Category: ਭੁਇੰ, ਪਾਣੀ, ਵਾਤਾਵਰਣ ਤੇ ਖੇਤੀ

Home » ਖਬਰਨਾਮਾ » ਭੁਇੰ, ਪਾਣੀ, ਵਾਤਾਵਰਣ ਤੇ ਖੇਤੀ
ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?
Post

ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ?

ਪਿਛਲੇ ਕੁਝ ਸਾਲਾਂ ਤੋਂ ਇੰਡੀਆ ਦੇ ਖਬਰਖਾਨੇ ਵੱਲੋਂ ਖੁਰਾਕੀ ਪੱਖ ਤੋਂ ਆਤਮਨਿਰਭਰਤਾ ਅਤੇ ਪੰਜਾਬ ਤੋਂ ਇਲਾਵਾ ਇੰਡੀਆ ਦੇ ਦੂਸਰੇ ਸੂਬਿਆਂ ਵਿਚ ਖੇਤੀ ਉਪਜ ਵਧਣ ਬਾਰੇ ਖਾਸੀ ਚਰਚਾ ਕੀਤੀ ਜਾ ਰਹੀ ਸੀ। ਪਰ ਇਸ ਵਰ੍ਹੇ ਆਲਮੀ ਤਪਸ਼ ਕਾਰਨ ਮੌਸਮੀ ਤਬਦੀਲੀ ਦੇ ਸ਼ੁਰੂ ਹੋਏ ਚੱਕਰ ਨੇ ਖਬਰਾਂ ਦੀ ਕੁੱਲ ਸੁਰ ਬਦਲ ਦਿੱਤੀ ਹੈ। ਇੰਡੀਆ ਦੇ ਕਈ ਸੂਬਿਆਂ...

ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ
Post

ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ

ਕਰੋਨਾ ਕਾਲ ਨੇ ਬੜੇ ਦੁੱਖ ਦਿੱਤੇ, ਪਰ ਆਕਸੀਜਨ ਦੀ ਮਹੱਤਤਾ ਦਾ ਸਬਕ ਵੀ ਸਿਖਾਇਆ। ਲੱਗਦਾ ਨਹੀਂ ਕਿ ਆਪਾਂ ਗ੍ਰਹਿਣ ਕੀਤਾ ਹੋਵੇਗਾ, ਹਾਕਮਾਂ ਤਾਂ ਬਿਲਕੁਲ ਹੀ ਨਹੀਂ। ਇਕ ਸਿਲੰਡਰ ਵਿਚ ਨੌਂ ਕਿਲੋਗਰਾਮ ਆਕਸੀਜਨ ਹੁੰਦੀ ਹੈ। ਮਨੁੱਖੀ ਸਰੀਰ ਨੂੰ ਰੋਜ਼ਾਨਾ ਤਿੰਨ ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਇਕ ਸਿਲੰਡਰ ਆਕਸੀਜਨ ਦੀ ਕੀਮਤ 700 ਰੁਪਏ ਹੈ, ਜੋੜ ਬਣਿਆ 2100 ਰੁਪਏ ਰੋਜ਼ ਦਾ। ਭਲਾ, 65 ਸਾਲ ਦੀ ਮਨੁੱਖੀ ਔਸਤਨ ਉਮਰ ਤੱਕ ਲੋੜੀਂਦੀ ਆਕਸੀਜਨ ਦਾ ਕਿੰਨਾ ਮੁੱਲ ਬਣਿਆ? ਗੁਣਾ-ਜੋੜ ਕਰ ਕੇ ਦੇਖ ਲਓ। ਲੁਟੇਰੇ ਪ੍ਰਬੰਧ ਨੇ ਇਹ ਗੱਲ ਸੁਣਨੀ ਹੈ ਭਲਾ!

