ਅਤੇ ਫਿਲਾਡਿਲਫੀਆ ਸਮੇਤ ਕਈ ਹੋਰਨਾਂ ਥਾਵਾਂ ਉੱਤੇ ਵੱਡੇ ਸਿੱਖ ਭਾਈਚਾਰੇ ਦੀ ਸਥਾਪਨਾ ਕੀਤੀ; ਅਤੇ

ਜਿਵੇਂ ਕਿ, ਯੁਨਾਇਟਡ ਸਟੇਟਸ ਅਤੇ ਨਿਊ ਜਰਸੀ ਵਿਚਲਾ ਸਿੱਖ ਭਾਈਚਾਰਾ ਨਸਲਕੁਸ਼ੀ ਦੇ ਭੌਤਿਕ ਪੱਖ ਦੇ ਅਸਰਾਂ ਤੋਂ ਉੱਭਰ ਆਇਆ ਹੈ ਤੇ ਉਹ ਇਸ ਦੌਰਾਨ ਮਾਰੇ ਗਏ ਜੀਆਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਆ ਰਹੇ ਹਨ ਅਤੇ ਕਦੇ ਵੀ ਇਸ ਨਸਲਕੁਸ਼ੀ ਨੂੰ ਨਹੀਂ ਭੁੱਲਣਗੇ; ਅਤੇ

ਜਿਵੇਂ ਕਿ, 1984 ਵਿਚ ਇੰਡੀਆ ਭਰ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਣ ਨੂੰ ਮਾਨਤਾ ਦੇਣਾ ਨਿਆਂ, ਜਵਾਬਦੇਹੀ ਅਤੇ ਸਦਭਾਵਨਾ ਵੱਲ ਇਹ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਹੋਵੇਗਾ, ਜੋ ਕਿ ਦੂਨੀਆਂ ਸਰਕਾਰਾਂ ਲਈ ਵੀ ਮਿਸਾਲ ਬਣਨਾ ਚਾਹੀਦਾ ਹੈ; ਇਸ ਲਈ

ਸਟੇਟ ਆਫ ਨਿਊ ਜਰਸੀ ਦੀ ਸੈਨੇਟ ਵਲੋਂ ਇਹ ਮਤਾ ਕੀਤਾ ਜਾਂਦਾ ਹੈ,

1. ਨਿਊ ਜਰਸੀ ਦੀ ਸੈਨੇਟ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦੀ ਹੈ।

2. ਇਸ ਮਤੇ ਦੀਆਂ ਨਕਲਾਂ, ਜਿਵੇਂ ਕਿ ਸੈਕਟਰੀ ਆਫ ਸਟੇਟ ਕੋਲ ਪੇਸ਼ ਕੀਤੀਆਂ ਗਈਆਂ ਹਨ, ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਸੈਕਟਰੀ ਆਫ ਦਾ ਸੈਨੇਟ, ਅਮਰੀਕਾ ਦੀ ਸੈਨੇਟ ਦੇ ਬਹੁਗਿਣਤੀ ਅਤੇ ਘੱਟਗਣਤੀ ਦੇ ਆਗੂਆਂ, ਅਮਰੀਕਾ ਦੇ ਹਾਊਸ ਆਫ ਰਿਪ੍ਰਿਜ਼ੈਂਟੇਟਿਵਸ ਦੇ ਸਪੀਕਰ ਅਤੇ ਘੱਟਗਿਣਤੀ ਦੇ ਆਗੂ, ਅਤੇ ਇਸ ਸੈਨੇਟ ਵਿਚੋਂ ਅਮਰੀਕੀ ਕਾਂਗਰਸ ਲਈ ਚੁਣੇ ਗਏ ਹਨ ਜੀਅ ਨੂੰ ਭੇਜੀਆਂ ਜਾਣਗੀਆਂ।


5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x