ਮਨੁੱਖੀ ਅਧਿਕਾਰਾਂ ਦੇ ਮਹਾਨ ਪਹਿਰੇਦਾਰਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਕੁਝ ਨਾਂਅ ਜਿਵੇਂ ਜੌਨ ਡਬਲਿਊ. ਸਟੀਫਨ, ਇਬਰਾਹੀਮ ਲਿੰਕਨ, ਐੱਮ. ਲੀਆਨੋ ਜਪਾਟਾ, ਮਾਰਟਿਨ ਲੂਥਰ ਕਿੰਗ, ਮੋਰਿਨ ਓਡਿਨ, ਧੀਰੇਂਦਰਨਾਥ ਦੱਤ ਆਦਿ ਪ੍ਰਮੁੱਖ ਹਨ।
Category: ਸਿੱਖ ਸਾਹਿਤ
ਸ. ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ ‘ਲਕੀਰ’ ਦੇ ਕੁਝ ਚੋਣਵੇਂ ਲੇਖਾਂ ’ਤੇ ਇਕ ਪੰਛੀ ਝਾਤ
ਸ: ਗਜਿੰਦਰ ਸਿੰਘ ਨੇ ਆਪਣੇ ਲੇਖ ਸੰਗ੍ਰਹਿ ਲਕੀਰ ਵਿੱਚ ਜਿਥੇ ਹਿੰਦੂਤਵੀਆਂ ਦੇ ਉਕਤ ਹਮਲਿਆਂ ਤੋਂ ਬਚਣ ਲਈ ਪੰਥ ਨੂੰ ਕੁਝ ਸੁਝਾਅ ਦਿੱਤੇ ਹਨ, ਉਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ ਹੈ। ਸ: ਗਜਿੰਦਰ ਸਿੰਘ ਨੇ ਇਹ ਲੇਖ ਸੰਗ੍ਰਹਿ : ਧਰਤੀ ਉਤੇ ਪਹਿਲੀ ਖ਼ਾਲਸਈ ਹਕੂਮਤ ਕਰਨ, ਨਾਨਕਸ਼ਾਹੀ ਸਿੱਕੇ ਜਾਰੀ ਕਰਨ ਅਤੇ ਗੁਰੂ ਦੇ ਨਾਂ ਦੀ ਮੋਹਰ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਹੈ। ਲਕੀਰ ਲੇਖ ਸੰਗ੍ਰਿਹ ਦੇ ਦੱਸ ਪੰਨਿਆਂ ਦਾ ਬਹੁਤ ਹੀ ਭਾਵ ਪੂਰਤ ਮੁੱਖ ਬੰਦ ਮਾਣਯੋਗ ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਨੇ ਲਿਖਿਆ ਹੈ।
ਲੰਗਰ ਕਿਸਨੂੰ ਛਕਾਉਣਾ ਚਾਹੀਦਾ?
ਗੁਰੂ ਅੰਗਦ ਦੇਵ ਜੀ ਦੇ ਸਮੇਂ ਸੰਗਤ ਲਈ ਪ੍ਰੇਮ ਸਹਿਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ। ਨਾ ਜਾਤ, ਨਾ ਧਰਮ, ਨਾ ਕੰਮ, ਨਾ ਰੂਪ ਰੰਗ, ਦੋਸਤ, ਦੁਸ਼ਮਣ ਸਭ ਨੂੰ ਇਕੋ ਅਕਾਲ ਦੀ ਜੋਤ ਸਮਝ ਕੇ ਲੰਗਰ ਛਕਾਇਆ ਜਾਂਦਾ ਸੀ।
ਜੂਨ 1984 ਦੀ ਕਵਿਤਾ ਦੀਆਂ ਪੈੜਾਂ…
ਸ: ਇੰਦਰਪ੍ਰੀਤ ਸਿੰਘ ਸੰਗਰੂਰ ਦੀ ਇਹ ਲਿਖਤ "ਜੂਨ 1984 ਦੀ ਕਵਿਤਾ ਦੀਆਂ ਪੈੜਾਂ" ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ "ਨਵਾਂ ਘੱਲੂਘਾਰਾ" ਦੀ ਭਾਵਪੂਰਤ ਪੜਚੋਲ ਕਰਦੀ ਹੈ। ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਲਿਖੀ ਇਹ ਲਿਖਤ ਦਰਸਾਉਂਦੀ ਹੈ ਕਿ ਕਿਵੇਂ ਲਹਿੰਦੇ ਪੰਜਾਬ ਵਿਚ ਬੈਠੇ ਕਵੀ ਅਫਜ਼ਲ ਅਹਿਸਨ ਰੰਧਾਵਾ ਦੇ ਮਨ ਦੇ ਜੂਨ 1984 ਦੇ ਘੱਲੂਘਾਰੇ ਦੀ ਚੀਸ ਮਹਿਸੂਸ ਕੀਤੀ ਸੀ ਜਿਸ ਨੂੰ ਉਹਨਾ 9 ਜੂਨ 1984 ਨੂੰ ਲਿਖੀ "ਨਵਾਂ ਘੱਲੂਘਾਰਾ" ਕਵਿਤਾ ਵਿਚ ਬਿਆਨ ਕੀਤਾ ਸੀ।