ਕਿਸਾਨ ਘਰਾਂ ਵਿਚ ਪੇਸ਼ੇਵਰ ਵਿਭਿੰਨਤਾ ਤੋਂ ਬਗੈਰ ਖੇਤੀ ਕਰਜ਼ੇ ਦਾ ਹੱਲ ਸੰਭਵ ਨਹੀਂ
Post

ਕਿਸਾਨ ਘਰਾਂ ਵਿਚ ਪੇਸ਼ੇਵਰ ਵਿਭਿੰਨਤਾ ਤੋਂ ਬਗੈਰ ਖੇਤੀ ਕਰਜ਼ੇ ਦਾ ਹੱਲ ਸੰਭਵ ਨਹੀਂ

ਪੰਜਾਬ ਦੀ ਖੇਤੀ ਦੀ ਸਥਿਤੀ ਨੂੰ ਵਾਚਣ ਤੋਂ ਬਾਅਦ ਇਕ ਸਵਾਲ ਉੱਠਦਾ ਹੈ ਕਿ ਹੋਰ ਕੀ ਕੀਤਾ ਜਾਵੇ ਕਿ ਕਿਸਾਨੀ ਇਕ ਲਾਭਦਾਇਕ ਧੰਦਾ ਬਣੇ। ਦੇਸ਼ ਦਾ ਸਿਰਫ 1.53 ਫ਼ੀਸਦੀ ਖੇਤਰ ਹੋਣ ਦੇ ਬਾਵਜੂਦ ਕੁੱਲ ਭਾਰਤ ਦੀ 16 ਫ਼ੀਸਦੀ ਕਣਕ, 11 ਫ਼ੀਸਦੀ ਚੌਲ, 3.4 ਫ਼ੀਸਦੀ ਕਪਾਹ ਅਤੇ 7 ਫ਼ੀਸਦੀ ਦੁੱਧ ਦੀ ਪੈਦਾਵਾਰ ਇਥੋਂ ਹੁੰਦੀ ਹੈ,

ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!
Post

ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸਨ ਕਿ ਇਹ ਐਵੇਂ ਬੱਸ ਗੱਲਾਂ ਨੇ, ਜ਼ਮੀਨ ਵਿਚੋਂ ਵੀ ਪਾਣੀ ਕਦੇ ਮੁੱਕਿਐ? ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਜਿਸ ਰਫਤਾਰ ਨਾਲ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਉਸ ਦਾ ਅਸਰ ਹੁਣ ਸਧਾਰਨ ਸਮਝ ਵਾਲਿਆਂ ਨੂੰ ਵੀ ਸਾਫ ਦਿਖ ਰਿਹਾ ਹੈ। ਇਸ ਵਾਰ ਬਰਸਾਤ ਤੋਂ ਪਹਿਲਾਂ ਕੁਝ ਦਿਨ ਹੀ ਔੜ ਦੇ ਰਹੇ ਤਾਂ ਲੋਕਾਈ ਚ ਹਾਹਾਕਾਰ ਮੱਚ ਗਈ।

ਕਿਸਾਨੀ ਸੰਘਰਸ਼ ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ ਹੈ! ਆਓ ਵੇਖੀਏ ਕਿਵੇਂ?
Post

ਕਿਸਾਨੀ ਸੰਘਰਸ਼ ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ ਹੈ! ਆਓ ਵੇਖੀਏ ਕਿਵੇਂ?

ਪੰਜਾਬ ਦੇ ਵਾਰਿਸੋ! ਆਪਾਂ ਇਸ ਵੇਲੇ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਦੋਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਸ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਤੇ ਸੁਣਿਆ ਕਰਨਗੀਆਂ ਤੇ ਇਸ ਤੋਂ ਪ੍ਰੇਰਣਾ ਲਿਆ ਕਰਨਗੀਆ। ਬਿਪਰਵਾਦੀ ਦਿੱਲੀ ਤਖਤ ਵੱਲੋਂ ਸਦਾ ਹੀ ਹੱਕ-ਸੱਚ ਦੀ ਹਰ ਆਵਾਜ਼ ਦੀ ਸੰਘੀ ਘੁੱਟ ਕੇ ਲੋਕਾਈ ਨੂੰ ਗੁਲਾਮ ਬਣਾਉਣ ਦਾ ਅਮਲ ਚਲਦਾ ਰਿਹਾ ਹੈ ਜੋ ਕਿ ਅੱਜ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ।

ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ, ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ…
Post

ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ, ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ…

ਜਦੋਂ ਗੁਰੂ ਪਾਤਸ਼ਾਹ ਦੀ ਕਲਾ ਵਰਤਦੀ ਹੈ ਫਿਰ ਕੁਦਰਤ ਵੀ ਸਾਥ ਦਿੰਦੀ ਹੈ। ਦਿੱਲੀ ਪਹੁੰਚੀ ਸੰਗਤ ਲਈ ਦਿੱਲੀ ਦੇ ਲੋਕ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਹਨ, ਹਸਪਤਾਲਾਂ ਵਾਲੇ ਦਵਾਈ-ਬੂਟੀ ਦੇ ਪੈਸੇ ਨਹੀਂ ਲੈ ਰਹੇ, ਲੋਕ ਆਪਣੇ ਘਰਾਂ ਦੇ ਬੂਹੇ ਖੋਲ ਰਹੇ ਨੇ, ਰਿਕਸ਼ੇ ਵਾਲੇ ਪੈਸੇ ਨਹੀਂ ਲੈ ਰਹੇ, ਇਕ ਢਾਬੇ ਦੀ ਖਬਰ ਆਈ ਕਿ ਉਹ ਦਿੱਲੀ ਮੋਰਚੇ ‘ਚ ਜਾਣ ਵਾਲਿਆਂ ਨੂੰ ਬਿਨਾ ਪੈਸੇ ਲਏ ਪ੍ਰਸ਼ਾਦਾ ਛਕਾ ਰਿਹਾ ਹੈ, ਇਸੇ ਤਰ੍ਹਾਂ ਪਟਰੌਲ ਪੰਪ ਉੱਤੇ ਤੇਲ ਦੀ ਸੇਵਾ ਦੀ ਖਬਰ ਵੀ ਆਈ ਹੈ। ਜੋ ਲੋਕ ਪਿੰਡ ਰਹਿ ਗਏ ਉਹ ਦਿੱਲੀ ਗਏ ਹੋਇਆਂ ਦੇ ਖੇਤ ਸਾਂਭ ਰਹੇ ਨੇ, ਉਹਨਾਂ ਦੇ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ। ਪਿੰਡਾਂ ‘ਚ ਪਸ਼ੂਆਂ ਦੇ ਡਾਕਟਰ ਵੀ ਸਹਿਯੋਗ ਦੇ ਰਹੇ ਨੇ। ਪਿੰਡਾਂ ਦੀ ਆਪਸੀ ਸਾਂਝ ਦੁਬਾਰਾ ਬਹਾਲ ਹੋ ਰਹੀ ਹੈ।

ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ
Post

ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ

ਇਸ ਮੌਜੂਦਾ ਸੰਘਰਸ਼ ਵਿੱਚ ਇਸ ਵੇਲੇ ਦੋ ਅਹਿਮ ਪਹਿਲੂਆਂ ਉੱਤੇ ਵਿਚਾਰ ਕਰਕੇ ਨਿਰਣੇ ਕੱਢਣੇ ਲਾਜਮੀ ਹੋ ਜਾਂਦੇ ਹਨ ਕਿ ਇਸ ਮਸਲੇ ਵਿੱਚ ਪੰਜਾਬ ਦੀਆਂ ਲੋੜਾਂ ਤੇ ਹਾਲਾਤ ਮੁਤਾਬਿਕ ਪੰਜਾਬ ਪੱਖੀ ਬਿਰਤਾਂਤ ਕੀ ਹੋਵੇ? ਦੂਜਾ ਕਿ ਇਹ ਮਸਲਾ ਮਹਿਜ਼ ਆਰਥਿਕ ਹੋਣ ਦੀ ਬਜਾਏ ਬੁਨਿਆਦੀ ਰੂਪ ਵਿੱਚ ਰਾਜਨੀਤਕ ਹੈ ਅਤੇ ਇਸ ਮੁਤਾਬਿਕ ਸੰਘਰਸ਼ ਦਾ ਕੇਂਦਰੀ ਨੁਕਤਾ ਕੀ ਹੋਵੇ ਜਿਸ ਨਾਲ ਕਿ ਇਸ ਸੰਘਰਸ਼ ਦੇ ਟੀਚੇ ਨੂੰ ਸਹੂਲਤਾਂ ਤੇ ਰਿਆਇਤਾਂ ਦੀ ਮੰਗ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਕਾਬਿਲ ਹੋਣਾ ਬਣਾਇਆ ਜਾ ਸਕੇ। ਇਸ ਸੰਬੰਧ ਵਿੱਚ ਸੰਘਰਸ਼ ਦੇ ਨਾਲ-ਨਾਲ ਸੁਹਿਰਦਤਾ ਨਾਲ ਸੰਵਾਦ ਰਚਾਉਣਾ ਇਸ ਸਮੇਂ ਵੀ ਵੱਡੀ ਲੋੜ ਬਣ ਚੁੱਕੀ ਹੈ ਜਿਸ ਬਾਰੇ ਪਹਿਲਕਦਮੀ ਕਰਕੇ ਉੱਦਮ ਕਰਨੇ ਚਾਹੀਦੇ ਹਨ।

ਪੰਜਾਬ, ਪਾਣੀ, ਸਿਆਸਤ ਅਤੇ ਅਸੀਂ
Post

ਪੰਜਾਬ, ਪਾਣੀ, ਸਿਆਸਤ ਅਤੇ ਅਸੀਂ

ਬਿਪਰਵਾਦੀ ਸਮਾਰਾਜ ਦੇ ਤਖਤ ਨਸੀਨਾਂ ਨੇ ਪੰਜਾਬ ਦੇ ਪਾਣੀ ਆਪਣੇ ਹੀ ਕਨੂੰਨ ਤੇ ਸੰਵਿਧਾਨ ਦੀ ਉਲੰਘਣਾ ਕਰਕੇ, ਕਦੇ ਪੰਜਾਬ ਦੇ ਸੂਬੇਦਾਰਾਂ ਦੀ ਬਾਂਹ ਮਰੋੜ ਕੇ ਤੇ ਕਦੇ ਉਹਨਾਂ ਨੂੰ ਸੱਤਾ ਦੀ ਹਿਰਸ ਵਿਖਾ ਕੇ ਲੁੱਟੇ ਹਨ।
ਪੰਜਾਬ ਦੇ ਪਾਣੀ ਦਾ ਰਾਜਸਥਾਨ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਸਗੋਂ ਉਲਟਾ ਅਜਿਹਾ ਨੁਕਸਾਨ ਹੋਇਆ ਹੈ ਜਿਸ ਦੀ ਗਵਾਹੀ ਰਾਵਤਸਰ ਅਤੇ ਸੂਰਤਗੜ੍ਹ ਵਿਚਾਲੇ ਪੰਜਾਬ ਦੇ ਦਰਿਆਵਾਂ ਦਾ ਵਡਮੁੱਲਾ ਪਾਣੀ ਰੇਤ ਦੇ ਉੱਚੇ ਟਿੱਬਿਆਂ ਦਰਮਿਆਨ ਦਹਾਕਾ ਭਰ ਲਈ ਪਾਉਣ ਕਰਕੇ ਬਣੀ ਵੱਡ ਅਕਾਰੀ ਸੇਮ-ਝੀਲ ਕਾਰਨ ਹੋਈ ਬਰਬਾਦੀ ਭਰਦੀ ਹੈ, ਜਿਸ ਨੇ ਪਿਛਲੇ ਸਾਢੇ ਚਾਰ ਦਹਾਕਿਆਂ ਦੌਰਾਨ ਇਸ ਇਲਾਕੇ ਦੇ ਲੋਕਾਂ ਦੀ ਜਿੰਦਗੀ ਦੁੱਭਰ ਤੇ ਦੁਸ਼ਵਾਰ ਕਰ ਰੱਖੀ ਹੈ।

ਪੰਜਾਬ ਦੀ ਭੋਇੰ ਦਾ ਉਜਾੜਾ ਤੇ ਅਸੀਂ
Post

ਪੰਜਾਬ ਦੀ ਭੋਇੰ ਦਾ ਉਜਾੜਾ ਤੇ ਅਸੀਂ

ਕੁਦਰਤਿ ਨੇ ਮਨੁੱਖ ਨੂੰ ਬੇਅੰਤ ਨਿਆਮਤਾਂ ਨਾਲ ਨਿਵਾਜਿਆ ਹੈ। ਸਾਫ ਹਵਾ, ਪਾਣੀ, ਰੌਸ਼ਨੀ, ਬਸਨਪਤਿ, ਭੋਇੰ ਸਭ ਕੁਦਰਤਿ ਦੀਆਂ ਨਿਆਮਤਾਂ ਹਨ ਜੋ ਮਨੁੱਖ ਨੂੰ ਬਿਨ ਮੰਗਿਆਂ ਵਰਤਣ, ਹੰਢਾਉਣ ਤੇ ਸੰਭਾਲਣ ਲਈ ਮਿਲੀਆਂ ਹਨ। ਕੁਦਰਤਿ ਨੇ ਮਨੁੱਖ ਤੋਂ ਕਦੇ ਇਨ੍ਹਾਂ ਦੀ ਕੀਮਤ ਨਹੀਂ ਮੰਗੀ। ਸਿਰਫ ਇੰਨੀ ਹੀ ਤਵੱਜੋ ਜਾਂਦੀ ਕੀਤੀ ਕਿ ਮਨੁੱਖ ਆਪਣੇ ਬੁੱਧ-ਬਿਬੇਕ ਨਾਲ ਚੱਲਦਿਆਂ ਇਨ੍ਹਾਂ ਦੀ ਸੁਚੱਜੀ ਵਰਤੋਂ ਕਰੇ ਤੇ ਆਪਣਾ ਜੀਵਨ ਸੁਖਾਲਾ ਬਸਰ ਕਰੇ।