Category: ਸਿੱਖ ਇਤਿਹਾਸ

ਸਾਕਾ ਨਨਕਾਣਾ ਸਾਹਿਬ : ਜਦੋਂ ਪੀੜ ਅਰਦਾਸ ਬਣੀ
Post

ਸਾਕਾ ਨਨਕਾਣਾ ਸਾਹਿਬ : ਜਦੋਂ ਪੀੜ ਅਰਦਾਸ ਬਣੀ

24 ਜਨਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ 4,5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਖਾਲਸੇ ਦਾ ਦੀਵਾਨ ਹੋਵੇਗਾ ਅਤੇ ਮਹੰਤ ਨੂੰ ਸੱਦਾ ਦਿੱਤਾ ਜਾਵੇਗਾ ਕਿ ਆਪਣਾ ਸੁਧਾਰ ਕਰੇ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਅਤੇ ਬਦਮਾਸ਼ਾਂ ਲੜਾਕੂਆਂ ਨੂੰ ਸ਼ਰਾਬਾਂ ਅਤੇ ਤਨਖਾਹਾਂ ਦੇ ਕੇ ਗੁਰਦੁਆਰੇ ਅੰਦਰ ਰੱਖ ਲਿਆ।

ਵੱਡਾ ਘੱਲੂਘਾਰਾ: ਅਠਾਰ੍ਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸਿਖਰ
Post

ਵੱਡਾ ਘੱਲੂਘਾਰਾ: ਅਠਾਰ੍ਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸਿਖਰ

ਘੱਲੂਘਾਰਾ ਸ਼ਬਦ ਦੇ ਅਰਥ ਹਨ ਬਰਬਾਦੀ ਜਾਂ ਕਤਲੇਆਮ। 5 ਫਰਵਰੀ 1762 ਨੂੰ ਕੁੱਪ-ਰੁਹੀੜੇ ਦੇ ਇਲਾਕੇ ਵਿੱਚ ਅਫ਼ਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਵਿਚਾਲੇ ਜੰਗ ਹੁੰਦੀ ਹੈ। ਇਸ ਜੰਗ ਵਿੱਚ ਸਿੱਖ ਕੌਮ ਦੀ ਵੱਡੀ ਗਿਣਤੀ ਲਗਭਗ 15,000-20,000 ਸ਼ਹੀਦੀ ਪਾ ਜਾਂਦੀ ਹੈ। ਸਿੱਖ ਇਤਿਹਾਸ ਵਿਚ ਇਸ ਦਿਹਾੜੇ ਨੂੰ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ।

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ
Post

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ

ਦਿਨ ਚੜ੍ਹਨ ਪਿੱਛੋਂ ਤੇਗਾਂ, ਤੀਰਾਂ ਅਤੇ ਤੁਫੰਗਾਂ ਨਾਲ ਦੁਸ਼ਮਣ ਹਨੇਰੀ ਵਾਂਗ ਗੜੀ ਦੇ ਵੱਡੇ ਦਰਵਾਜ਼ੇ ਵੱਲ ਆਇਆ, ਪਰ ਪਿੰਡ ਦੀਆਂ ਬਾਹਰਲੀਆਂ ਕੰਧਾਂ ਦੇ ਨੇੜੇ ਹੀ ਤੀਰਾਂ ਅਤੇ ਗੋਲੀਆਂ ਦੀ ਇਕ ਤਗੜੀ ਵਾਛੜ ਖਾ ਕੇ ਘਬਰਾ ਕੇ ਪਿੱਛੇ ਨੂੰ ਨੱਸਿਆ। ਗੜ੍ਹੀ ਦੇ ਸਾਹਮਣਿਓ ਦੁਸ਼ਮਨ ਨੇ ਅਜਿਹੇ ਕਈ ਹਮਲੇ ਦੁਪਹਿਰ ਤਕ ਕੀਤੇ, ਪਰ ਹਰ ਵਾਰ ਪਿੱਛੇ ਵੱਲ ਨੱਸਣਾ ਪਿਆ। ਗੜ੍ਹੀ ਦੇ ਪਿਛਲੇ ਪਾਸੇ ਤੋਂ ਮਾਮੂਲੀ ਹਮਲੇ ਹੀ ਹੋਏ। ਨਾਹਰ ਖਾਂ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ, ਅਤੇ ਖੁਆਜਾ ਜਫਰ ਬੇਗ ਨੇ ਕੰਧ ਓਹਲੇ ਹੋ ਕੇ ਜਾਨ ਬਚਾਈ। ਗੁਰੂ ਜੀ ਦੇ ਕਰਾਮਾਤੀ ਹੋਣ ਦਾ ਦਹਿਲ ਦੁਸ਼ਮਣ ਦੇ ਦਿਲ ਉਤੇ ਮੁੜ ਅਸਵਾਰ ਹੋ ਗਿਆ । ਮੁਗ਼ਲ ਅਤੇ ਪਹਾੜੀ ਫੌਜਾਂ ਨੂੰ ਸਿੰਘਾਂ ਦੀ ਗਿਣਤੀ ਦਾ ਹਿਸਾਬ ਬਿਲਕੁਲ ਭੁੱਲ ਗਿਆ ਸੀ ।

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ…
Post

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ…

ਅਸੀਂ ਰੋਜ਼ਾਨਾਂ ਦੋਵਾਂ ਵੇਲਿਆਂ ਦੀ ਅਰਦਾਸ ਵਿੱਚ ਪੜ੍ਹਦੇ ਹਾਂ ਕਿ “ਜਿੰਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ।” ਸਿੱਖ ਹਮੇਸ਼ਾਂ ਗੁਰਦੁਆਰਿਆਂ ਲਈ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਹਨ, ਜਿੰਨ੍ਹਾਂ ਹਿੱਸੇ ਇਹ ਸੇਵਾ ਆ ਜਾਂਦੀ ਹੈ ਉਹ ਬਿਨਾ ਕਿਸੇ ਯੱਕ-ਤੱਕ ਦੇ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਅਤੇ ਬਾਕੀ ਰਹਿੰਦੇ ਇਸ ਸੇਵਾ ਲਈ ਅਰਦਾਸਾਂ ਕਰਦੇ ਹਨ ਅਤੇ ਕੁਰਬਾਨ ਹੋਇਆਂ ਨੂੰ ਸਿਜਦੇ ਕਰਨ ਹਨ।

ਇਤਿਹਾਸ ਨੂੰ ਖੁਦ ਨੂੰ ਦਹੁਰਾਉਂਦਿਆਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ
Post

ਇਤਿਹਾਸ ਨੂੰ ਖੁਦ ਨੂੰ ਦਹੁਰਾਉਂਦਿਆਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ

ਪੰਜਾਬ ਦੇ ਕਿਰਸਾਨਾਂ ਨੇ ਬੀਤੇ ਦਿਨ ਦਿੱਲੀ ਵੱਲ ਕੂਚ ਕੀਤਾ ਤਾਂ ਦਿੱਲੀ ਦੇ ਸੂਬੇਦਾਰਾਂ ਅਤੇ ਕਰਿੰਦਿਆਂ ਨੇ ਉਹਨਾਂ ਦੇ ਰਾਹ ਵਿੱਚ ਹਰ ਔਕੜ ਖੜ੍ਹੀ ਕੀਤੀ। ਇਹ ਵਹੀਰ ਦਾ ਵੇਗ ਤੇ ਸਿਰੜ ਇੰਨਾ ਜੋਰਾਵਰ ਸੀ ਕਿ ਦਿੱਲੀ ਦੇ ਅੜਿੱਕੇ ਆਖਿਰ ਇਸ ਨੂੰ ਰਾਹ ਦੇ ਗਏ। ਜਿੱਥੇ ਦਿੱਲੀ ਦੇ ਕਰਿੰਦਿਆਂ ਕਈ ਥਾਈਂ ਪੰਜਾਬ ਦੇ ਜਾਇਆਂ ਦੇ ਇਹਨਾਂ ਜਥਿਆਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਓਥੇ ਪੰਜਾਬ ਦੇ ਵਿਰਸੇ ਦੇ ਵਾਰਿਸਾਂ ਨੇ ਦਿੱਲੀ ਦੇ ਲੋੜਵੰਦ ਕਰਿੰਦਿਆਂ ਨੂੰ ਪਾਣੀ ਪਿਆਇਆ ਤੇ ਲੰਗਰ ਸ਼ਕਾਇਆ।

