ਅਨੰਦਪੁਰ ਸਾਹਿਬ (28 ਜੂਨ): ਅੱਜ ਮੀਰੀ-ਪੀਰੀ ਦਿਹਾੜਾ ਹੈ। ਛੇਵੇਂ ਸਤਿਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਨਾਲ ਸੰਬੰਧਤ ਪਵਿੱਤਰ ਦਿਵਸ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਸਾਹਿਬ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦਾ ਜਲੌਅ ਪਰਗਟ ਕਰਨ ਵਾਲਾ ਸ਼੍ਰੋਮਣੀ ਅਸਥਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਗੁਰਮਤਾ ਕਰਕੇ ਆਪਣੇ ਸਾਂਝੇ ਫੈਸਲੇ ਲੈਂਦਾ ਰਿਹਾ ਹੈ।
ਅੱਜ ਦੇ ਇਸ ਪਵਿੱਤਰ ਦਿਹਾੜੇ ਉੱਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਦੀ ਸੇਵਾ ਵਿਚ ਵਿਚਰਦੇ ਜਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋ ਰਹੇ ਹਨ। ਇਹਨਾਂ ਜਥਿਆਂ ਵੱਲੋਂ ਗੁਰੂ ਖਾਲਸਾ ਪੰਥ ਦੀ ਰਿਵਾਇਤ ਅਨੁਸਾਰ ਪੰਜ ਸਿੰਘਾਂ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਬਾਬਤ ਵਿਚਾਰਾਂ ਕਰਕੇ ਗੁਰਮਤਾ ਕੀਤਾ ਜਾਵੇਗਾ।
ਮੀਰੀ ਪੀਰੀ ਦਿਹਾੜੇ ਉੱਤੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦੀ ਗਈ ਵਿਸ਼ਵ ਸਿੱਖ ਇਕੱਤਰਤਾ ਸ਼ੁਰੂ ਹੋ ਚੁੱਕੀ ਹੈ। ਇਸ ਇਕੱਤਰਤਾ ਵਿਚ ਖਾਲਸਾ ਪੰਥ ਦੀ ਗੁਰਮਤਾ ਸੋਧ ਕੇ ਸਾਂਝਾ ਫੈਸਲਾ ਲੈਣ ਦੀ ਪਰੰਪਰਾ ਨੂੰ ਪੰਥਕ ਰਵਾਇਤ ਅਨੁਸਾਰ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਪੰਥ ਸੇਵਕ ਸਖਸ਼ੀਅਤਾਂ, ਜਿਹਨਾ ਵਿਚ ਖਾੜਕੂ ਸੰਘਰਸ਼ ਦੇ ਸਿਧਾਂਤਕ ਆਗੂ ਵਜੋਂ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸੰਘਰਸ਼ ਦੇ ਪੈਂਡੇ ਉੱਤੇ ਦ੍ਰਿੜਤਾ ਨਾਲ ਚੱਲਣ ਵਾਲੇ ਭਾਈ ਨਰਾਇਣ ਸਿੰਘ ਚੌੜਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਸ਼ਾਮਿਲ ਹਨ, ਵੱਲੋਂ ਸਿੱਖ ਜਥਿਆਂ, ਸੰਪਰਦਾਵਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਸੀ ਤੇ ਉਹਨਾ ਨਾਲ ਮੁਲਾਕਾਤਾਂ ਕਰਕੇ ਉਹਨਾ ਨੂੰ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਇਸ ਇਕੱਤਰਤਾ ਦਾ ਸੱਦਾ ਦਿੱਤਾ ਜਾ ਰਿਹਾ ਸੀ।
