ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ।
Author: ਪ੍ਰੋ. ਪੂਰਨ ਸਿੰਘ (ਪ੍ਰੋ. ਪੂਰਨ ਸਿੰਘ)
ਗੁਰੂ ਅੰਗਦ ਦੇਵ ਜੀ
ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ। ਜਿਸ ਕਾਰਣ ਪ੍ਰਵਾਰ ਵਿਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗ਼ਲਤ ਭਾਵਨਾ ਪੈਦਾ ਕਰ ਦਿਤੀ ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰ ਪੁਰ ਰਹਿਣ ਤੋਂ ਵਰਜ ਦਿਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿਛੋਂ ਕਦੀ ਕਦਾਈਂ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿਚ ਯਾਤਰਾ ਸੀ।
ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)
ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।
ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ)
ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ।
ਗੁਰੂ ਰਾਮਦਾਸ ਜੀ
ਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ।
ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ
ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੁਖ ਵਾਸਤਵ ਵਿਚ ਦੁਖ ਹਨ ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਇਹਸਾਸ ਵਿਚੋਂ ਹੀ ਪ੍ਰਗਟ ਹੁੰਦਾ ਹੈ । ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ।
ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ ਇੱਛਕ ਹਨ, ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ
ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
ਸ੍ਰੀ ਗੁਰੂ ਹਰਿ ਰਾਇ ਜੀ ਦੇ ਛੋਟੇ ਸਪੁੱਤਰ, ਬਾਲ ਹਰਿ ਕ੍ਰਿਸ਼ਨ ਜੀ ਵਿਚ ਉਹ ਸਾਰੇ ਰਹੱਸਮਈ ਚਿੰਨ ਪ੍ਰਗਟ ਹੋ ਚੁੱਕੇ ਸਨ ਜਿਹਨਾਂ ਰਾਹੀਂ ਸੱਚੇ ਗੁਰੂ ਦੀ ਪਛਾਣ ਕੀਤੀ ਜਾਂਦੀ ਸੀ। ਸ੍ਰੀ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਅਰਾਮ ਮਿਲਦਾ ਸੀ। ਗੁਰੂ ਹਰਿ ਰਾਏ ਜੀ ਨੇ ਇਸ ਬਾਲ ਨੂੰ ਗੁਰੂ ਨਾਨਕ ਸਮਾਨ ਪ੍ਰਣਾਮ ਕੀਤਾ ਅਤੇ ਮਾਤਲੋਕ ਤੋਂ ਪਿਆਨਾ ਕਰ ਗਏ।
ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ …
ਜਦੋਂ ਕੋਈ ਮਨੁੱਖ ਆਤਮਕ ਤੌਰ ਉੱਤੇ ਪਰੀਪੂਰਨ ਹੋ ਜਾਂਦੈ ਤਾਂ ਇਹ ਪੂਰਨਤਾ ਦੀ ਮਹਿਕ ਉਸ ਦੇ ਆਲੇ ਦੁਆਲੇ ਪਸਰ ਜਾਂਦੀ ਐ। ਜੋ ਸ੍ਰਿਸ਼ਟੀ ਦੇ ਸਭ ਜੀਆਂ ਲਈ ਗੁਣਕਾਰੀ ਹੈ।ਉਸ ਸਮੇਂ ਹੀ ਉਸ ਗੁਰਸਿੱਖ ਨੂੰ ਬਾਹਰਲੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਹਿੱਤ ਭੇਜਿਆ ਜਾਂਦੈ ਤਾਂ ਜੋ ਆਪਣੀ ਆਤਮਿਕ ਸੁੰਦਰਤਾ ਦੀ ਮਹਿਕ ਤੇ ਸ਼ਾਨ ਨੂੰ ਆਲੇ ਦੁਆਲੇ ਪਸਾਰ ਸਕੇ। ਉਹ ਗੁਰਸਿੱਖ ਵੀ ਗੁਰੂ ਦੀ ਹੀ ਕਾਰ ਕਮਾਉਂਦੈ ਤੇ ਆਪ ਤਾਂ ਉਹ ਕੇਵਲ ਇੱਕ ਮਾਧਿਅਮ ਹੀ ਹੁੰਦੈ, ਜਿਵੇਂ ਗੁਰੂ ਉਸ ਨੂੰ ਨਿਰਦੇਸ਼ ਦਿੰਦੈ ਤਿਵੇਂ ਹੀ ਉਹ ਕਾਰਿੰਦੇ-ਹਾਰ ਇਸ ਪਵਿੱਤਰ ਕਾਰਜ ਨੂੰ ਨਿਭਾਉਂਦੈ।
ਜਦੋਂ ਕੋਈ ਮਨੁੱਖ ਆਤਮਕ ਤੌਰ ਉੱਤੇ ਪਰੀਪੂਰਨ ਹੋ ਜਾਂਦੈ ਤਾਂ ਇਹ ਪੂਰਨਤਾ ਦੀ ਮਹਿਕ ਉਸ ਦੇ ਆਲੇ ਦੁਆਲੇ ਪਸਰ ਜਾਂਦੀ ਐ। ਜੋ ਸ੍ਰਿਸ਼ਟੀ ਦੇ ਸਭ ਜੀਆਂ ਲਈ ਗੁਣਕਾਰੀ ਹੈ।ਉਸ ਸਮੇਂ ਹੀ ਉਸ ਗੁਰਸਿੱਖ ਨੂੰ ਬਾਹਰਲੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਹਿੱਤ ਭੇਜਿਆ ਜਾਂਦੈ ਤਾਂ ਜੋ ਆਪਣੀ ਆਤਮਿਕ ਸੁੰਦਰਤਾ ਦੀ ਮਹਿਕ ਤੇ ਸ਼ਾਨ ਨੂੰ ਆਲੇ ਦੁਆਲੇ ਪਸਾਰ ਸਕੇ। ਉਹ ਗੁਰਸਿੱਖ ਵੀ ਗੁਰੂ ਦੀ ਹੀ ਕਾਰ ਕਮਾਉਂਦੈ ਤੇ ਆਪ ਤਾਂ ਉਹ ਕੇਵਲ ਇੱਕ ਮਾਧਿਅਮ ਹੀ ਹੁੰਦੈ, ਜਿਵੇਂ ਗੁਰੂ ਉਸ ਨੂੰ ਨਿਰਦੇਸ਼ ਦਿੰਦੈ ਤਿਵੇਂ ਹੀ ਉਹ ਕਾਰਿੰਦੇ-ਹਾਰ ਇਸ ਪਵਿੱਤਰ ਕਾਰਜ ਨੂੰ ਨਿਭਾਉਂਦੈ।