ਵਿਸ਼ੇਸ ਲੇਖ – ਬਾਬਾ ਦੀਪ ਸਿੰਘ ਜੀ
ਗੁਰਦੁਆਰਿਆਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਆਪਣੇ ਜੀਵਨ ਲੇਖੇ ਲਾਏ ਹਨ ਤੇ ਅਮਰ ਪਦਵੀ ਪਾ ਗਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਹੀਦ ਹਨ
ਗੁਰਮੁਖੀ ਸਕੂਲ
ਗੁਰਮੁਖੀ ਸਕੂਲਾਂ ਦਾ ਸਿੱਖ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਸਕੂਲਾਂ ਨੇ ਬੱਚਿਆਂ ਨੂੰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਜੀਵਨ ਜਾਚ ਸਿਖਾਉਣ ਦੇ ਪੱਖ ਤੋਂ ਅਹਿਮ ਭੂਮਿਕਾ ਨਿਭਾਈ ਹੈ।
ਕੌਣ ਸਨ ਭਾਈ ਧੰਨਾ ਸਿੰਘ ਜੀ ?
ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ ।
ਜਬ ਲਗ ਖਾਲਸਾ ਰਹੈ ਨਿਆਰਾ
ਜਦੋਂ ਗੁਰੂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਹਾੜੇ ਖਾਲਸੇ ਦੀ ਸਾਜਨਾ ਦਾ ਕਾਰਜ ਪੂਰਾ ਕੀਤਾ ਤਾਂ ਆਉਣ ਵਾਲੇ ਸਮਿਆਂ ਦੇ ਲੰਮੇ ਦੌਰ ਅੰਦਰ ਗੁਜ਼ਰਦਿਆਂ ਜਿਹੜੀ ਗੱਲ ਦੀ ਅਗਾਊਂ ਚਿਤਾਵਨੀ ਦਿੱਤੀ ਉਹ ਖਾਲਸੇ ਨੂੰ ਹਰ ਦੌਰ ਅੰਦਰ ਯਾਦ ਰਹਿਣੀ ਚਾਹੀਦੀ ਹੈ।
ਸਿੱਖ ਸੰਘਰਸ਼ ਦਾ ਵਰਤਾਰਾ
ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਉਹ ਆਪਣੇ ਪੂਰਨ ਜਲੌਅ ਦੇ ਸਮੇਂ ਕਈ ਛੋਟੀਆਂ ਸ਼ਖ਼ਸੀਅਤਾਂ, ਆਮ ਵਰਤਾਰਿਆਂ ਅਤੇ ਮਾਮੂਲੀ ਘਟਨਾਵਾਂ ਨੂੰ ਵੀ ਆਪਣੀ ਬੁੱਕਲ 'ਚ ਲੈਕੇ ਉਨ੍ਹਾਂ ਦੀ ਹਸਤੀ ਨੂੰ ਵੱਡਾ ਕਰ ਦਿੰਦੇ ਹਨ। ਇਹ ਉਨ੍ਹਾਂ ਸੰਘਰਸ਼ਾਂ ਦੇ ਉੱਚੇ ਆਦਰਸ਼, ਉਨ੍ਹਾਂ ਵਿੱਚ ਚੱਲ ਰਹੀ ਸੁੱਚੀ ਅਰਦਾਸ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਚਲ ਰਹੇ ਸ਼ਰੀਰਾਂ ਅਤੇ ਵਿਚਾਰਾਂ ਦੀ ਬਦੌਲਤ ਹੁੰਦਾ ਹੈ।
ਅਕਾਲੀ- ਭਾਈ ਵੀਰ ਸਿੰਘ
ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ। ਘਰ ਬਾਰ ਮਾਲ ਮਿਲਖ ਤੇ ਉਸ ਨੇ ਕਬਜ਼ੇ ਤੇ ਅਪਣਤ ਦਾ ਨਾ ਸਿਰਫ ਮੂੰਹੋਂ ਸਗੋਂ ਸੱਚੀ ਮੁੱਚੀ ਸਬੰਧ ਤੋੜਿਆ ਹੋਇਆ ਹੋਵੇ।