ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ।

ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ
ਪਿਛਲੇ ਦਿਨੀਂ ਸਰਕਾਰ ਵਲੋ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਜ਼ੀਰਾ ਸਾਂਝੇ ਮੋਰਚੇ ਉਪਰ ਬੈਠੇ ਲੋਕਾਂ ਸਮੇਤ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਲਈ ਲੜਨ ਵਾਲੇ ਨੌਜਵਾਨਾਂ ਅਤੇ ਜਥਿਆਂ ਦੇ ਨਾਲ ਵਿਚਾਰ ਚਰਚਾ ਮੰਚ, ਸੰਵਾਦ ਵਲੋਂ ਇਸ ਮੋਰਚੇ ਵਿਚ ਹੋਈ ਜਿੱਤ ਦੀ ਪੜਚੋਲ ਕਰਨ ਲਈ ਚਰਚਾ ਕਰਵਾਈ ਗਈ।

ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਭਾਈ ਭਾਈ ਨਰਾਇਣ ਸਿੰਘ ਵਿਰੁਧ ਫਰਜੀ ਇਲਜਾਮਤਰਾਸ਼ੀ ਦੀ ਕਰੜੀ ਨਿਖੇਧੀ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਸੋਸ਼ਲ ਮੀਡੀਆ ਰਾਹੀਂ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਵਿਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਇਲਜਾਮਤਰਾਸ਼ੀ ਨੂੰ ਰੱਦ ਕਰਦਿਆਂ ਇਸ ਵਰਤਾਰੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਜੀਰਾ ਫੈਕਟਰੀ ਬੰਦ ਕਰਨੀ ਲੋਕਾਈ ਦੇ ਸਬਰ, ਸਿਰੜ ਤੇ ਏਕੇ ਦੀ ਜਿੱਤ; ਅਗਲੇ ਸੰਘਰਸ਼ਾਂ ਲਈ ਪ੍ਰੇਰਣਾ ਦਾ ਸਵੱਬ ਬਣੇਗੀ: ਪੰਥਕ ਆਗੂ
ਪੰਥਕ ਸੇਵਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਿਨਾਮ ਸਿੰਘ ਖੰਡੇਵਾਲ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਰਾਬ ਤੇ ਇਥਨੌਲ ਬਣਾਉਣ ਵਾਲੀ ‘ਮਾਲਬਰੋਜ਼ ਪ੍ਰਾਈਵੇਟ ਲਿਮਟਿਡ’ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਫੈਸਲਾ, ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਤੇ ਇਨਸਾਨੀਅਤ ਦੀ ਜਿੱਤ ਹੈ।

ਦਰਿਆਈ ਪਾਣੀਆਂ ਦੇ ਮਸਲੇ ਵਿਚ ਪੰਜਾਬ ਸਰਕਾਰ ਮਾਲਕੀ ਦਾ ਦਾਅਵਾ ਪੇਸ਼ ਕਰੇ: ਪੰਥਕ ਸ਼ਖ਼ਸੀਅਤਾਂ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਅੱਜ ਇਕ ‘ਸਾਂਝਾ ਬਿਆਨ’ ਜਾਰੀ ਕਰਕੇ ਕਿਹਾ ਹੈ ਕਿ “ਪੰਜਾਬ ਵਿਚ ਵਹਿੰਦੇ ਦਰਿਆਵਾਂ ਦੇ ਪਾਣੀ ਨੂੰ ਵਰਤਣ ਦਾ ਵਾਹਿਦ ਹੱਕ ਪੰਜਾਬ ਦਾ ਹੈ। ਪੰਜਾਬ ਦਾ ਦਰਿਆਈ ਪਾਣੀ ਗੈਰ-ਦਰਿਆਈ ਖੇਤਰਾਂ ਵਿਚ ਲਿਜਾਣ ਲਈ ਭਾਰਤੀ ਸੰਵਿਧਾਨ, ਕਾਨੂੰਨ ਦੀ ਉਲੰਘਣਾ ਕੀਤੀ ਗਈ ਅਤੇ ਦਰਿਆਈ ਪਾਣੀਆਂ ਦੀ ਵੰਡ ਲਈ ਕੌਮਾਂਤਰੀ ਨੇਮਾਂ- ਰਿਪੇਰੀਅਨ ਨੇਮ, ਬੇਸਨ ਸਿਧਾਂਤ ਅਤੇ ਹੇਲਸਿੰਕੀ ਨਿਯਮਾਵਲੀ ਨੂੰ ਅੱਖੋਂ ਪਰੋਖੇ ਕੀਤਾ ਗਿਆ।

ਸਾਖੀ ਖਿਦਰਾਣੇ ਕੀ
ਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ। ਇਹ ਐਸੀ ਅਨੋਖੀ ਸਾਖੀ ਸੀ ਜਿਸ ਵਿਚ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਰੂਪ ਧਾਰਣ ਕਰ ਗਏ।

