ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)

ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)

ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।

ਕਿਰਪਾਨ ਬਹੁਤ ਤੇਜ਼ੀ ਨਾਲ ਕਾਟ ਕਰਦੀ ਹੈ, ਪਰ ਦਿਲ ਅੱਖ ਝਪੱਕੇ ਵਿਚ ਅਜਿਹਾ ਕਰ ਸਕਦਾ ਹੈ। ਅਨੋਖੀ ਸੁੰਨਤਾ ਸਹਿਤ ਆਮ ਲੋਕਾਂ ਦੀ ਭੇਡ ਚਾਲ, ਜਿਨ੍ਹਾਂ ਪਾਸ ਬਾਜਾਂ ਵਾਂਗ ਉਡਣ ਦੀ ਸ਼ਕਤੀ ਨਹੀਂ, ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਨਾਲ ਨਹੀਂ ਰਹਿ ਸਕਦੇ। ਇਹ ਤਾਂ ਗੁਰੂ ਦੇ ਸਿੱਖ ਦੀ ਅਜੀਬ ਸ਼ਖਸੀਅਤ ਦਾ ਚਿੰਨ੍ਹ ਹੈ। ਜੋ ਕੋਈ ਹਾਰ ਨਹੀਂ ਮੰਨਦੀ ਮਾਯੂਸ ਨਹੀਂ ਹੁੰਦੀ, ਉਹ ਸ਼ਖਸੀਅਤ, ਜਿਸ ਦੀ ਆਸ ਨਹੀਂ ਟੁੱਟਦੀ, ਜਿਸ ਦੀ ਰੂਹਾਨੀ ਚਮਕ ਕਦੇ ਨਹੀਂ ਘੱਟਦੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹਨ “ਸਵਾ ਲਾਖ ਸਿਓਂ ਏਕ ਲੜਾਉਂ।” ਇਹ ਰੌਸ਼ਨ ਮਨ ਦਾ ਅਧਿਕਾਰ ਖੇਤਰ ਹੈ। ਪੂਰੀ ਤਰ੍ਹਾਂ ਭਾਵੁਕ ਅਤੇ ਵਿਕਸਤ ਬੁੱਧੀ ਸੁਭਾਵਿਕ ਹੀ ਬਹੁਤ ਗ਼ਾਲਬ ਆ ਜਾਂਦੀ ਹੈ। ਇਥੋਂ ਤਕ ਕਿ ਇਹ ਸਥੂਲ ਰੂਪ ਵਿਚ ਵੀ ਬਹੁਤ ਮਨ ਮੋਹਕ ਤੇ ਦਿਲਕਸ਼ ਹੋ ਜਾਂਦੀ ਹੈ। ਇਹ ਸ਼ਮ੍ਹਾਂ ਦੀ ਲਾਟ ਵਾਂਗੂ ਆਪਣੇ ਦੁਆਲੇ ਪਰਵਾਨੇ ਇਕੱਠੇ ਕਰ ਲੈਂਦੀ ਹੈ। ਰੂਹਾਨੀ ਪਰਮ-ਮਨੁੱਖ ਦੀ ਹੋਂਦ ਲੱਖਾਂ ’ਤੇ ਕਾਬੂ ਪਾ ਸਕਦੀ ਹੈ। ਉਹ ਮਨ ਹੀ ਕੀ ਹੈ, ਜਿਸ ਵਿਚ ਬਿਜਲੀ ਅਤੇ ਤਲਵਾਰ ਦੀ ਚਮਕ ਨਹੀਂ। ਜੀਵਨ ਖੇਤਰ ਵਿਚ ਸਾਰੀਆਂ ਜਿੱਤਾਂ ਮਾਨਸਿਕ ਅਤੇ ਸਦਾਚਾਰਕ ਹਨ; ਸਰੀਰਕ ਜਿੱਤਾਂ ਕੋਈ ਜਿੱਤਾਂ ਨਹੀਂ। ਮੇਰਾ ਖਿਆਲ ਹੈ ਜੋ ਗੁਰੂ ਸਾਹਿਬ ਦੀ ਕਿਰਪਾਨ ਪਹਿਨਦਾ ਹੈ, ਸਹਿਜੇ ਹੀ ਉੱਚੀ ਰੂਹਾਨੀਅਤ ਵਾਲਾ ਹੈ, ਉਸਦੀ ਰੂਹਾਨੀ ਸ਼ਕਤੀ ਵਾਲਾ। ਇਹ ਕਾਫੀ ਹੈ। ਭੇਡ ਚਾਲ ਵਾਂਗ ਗੁਰੂ ਦੀ ਕਿਰਪਾਨ ਧਾਰਨ ਕਰਨਾ ਬੜਾ ਵੱਡਾ ਮਜ਼ਾਕ ਹੈ, ਜਿਵੇਂ ਕਿ ਜਗਨ ਨਾਥ ਦੇ ਮੰਦਰ ਵਿਚ ਪੱਥਰ ਦੀ ਮੂਰਤੀ ਸਾਵੇਂ ਪਿੱਤਲ ਦੀ ਥਾਲੀ ਵਿਚ ਤੇਲ ਦੇ ਦੀਵੇ ਬਾਲੇ ਹੋਏ ਹੋਣ, ਜਿਸ ਦੇ ਵਿਰੁੱਧ ਗੁਰੂ ਨਾਨਕ ਨੇ ਆਪਣੀ ਪ੍ਰਸਿੱਧ ਆਰਤੀ ਗਾਵੀ ਹੈ। ਉਸ ਦੀ ਕ੍ਰਿਪਾਨ ਪਹਿਨਣ ਦਾ ਕੋਈ ਅਰਥ ਨਹੀਂ, ਜੋ ਆਦਮੀ ਪੂਰਾ ਰੂਹਾਨੀ ਨਹੀਂ ਹੋ ਜਾਂਦਾ ਅਤੇ ਮਨੁੱਖ ਦਾ ਅੰਦਰਲਾ ਪਸ਼ੂ ਸਿਧਾਇਆ ਹੋਇਆ ਪਾਲਤੂ ਨਹੀਂ ਬਣ ਜਾਂਦਾ, ਜਿਵੇਂ ਕਿ ਸੇਂਟ ਫਰਾਂਸਿਸ ਨੇ ਕਿਹਾ ਸੀ “ਉਸ ਦਾ ਗਧਾ” ਜਾਂ ਆਪਣੇ ਪੁਰਾਣੇ ਆਪੇ ਦਾ ਭੁਲਿਆ ਵਿਸਰਿਆ ਪਰਛਾਵਾਂ।

ਦੋਂ ਉਸ ਨੇ ਮੇਰੇ ਕੇਸਾਂ ਨੂੰ ਛੋਹਿਆ ਤੇ ਅਸੀਸ ਦਿੱਤੀ ਹੈ ਮੈਂ ਪਤਿਤ ਕਿਵੇਂ ਹੋ ਸਕਦਾ ਹਾਂ। ਸਿੱਖ ਤਾਂ ਆਪਣਾ ਸਭ ਕੁਝ ਸਮਰਪਤ ਕਰ ਚੁੱਕਾ ਹੈ। ਮੈਂ ਆਪਣੇ ਕੇਸਾਂ ਵਿਚ ਉਸ ਦੀ ਛੋਹ ਦੀ ਸੁਗੰਧੀ ਸਾਂਭ ਰੱਖੀ ਹੈ। ਮੈਂ ਸੁਹਾਗਣੀ ਹਾਂ। ਅੱਜ ਦੇ ਮਨੁੱਖ ਨੇ, ਉਸ ਸੁਹਾਗਣੀ ਦੇ ਪਟੇ ਬਣਵਾ ਦਿੱਤੇ ਹਨ। ਪਰ ਈਸਾ ਦੇ ਪਵਿੱਤਰ ਕੇਸ ਮਰਦ ਜਾਂ ਇਸਤਰੀ ਦੇ ਸੁਹੱਪਣ ਦੇ ਚਿੰਨ੍ਹ ਹਨ। ਆਕਾਸ਼ ਵਿਚ ਫਿਰਦੇ ਬੱਦਲ ਦੇ ਹਿਰਦੇ ਵਿਚ ਬਿਜਲੀ ਦੀ ਚਮਕ ਛੁਪੀ ਹੈ, ਅਤੇ ਗੁਰੂ ਸਾਹਿਬਾਂ ਦੀ ਜੀਵਨ ਚਿਣਗ ਇਨ੍ਹਾਂ ਕੇਸਾਂ ਦੇ ਜੂੜੇ ਵਿਚ ਹੈ। ਇਹ ਕਹਿਣਾ ਕਿ ਇਨ੍ਹਾਂ ਨੂੰ ਰੱਖਣਾ ਔਖਾ ਹੈ। ਪਰ ਬਿਨਾਂ ਚਾਓ ਦੇ ਜੀਵਨ ਵਧੇਰੇ ਦੁਖਦਾਈ ਹੈ। ਸਰੀਰ ਵੀ ਕੋਈ ਘੱਟ ਦੁਖਦਾਈ ਨਹੀਂ। ਰੋਜ਼ਾਨਾ ਸਾਬਣ, ਪੌਡਰ, ਪਫ ਅਤੇ ਲਾਲੀ, ਕਲਿਪ ਅਤੇ ਕੰਨਾਂ ਦੀਆਂ ਵਾਲੀਆਂ ਅਤੇ ਵਾਲਾਂ ਦੇ ਛੱਤਿਆਂ ਨੂੰ ਸੰਵਾਰਨਾ ਕੋਈ ਘੱਟ ਦੁਖਦਾਈ ਨਹੀਂ। ਜਦੋਂ ਮਨੁੱਖ ਅਜਿਹੀਆਂ ਗੱਲਾਂ ਦਾ ਆਦੀ ਹੋ ਜਾਂਦਾ ਹੈ, ਜਿਵੇਂ ਮਨੁੱਖ ਸਰੀਰ ਅਜਿਹੇ ਔਖੇ ਜੀਵਨ ਨਾਲ ਸਹਿਮਤ ਹੋ ਜਾਂਦਾ ਹੈ, ਇਹ ਰੂਹਾਨੀ ਸੁੰਝਾਪਨ ਹੈ। ਕੇਸਾਂ ਨੂੰ ਜੋ ਮਨੁੱਖਤਾ ਦਾ ਰੂਹਾਨੀ ਤਾਜ ਹੈ, ਕੱਟਣ ਬਾਰੇ ਸੋਚਣਾ ਰੱਬ ਅਤੇ ਗੁਰੂ ਨਾਲ ਪਿਆਰ ਦਾ ਦੀਵਾਨੀਆਪਣ ਹੈ। ਅੱਜ ਦੀ ਇਸਤਰੀ ਜਿਵੇਂ ਮੈਂ ਕਿਸੇ ਹੋਰ ਥਾਂ ਕਿਹਾ ਹੈ, ਆਪਣੇ ਵਾਲ ਕਟਾ ਕੇ ਅਤੇ ਗ਼ੁਲਾਬ ਦੇ ਗੁੰਚਿਆਂ ਵਰਗੇ ਬੁੱਲ੍ਹਾਂ ’ਤੇ ਲਿਪਸਟਿਕ ਲਗਾ ਕੇ ਆਪਣੀ ਰੂਹ ਗਵਾ ਬੈਠੀ ਹੈ।

ਮੈਂ ਇਕ ਮੂਰਖ ਸਿੱਖ ਪ੍ਰਚਾਰਕ ਨੂੰ ਜੋ ਸਿੱਖਾਂ ਦੀ ਇਕ ਸੰਗਤ ਵਿਚ ਲੋਕਾਂ ਨੂੰ ਵਿਸ਼ਵਾਸ ਨਾਲ ਕਹਿ ਰਿਹਾ ਸੀ ਪਿਛਲੇ ਦਿਨੀਂ ਇਹ ਕਹਿੰਦੇ ਸੁਣਿਆ ਕਿ ਗੁਰੂ ਸਾਹਿਬ ਦਾ ਕੜਾ ਬਿਜਲੀ ਤੋਂ ਬਚਾਓ ਲਈ ਹੈ। ਉਸ ਨੇ ਕਿਹਾ ਕਿ ਜਿਵੇਂ ਵੱਡੀਆਂ ਇਮਾਰਤਾਂ ਦਾ ਲੋਹੇ ਦੀ ਸਿਲਾਖ ਨਾਲ ਬਿਜਲੀ ਤੋਂ ਬਚਾਓ ਕਰ ਲਿਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖ ਨੂੰ ਬਿਜਲੀ ਦੇ ਅਸਰ ਤੋਂ ਬਚਾਇਆ ਹੈ। ਉਹ ਬੜੇ ਜੋਸ਼ ਵਿਚ ਵਿਅਰਥ ਹੀ ਬਾਹਵਾਂ ਮਾਰ ਮਾਰ ਕਹੀ ਜਾ ਰਿਹਾ ਸੀ ਤਾਂ ਕਿ ਗੁਰੂ ਸਾਹਿਬਾਂ ਦੀ ਬਖਸ਼ੀਸ਼, ਇਸ ਕੜੇ ਦੀ ਅਦੁੱਤੀ ਲੋੜ ਨੂੰ ਸਾਬਤ ਕਰਨ ਲਈ ਕੋਈ ਦਲੀਲ ਜੁਟਾ ਸਕੇ। ਸਾਡੇ ਨਿੱਜੀ ਰੱਬ ਤੋਂ ਪ੍ਰਾਪਤ ਹੋਈ, ਆਪਣੇ ਮਾਤਾ, ਪਿਤਾ, ਭੈਣ, ਸਵਾਮੀ ਨਾਲੋਂ ਵੀ ਪਿਆਰੀ ਇਹ ਦਾਤ ਤਾਂ ਸਾਨੂੰ ਉਸੇ ਦੀ ਬਖਸ਼ੀਸ਼ ਹੈ ਅਤੇ ਉਸਦੀ ਅਸੀਸ ਹੈ। ਲਾਹਨਤ ਹੈ ਸਾਡੇ ’ਤੇ ਜੇ ਅਸੀਂ ਮੁੜ ਮੁੜ ਉਸ ਬਾਰੇ ਬਹਿਸ ਕਰੀਏ। ਉਸ ਨੇ ਮੇਰੇ ਕੇਸਾਂ ਨੂੰ ਛੋਹਿਆ ਅਤੇ ਮੈਂ ਰੱਖੇ ਹੋਏ ਹਨ, ਜਦੋਂ ਮੈਂ ਆਪਣੀ ਬਾਂਹ ਉਤਾਂਹ ਚੁੱਕਦਾ ਹਾਂ ਅਤੇ ਕੜਾ ਚਮਕਦਾ ਹੈ ਮੈਨੂੰ ਉਸ ਦੀ ਕਲਾਈ ਯਾਦ ਆ ਜਾਂਦੀ ਹੈ, ਜੋ ਉਹ ਪਾਉਂਦੀ ਸੀ-ਬਿਲਕੁਲ ਇਹੋ ਜਿਹਾ। ਕੀ ਇਹ ਬਾਂਹ ਮੇਰੀ ਕਲਾਈ ’ਤੇ ਪਏ ਚਮਕ ਰਹੇ ਕੜੇ ਵਾਲੀ, ਉਸਦੀ ਨਹੀਂ? ਦੂਜੇ ਧਰਮ ਇਕ ਜਟਿਲ ਚਿੰਨ੍ਹਵਾਦ ਵਿਚ ਜਿਉਂਦੇ ਹਨ। ਮੇਰਾ, ਸਿੱਖ ਦਾ ਕੋਈ ਮਜ਼ਹਬ ਨਹੀਂ। ਉਸ ਨੇ ਮੈਨੂੰ ਪਿਆਰ ਕੀਤਾ। ਉਸ ਨੇ ਮੈਨੂੰ ਪਿਆਰ ਕੀਤਾ। ਉਸ ਨੇ ਮੈਨੂੰ ਆਪਣਾ ਬਣਾਇਆ। ਕਿਰਪਾਨ ਉਹ ਮਨ ਹੈ, ਜਿਸ ਵਿਚ ਗੁਰੂ ਵਸਦਾ ਹੈ। ਮੇਰੇ ਪਵਿੱਤਰ ਕੇਸਾਂ ਨਾਲ ਗੰਗਾ, ਜਮਨਾ ਅਤੇ ਗੋਦਾਵਰੀ ਵਗਦੀਆਂ ਹਨ। ਕੀ ਮੇਰੇ ਪਾਸ ਗੁਰੂ ਸਾਹਿਬ ਦਾ ਬਖਸ਼ਿਆ ਕੰਘਾ ਹੈ? ਕੀ ਮੇਰੇ ਪਾਸ ਹੋਰ ਦਾਤਾਂ ਹਨ? ਮੈਂ ਉਹ ਗਵਾ ਦਿੱਤੀਆਂ ਹੋਣਗੀਆਂ। ਪਰ ਮੈਂ ਆਪਣੇ ਕੇਸ ਨਹੀਂ ਗਵਾ ਸਕਦਾ। ਆਪਣਾ ਕੜਾ ਨਹੀਂ ਸੁੱਟ ਸਕਦਾ। ਕਿਉਂਕਿ, ਤੁਹਾਨੂੰ ਯਾਦ ਹੈ ਕਿ ਕਿਵੇਂ ਉਸ ਨੇ ਆਪਣੇ ਸਿੱਖ, ਭਾਈ ਗੁਰਦਾਸ ਨੂੰ ਬਨਾਰਸ ਤੋਂ ਵਾਪਸ ਮੰਗਵਾਇਆ ਸੀ। ਸੇਵਕ ਆਦੇਸ਼ ਅਨੁਸਾਰ ਗਏ ਅਤੇ ਉਸ ਦੇ ਹੱਥ ਬੰਨ੍ਹਕੇ ਬਨਾਰਸ ਤੋਂ ਅੰਮ੍ਰਿਤਸਰ ਲਿਆਏ। ਇਸ ਤਰ੍ਹਾਂ ਮਾਲਕ ਦੇ ਸੱਦੇ ਕਾਰਣ ਹੋਇਆ ਸੀ। ਸਾਨੂੰ ਹਰ ਇਕ ਨੂੰ ਬੁਲਾਵਾ ਆਉਂਦਾ ਹੈ। ਅਸੀਂ ਉਸ ਦੀ ਰੂਹਾਨੀ ਸੈਨਾ ਹਾਂ। ਸਾਨੂੰ ਉਸਦੀ ਬਖਸ਼ੀਸ਼, ਕੜਾ ਪਾਉਣਾ ਹੀ ਪੈਣਾ ਹੈ ਅਤੇ ਅਸੀਂ ਉਸ ਦੇ ਅਧੀਨ ਪਿਆਰ ਦੇ ਕੈਦੀ ਹਾਂ। ਇਹ ਪਿਆਰ ਦੀਆਂ ਬੇੜੀਆਂ ਹਨ, ਸਾਡੀ ਸੁਤੰਤਰਤਾ ਦੀ ਕੀਮਤ। ਹਰ ਸਿੱਖ ਗੁਰੂ ਗੋਬਿੰਦ ਸਿੰਘ ਦੇ ਕੇਸ ਤੇ ਦਾੜ੍ਹੀ ਰੱਖਦਾ ਹੈ। ਸਾਨੂੰ ਉਸ ਆਪਣਾ ਰੂਪ ਹੀ ਦੇ ਦਿੱਤਾ ਹੈ।

ਜਨ੍ਹਾਂ ਨੂੰ ਗੁਰੂ ਨਾਲ ਉਹ ਨਿੱਜੀ ਪਿਆਰ ਨਹੀਂ, ਉਹ ਅਜੇ ਦਰਵਾਜ਼ਿਓਂ ਬਾਹਰ ਹੀ ਹਨ। ਪਰ ਸਾਡੀ ਮੁਕਤੀ ਉਸੇ ਵਿਚ ਹੈ ਅਤੇ ਉਸ ਤੋਂ ਬਿਨਾਂ ਹੋਰ ਕਿਤੇ ਨਹੀਂ। ਸਾਡੇ ਨਾਲ ਉਸ ਸਿੱਖ ਪ੍ਰਚਾਰਕ ਵਰਗੀ ਗੱਲ ਨਾ ਕਰੋ। ਇਹ ਕਿਸੇ ਧਰਮ ਦੇ ਚਿੰਨ੍ਹ ਨਹੀਂ, ਜਾਂ ਕਿਸੇ ਧਾਰਮਿਕ ਪ੍ਰਣਾਲੀ ਦੀ ਜ਼ਰੂਰੀ ਮਰਿਯਾਦਾ। ਇਹ ਤਾਂ ਸਾਡੇ ਸੁਹਾਗਣੀਆਂ ਹੋਣ ਦੇ ਚਿੰਨ੍ਹ ਹਨ। ਇਹ ਤਾਂ ਸ਼ੌਹਰ ਵਲੋਂ ਮਿਲੇ ਵਿਆਹ ਦੇ ਤੋਹਫੇ ਹਨ। ਉਸ ਨੇ ਇਹ ਸਾਰੇ ਸਾਨੂੰ ਦਿੱਤੇ ਅਤੇ ਉਹ ਪਵਿੱਤਰ ਹਨ। ਅੰਧ ਵਿਸ਼ਵਾਸ? ਹਾਂ। ਪਰ ਕਿਸ ਪਿਆਰ ਵਿਚ, ਅਤੇ ਜਿਥੇ ਅਸਲ ਵਿਚ ਪਿਆਰ ਹੈ, ਕੀ ਇਹ ਅੰਧ-ਵਿਸ਼ਵਾਸ ਨਹੀਂ?

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x