ਅੰਤਰ-ਰਾਸ਼ਟਰੀਅਤਾ ਅਤੇ ਸਿੱਖ

ਅੰਤਰ-ਰਾਸ਼ਟਰੀਅਤਾ ਅਤੇ ਸਿੱਖ

ਪ੍ਰੋ. ਪੂਰਨ ਸਿੰਘ

ਸਿੱਖ, ਗੁਰੂ ਦੇ ਵਿਸ਼ਵ-ਵਿਆਪੀ ਪਿਆਰ ਤੋਂ ਜਨਮੇ ਹਨ। ਉਸ ਪਰਮ-ਆਤਮਾ ਦੀ ਅੰਸ਼ ਹੋਣ ਕਾਰਣ ਸਾਰੇ ਸੰਸਾਰ ਦੇ ਸ਼ਹਿਰੀ ਹਨ।

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ। ਆਪਣਾ ਆਪਣਾ, ਪਰਾਇਆ ਪਰਾਇਆ ਅਤੇ ਉਸੇ ਹੀ ਕਣਕ ਦੀ ਰੋਟੀ, ਪਾਣੀ, ਅੰਗੂਰਾਂ, ਲੂਣ ਅਤੇ ਸ਼ਰਾਬ ਤੋਂ ਅਸੀਂ ਲਾਲ ਖੂਨ ਬਣਾਉਂਦੇ ਹਾਂ। ਮਨੁੱਖੀ ਸਰੀਰ ਇਕ ਹੈ। ਮਨੁੱਖੀ ਆਤਮਾ ਇਕ ਹੈ। ਮਨੁੱਖੀ ਸੁੰਦਰਤਾ ਇਕ ਹੈ। ਸਾਡਾ ਮਹਿਬੂਬ ਸੰਬੰਧੀ ਅਨੁਭਵ ਇਕ ਹੈ; ਸਾਡਾ ਆਪਣਾ ਨਸ਼ਾ ਵੀ ਇਕੋ ਹੈ। ਸਾਡੀ ਖੁਸ਼ੀ ਦੀ ਭਾਲ ਵੀ ਇਕੋ ਜਹੀ ਹੈ। ਮਨੁੱਖ ਅਤੇ ਮਨੁੱਖ ਵਿਚਾਲੇ ਕੋਈ ਅੰਤਰ ਨਹੀਂ। ਗੁਰੂ ਸਾਹਿਬਾਂ ਕਿਹਾ ਹੈ ਕਿ ਮਨੁੱਖ ਦੇ ਕੰਨ, ਅੱਖਾਂ ਅਤੇ ਬੋਲ ਸਾਰੇ ਸੰਸਾਰ ਤੇ ਇਕੋ ਜਿਹੇ ਹਨ। ਗੁਰੂ ਸਾਡੇ ਵਿਚੋਂ ਦੈਵੀ ਅਤੇ ਅਗੰਮੀ ਤੱਤਵ ਵੇਖਦਾ ਹੈ ਅਤੇ ਸਾਡੇ ਸੁਭਾ ਦੇ ਇਸ ਲੱਛਣ ਨੂੰ ਮਹੱਤਤਾ ਦਿੰਦਾ ਹੈ, ਇਹ ਦਰਸਾਉਂਦੇ ਕਿ ਅਸੀਂ ਕਿਵੇਂ ਦੇਵਤਿਆਂ ਦੇ ਮੰਡਲ ਵਿਚ ਜਾ ਕੇ ਦੇਵਤਿਆਂ ਦਾ ਰੂਪ ਹੀ ਹੋ ਸਕਦੇ ਹਾਂ। ਮਨੁੱਖ ਦੇ ਦਿਲ ਦੀ ਧੜਕਣ ਸਾਰੇ ਜੀਵਾਂ ਵਿਚੋਂ ਪਛਾਣਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵਿਚ ਗ਼ੁਲਾਮਾਂ ਦੀ ਆਜ਼ਾਦੀ ਲਈ ਅਬਰਾਹਮ ਲਿੰਕਨ ਦੀ ਲੜਾਈ, ਉਸ ਨੂੰ ਸਿਆਸਤਦਾਨਾਂ ਵਿਚੋਂ ਪੈਗ਼ੰਬਰ ਦਾ ਰੁਤਬਾ ਦਿਵਾਉਂਦੀ ਹੈ। ਮਨੁੱਖ ਦੀ ਮਨੁੱਖ ਲਈ ਹਮਦਰਦੀ ਇਕੋ ਦਿਲੀ ਧੜਕਣ ਦਾ ਪ੍ਰਮਾਣ ਹੈ। ਮਨੁੱਖ, ਕੁਝ ਮਨੁੱਖ ਹੀ ਅਗੇਰੇ ਗਏ ਹਨ, ਕੁਝ ਪੇਰਣਾ ਦੇ ਥੋੜ੍ਹੇ ਲਮਹਿਆਂ ਲਈ ਕੁਝ ਵਧੇਰੇ ਲਈ ਅਤੇ ਉਹ ਆਪਣਾ ਖੂਨ, ਜਾਨਵਰਾਂ ਦੀਆਂ ਨਾੜਾਂ ਵਿਚ ਮਹਿਸੂਸ ਕਰਦੇ ਹਨ। ਬੁਧ ਨੇ ਪਸ਼ੂ ਹੱਤਿਆ ਦੀ ਮਨਾਹੀ ਕੀਤੀ। ਪ੍ਰੀਅਦਾਸ ਨੇ ਫਰਮਾਨ ਜਾਰੀ ਕੀਤਾ ਜਿਸ ਨੇ ਸੂਰ ਖਾਣੀਆਂ ਆਰੀਆ ਨਸਲਾਂ ਨੂੰ ਸ਼ਾਕਾਹਾਰੀ ਬਣਾ ਦਿੱਤਾ। ਇਹ ਤਥਾਗਾਥਾ ਦੀ ਸਾਰੀਆਂ ਜਾਨਦਾਰ ਵਸਤਾਂ ਪ੍ਰਤਿ ਸਹਾਨੁਭੂਤੀ ਦੀ ਆਮ ਸ਼ਲਾਘਾ ਸੀ। ਪਸ਼ੂਆਂ ਪ੍ਰਤਿ ਜ਼ੁਲਮ ਦੀ ਰੋਕ ਥਾਮ ਲਈ ਬਣੀ ਸੁਸਾਇਟੀ ਮਨੁੱਖੀ ਸੁਭਾ ਤੋਂ ਅਜੀਬ ਵਿਰੋਧੀ ਕਿਸਮ ਦੀ ਹੈ, ਜੋ ਆਪਣੀ ਚਾਵਲਾਂ ਦੀ ਪਲੇਟ ਨਾਲ ਮੁਰਗਾ ਖਾਂਦਾ ਹੈ ਅਤੇ ਜੋ ਉਸ ਕੋਚਵਾਨ `ਤੇ ਮੁਕਦਮਾ ਕਰਨ ਲਈ ਅੱਗੇ ਨਿਕਲ ਟੁਰਦਾ ਹੈ, ਜੋ ਆਪਣੀਆਂ ਲਾਸਾਂ ਨਾਲ ਥੱਕੇ ਟੁੱਟੇ ਘੋੜੇ ਨੂੰ ਤੇਜ਼ ਟੁਰਨ ਲਈ ਬੇਰਹਿਮੀ ਨਾਲ ਮਾਰ ਰਿਹਾ ਹੈ। ਜੰਗ ਛਿੜਦੀ ਹੈ ਅਤੇ ਤਰਸਵੰਦ ਭੈਣਾਂ ਦੋਹਾਂ ਕੈਂਪਾਂ ਦੇ ਜ਼ਖਮੀਆਂ ਦੀ ਦੇਖਭਾਲ ਕਰਦੀਆਂ ਹਨ। ਜਜ਼ਬਾਤ ਦਾ ਇਹ ਵਿਰੋਧ ਦਸਦਾ ਹੈ ਕਿ ਕੁਝ ਵਧੀਆ ਭਾਵਨਾ ਮਨੁੱਖ ਹਿਰਦੇ ਵਿਚ ਹਿਲਜੁਲ ਕਰ ਰਹੀ ਹੈ ਅਤੇ ਇਹ ਛੇਤੀ ਹੀ ਜਨਮ ਲੈ ਲਵੇਗੀ।

 

ਪ੍ਰੋ. ਪੂਰਨ ਸਿੰਘ

ਪਾਦਰੀ ਦੇ ਮੂੰਹੋਂ ਮਨੁੱਖਤਾ ਦੇ ਵਿਸ਼ਵ-ਵਿਆਪੀ ਭਾਈਚਾਰੇ ਦਾ ਸੁਣਨਾ, ਜਿਵੇਂ ਫਿਲਾਸਫਰ ਦੇ ਮੂੰਹੋਂ ਜੀਵਨ ਦੀ ਵਿਸ਼ਵ-ਵਿਆਪੀ ਏਕਤਾ ਦਾ ਸੁਣਨਾ, ਉਲਟੀਆਂ ਗੱਲਾਂ ਹੀ ਲਗਦੀਆਂ ਹਨ। ਤਹਿਜ਼ੀਬ-ਯਾਫਤਾ ਅਤੇ ਸਭਿਅਕ ਮਨੁੱਖ ਦਿਆਂ ਸਾਰੀਆਂ ਉਚੇਰੀਆਂ ਰੁਚੀਆਂ ਵਿਸ਼ਵ-ਵਿਆਪੀ ਰਿਸ਼ਤੇ ਵੱਲ ਮੁੜ ਰਹੀਆਂ ਹਨ। ਸਾਰੇ, ਇਸ ਧਰਤੀ ਤੇ, ਮਨੁੱਖ ਦੇ ਇਸ ਛੋਟੇ ਜਿਹੇ ਸੋਹਣੇ ਘਰ ਵਿਚ, ਸ਼ਾਂਤੀ ਚਾਹੁੰਦੀਆਂ ਹਨ। ਦੇਸ਼ ਭਗਤੀ ਦੇ ਦਿਨ ਜਾ ਚੁੱਕੇ ਹਨ: ਦੇਸ਼ ਭਗਤੀ ਮੂਰਖਾਂ ਵਾਲੀ ਫਿਰਕੇ ਦੀ ਬਾਤ ਸੀ। ਅੱਜ ਕਲ ਦੇ ਦਿਨਾਂ ਵਿਚ ਦੇਸ਼ ਭਗਤੀ ਦੇ ਜਜ਼ਬੇ ਵਾਲਾ ਮਨੁੱਖ ਜ਼ਾਲਮ ਹੈ, ਕਿਉਂਕਿ ਦੇਸ਼ ਭਗਤੀ ਉਸ ਨੂੰ ਮਨੁੱਖ ਦੇ ਪਰਿਵਾਰ ਦੇ ਉਚੇਰੇ ਹਿਤਾਂ ਤੋਂ ਅੰਨ੍ਹਿਆ ਕਰਦੀ ਹੈ। ਜਾਬਰਾਨਾ ਖੁਦਗਰਜ਼ੀ ਜੋ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੀ ਤੰਗਦਿਲ ਸਿਆਸਤ ਤੇ ਅਜੇ ਵੀ ਹਾਵੀ ਹੈ, ਇਸ ਗ਼ਲਤ ਨਜ਼ਰੀਏ ਤੇ ਆਸਰਿਤ ਹੈ ਕਿ ‘ਇਹ ਕੇਵਲ ਮੇਰੇ ਲਈ ਅਤੇ ਹੋਰ ਕਿਸੇ ਲਈ ਨਹੀਂ’। ਸਾਨੂੰ ਇਥੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਆਬਾਦ ਹੋਣ ਵਾਲੇ ਗੋਰਿਆਂ ਦੇ ਹਸਦ ਦਾ ਜ਼ਿਕਰ ਕਰਨ ਦੀ ਲੋੜ ਨਹੀਂ, ਜੋ ਧਰਤੀ ਦੇ ਵਧੀਆ ਟੋਟੇ, ਅਤੇ ਮਨੁੱਖ ਦੇ ਉਚੇਚੇ ਅਧਿਕਾਰਾਂ ਨੂੰ ਆਪਣੇ ਲਈ ਰੀਜ਼ਰਵ ਰਖਦੇ ਸਨ ਅਤੇ ਹੋਰਨਾਂ ਰੰਗਾਂ ਵਾਲੀਆਂ ਕੌਮਾਂ ਨੂੰ ਘ੍ਰਿਣਾ ਦੀ ਨਜ਼ਰ ਨਾਲ ਵੇਖਦੇ ਸਨ। ਉਹ ਹਸਦ, ਪੁਰਾਣੇ ਸੰਸਾਰ ਦੀ ਬਾਸੀ ਦੇਸ਼ ਭਗਤੀ ਹੈ, ਜਦੋਂ ਭਰਾ-ਭਰਾ ਤੋਂ ਨਿਖੇੜਿਆ ਗਿਆ ਸੀ ਅਤੇ ਗਵਾਂਢੀ ਆਪਣੇ ਗਵਾਂਢੀਆਂ ਨਾਲ ਜੰਗ ਕਰਦੇ ਸਨ। ਸਾਨੂੰ ਹਥਿਆਰਾਂ ਦੀ ਸ਼ਕਤੀ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਜੋ ਨੀਵਿਆਂ ਸ਼ਿਕਾਰਾਂ ਨੂੰ ਕੁਚੱਲ ਦਿੰਦੀ ਹੈ ਅਤੇ ਖਾ ਜਾਂਦੀ ਹੈ ਕਿਉਂਕਿ ਅਜੇ ਵੀ ਅਜਿਹੇ ਮਨੁੱਖ ਹਨ, ਜੋ ਆਦਮ-ਖੋਰੀ ਦੀ ਰੁੱਚੀ ਤੋਂ ਉੱਪਰ ਨਹੀਂ ਉਠ ਸਕੇ। ਸਾਨੂੰ ਉਸ ਲੜਾਈ ਦਾ ਜ਼ਿਕਰ ਕਰਨ ਦੀ ਵੀ ਲੋੜ ਨਹੀਂ ਜੋ ਸਾਰੇ ਸੰਸਾਰ ਵਿਚ ਸਰਮਾਏ ਅਤੇ ਮਜ਼ਦੂਰ ਵਿਚਾਲੇ ਇਸ ਇਕ ਸ਼ਖਸੀ ਰਾਜਾਂ ਅਤੇ ਵਿਸਤਾਰ ਚਾਹੁਣ ਵਾਲਿਆਂ ਵਿਚਾਲੇ ਬੜੇ ਜ਼ੋਰਾਂ ਤੇ ਹੈ, ਕਿਉਂਕਿ ਇਹ ਝਗੜਾ ਸਾਡੇ ਸਾਹਮਣੇ ਉਦਾਸੀ ਨੂੰ ਹੋਰ ਗੰਭੀਰ ਕਰਦਾ ਹੈ। ਸਦੀਆਂ ਦਾ ਧੁੰਧਲਕਾ ਪੁਰਾਣੇ ਜਾਬਰਾਂ ਅਤੇ ਖ਼ੂੰਖਾਰ ਜਾਨਵਰਾਂ ਦੇ ਨਕਸ਼ੇ ਕਦਮ `ਤੇ ਚੱਲ ਕੇ ਹੋਰ ਗਹਿਰਾ ਹੋ ਰਿਹਾ ਹੈ। ਐਪਰ ਅਸੀਂ ਭਰਾ-ਭਰਾ ਵਿਚਾਲੇ, ਇਕੋ ਮਨੁੱਖੀ ਪਰਿਵਾਰ ਦੇ ਮੈਂਬਰਾਂ ਵਿਚਾਲੇ ਸ਼ਾਂਤੀ ਦੇ ਆ ਰਹੇ ਪਹੁ-ਫੁਟਾਲੇ ਦੀਆਂ ਦੂਰੋਂ ਆ ਰਹੀਆਂ ਕਿਰਨਾਂ ਵੱਲ ਵੇਖਣ ਦੀ ਇੱਛਾ ਰਖਦੇ ਹਾਂ।