ਅੱਜ ਸਵੇਰ ਤੋਂ ਹੀਸਿੱਖ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਦੇ ਨੁਮਾਇੰਦਆਂ ਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦਾ ਸਿਲਸਿਲਾ ਸ਼ਰੂ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ਨੇੜੇ ਸਥਿਤ ਬੁੰਗਾ ਕੁੱਕੜ ਪਿੰਡ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਦੀਵਾਨ ਸਜਾਏ ਗਏ। ਮੀਰੀ ਪੀਰੀ ਦਿਵਸ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸਾਹਿਬ ਦੀ ਸੰਪਰੂਨਤਾ ਹੋਈ। ਜਿਸ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਅਰਦਾਸ ਉਪਰੰਤ ਵਿਸ਼ਵ ਸਿੱਖ ਇਕੱਤਰਤਾ ਬੁਲਾਉਣ ਵਾਲੀਆਂ ਸਖਸ਼ੀਅਤਾਂ ਨੇ ਆਏ ਸਮੂਹ ਜਥਿਆਂ ਦੇ ਨੁਮਾਇੰਦਿਆਂ ਅਤੇ ਹਾਜ਼ਰ ਸੰਗਤ ਨੂੰ ਇਕੱਤਰਤਾ ਦੇ ਮਨੋਰਥ ਤੋਂ ਜਾਣੂ ਕਰਵਾਇਆ।
ਇਸ ਇਕੱਤਰਤਾ ਦੀ ਵਿਲੱਖਣਤਾ ਇਹ ਹੈ ਕਿ ਇਹ ਆਮ ਕਾਨਫਰੰਸਾਂ ਜਾਂ ਇਜਲਾਸਾਂ ਵਾਙ ਨਹੀਂ ਹੈ ਬਲਕਿ ਗੁਰੂ ਖਾਲਸਾ ਪੰਥ ਦੀ ਗੁਰਮਤਾ ਸੋਧਣ ਦੀ ਰਿਵਾਇਤ ਤੋਂ ਸੇਧ ਲੈਂਦਿਆ ਇਸ ਇਕੱਤਰਤਾ ਨੂੰ ਬੁਲਾਉਣ ਵਾਲੇ ਸਿੰਘ ਸਾਖੀ ਦੀ ਭੂਮਿਕਾ ਨਿਭਾਅ ਰਹੇ ਹਨ। ਗੁਰਮਤਾ ਸੋਧਣ ਲਈ ਸਾਰੇ ਨੁਮਾਇੰਦਿਆਂ ਦੇ ਵਿਚਾਰ ਲੈਣ ਵਾਸਤੇ ਪੰਥਕ ਰਿਵਾਇਤ ਅਨੁਸਾਰ ਪੰਜ ਸਿੰਘ ਹਾਜ਼ਰ ਨੁਮਾਇੰਦਿਆਂ ਵਿਚੋਂ ਹੀ ਚੁਣੇ ਗਏ ਹਨ। ਪੰਜ ਸਿੰਘਾਂ ਵੱਲੋਂ ਸਾਰੇ ਨੁਮਾਇੰਦਿਆਂ ਦੇ ਵਿਚਾਰ ਲਏ ਜਾ ਰਹੇ ਹਨ।
ਪੰਥਕ ਪੱਧਰ ਉੱਤੇ ਗੁਰਮਤਾ ਸੋਧਣ ਦਾ ਇਹ ਅਮਲ ਕਰੀਬ ਇਕ ਸਦੀ ਦੇ ਵਕਫੇ ਬਾਅਦ ਅਮਲ ਵਿਚ ਲਿਆਂਦਾ ਜਾ ਰਿਹਾ ਹੈ।
ਅੱਜ ਸ਼ਾਮ ਤੱਕ ਪੰਜ ਸਿੰਘ ਸਾਰੇ ਨੁਮਾਇੰਦਿਆਂ ਦੇ ਵਿਚਾਰ ਲੈ ਕੇ ਗੁਰਮਤਾ ਸੋਧ ਕੇ ਇਸ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕਰਨਗੇ।
