ਇਤਿਹਾਸ ਵਿਚ ਅਣਗੌਲੇ ਕਰ ਦਿੱਤੀ ਗਈ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਸਮਾਗਮ ਮਨਾਇਆ ਗਿਆ

ਇਤਿਹਾਸ ਵਿਚ ਅਣਗੌਲੇ ਕਰ ਦਿੱਤੀ ਗਈ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਸਮਾਗਮ ਮਨਾਇਆ ਗਿਆ

ਬੰਗਾ: ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।

ਗੁਰਦੁਆਰਾ ਚਰਨ ਕਮਲ ਸਾਹਿਬ, ਪਾਤਸ਼ਾਹੀ ੬ਵੀਂ, ਜੀਂਦੋਵਾਲ (ਬੰਗਾ)

ਸਿੱਖੀ ਅਤੇ ਸੰਘਰਸ਼ ਦੀ ਵਿਰਾਸਤ ਨੂੰ ਸੰਭਾਲਣ ਅਤੇ ਪੰਥਕ ਰਵਾਇਤਾਂ ਦੀ ਪੁਨਰ ਸੁਰਜੀਤੀ ਲਈ ਕਾਰਜਸ਼ੀਲ ‘ਪੰਥ ਸੇਵਕ ਜਥਾ ਦੋਆਬਾ’ ਵੱਲੋਂ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਇਤਿਹਾਸ ਤੇ ਉਦੇਸ਼ਾਂ ਦੀ ਸੰਗਤਾਂ ਨਾਲ ਸਾਂਝ ਪਵਾਉਣ ਹਿਤ ਬੀਤੇ ਇਕ ਸਾਲ ਤੋਂ ਲੜੀਵਾਰ ਸਮਾਗਮ ਜਾ ਰਹੇ ਸਨ। ਇਹਨਾਂ ਸਮਾਗਮਾਂ ਦੀ ਸਿਖਰਲੀ ਕੜੀ ਤਹਿਤ 26 ਨਵੰਬਰ 2022 ਨੂੰ ਗੁਰਦੁਆਰਾ ਚਰਨ ਕਮਲ ਸਾਹਿਬ, ਪਾਤਸ਼ਾਹੀ ੬ਵੀਂ, ਜੀਂਦੋਵਾਲ (ਬੰਗਾ) ਵਿਖੇ ਹੋਰਨਾਂ ਪੰਥਕ ਜਥਿਆਂ, ਰਾਗੀ ਢਾਡੀ ਅਤੇ ਪ੍ਰਚਾਰਕ ਸਭਾਵਾਂ, ਕਿਸਾਨ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਉੱਪਰ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਦਿਵਸ ਸਮਾਗਮ ਕਰਵਾਇਆ ਗਿਆ। 

ਇਸ ਸਮਾਗਮ ਵਿਚ ਪੰਥਕ ਸੰਪਰਦਾਵਾਂ, ਸੰਘਰਸ਼ੀ ਯੋਧਿਆਂ, ਪੰਥ ਸੇਵਾ ਵਿੱਚ ਸਰਗਰਮ ਜਥਿਆਂ, ਕਿਸਾਨ ਯੂਨੀਅਨਾਂ ਅਤੇ ਬੱਬਰ ਅਕਾਲੀਆਂ ਦੇ ਵਾਰਸਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਉਪਰੰਤ ਗੁਰਬਾਣੀ ਕੀਰਤਨ ਨਾਲ ਹੋਈ। ਜਿਸ ਉਪਰੰਤ ਢਾਡੀ ਗਿਆਨੀ ਮਿਲਖਾ ਸਿੰਘ ਮੌਜੀ ਨੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਵਿਚੋਂ ਇਕ ਚੋਣਵੇ ਪ੍ਰਸੰਗ ਦੀ ਸੰਗਤਾਂ ਨਾਲ ਸਾਂਝ ਪੁਆਈ। 

ਢਾਡੀ ਗਿਆਨੀ ਮਿਲਖਾ ਸਿੰਘ ਮੌਜੀ ਆਪਣੇ ਸਾਥੀਆਂ ਨਾਲ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਦੀ ਸੰਗਤਾਂ ਨਾਲ ਸਾਂਝ ਪਾਉਦੇ ਹੋਏ।

 

ਇਸ ਮੌਕੇ ਹੋਤੀ ਮਰਦਾਨ ਸੰਪਰਦਾ ਤੋਂ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਅਤੇ ਪੰਥ ਅਕਾਲੀ ਗੁਰੂ ਨਾਨਕ ਦਲ ਦੇ ਮੁਖੀ ਬਾਬਾ ਮਾਨ ਸਿੰਘ ਮੜ੍ਹੀਆਂ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। 

ਬਾਬਾ ਜੀਤ ਸਿੰਘ ਜੌਹਲਾਂ ਵਾਲੇ (ਹੋਤੀ ਮਰਦਾਨ ਸੰਪਰਦਾ)

 

ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਅਤੇ ਸਿੱਖ ਵਿਚਾਰਕ ਡਾ. ਸੇਵਕ ਸਿੰਘ ਨੇ ਬੱਬਰ ਅਕਾਲੀ ਲਹਿਰ ਦੇ ਮਨੋਰਥ, ਅਜੋਕੇ ਹਾਲਾਤ ਵਿੱਚ ਇਨ੍ਹਾਂ ਦੀ ਪ੍ਰਸੰਗਕਤਾ ਅਤੇ ਖਾਲਸਾ ਰਾਜ ਦੀ ਵਿਲੱਖਣਤਾ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ।

ਤਸਵੀਰ ‘ਚ ਪ੍ਰਿੰਸੀਪਲ ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਡਾ. ਸੇਵਕ ਸਿੰਘ (ਸਿੱਖ ਵਿਚਾਰਕ) ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਦੇ ਹੋਏ।

ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਨੇ ਅਜੋਕੇ ਹਾਲਾਤ ਦੇ ਮੱਦੇਨਜਰ ਪੰਥਕ ਪੱਧਰ ਉਪਰ ਕੀਤੇ ਜਾਣ ਵਾਲੀਆਂ ਪਹਿਲਕਦਮੀਆਂ ਅਤੇ ਕਾਰਜਾਂ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। 

ਇਸ ਸਮਾਗਮ ਵਿਚ ਬੱਬਰ ਅਕਾਲੀ ਸ਼ਹੀਦਾਂ ਅਤੇ ਯੋਧਿਆਂ ਦੇ ਵਾਰਸਾਂ, ਜਿਹਨਾਂ ਵਿੱਚ ਉਹਨਾਂ ਦੇ ਪਰਿਵਾਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਸ਼ਾਮਿਲ ਸਨ, ਨੂੰ ਬੱਬਰ ਯੋਧਿਆਂ ਦੇ ਨਮਿਤ ਸਨਮਾਨ ਭੇਟ ਕੀਤੇ ਗਏ।

ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਣ ਵਾਲੇ ਯੋਧਿਆਂ ਦਾ ਸਨਮਾਨ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਦਿੱਤਾ ਗਿਆ। 

ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲੀਸ ਵਾਲਿਆਂ ਵਿਰੁੱਧ ਸਾਰੀਆਂ ਔਕੜਾਂ ਦੇ ਬਾਵਜੂਦ ਸੱਚ ਦੀ ਗਵਾਹੀ ਦੇਣ ਵਾਲੀਆਂ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਬੱਬਰ ਅਕਾਲੀਆਂ ਦਾ ਇਤਿਹਾਸ ਵਾਰਾਂ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਨ ਵਾਲੇ ਢਾਡੀਆਂ ਦਾ ਵੀ ਇਸ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ।


ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਸਰਦਾਰ ਹਰਚਰਨ ਜੀਤ ਸਿੰਘ ਧਾਮੀ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਨਰਾਇਣ ਸਿੰਘ ਚੌੜਾ, ਭਾਈ ਅਮਰੀਕ ਸਿੰਘ ਈਸੜੂ, ਜਥੇਦਾਰ ਜਰਨੈਲ ਸਿੰਘ ਹੁਸੈਨਪੁਰ, ਭਾਈ ਬਲਬੀਰ ਸਿੰਘ ਮੌਲਵੀਵਾਲਾ, ਬਾਬਾ ਜੀਤ ਸਿੰਘ ਜੌਹਲਾਂ ਵਾਲੇ, ਬਾਬਾ ਮਾਨ ਸਿੰਘ ਮੜੀਆਂਵਾਲੇ, ਭਾਈ ਬਖਸ਼ੀਸ਼ ਸਿੰਘ ਅਖੰਡ ਕੀਰਤਨੀ ਜਥਾ, ਭਾਈ ਨਰੇਸ਼ ਸਿੰਘ ਖੁਰਾਲਗੜ੍ਹ, ਭਾਈ ਪਲਵਿੰਦਰ ਸਿੰਘ ਤਲਵਾੜਾ, ਭਾਈ ਬਲਕਾਰ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ, ਬਾਬਾ ਨਾਗਰ ਸਿੰਘ ਹਰੀਆਂਵੇਲਾਂ, ਬਾਬਾ ਤਲਵਿੰਦਰ ਸਿੰਘ ਸ੍ਰੀ ਹਰਗੋਬਿੰਦਗੜ੍ਹ, ਭਾਈ ਸਤਨਾਮ ਸਿੰਘ ਸਮਸ਼ਾ, ਡਾ. ਕਮਲਜੀਤ ਸਿੰਘ ਖਡੂਰ ਸਾਹਿਬ, ਡਾ. ਸੇਵਕ ਸਿੰਘ ਅਨੰਦਪੁਰ ਸਾਹਿਬ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਜਥੇਦਾਰ ਦਲਜੀਤ ਸਿੰਘ ਮੌਲਾ, ਸ਼ਿੰਦਰਪਾਲ ਸਿੰਘ, ਬਖਸ਼ੀਸ਼ ਸਿੰਘ, ਬੇਅੰਤ ਸਿੰਘ, ਅਵਤਾਰ ਸਿੰਘ ਜਗਤਪੁਰ, ਤਿਲਕ ਰਾਜ ਸਿੰਘ ਚਾਹਲ, ਭਾਈ ਮਨਧੀਰ ਸਿੰਘ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਮਲਕੀਤ ਸਿੰਘ ਭਵਾਨੀਗੜ੍ਹ, ਸੁਖਦੀਪ ਸਿੰਘ ਮੀਕੇ, ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਗਾਜ਼ੀ ਸ਼ਾਮਲ ਸਨ। 

ਇਸ ਸਮਾਗਮ ਵਿੱਚ ਵੱਲੋਂ ਬਾਬਾ ਹਰਚਰਨ ਸਿੰਘ ਰਮਦਾਸਪੁਰ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਲੀਡਰ ਸਿੰਘ ਸੈਫਲਾਬਾਦ, ਬਾਬਾ ਬਲਦੇਵ ਸਿੰਘ ਬੁਲੰਦਪੁਰੀ, ਬਾਬਾ ਛਿੰਦਰ ਸਿੰਘ ਫਤਹਿਗੜ੍ਹ ਸਭਰਾ ਅਤੇ ਸਿੱਖ ਜਥਾ ਮਾਲਵਾ ਵੱਲੋਂ ਜਥਿਆਂ ਨੇ ਸ਼ਮੂਲੀਅਤ ਕੀਤੀ।


ਸਮਾਗਮ ਦੀਆਂ ਕੁਝ ਹੋਰ ਝਲਕੀਆਂ –  

ਭਾਈ ਬਖਸ਼ੀਸ਼ ਸਿੰਘ ਜੀ (ਅਖੰਡ ਕੀਰਤਨੀ ਜਥਾ) ਦੀ ਸਮਾਗਮ ਦੌਰਾਨ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਦੇ ਹੋਏ
ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਹੋਏ ਸ. ਪਰਮਜੀਤ ਸਿੰਘ ਗਾਜ਼ੀ
ਪੰਥਕ ਸਖਸ਼ੀਅਤਾਂ ਦੇ ਸਨਮਾਨ ਦੌਰਾਨ ਇਕ ਤਸਵੀਰ

ਸਮਾਗਮ ਦੌਰਾਨ ਸੰਗਤਾਂ ਦਾ ਵਿਸ਼ਾਲ ਇਕੱਠ

ਸਮਾਗਮ ਦੌਰਾਨ ਸੰਗਤਾਂ ਦਾ ਵਿਸ਼ਾਲ ਇਕੱਠ

 

ਸਮਾਗਮ ਦੌਰਾਨ ਸੰਗਤਾਂ ਦਾ ਵਿਸ਼ਾਲ ਇਕੱਠ

 

ਸਮਾਗਮ ਦੌਰਾਨ ਸੰਗਤਾਂ ਦਾ ਵਿਸ਼ਾਲ ਇਕੱਠ

 

ਤਸਵੀਰ ‘ਚ ਭਾਈ ਨਰੈਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਕੋਈ ਆਪਸ ਵਿਚ ਨੁਕਤਾ ਸਾਂਝਾ ਕਰਦੇਹੋਏ
0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x