ਮਨੁੱਖੀ ਅਧਿਕਾਰਾਂ ਦੇ ਮਹਾਨ ਪਹਿਰੇਦਾਰਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਕੁਝ ਨਾਂਅ ਜਿਵੇਂ ਜੌਨ ਡਬਲਿਊ. ਸਟੀਫਨ, ਇਬਰਾਹੀਮ ਲਿੰਕਨ, ਐੱਮ. ਲੀਆਨੋ ਜਪਾਟਾ, ਮਾਰਟਿਨ ਲੂਥਰ ਕਿੰਗ, ਮੋਰਿਨ ਓਡਿਨ, ਧੀਰੇਂਦਰਨਾਥ ਦੱਤ ਆਦਿ ਪ੍ਰਮੁੱਖ ਹਨ।
Category: ਸਿੱਖ ਖਬਰਾਂ
ਸਿੱਖੀ ਸੁਰਤ ਨੂੰ ਭੰਗ ਕਰਨ ਵਾਲਾ ਰਾਹ ਗੁਰਮਤਿ ਦੇ ਤ੍ਰੈਕਾਲੀ ਕੌਤਕਾਂ ਦੀ ਫਿਲਮਕਾਰੀ
ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ।
ਨਵੀਂ ਐਮਰਜੈਂਸੀ – ਕਰੜੇ ਹੋ ਕੇ ਨਜਿੱਠਣ ਦਾ ਵੇਲਾ
ਜੋ ਇਹ ਸੰਤ ਜਰਨੈਲ ਸਿੰਘ ਜੀ ਬਾਰੇ ਫਿਮਲ “ਐਮਰਜੈਂਸੀ” ਦਾ ਰੇੜਕਾ ਹੈ ਇਹਦੀ ਜੜ ਓਥੇ ਹੀ ਪਈ ਹੈ ਜਿਥੇ ਸਿੱਖ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦਾਂ ਤੇ ਹੋਰ ਇਤਿਹਾਸਕ ਰੂਹਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਇਸ ਫ਼ਿਲਮੀ ਮੰਡੀ ਨੂੰ ਖੋਲ੍ਹਣ ਲਈ ਬੀਤੇ ਕੁਝ ਸਮੇਂ ਵਿਚ ਫ਼ਿਲਮਾਂ ਬਣਾ ਕੇ ਸਾਡੇ ਆਪਣਿਆਂ ਦੀ ਕੀਤੀ ਜਿੱਦ ਪਈ ਹੈ।
ਵਿਵਾਦਤ ਫਿਲਮ ‘ਐਮਰਜੈਂਸੀ’ – ਅਜਿਹੇ ਮਸਲਿਆਂ ਦੇ ਸਦੀਵੀ ਹੱਲ ਲਈ ਕੀ ਕਰਨਾ ਚਾਹੀਦਾ ਹੈ?
ਆਉਣ ਵਾਲੀ 6 ਸਤੰਬਰ ਨੂੰ 'ਐਮਰਜੈਂਸੀ' ਨਾਮੀ ਵਿਵਾਦਤ ਫਿਲਮ ਜਾਰੀ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਇੱਕ ਹਿੱਸੇ ਦਾ ਕਹਿਣਾ ਹੈ ਕਿ ਸਟੇਟ ਵੱਲੋਂ ਆਪਣਾ ਬਿਰਤਾਂਤ ਮਜ਼ਬੂਤ ਕਰਨ ਦੇ ਲਈ ਫਿਲਮ ਵਿੱਚ ਸਿੱਖ ਸ਼ਹੀਦਾਂ ਅਤੇ ਖਾੜਕੂ ਸਿੰਘਾਂ ਦੀ ਗਲਤ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਸੱਚ ਵੀ ਹੈ।
ਪੁਸਤਕ ਪੜਚੋਲ “ਕੌਰਨਾਮਾ- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।
ਪੁਸਤਕ ਪੜਚੋਲ “ਕੌਰਨਾਮਾ – ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ”
ਇਹ ਕਿਤਾਬ ਸਿਰਫ ਗੁਰਸਿੱਖ ਬੀਬੀਆਂ ਦੀ ਹੀ ਨਹੀਂ ਸਗੋਂ ਸੂਰਬੀਰ ਖਾੜਕੂ ਸਿੰਘਾਂ, ਨਿਡਰ ਸਿੱਖ ਪਰਿਵਾਰਾਂ ਸਮੇਤ ਬੇਖੌਫ ਖਾਲਸਾਈ ਮਨ ਦੀ ਬਾਤ ਵੀ ਪਾਉਂਦੀ ਹੈ। ਇਸ ਦੇ ਨਾਲ ਹੀ ਹਕੂਮਤ ਦੀ ਹਨੇਰਗਰਦੀ ਵਿੱਚ ਤਰੱਕੀਆਂ ਪਿੱਛੇ ਅੰਨ੍ਹੇ ਹੋ ਕੇ ਬੁੱਚੜ ਬਣੇ ਪੁਲਿਸ ਅਧਿਕਾਰੀਆਂ, ਪੁਲਿਸੀ ਸੂਹੀਆਂ ਅਤੇ ਉਨਾਂ ਗੱਦਾਰਾਂ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ ਜਿਨਾਂ ਦੀ ਗੱਦਾਰੀ ਹੀ ਖਾੜਕੂ ਸੰਘਰਸ਼ ਲਈ ਸਭ ਤੋਂ ਵੱਧ ਘਾਤਕ ਸਿੱਧ ਹੋਈ।
ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ।
ਭਾਈ ਵੀਰ ਸਿੰਘ ਜੀ ਦਾ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ
ਭਾਈ ਵੀਰ ਸਿੰਘ ਜੀ ਨੇ ੧੯ਵੀਂ ਤੇ ੨੦ਵੀਂ ਸਦੀ ਦੇ ਵਿੱਚ ਸਿੱਖੀ ਦੇ ਪ੍ਰਚਾਰ ਵਿੱਚ ਨਿਵੇਕਲਾ ਯੋਗਦਾਨ ਪਾਇਆ।ਭਾਈ ਸਾਹਿਬ ਜੀ ਨੇ ਆਪਣੀ ਮਾਂ ਬੋਲੀ ਦੇ ਰਾਹੀ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।ਉਨਾਂ ਨੇ ਨਾਵਲਾਂ,ਕਿਤਾਬੜੀਆਂ,ਅਖਬਾਰ ਛਾਪ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਕੌਮ ਦੇ ਘਰਾਂ ਤੱਕ ਪਹੁੰਚਾਇਆ।ਭਾਈ ਜੀ ਨੇ ਸਿੱਖ ਇਤਿਹਾਸ ਦੇ ਗ੍ਰੰਥਾਂ ਦੀ ਛਪਾਈ ਕਰਕੇ...
ਜੰਗ ਦੀ ਦਹਿਲੀਜ਼ ‘ਤੇ: ਚੁਣਵੇਂ ਕਤਲਾਂ (ਅਸੈਸੀਨੇਸ਼ਨਜ਼) ਦੀ ਰਾਜਨੀਤੀ ਅਤੇ ਪੰਥ ਦੀ ਭਵਿੱਖਤ ਨੀਤੀ
ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਖ਼ਾਲਸਾ ਪੰਥ ਭਾਈ ਹਰਦੀਪ ਸਿੰਘ ਨਿੱਝਰ ਦੇ ਸੰਘਰਸ਼ ਅਤੇ ਗੌਰਵਮਈ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਜੋ ਕਿ ਆਪਣੀਆਂ ਅਣਥੱਕ ਸੇਵਾਵਾਂ ਕਾਰਨ ਇਤਿਹਿਾਸ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਥੰਮ ਵਜੋਂ ਜਾਣੇ ਜਾਣਗੇ।
ਹਜ਼ੂਰ ਸਾਹਿਬ ਦੇ ਪ੍ਰਬੰਧ ਲਈ ਗੈਰ-ਸਿੱਖ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੀ ਪਹੁੰਚ: ਇਕ ਪੜਚੋਲ
ਗੁਰਦੁਆਰਾ ਬੋਰਡ, ਤਖਤ ਸੱਚਖੰਡ ਅਬਿਚਲ ਹਜ਼ੂਰ ਸਾਹਿਬ, ਨਾਂਦੇੜ ਦੀ ਮਿਆਦ ਜੂਨ 2022 ਵਿਚ ਮੁੱਕ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਡਾ. ਪਰਵਿੰਦਰ ਸਿੰਘ ਪਸਰੀਚਾ ਨਾਮ ਦੇ ਸਾਬਕਾ ਪੁਲਿਸ (ਆਈ.ਪੀ.ਐਸ) ਅਫਸਰ ਨੂੰ ਬੋਰਡ ਦਾ ਪ੍ਰਸ਼ਾਸਕ ਲਗਾਇਆ ਸੀ। ਡਾ. ਪਸਰੀਚਾ ਦੀ ਨਿਯੁਕਤੀ ਦੀ ਮਿਆਦ 31 ਜੁਲਾਈ 2023 ਨੂੰ ਪੂਰੀ ਹੋ ਗਈ।