Tag: Pro. Puran Singh

Home » Pro. Puran Singh
ਗੁਰੂ ਅੰਗਦ ਦੇਵ ਜੀ
Post

ਗੁਰੂ ਅੰਗਦ ਦੇਵ ਜੀ

ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ। ਜਿਸ ਕਾਰਣ ਪ੍ਰਵਾਰ ਵਿਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗ਼ਲਤ ਭਾਵਨਾ ਪੈਦਾ ਕਰ ਦਿਤੀ ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰ ਪੁਰ ਰਹਿਣ ਤੋਂ ਵਰਜ ਦਿਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿਛੋਂ ਕਦੀ ਕਦਾਈਂ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿਚ ਯਾਤਰਾ ਸੀ।

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)
Post

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।

ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)
Post

ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)

ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।