ਅੱਜ ਦੇ ਯੁਗ ਵਿਚ ਕੋਈ ਵੀ ਸਿਰਮੋਰ ਹਸਤੀ ਨਹੀਂ, ਪੁਰਾਣੇ ਤਾਂ ਆਪਣੀ ਦੌੜ-ਦੌੜ ਚੁੱਕੇ ਹਨ। ਨਾ ਹੀ ਇੰਗਲੈਂਡ ਨੇ ਅਜੇ ਸਾਨੂੰ ਕਾਰਲਾਈਲ ਦਿੱਤਾ ਹੈ ਅਤੇ ਨਾ ਹੀ ਅਮਰੀਕਾ ਨੇ ਕੋਈ ਅਬਰਾਹਮ ਲਿੰਕਨ ਪੈਦਾ ਕੀਤਾ ਹੈ ਅਤੇ ਇਸ ਮਹਾਨਤਾ ਦੀ ਅਣਹੋਂਦ ਕਾਰਣ, ਸੰਸਾਰ ਦੀ ਰਾਜਨੀਤੀ ਦੀ ਦਿਸ਼ਾ ਵਿਚ ਉਲਝਣ ਨਹੀਂ, ਸਗੋਂ ਸਾਰੇ ਮਨੁੱਖੀ ਮਸਲਿਆਂ ਵਿਚ ਹੈ। ਛੋਟੇ-ਛੋਟੇ ਮਸਲੇ ਜੋ ਨੈਪੋਲੀਅਨ ਆਪਣੇ ਰੋਜ਼ਾਨਾ ਜੀਵਨ ਦੇ ਦੌਰਾਨ ਹੱਲ ਕਰ ਸਕਦਾ ਸੀ, ਕਮੇਟੀ ਅਤੇ ਸਬ ਕਮੇਟੀਆਂ ਸਾਹਮਣੇ ਰੱਖੇ ਜਾਂਦੇ ਹਨ ਅਤੇ ਉਨ੍ਹਾਂ ‘ਤੇ ਕਈ ਸਾਲ ਬਹਿਸ ਹੁੰਦੀ ਹੈ ਅਤੇ ਉਨ੍ਹਾਂ ਵਿਚੋਂ ਚੌਦਾਂ ਨੁਕਤੇ ਅਜੇ ਵੀ ਹੱਲ ਕੀਤੇ ਨਹੀਂ ਹੁੰਦੇ।

ਇਹ ਅੱਜ ਦੇ ਸਮੇਂ ਦੀ ਬਦਕਿਸਮਤੀ ਹੈ। ਮਹਾਂਪੁਰਸ਼, ਲੋਕਾਂ ਦੇ ਅਸਲੀ ਪ੍ਰਤਿਨਿਧ ਹਨ। ਇਸ ਲਈ ਉਹ ਹਰ ਯੁਗ ਵਿਚ ਹੁੰਦੇ ਹਨ, ਕਿਉਂਕਿ ਸੱਚੀ ਮਹਾਨਤਾ ਸਦਾ ਆਦਰਸ਼ ਰੂਪ ਵਿਚ ਹੁੰਦੀ ਹੈ। ਪਰ ਉਹ ਅਸਾਧਾਰਣ ਯੋਗਤਾ ਵਾਲੇ ਜਾ ਚੁੱਕੇ ਹਨ ਅਤੇ ਹੁਣ ਤਾਂ ਨਿੱਕੇ ਬੌਣੇ ਖੰਭ ਫੜਫੜਾ ਰਹੇ ਹਨ। ਉਨ੍ਹਾਂ ਵਿਚ ਕੋਈ ਜ਼ਿੰਮੇਵਾਰੀ ਲੈਣ ਦੀ ਜਾਨ ਨਹੀਂ। ਉਹ ਕਾਫੀ ਮਹਾਨ ਨਹੀਂ। ਉਨ੍ਹਾਂ ਲੋਕਤੰਤਰ ਨੂੰ ਗਲਤ ਸਮਝਿਆ ਹੈ। ਰਾਜਨੀਤੀ ਵਿਚ ਲੋਕਤੰਤਰ ਦਾ ਨਜ਼ਰੀਆ ਆਉਣ ਨਾਲ, ਸ਼ਾਹਿਦ ਉਹ ਉੱਚੀ ਹਿਮਾਲੀਆ ਵਰਗੀ ਮਨੁੱਖੀ ਸ਼ਖਸੀਅਤ ਅਸੰਭਵ ਹੋ ਗਈ ਹੈ। ਸਾਰੇ ਇਕ ਪੱਧਰੇ ਰੇਗਸਤਾਨ ਦੀ ਰੇਤ ਦੇ ਕਿਣਕੇ ਬਣ ਗਏ ਹਨ। ਹਵਾ ਵਗਦੀ ਹੈ ਅਤੇ ਰੇਤ ਦੇ ਢੇਰ ਇਥੇ ਉਥੇ ਇਕੱਠੇ ਹੋ ਜਾਂਦੇ ਹਨ ਅਤੇ ਫਿਰ ਉੱਡ ਜਾਂਦੇ ਹਨ। ਇਸ ਯੁੱਗ ਵਿਚ ਮਨੁੱਖੀ ਮਸਲਿਆਂ ਦਾ ਅੰਤ ਇਹੀ ਕੁਝ ਹੈ। ਇਕ ਸਪਸ਼ਟ ਅੰਤ! ਸਾਰੇ ਆਦਰਸ਼ ਕੁਠਾਲੀ ਵਿਚ ਹਨ ਅਤੇ ਇਸ ਵਿਚੋਂ ਢਲ ਕੇ ਨਵੇਂ ਆਦਰਸ਼ ਨਿਕਲਣਗੇ। ਇਨ੍ਹਾਂ ਬੌਣਿਆਂ ਤੋਂ ਤੰਗ ਆਇਆ ਸੰਸਾਰ ਆਪਣੇ ਪੁਰਾਣੇ ਹਿਮਾਲੀਆ ਵਾਂਗ ਅਸਾਧਾਰਣ ਯੋਗਤਾ ਵਾਲੇ ਮਹਾਂਪੁਰਖਾਂ ਨੂੰ ਪੁਕਾਰੇਗਾ, “ਲੋਕ ਤੰਤਰ ਖਤਮ ਕਰੋ!” ਕੀ ਉਹ ਇਹ ਕਹਿਣਗੇ, ਜਿਵੇਂ ਕਿ ਉਨ੍ਹਾਂ ਨਾਅਰਾ ਲਾਇਆ ਸੀ, “ਰਾਜਾਸ਼ਾਹੀ ਖਤਮ ਕਰੋ!” ਫਿਰ ਕੋਈ ਕ੍ਰਾਂਤੀ ਨਹੀਂ ਹੋਵੇਗੀ, ਕਿਉਂਕਿ ਕ੍ਰਾਂਤੀਆਂ ਤੋਂ ਪੁਰਾਣੇ ਤਾਬੇਦਾਰੀ ਨੇ ਕੋਈ ਵਧੇਰੇ ਸੁਖ ਨਹੀਂ ਦਿੱਤਾ। ਇਸ ਲਈ ਫਰਮਾਂ ਬਰਦਾਰੀ ਚੰਗੀ। ਹੁਣ ਤਾਂ ਅਸੀਂ ਕੇਵਲ ਰਹੁਜਾਨ ਹੀ ਵੇਖ ਸਦਕੇ ਹਾਂ। ਮਨੁੱਖੀ ਵਿਚਾਰਾਂ ਦਾ ਝੁਕਾਓ ਅੰਤਰ-ਰਾਸ਼ਟਰੀਅਤਾ ਵੱਲ ਹੈ। ਅਤੇ ਮੈਂ ਪੂਰੇ ਜਿਗਰੇ ਨਾਲ ਕਹਿ ਸਕਦਾ ਹਾਂ ਕਿ ਅੱਜ ਦੇ ਯੁੱਗ ਵਿਚ ਇਹ ਵਿਚਾਰ ਗੁਰੂ ਨਾਨਕ ਤੋਂ ਸ਼ੁਰੂ ਹੋਇਆ, “ਵਰਨ ਭੇਦ ਖਤਮ ਕਰੋ” ਮਨੁੱਖ ਇਕ ਹੈ। ਹਿੰਦੂ ਜਾਂ ਸਿੱਖ ਜਾਂ ਮੁਸਲਮਾਨ, ਜਾਂ ਈਸਾਈ, ਪੂਰਬੀ ਜਾਂ ਪੱਛਮੀ ਵਰਗੀ ਕੋਈ ਗੱਲ ਨਹੀਂ। ਮਨੁੱਖ ਮਨੁੱਖ ਹੈ ਅਤੇ ਮਨੁੱਖ ਇਕੋ ਹੈ। ਜਿੰਨਾ ਚਿਰ ਮਨੁੱਖ ਆਪਣੇ ਆਪ ਆਪਣੇ ਮਨੁੱਖ ਭਰਾ ਤੋਂ ਵਖਰਿਆਉਣ ਲਈ ਕੋਈ ਲੇਬਲ ਲਾਈ ਰੱਖਦਾ ਹੈ, ਉਹ ਮਨੁੱਖ ਦੀ ਮਹਾਨਤਾ ਤਕ ਹੀ ਨਹੀਂ ਪੁੱਜਾ। ਅਸਲ ਸਭਿਅਤਾ ਉਹ ਹੈ ਜੋ ਉਸ ਨੂੰ ਸਿੱਖ, ਮੁਸਲਮਾਨ ਜਾਂ ਹਿੰਦੂ ਜਾਂ ਇਸਾਈ ਨਹੀਂ ਬਣਾਉਂਦੀ ਸਗੋਂ ਇਕ ਮਨੁੱਖ ਬਣਾਉਂਦੀ ਹੈ। ਅਸਲ ਵਿਦਿਆ ਉਹ ਹੈ ਜੋ ਉਸ ਨੂੰ ਭਾਰਤੀ ਜਾਂ ਅੰਗਰੇਜ਼ ਜਾਂ ਜਾਪਾਨੀ ਜਾਂ ਅਮਰੀਕਣ ਨਹੀਂ ਬਣਾਉਂਦੀ ਸਗੋਂ ਮਨੁੱਖ ਬਣਾੳਂਦੀ ਹੈ। ਇਕ ਪੜ੍ਹਿਆ ਲਿਖਿਆ ਅਤੇ ਸਭਿਅਕ ਮਨੁੱਖ ਉਹ ਹੈ ਜਿਸ ਦੀ ਚਮਕਦੀ ਹਮਦਰਦੀ, ਜਿਸ ਦੇ ਸਹੀ ਜਜ਼ਬਾਤ, ਜਿਸ ਦਾ ਰੌਸ਼ਨ ਦਿਮਾਗ, ਜਿਸਦਾ ਦੈਵੀ ਵਤੀਰਾ, ਜਿਥੇ ਵੀ ਉਹ ਜਾਵੇ ਸਾਰੀ ਮਨੁੱਖ ਜਾਤੀ ਨਾਲ ਸਹਿਜੇ ਹੀ ਨਿਕਟ ਸਬੰਧ ਕਾਇਮ ਕਰ ਲੈਂਦਾ ਹੈ, ਜਿਸ ਨਾਲ ਉਹ ਸਾਰੇ ਦੇਸ਼ਾ, ਰੰਗਾਂ, ਫਿਰਕਿਆਂ ਅਤੇ ਜਾਤਾਂ ਦਾ ਅਨਿਖੜ ਮਨੁੱਖ ਬਣ ਜਾਂਦਾ ਹੈ। ਇਹੀ ਗੁਰੂ ਸਾਹਿਬਾਂ ਦੇ ਮਨੋਭਾਵ ਹਨ। ਗੁਰੂ ਨਾਨਕ ਨੇ ਮਰਦਾਨੇ ਨੂੰ ਮੋਹ ਲਿਆ। ਉਸ ਨੂੰ ਵੇਖਣ ਉਪਰੰਤ ਮਰਦਾਨੇ ਨੇ ਕਦੇ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਿਹਾ। ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਣ ਉਪਰੰਤ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਿਹਾ। ਜਿਸ ਨੇ ਵੀ ਗੁਰੂ ਦੇ ਅੰਦਰੋਂ ਦਰਸ਼ਨ ਪਾ ਲਏ ਉਸ ਨੇ ਇਹ ਕਿਹਾ ਕਿ ਉਹ ‘ਮਨੁੱਖ ਤੋਂ ਛੁਟ ਹੋਰ ਕੁਝ ਨਹੀਂ, ਮੁਸਲਮਾਨ, ਹਿੰਦੂ, ਈਸਾਈ ਦੇ ਸਿਰ ਤੇ ਇਕੋ ਹੀ ਆਕਾਸ਼ ਹੈ, ਸਭ ਲਈ ਇਕੋ ਹਵਾ ਵਗਦੀ ਹੈ, ਹਰੇਕ ਲਈ ਇਕੋ ਪਾਣੀ ਚਲਦਾ ਹੈ। ਜਦੋਂ ਦਰਿਆ ਨੂੰ ਅਜਿਹਾ ਕੋਈ ਲੇਬਲ ਨਹੀਂ ਲੱਗਾ ਤਾਂ ਸਾਡਾ ਆਪਣੇ ਆਪ ਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ ਨਾਮ ਦੇਣਾ ਪੂਰਨ ਅਗਿਆਨਤਾ ਹੈ ਅਤੇ ਕਈ ਹੋਰ ਵੀ ਹਨ ਜੋ ਸਾਨੂੰ ਜੋੜਨ ਦੀ ਬਜਾਏ ਨਿਖੇੜਦੇ ਹਨ। ਸਾਨੂੰ ਪੈਗ਼ੰਬਰਾਂ ਪਾਸ ਜਾਣ ਅਤੇ ਇਹ ਕਹਿਣ ਕਿ ਅਸੀਂ ਤੁਹਾਡੇ ਪੈਰੋਕਾਰ ਹਾਂ, ਅਸੀਂ ਉਨ੍ਹਾਂ ਦੀ ਪ੍ਰਤਿਭਾ ਦੀ ਹੇਠੀ ਕਰਾਉਂਦੇ ਹਾਂ, ਉਹ ਪ੍ਰਤਿਭਾ ਜੋ ਮਨੁੱਖੀ ਭੇੜੀਆਂ ਨੂੰ ਲੇਲਿਆਂ ਵਾਂਗ ਇਕ ਆਜੜੀ ਦੀ ਪਨਾਹ ਵਿਚ ਲਿਆਉਣ ਤੇ ਹੀ ਖਤਮ ਹੋ ਗਈ ਸੀ। ਜਦੋਂ ਗੁਰੂ ਸਾਹਿਬ ਕਹਿੰਦੇ ਹਨ, ਮਨੁੱਖ ਇਕ ਹੀ ਹੈ ਤਾਂ ਸਾਡੇ ਲਈ ਇਕ ਪਛਾਣ ਕਰਨੀ ਕਿ ਇਹ ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਹੋਰ ਹੈ, ਕੁਫਰ ਹੈ। ਸਿੱਖਾਂ ਦੇ ਸਮੇਂ ਹੋਇਆ ਭਾਈ ਬੀਰ ਸਿੰਘ ਗੁਰੂ ਦੇ ਹੋ ਚੁੱਕੇ ਬੰਦਿਆਂ ਦੀ ਇਕ ਮਿਸਾਲ ਹੈ। ਉਹ ਇਕ ਕਿਲ੍ਹੇ ਵਿਚ ਰਹਿੰਦਾ ਸੀ, ਉਹ ਗੁਰੂ ਦਾ ਸੀ। ਭਾਵੇਂ ਉਹ ਵੈਰਾਗੀ ਸੀ, ਪਰ ਕਿਲ੍ਹੇ ਵਿਚ ਰਹਿੰਦਾ ਸੀ, ਉਹ ਗੁਰੂ ਦਾ ਸੀ। ਭਾਵੇਂ ਉਹ ਵੈਰਾਗੀ ਸੀ, ਪਰ ਕਿਲ੍ਹੇ ਵਿਚ ਉਹ ਬਾਦਸ਼ਾਹਾਂ ਵਾਂਗ ਵਾਲੇ ਰਾਗੀ ਸਨ, ਕਿਉਂਕਿ ਵੇਖਣਾ ਪਸੰਦ ਕਰਦੇ ਸਨ, ਅਤੇ ਬੇਖੁਦੀ ਵਿਚ ਉਸ ਦੇ ਨੇਤਰਾਂ ਵਿਚੋਂ ਗਲ੍ਹਾਂ ਤੇ ਕਿਰਦੇ ਅਬਰੂਆਂ ਨੂੰ ਵੇਖਣਾ ਲੋਚਦੇ ਸਨ ਜਿਵੇਂ ਕਿ ਸੁਪਨੇ ਵਿਚ ਕੋਈ ਪੰਗੂੜੇ ਪਿਆ ਬੱਚਾ ਰੋ ਰਿਹਾ ਹੋਵੇ। ਉਹ ਕਹਿੰਦੇ ਸਨ ਕਿ ਉਹ ਉਨ੍ਹਾਂ ਨਾਲੋਂ ਵਧੇਰੇ ਰੌਸ਼ਨ ਹੈ, ਇਸ ਲਈ ਉਹ ਉਸ ਅਗੇ ਕੀਰਤਨ ਕਰਦੇ ਸਨ ਅਤੇ ਉਸ ਨੂੰ ਆਪਣਾ ਸ਼ਹਿਜ਼ਾਦਾ ਮੰਨਦੇ ਸਨ ਅਤੇ ਉਹ ਕਿਲ੍ਹਾ ਗੁਰੂ ਸਾਹਿਬ ਦੇ ਹਰਿਮੰਦਰ ਦੇ ਰੂਪ ਦਾ ਧਾਰਣੀ ਇਕ ਮੰਦਰ ਸੀ। ਲੋਕਾਂ ਅਤੇ ਸ਼ਹਿਜ਼ਾਦਿਆਂ ਤੋਂ, ਜੋ ਉਨ੍ਹਾਂ ਦੀ ਅਵਾਮੀ ਹਕੂਮਤ ਦੀ ਵਿਰੋਧਤਾ ਕਰਦੇ ਸਨ, ਬਦਲੇ ਦੀ ਭਾਵਨਾ ਨਾਲ ਪਾਗਲ ਹੋਏ ਸਿੱਖ ਸੈਨਕਾਂ ਦੇ ਇੱਜੜ ਨੇ ਬਾਬਾ ਬੀਰ ਸਿੰਘ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਜਾਂ ਤਾਂ ਫਲਾਂ ਫਲਾਂ ਸਿੱਖ ਸ਼ਹਿਜ਼ਾਦੇ ਨੂੰ, ਜਿਸ ਨੇ ਕਿਲ੍ਹੇ ਵਿਚ ਪਨਾਹ ਲਈ ਹੈ, ਸਾਡੇ ਹਵਾਲੇ ਕਰ ਦਿਉ ਜਾਂ ਅਸੀਂ ਕਿਲ੍ਹਾ ਉਡਾ ਦਿਆਂਗੇ। ਅਲਟੀਮੇਟਮ ਦਿੱਤਾ ਗਿਆ। “ਮੇਰਾ ਕਿਲ੍ਹਾ? ਨਹੀਂ ਇਹ ਗੁਰੂ ਨਾਨਕ ਦਾ ਮੰਦਰ ਹੈ। ਸ਼ਹਿਜ਼ਾਦੇ ਨੇ ਗੁਰੂ ਪਾਸ ਪਨਾਹ ਲਈ ਹੈ। ਮੇਰੀ ਕੋਈ ਵੁਕਅਤ ਨਹੀਂ। ਠੀਕ ਹੈ, ਉਡਾਣ ਦਿਓ”

ਪਾਗਲ ਸੈਨਾ ਨੇ ਫਾਇਰ ਕਰਨਾ ਸ਼ੁਰੂ ਕੀਤਾ ।

“ਰਾਗੀ ਸਿੰਘੋ ਆਓ ਅਤੇ ਹੁਣ ਸਾਡੀਆਂ ਲਾਵਾਂ ਪੜ੍ਹੋਂ” ਬਿਰਧ ਸੰਤ ਨੇ ਕਿਹਾ, ਜਿਸਨੂੰ ਸੰਸਾਰ ਦਾ ਧਰਮ-ਇਤਿਹਾਸ ਨਹੀਂ ਜਾਣਦਾ, ਕਿਉਂਕਿ ਗੁਰੂ ਦੇ ਬੰਦੇ ਆਪਣੇ ਬਾਰੇ ਕੋਈ ਐਲਾਨ ਨਹੀਂ ਕਰਦੇ। ਉਸ ਦੇ ਪਿਆਰ ਦੀ ਵਿਸਮਾਦੀ ਚੁਪ ਨੂੰ ਪਿਆਰਦੇ, ਉਸ ਵਿਚ ਜਿਉਂਦੇ ਅਤੇ ਮਰ ਜਾਂਦੇ ਹਨ। “ਮੇਰਾ ਧਰਮ ਨਿਭ ਜਾਏ” ਮੈਂ ਰੁੱਖ ਵਾਂਗ ਹਾਂ, ਜੋ ਜਿਥੇ ਵੀ ਹੋਵੇ ਛਾਂ ਦਿੰਦਾ ਹੈ। ਉਨ੍ਹਾਂ ਗੁਰਬਾਣੀ ਦਾ ਕੀਰਤਨ ਆਰੰਭ ਕੀਤਾ। ਗੋਲੇ ਡਿਗੇ। ਫਸੀਲ ਢੱਠੀ, ਮੁੰਡੇਰ ਟੁਟੀ, ਅਤੇ ਇਕ ਗੋਲਾ ਕੀਰਤਨ ਸਥਾਨ ਤੇ ਡਿਗਾ ਅਤੇ ਬਾਬਾ ਗਿਆ। ਪਰ ਅਜਿਹਾ ਹੋਣ ਤੋਂ ਪਹਿਲਾਂ ਕਿਲ੍ਹੇ ਅੰਦਰਲੇ ਜਵਾਨਾਂ ਨੇ ਫਾਇਰ ਦਾ ਉੱਤਰ ਦੇਣ ਦੀ ਆਗਿਆ ਮੰਗੀ। ਕਿਉਂਕਿ ਉਨ੍ਹਾਂ ਪਾਸ ਹਰ ਕਿਸਮ ਦਾ ਅਸਲਾ ਬਾਰੂਦ ਸੀ। “ਨਹੀਂ”, ਬਾਬਾ ਸਾਹਿਬ ਨੇ ਕਿਹਾ। “ਉਹ ਭਰਾ ਹਨ, ਦੁਸ਼ਮਣ ਨਹੀਂ। ਅਸੀਂ ਜਾਣਦੇ ਹਾਂ, ਉਹ ਹਨ। ਇਹ ਗਿਆਨ ਦਾ ਹੀ ਸਾਰਾ ਫਰਕ ਹੈ”। ਇਹ ਅੰਤਰ ਹੀ ਮੌਤ ਸੀ। ਜਿਨ੍ਹਾਂ ਦੇ ਮਨ ਵਿਚ ਗੁਰੂ ਸਾਹਿਬਾਂ ਦੇ ਭਾਈਚਾਰੇ ਦੇ ਆਦਰਸ਼ ਦੀ ਕਦਰ ਹੈ, ਮੌਤ ਨੂੰ ਤਰਜੀਹ ਦਿੰਦੇ ਹਨ। ਗੁਰੂ ਵਾਲੇ ਲਈ ਤਾਂ ਜਾਨਦਾਰ ਵਸਤੂ, ਮਨੁੱਖ ਨਾਲੋਂ ਕਿਤੇ ਘਟੀਆ ਨਾਲ, ਨਫਰਤ ਕਰਨੀ ਅਨਿਆਂ ਹੈ। ਇਹ ਇਕ ਵਿਸ਼ਵਾਸੀ ਸਿੱਖ ਦਾ ਕਟਰਪੁਣੇ ਵਾਲਾ ਵਿਚਾਰ ਨਹੀਂ ਕਿ ਭਾਈਚਾਰੇ ਦਾ ਇਹ ਆਦਰਸ਼ ਗੁਰੂ ਨਾਲ ਆਰੰਭ ਹੁੰਦਾ ਹੈ। ਅੰਤਰ-ਰਾਸ਼ਟਰਵਾਦੀ ਸੰਸਾਰ ਦੇ ਵਰਤਮਾਨ ਯੁਗ ਤੇ ਇਸ ਮਹਾਨ ਰੁਝਾਨ ਦੀਆਂ ਜੜ੍ਹਾਂ ਗੁਰੂ ਦੇ ਆਦਰਸ਼ਾਂ ਵਿਚ ਹਨ। ਇਹ ਆਦਰਸ਼ ਤੁਹਾਨੂੰ ਸ਼ਰਮਸਾਰ ਕਰਦੇ ਹਨ। ਤੁਹਾਡਾ ਆਪਸ ਵਿਚ ਸੱਚਾ ਸੁੱਚਾ ਪਿਆਰ ਨਹੀਂ, ਤੁਸਾਂ ਅਜੇ ਪਿਆਰ ਵਿਚੋਂ ਖੁਦਗਰਜ਼ੀ ਨਹੀਂ ਕੱਢੀ ਅਤੇ ਪੂਰੀ ਤਰ੍ਹਾਂ ਪਿਆਰ ਦੇ ਨਹੀਂ ਹੋਏ। ਇਸ ਛੋਟੇ ਜਿਹੇ ਵਾਕੇ ਦੇ ਸਾਹਮਣੇ ਤੁਹਾਡਾ ਆਪਣੇ ਆਪ ਨੂੰ “ਉਸ’ ਦਾ ਕਹਿਣਾ ਥੋਥੀਆਂ ਗੱਲਾਂ ਹੀ ਹਨ। ਪਰ ਸਾਨੂੰ ਆਪਣੇ ਆਪ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਾਂਗ ਖੜੇ ਹੋਣਾ ਚਾਹੀਦਾ ਹੈ, ਜੇ ਅਸਾਂ ਤੱਤਵ ਨਹੀਂ ਮੰਨਿਆ। ਮੈਨੂੰ ਤੁਹਾਡੀਆਂ ਕਰਨੀਆਂ ਤੁਹਾਨੂੰ ਚੇਤੇ ਕਰਾਉਣ ਦੀ ਲੋੜ ਨਹੀਂ। ਮੈਂ ਤਾਂ ਤੁਹਾਨੂੰ ਵਿਖਾ ਰਿਹਾ ਹਾਂ ਕਿ ਕਿਵੇਂ ਵਰਤਮਾਨ ਸੰਸਾਰ ਵਿਚ ਗੁਰੂ ਦਾ ਵਿਚਾਰ, ਸਰਦੀਆਂ ਦੇ ਬੱਦਲਾਂ ਦੀ ਕਾਲੀ ਚਾਦਰ ਵਿਚੋਂ ਪਹੁ-ਫੁਟਾਲੇ ਸਮੇਂ, ਸੋਨੇ ਦੀ ਲਕੀਰ ਵਰਗੇ ਘੇਰੇ ਵਾਲਾ ਸੂਰਜ ਸਹਿਜੇ ਹੀ ਰੌਸ਼ਨ ਹੋ ਕੇ ਹੌਲੀ-ਹੌਲੀ ਉਦੈ ਹੋ ਰਿਹਾ ਹੈ। ਅਸੀਂ ਅਜੇ ਉਸ ਦੇ ਆਦਰਸ਼ਾਂ ਨੂੰ ਨਹੀਂ ਪਹੁੰਚੇ। ਅਸੀਂ ਅਜੇ ਉਸ ਦੇ ਨਹੀਂ, ਭਾਵੇਂ ਅਸੀਂ ਦੋ ਕਿਰਪਾਨਾਂ, ਦੋ ਦਸਤਾਰਾਂ ਸਜਾਈਏ ਅਤੇ ਰੱਜ ਕੇ ਮਿਠਾ ਸ਼ਰਬਤ ਪੀਵੀਏ। ਨਿੱਜੀ ਉਸਤਤ ਸਾਨੂੰ ਉੱਡਣ ਲਈ ਖੰਭ ਨਹੀਂ ਦੇ ਸਕਦੀ। ਜਿਨ੍ਹਾਂ ਪਾਸ ਖੰਭ ਹਨ ਉਹ ਉਡਦੇ ਹਨ ਅਤੇ ਕਦੇ ਧਰਤ ਨੂੰ ਨਹੀਂ ਵੇਖਦੇ। ਬੰਬੀਹੇ ਨੂੰ ਆਪਣੇ ਗਾਣੇ ਤੋਂ ਬਿਨਾਂ ਕੁਝ ਨਹੀਂ ਪਤਾ ਹੁੰਦਾ

3 2 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x