Tag: Veer Bal Diwas

Home » Veer Bal Diwas
ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚ
Post

ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚ

ਪਿਛਲੇ ਦਿਨੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਦਰਬਾਰ ਵਲੋਂ ਵੀਰ ਬਾਲ ਦਿਵਸ ਮਨਾ ਕੇ ਜਿਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਕੋਸ਼ਿਸ ਕੀਤੀ ਗਈ, ਇਸ ਤੋਂ ਸਿੱਖਾਂ ਦੇ ਵੱਡੇ ਹਿੱਸਿਆਂ ਵਲੋਂ ਜਤਾਏ ਜਾ ਰਹੇ ਖਦਸ਼ੇ ਸੱਚ ਸਾਬਤ ਹੋ ਰਹੇ ਹਨ। ਚਕਰੈਲ ਸਿੱਖਾਂ ਵਲੋਂ ਇਸ ਸਬੰਧੀ ਨਿਭਾਈ ਗਈ ਭੂਮਿਕਾ ਬਿਲਕੁਲ ਗੁਰਮਤਿ ਵਿਰੋਧੀ ਰਹੀ। ਵਿਚਾਰ ਮੰਚ, ਸੰਵਾਦ ਵੱਲੋਂ ਇਸ ਸਬੰਧੀ ਕਾਰਵਾਈ ਗਈ ਵਿਚਾਰ ਚਰਚਾ ਨੂੰ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿੱਤ ਪੇਸ਼ ਕਰ ਰਹੇ ਹਾਂ।

ਸਰਕਾਰ ਵਲੋਂ ‘ਵੀਰ ਬਾਲ ਦਿਵਸ’ ਨਾਮ ਰੱਖਣ ਪਿੱਛੇ ਦੀ ਬਿਰਤੀ ਕੀ? ਬੁਝਣ ਦੀ ਲੋੜ।
Post

ਸਰਕਾਰ ਵਲੋਂ ‘ਵੀਰ ਬਾਲ ਦਿਵਸ’ ਨਾਮ ਰੱਖਣ ਪਿੱਛੇ ਦੀ ਬਿਰਤੀ ਕੀ? ਬੁਝਣ ਦੀ ਲੋੜ।

ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮੁੱਚੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਵਲੋਂ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਬਾਬਾ ਕਹਿ ਕੇ ਸਿੱਖ ਪੰਥ ਸੰਬੋਧਨ ਕਰਦਾ ਹੈ ਅਤੇ ਸਹੀਦੀਆਂ ਨੂੰ ਯਾਦ ਕਰਨ ਦਾ ਪੰਥ ਦਾ ਆਪਣਾ ਇੱਕ ਤਰੀਕਾ ਹੈ। ਇਹਨਾਂ ਸਹੀਦੀ ਦਿਹਾੜਿਆਂ ਨੂੰ ਸਿੱਖ ਪੰਥ ਵਲੋਂ ਆਪਣੀਆਂ ਰਵਾਇਤਾਂ ਅਨੁਸਾਰ ਨਾਮ ਵੀ ਦਿੱਤਾ ਹੋਇਆ ਹੈ। ਦਿੱਲੀ ਦਰਬਾਰ ਵੱਲੋਂ ਇੱਕ ਪਾਸੇ ਸਿੱਖਾਂ ਨੂੰ ਖਤਮ ਕਰਨ ਦੀ ਕੋਸਿਸਾਂ ਚੱਲ ਰਹੀਆਂ ਹਨ, ਗੁਰੂਘਰਾਂ ਦੀ ਹੋਂਦ ਨੂੰ ਮਿਟਾਇਆ ਜਾ ਰਿਹਾ ਹੈ।