ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮੁੱਚੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਵਲੋਂ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਬਾਬਾ ਕਹਿ ਕੇ ਸਿੱਖ ਪੰਥ ਸੰਬੋਧਨ ਕਰਦਾ ਹੈ ਅਤੇ ਸਹੀਦੀਆਂ ਨੂੰ ਯਾਦ ਕਰਨ ਦਾ ਪੰਥ ਦਾ ਆਪਣਾ ਇੱਕ ਤਰੀਕਾ ਹੈ। ਇਹਨਾਂ ਸਹੀਦੀ ਦਿਹਾੜਿਆਂ ਨੂੰ ਸਿੱਖ ਪੰਥ ਵਲੋਂ ਆਪਣੀਆਂ ਰਵਾਇਤਾਂ ਅਨੁਸਾਰ ਨਾਮ ਵੀ ਦਿੱਤਾ ਹੋਇਆ ਹੈ।
ਦਿੱਲੀ ਦਰਬਾਰ ਵੱਲੋਂ ਇੱਕ ਪਾਸੇ ਸਿੱਖਾਂ ਨੂੰ ਖਤਮ ਕਰਨ ਦੀ ਕੋਸਿਸਾਂ ਚੱਲ ਰਹੀਆਂ ਹਨ, ਗੁਰੂਘਰਾਂ ਦੀ ਹੋਂਦ ਨੂੰ ਮਿਟਾਇਆ ਜਾ ਰਿਹਾ ਹੈ। ਦੂਜੇ ਪਾਸੇ ਸਿੱਖਾਂ ਦਾ ਇਤਿਹਾਸ ਫੈਲਾਉਣ ਦਾ ਪਾਖੰਡ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਸਾਹਿਬਜ਼ਾਦਿਆਂ ਨੂੰ ‘ਵੀਰ ਬਾਲ ਦਿਵਸ’ ਦੇ ਨਾਮ ‘ਤੇ ਸੰਬੋਧਨ ਕਰਨ ਦਾ ਦਿੱਲੀ ਦਰਬਾਰ ਵਲੋਂ ਕੀ ਮਾਇਨਾ ਬਣਦਾ ਹੈ? ਵਿਚਾਰ ਮੰਚ ਸੰਵਾਦ ਵਲੋਂ ਸਿੱਖ ਸੰਗਤ ਨਾਲ ਕੀਤੀ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿੱਤ ਪੇਸ਼ ਹੈ।