ਸਿੱਖ ਮਜਲੂਮ ਧਿਰਾਂ ਦਾ ਸਾਥ ਦੇ ਕੇ ਗੁਰਮਤਿ ਆਸ਼ੇ ’ਤੇ ਚੱਲਣ: ਪੰਥਕ ਸ਼ਖ਼ਸੀਅਤਾਂ
ਫਿਰਕਾਪ੍ਰਸਤੀ, ਵਿਤਕਰੇਬਾਜ਼ੀ ਤੇ ਨਾਬਰਾਬਰੀ ’ਤੇ ਉਸਰੀ ਤੇ ਮਨੁਖਤਾ ਵਿੱਚ ਵੰਡੀਆਂ ਪਾਉਣ ਵਾਲੀ ਹਿੰਦੂਤਵੀ ਬਿਪਰੀ ਵਿਚਾਰਧਾਰਾ ਭਾਰਤੀ ਉਪਮਹਾਂਦੀਪ ਦੇ ਖਿੱਤੇ ਨੂੰ ਬਹੁਤ ਹੀ ਖ਼ਤਰਨਾਕ ਹਾਲਾਤ ਵੱਲ ਧੱਕ ਰਹੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਜੁਗਤ ਅਨੁਸਾਰੀ ਕਰਨ ਲਈ ਖਾਲਸਾ ਪੰਥ ਇਕਮਤ ਹੋਵੇ – ਪੰਥਕ ਸਖਸ਼ੀਅਤਾਂ
ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਸਿੱਖ ਸੰਸਥਾਵਾਂ, ਜਿਹਨਾਂ ਵਿਚ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਅਤੇ ਤਖਤ ਸਾਹਿਬਾਨ ਦੀਆਂ ਪ੍ਰਬੰਧਕ ਸੰਸਥਾਵਾਂ ਪ੍ਰਮੁੱਖ ਹਨ, ਉੱਤੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕਬਜ਼ਾ ਸਥਾਪਤ ਕੀਤਾ ਜਾ ਰਿਹਾ ਹੈ।

ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚ
ਪਿਛਲੇ ਦਿਨੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਦਰਬਾਰ ਵਲੋਂ ਵੀਰ ਬਾਲ ਦਿਵਸ ਮਨਾ ਕੇ ਜਿਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਕੋਸ਼ਿਸ ਕੀਤੀ ਗਈ, ਇਸ ਤੋਂ ਸਿੱਖਾਂ ਦੇ ਵੱਡੇ ਹਿੱਸਿਆਂ ਵਲੋਂ ਜਤਾਏ ਜਾ ਰਹੇ ਖਦਸ਼ੇ ਸੱਚ ਸਾਬਤ ਹੋ ਰਹੇ ਹਨ। ਚਕਰੈਲ ਸਿੱਖਾਂ ਵਲੋਂ ਇਸ ਸਬੰਧੀ ਨਿਭਾਈ ਗਈ ਭੂਮਿਕਾ ਬਿਲਕੁਲ ਗੁਰਮਤਿ ਵਿਰੋਧੀ ਰਹੀ। ਵਿਚਾਰ ਮੰਚ, ਸੰਵਾਦ ਵੱਲੋਂ ਇਸ ਸਬੰਧੀ ਕਾਰਵਾਈ ਗਈ ਵਿਚਾਰ ਚਰਚਾ ਨੂੰ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿੱਤ ਪੇਸ਼ ਕਰ ਰਹੇ ਹਾਂ।

ਸ਼ਹੀਦੀ ਸਭਾ ‘ਤੇ ਫਿਲਮਾਂ ਪ੍ਰਤੀ ਰੁਝਾਨ ਕਿੰਨਾ ਕੁ ਘਟਿਆ। ਖ਼ਾਸ ਗੱਲਬਾਤ
ਬੀਤੇ ਦਿਨੀਂ ਸਿੱਖ ਜਥਿਆਂ ਨੇ ਸ਼ਹੀਦੀ ਸਭਾ ਉਪਰ ਵਿਚਰਦਿਆਂ ਸੰਗਤ ਦੇ ਫਿਲਮਾਂ ਬਾਰੇ ਰੁਝਾਨ ਸਬੰਧੀ ਕੁਝ ਬਦਲਾਅ ਮਹਿਸੂਸ ਕੀਤੇ ਅਤੇ ਜਿਸ ਸਬੰਧੀ ਕਈ ਖ਼ਬਰਾਂ ਵੀ ਇੰਟਰਨੈਟ ਉਪਰ ਆਈਆਂ। ਵਿਚਾਰ ਮੰਚ, ਸੰਵਾਦ ਵਲੋਂ ਇਸ ਸਬੰਧੀ ਸਿੱਖ ਵਿਚਾਰਕਾਂ ਦੇ ਵਿਚਾਰ ਲਏ ਗਏ। ਜਿਸ ਦੀ ਗਲਬਾਤ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਵਾਸਤੇ ਪੇਸ਼ ਹੈ।

and then