ਭੂਰਿਆਂ ਵਾਲੇ ਰਾਜੇ ਕੀਤੇ: ਅਨੋਖੀਆਂ ਪਰ ਸੱਚੀਆਂ ਘਟਨਾਵਾਂ
Post

ਭੂਰਿਆਂ ਵਾਲੇ ਰਾਜੇ ਕੀਤੇ: ਅਨੋਖੀਆਂ ਪਰ ਸੱਚੀਆਂ ਘਟਨਾਵਾਂ

ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਤੇ ਉੱਚੀ ਉੱਚੀ ਕਹਿਣ ਲੱਗਾ: ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿਦਕ ਭਰੋਸੇ ਵਾਲਾ ਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ ਮੈਨੂੰ ਜਲਦੀ ਮੇਰੇ ਗੁਰ-ਭਾਈਆਂ ਪਾਸ ਪਹੁੰਚਾਉ। ਬੁੱਢੜੀ ਦੇ ਵਿਰਲਾਪ, ਮਿੰਨਤਾਂ ਤੇ ਸਮਝਾਉਣੀਆਂ, ਕੋਤਵਾਲ ਤੇ ਹੋਰ ਦੂਸਰੇ ਅਫ਼ਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁਲ ਦਰਸ਼ਕ ਮੂੰਹ ਵਿਚ ਉਂਗਲਾਂ ਪਾਈ ਹੈਰਾਨਗੀ ਦੀ ਮੂਰਤ ਬਣ ਗਏ, ਜਦ ਉਹ ਮੁੰਡਾ ਮੁੜ ਕੇ ਆਪਣੀ ਥਾਂ ਉੱਤੇ ਜਾ ਬੈਠਾ ਤੇ ਕਤਲ ਹੋਣ ਲਈ ਧੌਣ ਜਲਾਦ ਅੱਗੇ ਕਰ ਦਿੱਤੀ”।

ਸੱਚ ਤੇ ਇਨਸਾਫ ਦੀ ਜੋਤ ਬਲਦੀ ਰੱਖਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸਤਿਕਾਰ ਅੱਜ ਦੁਨੀਆ ਕਰ ਰਹੀ ਹੈ
Post

ਸੱਚ ਤੇ ਇਨਸਾਫ ਦੀ ਜੋਤ ਬਲਦੀ ਰੱਖਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਸਤਿਕਾਰ ਅੱਜ ਦੁਨੀਆ ਕਰ ਰਹੀ ਹੈ

ਸ਼ਹੀਦੀ ਤੋਂ ਕੁਝ ਸਮਾਂ ਪਹਿਲਾਂ ਆਪਣੀ ਕੈਨੇਡਾ ਫੇਰੀ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਗਈ ਤਕਰੀਰ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਸ਼ਹਾਦਤ ਦੇ ਅਜ਼ੀਮ ਰੁਤਬੇ ਦੀ ਤਾਂਘ ਮਨ ਵਿੱਚ ਲੈ ਕੇ ਹੀ ਹਕੂਮਤੀ ਜਬਰ ਦਾ ਸੱਚ ਦੁਨੀਆਂ ਸਾਹਮਣੇ ਉਜਾਗਰ ਕਰ ਰਹੇ ਸਨ। ਪੰਜਾਬ ਵਿੱਚ ਹੋਏ ਮਨੁੱਖਤਾ ਦੇ ਘਾਣ ਸਬੰਧੀ ਜੋ ਮਾਮਲੇ ਦੋਸ਼ੀਆਂ ਖਿਲਾਫ ਅਦਾਲਤਾਂ ਵਿੱਚ ਚੱਲੇ ਹਨ, ਜਾਂ ਇਸ ਵਕਤ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤੇ ਉਹ ਮਾਮਲੇ ਹੀ ਹਨ ਜਿਨ੍ਹਾਂ ਦੀ ਕਾਰਵਾਈ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸ਼ੁਰੂ ਕਰਵਾਈ ਸੀ।

ਭੂਰਿਆਂ ਵਾਲੇ ਰਾਜੇ ਕੀਤੇ : ਸਿੰਘਾਂ ਦਾ ਚਰਿੱਤਰ ਤੇ ਵਰਤੋਂ-ਵਿਹਾਰ
Post

ਭੂਰਿਆਂ ਵਾਲੇ ਰਾਜੇ ਕੀਤੇ : ਸਿੰਘਾਂ ਦਾ ਚਰਿੱਤਰ ਤੇ ਵਰਤੋਂ-ਵਿਹਾਰ

ਪੁਰਾਤਨ ਸਿੰਘ ਜੋ ਗੁਰਮਤਾ ਸੋਧ ਲੈਂਦੇ, ਉਸ ਨੂੰ ਪੂਰਾ ਕਰ ਕੇ ਹੀ ਛੱਡਦੇ। ਗੁਰਮਤਾ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟ ਦੇਣੀ ਹੈ, ਤਲਾ-ਮੂਲ ਪੁੱਟ ਕੇ ਰੱਖ ਦਿੱਤਾ। ਅਰਦਾਸਾ ਸੋਧਿਆ ਕਿ ਸਿੱਖ ਰਾਜ ਸਥਾਪਤ ਕਰਨਾ ਹੈ, ਬੰਦਾ ਸਿੰਘ ਦੀ ਅਗਵਾਈ ਵਿਚ ਰਾਜ ਕਾਇਮ ਕਰ ਦਿੱਤਾ। ਪ੍ਰਣ ਕੀਤਾ ਕਿ “ਕਾਬਲੀ ਬਿੱਲਾ”— ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਵਿਚ ਨਹੀਂ ਵੜਨ ਦੇਣਾ। ਉਸ ਨੂੰ ਐਸਾ ਕੁਟਾਪਾ ਚਾੜਿਆ ਕਿ ਮੁੜ ਏਧਰ ਮੂੰਹ ਨਹੀਂ ਕਰ ਸਕਿਆ।

ਸਿੱਖ ਰਾਜ ਦੇ ਖੁੱਸ ਜਾਣ ਦਾ ਮੁੱਢ ਕਿਵੇਂ ਬੱਝਾ ?
Post

ਸਿੱਖ ਰਾਜ ਦੇ ਖੁੱਸ ਜਾਣ ਦਾ ਮੁੱਢ ਕਿਵੇਂ ਬੱਝਾ ?

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੇਂ ਅਰਥ ਦਿੱਤੇ। ਅਠਾਰਵੀਂ ਸਦੀ ਦੇ ਵੱਡੇ ਸਿੱਖ ਸੰਘਰਸ਼ ਤੋਂ ਬਾਅਦ ਹੀ ਰਣਜੀਤ ਸਿੰਘ ਸਿੱਖ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋ ਸਕਿਆ ਸੀ। ਖਾਲਸੇ ਦੀ ਤੇਗ ਨਾਲ ਵਾਹੀਆਂ ਲੀਕਾਂ 19ਵੀਂ ਸਦੀ ਦੇ ਸਿੱਖ ਰਾਜ ਦਾ ਨਕਸ਼ਾ ਬਣੀਆਂ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਖੁਸ਼ਹਾਲੀ, ਸੁਰੱਖਿਆ, ਆਰਥਿਕ ਤਰੱਕੀ, ਨਿਰਵੈਰਤਾ ਅਤੇ ਨਿਰਪੱਖਤਾ ਨਾਲ ਅਮਨਪਸੰਦ ਮੁਲਕ ਵਿੱਚ ਤਬਦੀਲ ਕਰ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦੇ ਨਿਪਾਲੀ ਰਾਜ ਨਾਲ ਰਾਜਨੀਤਿਕ ਸਬੰਧ
Post

ਮਹਾਰਾਜਾ ਰਣਜੀਤ ਸਿੰਘ ਦੇ ਨਿਪਾਲੀ ਰਾਜ ਨਾਲ ਰਾਜਨੀਤਿਕ ਸਬੰਧ

ਐਂਗਲੋ-ਗੋਰਖਾ ਜੰਗ ਦੀ ਕਾਰਵਾਈ ਤੇ ਮਹਾਰਾਜੇ ਦੀ ਤਿੱਖੀ ਨਿਗ੍ਹਾ ਸੀ। ਇਸ ਦੇ ਦੋ ਕਾਰਨ ਸਨ ਇੱਕ ਤਾਂ ਮਹਾਰਾਜਾ ਇਸ ਗੱਲ ਤੋਂ ਜਾਣੂ ਸੀ ਕਿ ਸਿੱਖ ਫੌਜ ਵਿਚ  ਦਲੇਰੀ , ਹਿੰਮਤ ਅਤੇ ਹੌਸਲੇ ਦੀ ਕੋਈ ਘਾਟ ਨਹੀਂ। ਪਰ ਸਿੱਖ ਫੌਜੀ, ਫਰੰਗੀ ਫੌਜ ਦੇ ਲੜਨ ਢੰਗ ਤੋਂ ਅਣਜਾਣ ਹੈ ਅਤੇ ਉਹ ਚਾਹੁੰਦਾ ਸੀ ਕਿ ਸਿੱਖ ਫੌਜੀ, ਅੰਗਰੇਜ਼ਾਂ ਦੇ ਲੜਾਈ ਢੰਗ ਤੋਂ ਜਾਣੂ ਹੋਣ।  ਦੂਜਾ ਗੋਰਖੇ , ਜੋ ਕਿ ਰਵਾਇਤੀ ਢੰਗ ਦੇ ਲੜਾਕੂ ਸਨ ਉਹ ਗੋਰਖਾ ਫੌਜ ਦੇ ਅੰਗਰੇਜ਼ਾਂ ਖਿਲਾਫ਼ ਪ੍ਰਦਰਸ਼ਨ ਨੂੰ ਦੇਖਣਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਗੋਰਖਾ (ਨਿਪਾਲੀ) ਫ਼ੌਜ ਦੀ ਅੰਗਰੇਜ਼ ਨੂੰ ਟੱਕਰ ਤੋਂ ਪ੍ਰਭਾਵਿਤ ਹੋਇਆ ਸੀ।  ਗੋਰਖੀਆਂ ਦੀ ਇੱਕ ਤਾਕਤਵਰ ਲੜਾਕੂ ਵਜੋਂ ਪਹਿਚਾਣ ਕਰਨ ਵਿਚ ਮਹਾਰਾਜੇ ਨੂੰ ਦੇਰ ਨਾ ਲੱਗੀ।