ਪੰਜਾਬ ਦੇ ਵਾਰਿਸੋ! ਆਪਾਂ ਇਸ ਵੇਲੇ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਦੋਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਸ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਤੇ ਸੁਣਿਆ ਕਰਨਗੀਆਂ ਤੇ ਇਸ ਤੋਂ ਪ੍ਰੇਰਣਾ ਲਿਆ ਕਰਨਗੀਆ। ਬਿਪਰਵਾਦੀ ਦਿੱਲੀ ਤਖਤ ਵੱਲੋਂ ਸਦਾ ਹੀ ਹੱਕ-ਸੱਚ ਦੀ ਹਰ ਆਵਾਜ਼ ਦੀ ਸੰਘੀ ਘੁੱਟ ਕੇ ਲੋਕਾਈ ਨੂੰ ਗੁਲਾਮ ਬਣਾਉਣ ਦਾ ਅਮਲ ਚਲਦਾ ਰਿਹਾ ਹੈ ਜੋ ਕਿ ਅੱਜ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ।