ਬਿਜਲ ਸੱਥ ਉੱਤੇ ਸਿੱਖਾਂ ਦੇ ਅੰਦਰੂਨੀ ਮਸਲੇ ਵਿਚਾਰਨ ਦਾ ਰੁਝਾਨ

ਬਿਜਲ ਸੱਥ ਉੱਤੇ ਸਿੱਖਾਂ ਦੇ ਅੰਦਰੂਨੀ ਮਸਲੇ ਵਿਚਾਰਨ ਦਾ ਰੁਝਾਨ

ਪਿਛਲੇ ਕੁਝ ਸਮੇਂ ਤੋਂ ਥੋੜ੍ਹੇ ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ, ਕਦੀ ਸੰਘਰਸ਼ ਲੜ੍ਹਨ ਵਾਲੇ ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਦੀਆਂ ਕੋਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਾਂ ਕਦੀ ਇਕ ਦੂਸਰੇ ਧੜੇ ਨੂੰ ਗਲਤ ਸਾਬਤ ਕਰਨ ਲਈ ਸ਼ਬਦੀ ਜੰਗ ਸ਼ੁਰੂ ਹੋ ਜਾਂਦੀ ਹੈ।

ਸਿੱਖਾਂ ਅਤੇ ਹਿੰਦੂਆਂ ਨੂੰ ਅਫ਼ਗਾਨੀਸਤਾਨ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਦਾ ਮਸਲਾ : ਸਿਆਸਤ ਬਨਾਮ ਸਰਬੱਤ ਦੇ ਭਲੇ ਦੇ ਪਾਂਧੀਆਂ ਦੀ ਜਿੰਮੇਵਾਰੀ

ਸਿੱਖਾਂ ਅਤੇ ਹਿੰਦੂਆਂ ਨੂੰ ਅਫ਼ਗਾਨੀਸਤਾਨ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਦਾ ਮਸਲਾ : ਸਿਆਸਤ ਬਨਾਮ ਸਰਬੱਤ ਦੇ ਭਲੇ ਦੇ ਪਾਂਧੀਆਂ ਦੀ ਜਿੰਮੇਵਾਰੀ

ਅਫਗਾਨਿਸਤਾਨ ਦੀ ਧਰਤੀ ਪਿਛਲੇ ਤਿੰਨ ਦਹਾਕਿਆਂ ਤੋਂ ਵਿਸ਼ਵ ਤਾਕਤਾਂ ਦੀ ਦਖਲਅੰਦਾਜੀ ਅਤੇ ਘਰੇਲੂ ਖਾਨਾਜੰਗੀ ਦਾ ਕੇਂਦਰ ਬਣੀ ਰਹੀ ਹੈ। ਇਸ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉੱਥੇ ਵੱਸਦੇ ਸਿੱਖਾਂ ਨੇ ਵੀ ਵੱਡਾ ਸੰਤਾਪ ਹੰਢਾਇਆ ਹੈ। ਘੱਟ-ਗਿਣਤੀ 'ਚ ਹੋਣ ਕਰਕੇ ਉਹਨਾਂ ਨੂੰ ਆਪਣੀ ਜਾਨੀ-ਮਾਲੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੰਡੀਆ ਸਮੇਤ ਹੋਰ ਪੱਛਮੀ ਮੁਲਕਾਂ 'ਚ ਪ੍ਰਵਾਸ ਕਰਨਾ ਪਿਆ।