ਅੱਜ ਦੀ ਇਸ ਇਕੱਤਰਤਾ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗਿਆਨੀ ਸ਼ਮਸ਼ੇਰ ਸਿੰਘ, ਦਮਦਮੀ ਟਕਸਾਲ ਅਜਨਾਲਾ ਵੱਲੋਂ ਗਿਆਨੀ ਅਮਰੀਕ ਸਿੰਘ ਅਜਨਾਲਾ, ਮਿਸਲ ਸ਼ਹੀਦਾਂ ਹਰੀਆਂ ਵੇਲਾਂ ਵੱਲੋਂ ਅਮਨਬੀਰ ਸਿੰਘ, ਪੰਥ ਸੇਵਕ ਜਥਾ ਵੱਲੋਂ ਭਾਈ ਸਤਨਾਮ ਸਿੰਘ ਸਮਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਿਰਨਜੋਤ ਕੌਰ, ਅਖੰਡ ਕੀਰਤਨੀ ਜਥਾ ਵੱਲੋਂ ਭਾਈ ਬਖਸ਼ੀਸ਼ ਸਿੰਘ ਤੇ ਭਾਈ ਆਰ.ਪੀ. ਸਿੰਘ, ਨਿਹੰਗ ਦਲ ਪੰਥ ਅਰਬਾਂ ਖਰਬਾਂ ਵੱਲੋਂ ਬਾਬਾ ਰਾਜਾ ਰਾਜ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਦਲ ਪੰਥ ਚਮਕੌਰ ਸਾਹਿਬ ਤੋਂ ਬਾਬਾ ਕੁਲਵਿੰਦਰ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਗੁਰਪ੍ਰੀਤ ਸਿੰਘ, ਦਲ ਖਾਲਸਾ ਵੱਲੋਂ ਭਾਈ ਹਰਪਾਲ ਸਿੰਘ ਚੀਮਾ, ਸਤਿਕਾਰ ਸਭਾ ਹਰਿਆਣਾ ਵੱਲੋਂ ਭਾਈ ਸੁਖਵਿੰਦਰ ਸਿੰਘ, ਨਿਰਮਲ ਸੰਪਰਦਾ ਵੱਲੋਂ ਭਾਈ ਚਮਕੌਰ ਸਿੰਘ, ਗੁਰੂ ਕੀ ਮਟੀਲੀ ਬਾਘਾ ਪੁਰਾਣਾ ਤੋਂ ਭਾਈ ਹਰਜਿੰਦਰ ਸਿੰਘ, ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵੱਲੋਂ ਬਾਬਾ ਸੁੱਖਾ ਸਿੰਘ, ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ ਵੱਲੋਂ ਭਾਈ ਪਿੱਪਲ ਸਿੰਘ, ਦਮਦਮੀ ਟਕਸਾਲ ਜਥਾ ਲੰਗੇਆਣਾ ਵੱਲੋਂ ਗਿਆਨੀ ਅੰਗਰੇਜ਼ ਸਿੰਘ ਤੇ ਭਾਈ ਬਦਲਤੇਜ ਸਿੰਘ, ਬਾਬਾ ਅਜੀਤ ਸਿੰਘ ਲੋਹ ਲੰਗਰ ਕਰਤਾਰਪੁਰ ਸਾਹਿਬ, ਕਾਰਸੇਵਾ ਖਡੂਰ ਸਾਹਿਬ ਵੱਲੋਂ ਭਾਈ ਅੰਮ੍ਰਿਤਦੀਪ ਸਿੰਘ, ਕਾਰ ਸੇਵਾ ਦੂਖਨਿਵਾਰਨ ਸਾਹਿਬ ਵੱਲੋਂ ਬਾਬਾ ਇੰਦਰ ਸਿੰਘ, ਅਕਾਲ ਫੈਡਰੇਸ਼ਨ ਵੱਲੋਂ ਕੰਵਰ ਸਿੰਘ ਧਾਮੀ, ਸਿੱਖ ਯੂਥ ਆਫ ਪੰਜਾਬ ਵੱਲੋਂ ਗੁਰਪ੍ਰੀਤ ਸਿੰਘ ਖੁੱਡਾ, ਏਕ ਨੂਰ ਖਾਲਸਾ ਫੌਜ ਵੱਲੋਂ ਭਾਈ ਬਲਜਿੰਦਰ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਦਲੇਰ ਸਿੰਘ ਡੋਡ, ਦਰਬਾਰ-ਏ-ਖਾਲਸਾ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ, ਅੰਮ੍ਰਿਤ ਸੰਚਾਰ ਜਥਾ ਵੱਲੌਂ ਭਾਈ ਨਿਰਮਲ ਸਿੰਘ ਰੱਤਾਖੇੜਾ, ਗੁਰੂ ਆਸਰਾ ਟ੍ਰਸਟ ਮੋਹਾਲੀ ਵੱਲੋਂ ਬੀਬੀ ਕੁਲਬੀਰ ਕੌਰ ਧਾਮੀ, ਪੰਥਕ ਅਕਾਲੀ ਲਹਿਰ ਵੱਲੋਂ ਭਾਈ ਸੁਖਵੀਰ ਸਿੰਘ ਰਾਮਪੁਰ ਖੇੜਾ, ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਜਨੇਰ ਵੱਲੋਂ ਗਿਆਨੀ ਮਹਿੰਦਰ ਸਿੰਘ, ਮੀਰੀ ਪੀਰੀ ਸੇਵਾ ਦਲ ਤੋਂ ਭਾਈ ਸੁਖਜਿੰਦਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਕੋਠਾ ਗੁਰੂ ਵੱਲੋਂ ਭਾਈ ਅੰਗਰੇਜ਼ ਸਿੰਘ, ਸਿੱਖ ਜਥਾ ਮਾਲਵਾ ਵੱਲੋਂ ਭਾਈ ਗੁਰਜੀਤ ਸਿੰਘ, ਪੰਥ ਸੇਵਕ ਜਥਾ ਦੋਆਬਾ ਵੱਲੋਂ ਭਾਈ ਮਨਧੀਰ ਸਿੰਘ, ਛਾਉਣੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦੀ ਤੋਂ ਭਾਈ ਰਸ਼ਪਾਲ ਸਿੰਘ ਨੌਰੰਗਾਬਾਦੀ, ਦਮਦਮੀ ਟਕਸਾਲ ਜਥਾ ਕਣਕਵਾਲ ਵੱਲੋਂ ਭਾਈ ਅਮਰਜੀਤ ਸਿੰਘ ਮਰਿਆਦਾ, ਵਾਰਿਸ ਪੰਜਾਬ ਦੇ ਵੱਲੋਂ ਹਰਨੇਕ ਸਿੰਘ ਅਤੇ ਪਲਵਿੰਦਰ ਸਿੰਘ ਤਲਵਾੜਾ, ਗੋਸ਼ਟਿ ਸਭਾ ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਰਵਿੰਦਰਪਾਲ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਮੁਖ ਸਿੰਘ ਗਤਕਾ ਅਖਾੜਾ ਟਿਬਾ ਸਾਹਿਬ ਹੁਸ਼ਿਆਰਪੁਰ, ਸਿੱਖ ਯੂਥ ਪਾਵਰ ਆਫ ਪੰਜਾਬ ਵਲੋਂ ਭਾਈ ਪਰਦੀਪ ਸਿੰਘ ਇਆਲੀ ਅਤੇ ਭਾਈ ਮਨਦੀਪ ਸਿੰਘ ਕੁੱਬੇ, ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਜੁਝਾਰ ਸਿੰਘ, ਸੈਫੀ ਵੱਲੋਂ ਪੁਸ਼ਪਿੰਦਰ ਸਿੰਘ ਤਾਊ, ਸ. ਹਰਸਿਮਰਨ ਸਿੰਘ, ਸ. ਸੁਖਵਿੰਦਰ ਸਿੰਘ ਖਾਲਸਾ, ਸ. ਨਿਰੰਜਨ ਸਿੰਘ, ਸ. ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਕਰਨਦੀਪ ਸਿੰਘ ਨਿਹੰਗ ਬੁੱਢਾ ਦਲ ਹੁਸ਼ਿਆਰਪੁਰ ਅਤੇ ਸ. ਸਰਬਜੀਤ ਸਿੰਘ ਅਲਾਲ, ਸ. ਬਖਸ਼ੀਸ਼ ਸਿੰਘ ਬਾਬਾ, ਸ. ਅਮਰ ਸਿੰਘ ਝੋਕ ਹਰੀਹਰ, ਸ. ਜਰਨੈਲ ਸਿੰਘ ਲੁਧਿਆਣਾ, ਭਾਈ ਨਿਸ਼ਾਨ ਸਿੰਘ ਸਿਆਲਕਾ ਯੂਨੀਅਨਿਸਟ ਸਿੱਖ ਮਿਸ਼ਨ, ਕਾਰਸੇਵਾ ਹਜ਼ੂਰ ਸਾਹਿਬ ਅਤੇ ਸ. ਜਸਬੀਰ ਸਿੰਘ ਮੰਡਿਆਲਾ ਵੀ ਹਾਜ਼ਰ ਹੋਏ ਹਨ।
ਇਸ ਇਕੱਤਰਤਾ ਵਿਚੋਂ ਸੰਸਾਰ ਭਰ ਵਿਚ ਫੈਲੇ ਖਾਲਸਾ ਪੰਥ ਤੇ ਗੁਰਸੰਗਤ ਨੂੰ ਸਮਰਪਿਤ ਜਥਿਆਂ ਦੇ ਨੁਮਾਇੰਦਿਆਂ ਨੇ ਵੀ ਵਿਚਾਰ ਸਾਂਝੇ ਕੀਤੇ ਜਿਹਨਾ ਵਿਚ ਸਿੱਖ ਫੈਡਰੇਸ਼ਨ ਜਰਮਨੀ ਤੋਂ ਭਾਈ ਗੁਰਮੀਤ ਸਿੰਘ ਖਨਿਆਣ ਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਵੱਲੋਂ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਭਾਈ ਰਜਿੰਦਰ ਸਿੰਘ ਬੱਬਰ, ਸਿੱਖ ਕੌਂਸਲ ਬੈਲਜੀਅਮ ਵੱਲੋਂ ਭਾਈ ਮਨਜੋਤ ਸਿੰਘ, ਸਿੱਖ ਫੈਡਰੇਸਨ ਬੈਲਜੀਅਮ ਵੱਲੋਂ ਭਾਈ ਪ੍ਰਿਥੀਪਾਲ ਸਿੰਘ ਪਟਵਾਟੀ, ਵਰਲਡ ਸਿੱਖ ਪਾਰਲੀਮੈਂਟ ਤੋਂ ਗੁਰਚਰਨ ਸਿੰਘ ਗੁਰਾਇਆ ਜਰਮਨੀ ਅਤੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ, ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮਿਊਚਿਨ, ਗੁਰਦੁਆਰਾ ਸਿੰਘ ਸਭਾ ਲਾੲਪਸਿਕ, ਗੁਰਦੁਆਰਾ ਸਿੰਘ ਸਭਾ ਰੀਗਨਸਬਰਗ, ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਯੂਥ ਆਫ ਅਮਰੀਕਾ, ਗੁਰਦੁਆਰਾ ਸਿੰਘ ਸਭਾ ਗਲੈਨਰੌਕ ਨਿਊਜਰਸੀ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਫਿਲਿਡੈਲਫੀਆ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਫਰੀ ਅਕਾਲ ਤਖਤ ਮੂਵਮੈਂਟ, ਸਿੱਖ ਰਿਸਰਚ ਇੰਸੀਟਿਊਟ, ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਸੰਗਤ ਆਫ ਵਿਕਟੋਰੀਆ (ਆਸਟ੍ਰੇਲੀਆ), ਸਿਡਨੀ ਸਿੱਖ ਸੰਗਤ, ਸਿੱਖ ਸੇਵਕ ਜਥਾ ਪਰਥ, ਪੈਰਿਸ ਸਿੱਖ ਸੰਗਤ, ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ., ਪੰਚ ਪ੍ਰਧਾਨੀ ਯੂ.ਕੇ., ਨੈਸ਼ਨਲ ਸਿੱਖ ਫੈਡਰੇਸ਼ਨ ਯੂ.ਕੇ., ਐਡੀਲੇਡ ਸਿੱਖ ਸੰਗਤ, ਵਿੰਡਸਰ ਸਿੱਖ ਪੰਥਕ ਜਥਾ ਅਤੇ ਬ੍ਰਿਸਬੇਨ ਸਿੱਖ ਸੰਗਤ, ਬੱਬਰ ਖਾਲਸਾ ਫਰਾਂਸ ਅਤੇ ਵਰਲਡ ਸਿੱਖ ਪਾਰਲੀਮੈਂਟ ਫਰਾਂਚ ਚੈਪਟਰ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰਕੇ ਆਪਣੇ ਵਿਚਾਰ ਪੰਜ ਸਿੰਘਾਂ ਅੱਗੇ ਰੱਖੇ ਹਨ।