ਜਦੋਂ ਗੁਰੂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਹਾੜੇ ਖਾਲਸੇ ਦੀ ਸਾਜਨਾ ਦਾ ਕਾਰਜ ਪੂਰਾ ਕੀਤਾ ਤਾਂ ਆਉਣ ਵਾਲੇ ਸਮਿਆਂ ਦੇ ਲੰਮੇ ਦੌਰ ਅੰਦਰ ਗੁਜ਼ਰਦਿਆਂ ਜਿਹੜੀ ਗੱਲ ਦੀ ਅਗਾਊਂ ਚਿਤਾਵਨੀ ਦਿੱਤੀ ਉਹ ਖਾਲਸੇ ਨੂੰ ਹਰ ਦੌਰ ਅੰਦਰ ਯਾਦ ਰਹਿਣੀ ਚਾਹੀਦੀ ਹੈ।
Category: ਇਤਿਹਾਸ
ਗੁਰੂ ਅੰਗਦ ਸਾਹਿਬ
ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਹਿਬ ਦੀ ਪੂਰੀ ਪਰਖ ਵਿਚ ਅਪਣੇ ਆਪ ਨੂੰ ਵੇਖਣਾ ਹੈ, ਆਪਣੇ ਨਿਰਭੈਅ ਆਵੇਸ਼ ਨੂੰ ਏਥੇ ਹੀ ਡੋਬਣਾ ਹੈ, ਆਪਣੀ ਚੇਤਨਾ ਦੇ ਸਾਰੇ ਰੰਗ ਇਸ ਪੂਰੀ ਪਰਖ ਦੇ ਸਾਹਮਣੇ ਲਿਜਾਣੇ ਹਨ, ਅਤੇ ਜਿਸ ਆਤਮਕ ਤਰੰਗ ਨੇ ਇਸ ਪੂਰੀ ਪਰਖ ਦੀ ਦਰਗਾਹ ਵਿਚ ਜ਼ਾਹਿਰ ਹੋਣ ਦੀ ਤਾਕਤ ਹਾਸਿਲ ਕਰ ਲਈ, ਉਸ ਨੇ ਉਹਨਾਂ ਦੀ ਹਸਤੀ ਦਾ ਸੁੱਚਾ ਜੁਜ਼ ਬਣਨਾ ਹੈ।
ਸਿੱਖ ਸੰਘਰਸ਼ ਦਾ ਵਰਤਾਰਾ
ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਉਹ ਆਪਣੇ ਪੂਰਨ ਜਲੌਅ ਦੇ ਸਮੇਂ ਕਈ ਛੋਟੀਆਂ ਸ਼ਖ਼ਸੀਅਤਾਂ, ਆਮ ਵਰਤਾਰਿਆਂ ਅਤੇ ਮਾਮੂਲੀ ਘਟਨਾਵਾਂ ਨੂੰ ਵੀ ਆਪਣੀ ਬੁੱਕਲ 'ਚ ਲੈਕੇ ਉਨ੍ਹਾਂ ਦੀ ਹਸਤੀ ਨੂੰ ਵੱਡਾ ਕਰ ਦਿੰਦੇ ਹਨ। ਇਹ ਉਨ੍ਹਾਂ ਸੰਘਰਸ਼ਾਂ ਦੇ ਉੱਚੇ ਆਦਰਸ਼, ਉਨ੍ਹਾਂ ਵਿੱਚ ਚੱਲ ਰਹੀ ਸੁੱਚੀ ਅਰਦਾਸ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਚਲ ਰਹੇ ਸ਼ਰੀਰਾਂ ਅਤੇ ਵਿਚਾਰਾਂ ਦੀ ਬਦੌਲਤ ਹੁੰਦਾ ਹੈ।
ਕੀ ਖ਼ਾਲਸਾ ਰਾਜ ਸੰਭਵ ਹੈ ?
ਇੱਕਵੀਂ ਸਦੀ ਵਿਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਆ ਖ਼ਾਲਸਾ ਰਾਜ ਦੇ ਸਥਾਪਤ ਹੋਣ ਅਤੇ ਅਭਿਆਸ ਵਿਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ ਵਿਚ ਸਮਝਣਾ ਪਵੇਗਾ ਕਿ ਖ਼ਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ ਵਿਚ 'ਖ਼ਾਲਸਾ' ਸ਼ਬਦ ਦਾ ਅਰਥ ‘ਸ਼ੁੱਧ’ ਦਿੱਤਾ ਹੈ ਅਤੇ ਉਹ ‘ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ।
ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ…
ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ 'ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ।
ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ ਬੁਰਜ ਉਸ ਨੂੰ ਆਪਣੇ ਵੱਲ ਖਿੱਚਦੇ ਹਨ।
ਗੁਰੂ ਅੰਗਦ ਦੇਵ ਜੀ
ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ। ਜਿਸ ਕਾਰਣ ਪ੍ਰਵਾਰ ਵਿਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗ਼ਲਤ ਭਾਵਨਾ ਪੈਦਾ ਕਰ ਦਿਤੀ ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰ ਪੁਰ ਰਹਿਣ ਤੋਂ ਵਰਜ ਦਿਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿਛੋਂ ਕਦੀ ਕਦਾਈਂ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿਚ ਯਾਤਰਾ ਸੀ।
ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)
ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।
ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)
ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ 'ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ ਹੀ ਤੰਬੂ ਹੇਠ ਅਤੇ ਤੰਬੂ ਤੋਂ ਬਾਹਰ ਹਜ਼ੂਰ ਦੇ ਬੈਠਣ ਵਾਲੀ ਥਾਂ ਦੇ ਸਾਹਮਣੇ ਸੰਗਤਾਂ ਨੇ ਜੁੜਣਾ ਸ਼ੁਰੂ ਕਰ ਦਿੱਤਾ।
ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ
1721 ਈਸਵੀ ਪਿੱਛੋਂ ਹਰਿਮੰਦਰ ਸਾਹਿਬ ਕੰਪਲ਼ੈਕਸ ਸਿੱਖ-ਸੰਸਾਰ, ਸਿੱਖ ਇਤਿਹਾਸ, ਸਿੱਖ ਰਾਜਨੀਤੀ ਅਤੇ ਅਗੰਮੀ ਸਿੱਖ ਦਰਸ਼ਨ ਦਾ ਕੇਂਦਰ ਰਿਹਾ ਹੈ।