Category: ਸਿੱਖ ਇਤਿਹਾਸ

ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨ-ਏ-ਸਰਹੰਦ ਫਿਲਮ ਬੰਦ ਹੋਵੇ
Post

ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਦਾਸਤਾਨ-ਏ-ਸਰਹੰਦ ਫਿਲਮ ਬੰਦ ਹੋਵੇ

ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ। ਇਸ ਲਈ ਗੁਰਮਤਿ ਰਵਾਇਤ ਅੰਦਰ ਇਨ੍ਹਾਂ ਦੀਆਂ ਨਕਲਾਂ ਲਾਹੁਣ ’ਤੇ ਸਵਾਂਗ ਰਚਣ ਦੀ ਵੀ ਸਖਤ ਮਨਾਹੀ ਹੈ।...

ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) ਕਿਤਾਬ ਦੀ ਭੂਮਿਕਾ
Post

ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) ਕਿਤਾਬ ਦੀ ਭੂਮਿਕਾ

ਇਤਿਹਾਸ ਵਿਚ ਲੰਬਾ ਸਮਾਂ ਸਿੱਖ ਅਜਿਹੀਆਂ ਅਜਿਹੀਆਂ ਹਕੂਮਤਾਂ ਨਾਲ ਨਜਿੱਠਣ ਦੇ ਹੀ ਅਭਿਆਸੀ ਹਨ। ਉਨ੍ਹਾਂ ਦਾ ਸਮੂਹਿਕ ਅਵਚੇਤਨ ਇਹ ਭਲੀ ਭਾਂਤ ਜਾਣਦਾ ਅਤੇ ਸਾਂਭੀ ਬੈਠਾ ਹੈ ਕਿ ਕਿਸੇ ਮਹਿਕੂਮ ਸੱਭਿਆਚਾਰ ਦੀ ਕੋਈ ਵੀ ਪਦਾਰਥ ਰੂਪ ਵਿਰਾਸਤ ਸਦਾ ਹੀ ਦਾਅ ‘ਤੇ ਰਹਿੰਦੀ ਹੈ ਬਲਕਿ ਸੱਤਾ ਜਾਂ ਤਾਕਤ ਮਹਿਕੂਮ ਦੀ ਪਵਿੱਤਰ ਅਤੇ ਕੇਂਦਰੀ ਵਿਰਾਸਤ ਨੂੰ ਤਹਿਸ-ਨਹਿਸ ਕਰਨਾ ਸਭ ਤੋਂ ਅਹਿਮ ਲੋੜ ਗਿਣਦੀ ਹੈ। ਇਸ ਵਰਤਾਰੇ ਦੇ ਅਨੇਕਾਂ ਇਤਿਹਾਸਕ ਹਵਾਲੇ ਹਨ।

ਸਿੱਖ ਰਾਜ ਦਾ ਆਖਰੀ ਮਹਾਰਾਜਾ  – ਮਹਾਰਾਜਾ ਦਲੀਪ ਸਿੰਘ
Post

ਸਿੱਖ ਰਾਜ ਦਾ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਸੀ। ਉਸਦੇ ਜਨਮ ਤੋਂ ਲਗਭਗ ਸਾਲ ਬਾਅਦ ਹੀ ਮਹਾਰਾਜਾ ਚੜ੍ਹਾਈ ਕਰ ਗਿਆ। ਲਾਹੌਰ ਦਰਬਾਰ ਵਿਚ ਖਾਨਜੰਗੀ ਸ਼ੁਰੂ ਹੋ ਗਈ। ਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਅਤੇ ਰਾਜਾ ਸ਼ੇਰ ਸਿੰਘ ਚਾਰ ਸਾਲਾਂ ਵਿਚ ਸਭ ਦਾ ਕਤਲ ਹੋ ਗਿਆ।

ਗੁਰੂ ਰਾਮਦਾਸ ਜੀ
Post

ਗੁਰੂ ਰਾਮਦਾਸ ਜੀ

ਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ
Post

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਹਾਂਪੁਰਸ਼ ਆਪਣੀ ਵਿਲਖਣ ਪਹਿਚਾਣ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਦਾ ਉਪਦੇਸ਼ ਸਮੁਚੀ ਮਾਨਵਤਾ ਨੂੰ ਸੰਬੋਧਿਤ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਇਸ ਯੁਗ ਦਾ ਆਦਰਸ਼ਕ ਮਨੁਖ ਗੁਰਮੁਖ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਜੂਝਦਾ ਅਤੇ ਜੀਵਨ ਬਤੀਤ ਕਰਦਾ ਹੈ। ਇਤਿਹਾਸ ਸਿਰਜਣ ਅਤੇ ਇਸ ਦਾ ਵਿਹਾਅ ਬਦਲਣ ਵਾਲਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਹੀ ਚਲਦਾ ਹੈ।

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ
Post

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ ਅਤੇ ਇਨ੍ਹਾਂ ਕੋਲ ਹੀ ਰਹਿ ਕੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਕੀਤੀ ਸੀ।

ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ
Post

ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮਹਾਨ ਖੋਜੀ ਭਾਈ ਰਣਧੀਰ ਸਿੰਘ ਡੂਮਛੇੜੀ

ਭਾਈ ਰਣਧੀਰ ਸਿੰਘ ਨੂੰ "ਸਾਂਝੀ ਵਿਸਾਖੀ" ਦੇ ਲੇਖ ਲਿਖਣ ਕਾਰਨ ਕੁਝ ਸਮਾਂ ਜੇਲ੍ਹ ਵਿਚ ਵੀ ਕੱਟਣੀ ਪਈ (ਇਸ ਬਾਬਤ ਕੋਈ ੬ ਮਹੀਨੇ, ਕੋਈ ੨ ਸਾਲ ਅਤੇ ਕੋਈ ੭ ਸਾਲ ਜੇਲ੍ਹ ਕੱਟਣ ਬਾਰੇ ਲਿਖਦਾ ਹੈ) ਜੇਲ੍ਹ ਦੌਰਾਨ ਹੀ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕੇ ਸ਼ਬਦਾਰਥ ਸ੍ਰੀ ਦਸਮ ਗ੍ਰੰਥ ਤਿਆਰ ਕੀਤਾ ਗਿਆ, ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ।

ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ
Post

ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੁਖ ਵਾਸਤਵ ਵਿਚ ਦੁਖ ਹਨ ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਇਹਸਾਸ ਵਿਚੋਂ ਹੀ ਪ੍ਰਗਟ ਹੁੰਦਾ ਹੈ । ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ।