ਸ੍ਰੀ ਅਕਾਲ ਤਖਤ ਸਾਹਿਬ ਉਪਰ ਲੰਮੇ ਸਮੇਂ ਤੋਂ ਵੋਟ ਰਾਜਨੀਤੀ ਵਾਲੀਆ ਧਿਰਾਂ ਦਾ ਪ੍ਰਭਾਵ ਰਿਹਾ ਹੈ। ਜਿਸ ਕਰਕੇ ਜ਼ਿਆਦਾਤਰ ਕਾਰਜ ਪ੍ਰਣਾਲੀ ਅਤੇ ਫੈਸਲੇ, ਵੋਟ ਸਿਆਸਤ ਦੇ ਮੁਫਾਦਾਂ ਨੂੰ ਮੁਖ ਰੱਖਕੇ ਤੈਅ ਹੁੰਦੇ ਹਨ ਅਤੇ ਸਿੱਖ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਕਈ ਵਾਰ ਉਲਟ ਜਾ ਕੇ ਵੀ ਭੁਗਤਿਆ ਜਾਂਦਾ ਹੈ। ਇਸਦੀ ਵਜਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸੰਸਥਾਵਾਂ ਦੀ ਭਰੋਸੇਯੋਗਤਾ ਦਾਅ ਤੇ ਲੱਗਦੀ ਰਹਿੰਦੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦਾ ਮੰਥਨ ਕਰਨ ਹਿੱਤ ਪੇਸ਼ ਹੈ।
ਸਿੱਖਾਂ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਕਿਉਂ ਜ਼ਰੂਰੀ।