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।

ਦਰਸ਼ਨ ਸਿੰਘ ਤਾਤਲਾ ਦਾ ਪ੍ਰਵਾਸੀ ਸਿੱਖ ਅਧਿਐਨ ‘ਚ ਰਿਹਾ ਵੱਡਾ ਯੋਗਦਾਨ

ਦਰਸ਼ਨ ਸਿੰਘ ਤਾਤਲਾ ਦਾ ਪ੍ਰਵਾਸੀ ਸਿੱਖ ਅਧਿਐਨ ‘ਚ ਰਿਹਾ ਵੱਡਾ ਯੋਗਦਾਨ

ਸਰਦਾਰ ਦਰਸ਼ਨ ਸਿੰਘ ਤਾਤਲਾ ਵੱਲੋਂ ਸੰਸਾਰ ਪੱਧਰ 'ਤੇ ਫੈਲੇ ਪੰਜਾਬੀ ਅਤੇ ਸਿੱਖ ਡਾਇਸਪੋਰਾ ਬਾਰੇ ਕੀਤੇ ਗਏ ਖੋਜ ਕਾਰਜਾਂ ਦੇ ਮਿਆਰ ਅਤੇ ਸਮਰਪਣ ਦੇ ਹਾਣ ਦੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ। 74 ਸਾਲ ਦੀ ਉਮਰ ਵਿੱਚ ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਅਧਿਐਨ ਦੇ ਖੇਤਰ ਦਾ ਅਨਮੋਲ ਹੀਰਾ ਵਿੱਛੜ ਗਿਆ ਹੈ।

ਸੇਵਾ ਦੇ ਪੁੰਜ ਭਗਤ ਪੂਰਨ ਸਿੰਘ

ਸੇਵਾ ਦੇ ਪੁੰਜ ਭਗਤ ਪੂਰਨ ਸਿੰਘ

ਭਗਤ ਪੂਰਨ ਸਿੰਘ ਦੇ ਪਿਤਾ ਛਿੱਬੂ ਮਲ ਇੱਕ ਅਮੀਰ ਖੱਤਰੀ ਵਪਾਰੀ ਸੀ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਪਿਆ। ਮਾਤਾ ਜੀ ਦਾ ਸੁਫਨਾ ਪੂਰਨ ਸਿੰਘ ਨੂੰ ਦਸਵੀਂ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਇੱਕ ਮਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜ ਵਿੱਚ ਪੱਕੀ ਮਾਂ ਮਹਿਤਾਬ ਕੌਰ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਫੀਸ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ।

ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼  – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

ਸ੍ਰੀ ਗੁਰੂ ਹਰਿ ਰਾਇ ਜੀ ਦੇ ਛੋਟੇ ਸਪੁੱਤਰ, ਬਾਲ ਹਰਿ ਕ੍ਰਿਸ਼ਨ ਜੀ ਵਿਚ ਉਹ ਸਾਰੇ ਰਹੱਸਮਈ ਚਿੰਨ ਪ੍ਰਗਟ ਹੋ ਚੁੱਕੇ ਸਨ ਜਿਹਨਾਂ ਰਾਹੀਂ ਸੱਚੇ ਗੁਰੂ ਦੀ ਪਛਾਣ ਕੀਤੀ ਜਾਂਦੀ ਸੀ। ਸ੍ਰੀ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਅਰਾਮ ਮਿਲਦਾ ਸੀ। ਗੁਰੂ ਹਰਿ ਰਾਏ ਜੀ ਨੇ ਇਸ ਬਾਲ ਨੂੰ ਗੁਰੂ ਨਾਨਕ ਸਮਾਨ ਪ੍ਰਣਾਮ ਕੀਤਾ ਅਤੇ ਮਾਤਲੋਕ ਤੋਂ ਪਿਆਨਾ ਕਰ ਗਏ।

ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਪੰਜਾਬ ਦਾ ਜਲ ਸੰਕਟ: ਸਮਾਂ ਖੁੰਝਦਾ ਜਾ ਰਿਹੈ!

ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਪੰਜਾਬ ਵਿੱਚੋਂ ਜ਼ਮੀਨੀ ਪਾਣੀ ਕੱਢ ਰਹੇ ਹਾਂ ਉਸ ਹਿਸਾਬ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਮੁੱਕ ਜਾਵੇਗਾ ਤਾਂ ਬਹੁਤੇ ਲੋਕ ਇਹ ਕਹਿ ਦਿੰਦੇ ਸਨ ਕਿ ਇਹ ਐਵੇਂ ਬੱਸ ਗੱਲਾਂ ਨੇ, ਜ਼ਮੀਨ ਵਿਚੋਂ ਵੀ ਪਾਣੀ ਕਦੇ ਮੁੱਕਿਐ? ਪਰ ਹੁਣ ਬਹੁਤੇ ਲੋਕ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਜਿਸ ਰਫਤਾਰ ਨਾਲ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਉਸ ਦਾ ਅਸਰ ਹੁਣ ਸਧਾਰਨ ਸਮਝ ਵਾਲਿਆਂ ਨੂੰ ਵੀ ਸਾਫ ਦਿਖ ਰਿਹਾ ਹੈ। ਇਸ ਵਾਰ ਬਰਸਾਤ ਤੋਂ ਪਹਿਲਾਂ ਕੁਝ ਦਿਨ ਹੀ ਔੜ ਦੇ ਰਹੇ ਤਾਂ ਲੋਕਾਈ ਚ ਹਾਹਾਕਾਰ ਮੱਚ ਗਈ।

ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2

ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2

ਲੰਘੀ 25 ਜੂਨ 2021 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਜੌਲੀਆਂ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ 27 ਜੂਨ 2021 ਨੂੰ 'ਮਾਲਵਾ ਸਿੱਖ ਜਥਾ - ਸੰਗਰੂਰ' ਵੱਲੋਂ ਇਕ ਲੇਖਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ 25 ਅਤੇ 26 ਜੂਨ ਨੂੰ ਜੋ ਵਾਪਰਿਆ ਉਸ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਬਿਆਨ ਕੀਤੀ ਗਈ ਸੀ। 26 ਜੂਨ ਦੀ ਇਕੱਤਰਤਾ ਵਿੱਚ ਸਿੱਖ-ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਭੋਗ ਵਾਲੇ ਦਿਨ ਸਿੱਖ ਸੰਗਤ ਅਤੇ ਜਥੇਬੰਦੀਆਂ ਦੇ ਵਿਚਾਰ ਲੈ ਕੇ ਕੋਈ ਫੈਸਲੇ ਕੀਤੇ ਜਾ ਸਕਣ ਅਤੇ ਉਦੋਂ ਤੱਕ ਪ੍ਰਸ਼ਾਸ਼ਨ ਨੂੰ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਗਲੀ ਇਕੱਤਰਤਾ ਲਈ 4 ਜੁਲਾਈ 2021 ਦਿਨ ਐਤਵਾਰ ਤੈਅ ਹੋਇਆ।

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਹੁਸ਼ਿਆਰਪੁਰ) ਵਿਖੇ ਹੋਇਆ। 12ਵੀਂ ਪਾਸ ਕਰਨ ਉਪਰੰਤ ਉਹ ਸੰਨ 1912 ਵਿੱਚ ਰਸਾਲਾ ਨੰਬਰ 4 ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਉਦੋਂ ਹੀ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਇਕ ਸਾਲ ਬਾਅਦ ਉਹਨਾਂ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਉੱਥੋਂ ਇੱਕ ਪਸਤੌਲ, ਕੁਝ ਬੰਬ, ਹੈੰਡਗ੍ਰਨੇਡ ਅਤੇ ਇੱਕ ਰਾਇਫ਼ਲ ਪ੍ਰਾਪਤ ਕਰ ਕੇ ਉਹਨਾਂ ਨੇ ਆਪਣੇ ਘਰ ਵਿੱਚ ਦੱਬ ਲਏ ਅਤੇ ਕੁਝ ਸਮੇਂ ਬਾਅਦ ਨੌਕਰੀ ਛੱਡ ਦਿੱਤੀ। ਫਿਰ ਕੁਝ ਸਮਾਂ ਖੇਤੀ ਕੀਤੀ ਫਿਰ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋਏ ਪਰ ਛੇਤੀ ਹੀ ਉਹ ਨੌਕਰੀ ਵੀ ਛੱਡ ਦਿੱਤੀ।