ਵਿਸ਼ਵ ਸਿੱਖ ਇਕੱਤਰਤਾ ਬਾਰੇ ਵਿਚਾਰ

ਵਿਸ਼ਵ ਸਿੱਖ ਇਕੱਤਰਤਾ ਬਾਰੇ ਵਿਚਾਰ

ਮੌਜੂਦਾ ਸਮੇਂ ਵਿੱਚ ਸਿੱਖ ਅਨੇਕਾਂ ਹੀ ਮਸਲਿਆਂ ਨਾਲ ਘਿਰੇ ਨਜ਼ਰ ਆ ਰਹੇ ਨੇ। ਇਨ੍ਹਾਂ ਸਮੱਸਿਆਵਾਂ ਦਾ ਮੁੱਢ ਪੰਜਾਬ ਵਿੱਚ ਸਿੱਖ ਰਾਜ ਜਾਣ ਨਾਲ ਹੀ ਸ਼ੁਰੂ ਹੋ ਗਿਆ ਸੀ। ਪੰਜਾਬ ਵਿੱਚ ਖਾਲਸਾ ਰਾਜ ਖੁਸ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਬਸਤੀਵਾਦੀ ਰਾਜ ਲਿਆ ਕੇ ਪੰਜਾਬ ਵਿੱਚ ਸਿੱਖ ਆਦਰਸ਼ ਨਾਲ ਚੱਲ ਰਹੇ ਰਾਜ ਨੂੰ ਖਤਮ ਕਰ ਦਿੱਤਾ। ਇਸ ਖ਼ਾਤਮੇ ਲਈ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਪਰੰਪਰਾਵਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਂ ਉਹਨਾਂ ਪਰੰਪਰਾਵਾਂ ਨੂੰ ਨਵਾਂ ਮੋੜ ਦੇ ਕੇ ਉਹਨਾਂ ਦੇ ਅਰਥ ਬਦਲ ਦਿੱਤੇ ਗਏ।

੧੮ਵੀਂ ਸਦੀ ਦੇ ਲੰਬੇ ਸੰਘਰਸ਼ ਵਿੱਚ ਸਿੱਖਾਂ ਦੀ ਜਿੱਤ ਦੇ ਕਾਰਣਾਂ ਵਿੱਚੋਂ ਇੱਕ ਕਾਰਣ ਸਿੱਖਾਂ ਦਾ ਆਪਣੀਆਂ ਪਰੰਪਰਾਵਾਂ ਨਾਲ ਜੁੜੇ ਰਹਿਣਾ ਹੀ ਸੀ, ਜਿਸ ਦੀ ਗਵਾਹੀ ਸਰਦਾਰ ਰਤਨ ਸਿੰਘ ਭੰਗੂ ਜੀ ਵੱਲੋਂ ਲਿਖੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਅਨੇਕਾਂ ਵਾਰ ਮਿਲਦੀ ਹੈ।

ਗੁਰਮਤੇ ਬਾਬਤ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਸਾਲ ਵਿੱਚ ਦੋ ਵਾਰ ਸਾਰੀਆਂ ਮਿਸਲਾਂ ਦੇ ਸਰਦਾਰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਗੁਰਮਤੇ ਕਰਿਆ ਕਰਦੇ ਸੀ। ਉੱਥੋਂ ਹੀ ਭਵਿੱਖ ਦੀਆਂ ਰਣ-ਨੀਤੀਆਂ ਤਹਿ ਹੁੰਦੀਆਂ ਸਨ।

ਮੁਲਖ ਲੂਟ ਅੰਮ੍ਰਿਤਸਰ ਆਵੇਂ।
ਦਿਵਾਲੀ ਵਿਸਾਖੀ ਮੇਲਾ ਲਗਾਵੇਂ ।
ਬੈਠ ਹਰਿਮੰਦਰ ਸੁੰਨ ਸੁ ਗਿਆਨ।
ਗੁਰ ਚਰਨ ਪਰ ਲਗਾਵੇਂ ਧਿਆਨ।
ਅਕਾਲ ਬੁੰਗੇ ਚੜ੍ਹ ਤਖਤ ਬਹਿ ਹੈਂ।
ਲਗਾਏ ਦਿਵਾਨ ਗੁਰਮਤੇ ਕਹੇਂ ਹੈਂ॥

ਰਾਜ ਭਾਗ ਖੁਸ ਜਾਣ ਤੋਂ ਬਾਅਦ ਪਹਿਲਾਂ ਅੰਗਰੇਜ਼ ਹਾਕਮ ਅਤੇ ਫੇਰ ਦਿੱਲੀ ਦੇ ਬਿਪਰ ਤਖਤ ਵੱਲੋਂ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਯਤਨ ਅੱਜ ਵੀ ਜਾਰੀ ਹਨ। ਭਾਵੇ ਕੇ ਪਿਛਲੀ ਡੇਢ ਸਦੀ ਵਿੱਚ ਸਿੱਖਾਂ ਵਲੋ ਬਹੁਤ ਹੀ ਸ਼ਾਨਦਾਰ ਸੰਘਰਸ਼ ਲੜੇ ਗਏ ਅਤੇ ਜ਼ੁਲਮ ਰਾਜ ਨੂੰ ਵੱਡੀਆਂ ਚੁਣੌਤੀਆਂ ਵੀ ਦਿੱਤੀਆਂ ਗਈਆਂ ਹਨ ਪਰ ਅਜ਼ਾਦ ਖਾਲਸਾ ਰਾਜ ਲਈ ਜੰਗ ਅੱਜ ਵੀ ਜਾਰੀ ਹੈ। ਮੌਜੂਦਾ ਸਮੇ ਵਿੱਚ ਜਿੱਥੇ ਪੂਰੇ ਵਿਸ਼ਵ ਵਿੱਚ ਅਸਥਿਰਤਾ ਵੱਧ ਰਹੀ ਹੈ ਭਾਰਤ ਦੇ ਟੁੱਟਣ ਦੇ ਵੀ ਆਸਾਰ ਵੱਧ ਰਹੇ ਹਨ। ਪਰ ਬਸਤੀਵਾਦੀ ਅਤੇ ਬਿਪਰ ਸਰਕਾਰਾਂ ਸਿੱਖਾਂ ਨੂੰ ਆਪਣੇ ਹਿਤਾਂ ਲਈ ਵਰਤ ਰਹੀਆਂ ਹਨ। ਇਹਨਾਂ ਹਾਲਾਤਾਂ ਵਿੱਚ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਹੀ ਸੇਧ ਲੈ ਕੇ ਕੌਮੀ ਭਵਿਖ ਸਵਾਰ ਕੇ ਹਲੀਮੀ ਰਾਜ ਸਥਾਪਤ ਕਰਨਾ ਚਾਹੀਦਾ ਹੈ।

ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਨੇ ਅੱਜ ਤੋ ੨੮-੩੦ ਸਾਲ ਪਹਿਲਾਂ ਹੀ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਸੁਚੇਤ ਕਰਦਿਆਂ ਪੱਛਮ ਦੀ ਰਾਜਨੀਤੀ ਰਾਹੀ ਹੋ ਰਹੇ ਨੁਕਸਾਨ ਬਾਰੇ ਦੱਸ ਦਿੱਤਾ ਸੀ ਕਿ ਬਿਗਾਨੇ ਫ਼ਲਸਫ਼ਿਆਂ ਵਿੱਚ ਸਿੱਖਾਂ ਦਾ ਹੱਲ ਨਹੀਂ ਹੈ। ਸਿੱਖਾਂ ਦਾ ਹੱਲ ਸਿੱਖ ਫ਼ਲਸਫ਼ੇ ਵਿੱਚ ਹੀ ਹੈ ਜੋ ਆਪਣੀ ਪਰੰਪਰਾਵਾਂ ਰਾਹੀ ਹੀ ਸਮਝਿਆ ਜਾ ਸਕਦਾ ਹੈ।

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਮਹਲਾ ੫, ਅੰਗ ੧੩੩-੧੩੬)

੨੮ ਜੂਨ ਦੀ ਹੋਈ ਇਕੱਤਰਤਾ ਆਪਣੀਆਂ ਜੜਾਂ ਵੱਲ ਮੁੜਨ ਦੀ ਪਹਿਲ ਕਦਮੀ ਹੈ। ਇਸ ਇਕੱਤਰਤਾ ਵਿੱਚੋਂ ਭਵਿੱਖ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਰਾਹ ਖੁੱਲਣਗੇ। ਪੰਥ ਉੱਪਰ ਥਾਪੇ ਗਏ ਇੱਕ ਪੱਖੀ ਫੈਸਲਿਆਂ ਦਾ ਰੁਝਾਨ ਖਤਮ ਹੋਵੇਗਾ ਅਤੇ ਪੰਥ ਫੇਰ ਸਾਂਝੇ ਫੈਸਲੇ ਲੈ ਕੇ ਬੇਗਮਪੁਰੇ ਦੀ ਉਸਾਰੀ ਕਰੇਗਾ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x