ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਾਮਲੇ ਵਿਚ ਗੁਰਮਤਿ, ਕਾਨੂੰਨੀ ਅਤੇ ਵਿਤੀ ਪੱਖ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰਨ ਲਈ ਬਣਾਏ ਗਏ ਇਕ ਜਾਂਚ ਜਥੇ ਵਲੋਂ ਅੱਜ ਆਪਣੀ ਰਿਪੋਰਟ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸਚੋ ਸੱਚ ਜਨਤਕ ਕੀਤੀ ਜਾ ਰਹੀ ਹੈ। ਇਹ ਰਿਪੋਰਟ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਤੋਂ ਬਾਅਦ ਅੱਜ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਚੰਚਲ ਮਨੋਹਰ ਸਿੰਘ, ਲੇਖਕ ਅਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਅਤੇ ਨੌਜਵਾਨ ਪੱਤਰਕਾਰ ਬੀਬੀ ਹਰਸ਼ਰਨ ਕੌਰ ਅਤੇ ਪਰਮਜੀਤ ਸਿੰਘ ਗਾਜ਼ੀ ਤੇ ਅਦਾਰਤ ਜਾਂਚ ਜਥੇ ਨੇ 40 ਸਫਿਆ ਦੀ ਇਹ ਰਿਪੋਰਟ ਜਾਰੀ ਕੀਤੀ ਹੈ।
ਪੰਜਾਬੀ ਵਿੱਚ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਅੰਗਰੇਜੀ ਉਲੱਥਾ ਵੀ ਨਾਲ ਹੀ ਜਾਰੀ ਕੀਤਾ ਗਿਆ ਹੈ। ਜਥੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਬਾਣੀ ਪ੍ਰਸਾਰਣ ਲਈ ਕੀਤੇ ਗਏ ਸਮਝੌਤਿਆਂ ਸਮੇਤ ਜਾਂਚ ਦੌਰਾਨ ਇਕੱਤਰ ਕੀਤੇ ਗਏ ਦਸਤਾਵੇਜ਼ ਅਤੇ ਸਬੂਤ ਵੀ ਰਿਪੋਰਟ ਦੇ ਨਾਲ ਜੀ ਜਨਤਕ ਕਰ ਦਿੱਤੇ ਗਏ ਹਨ।
ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਸਬੰਧ ਵਿਚ ਕੀਤੀ ਗਈ ਪੜਚੋਲ ਉਜਾਗਰ ਕਰਦੀ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਸਥਾਪਤ ਕੀਤੇ ਗਏ ਮੌਜੂਦਾ ਅਜਾਰੇਦਾਰਾਨਾ ਪ੍ਰਬੰਧ ਨੂੰ ਤੋੜ ਕੇ ਇਸ ਮਨੋਰਥ ਵਾਸਤੇ ਨਿਸ਼ਕਾਮ, ਸਰਬ ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਕਾਇਮ ਕੀਤਾ ਜਾਣਾ ਚਾਹੀਦਾ ਹੈ।
ਪੂਰਾ ਲੇਖਾ (ਰਿਪੋਰਟ) ਇੱਥੇ ਸਿੱਖ ਪੱਖ ਦੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕੀਤੀ ਜਾ ਰਹੀ ਹੈ:
ਲੇਖੇ (ਰਿਪੋਰਟ) ਦਾ ਪੰਜਾਬੀ ਉਲੱਥਾ:
ਅੰਤਿਕਾ/ਹਵਾਲਾ ਦਸਤਾਵੇਜ਼: