ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ 701 ਦੇ ਕਰੀਬ ਹੋਰਨਾਂ ਗੁਰਧਾਮਾਂ ਉੱਤੇ ਦਿੱਲੀ ਦਰਬਾਰ ਵੱਲੋਂ ਫੌਜੀ ਹਮਲਾ ਕਰਕੇ ਵਰਤਾਇਆ ਗਿਆ ਤੀਜਾ ਘੱਲੂਘਾਰਾ ਸਿੱਖ ਯਾਦ ਵਿਚ ਇਕ ਅਮਿਟ ਵਰਤਾਰਾ ਹੈ2। ਖਾੜਕੂ ਸੰਘਰਸ਼ ਤੋਂ ਬਾਅਦ ਲੰਘੇ ਦਹਾਕਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਾਲਾਤ ਉੱਭਰੇ ਜਿਸ ਵਿਚ ਕਦੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ,...
Author: ਪਰਮਜੀਤ ਸਿੰਘ ਗਾਜ਼ੀ (ਪਰਮਜੀਤ ਸਿੰਘ ਗਾਜ਼ੀ)
ਆਪ ਅਰਦਾਸ ਕਰਕੇ ਪੁੱਤਰਾਂ ਨੂੰ ਜੰਗ ਤੇ ਸ਼ਹਾਦਤ ਲਈ ਤੋਰਨ ਵਾਲੀ ਮਾਂ
ਜਦੋਂ ਅਜ਼ਾਦਨਾਮਾ ਕਿਤਾਬ ਲਈ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਬੱਬ ਨਾਲ ਪਹਿਲੀ ਮੁਲਾਕਾਤ ਮਾਤਾ ਸੁਰਜੀਤ ਕੌਰ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਨਾਲ ਅੰਮ੍ਰਿਤਸਰ ਵਿਖੇ ਹੋਈ। ਮਾਤਾ ਜੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੀ ਜੀ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਇਹਨਾ ਨਾਲ ਬਹੁਤ ਸਨੇਹ ਸੀ ਤੇ ਉਹ ਮਾਤਾ ਜੀ ਨੂੰ ਬੀਜੀ ਕਹਿੰਦੇ ਸਨ।
ਬੰਦੀ ਸਿੰਘਾਂ ਦਾ ਮਸਲਾ ਬਨਾਮ ਸ਼੍ਰੋਮਣੀ ਕਮੇਟੀ ਦੀ ਪਹੁੰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਾਦਲ ਦਲ ਨੂੰ ਸੁਰਜੀਤ ਕਰਨ ਦੇ ਯਤਨਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਆੜ ਲੈ ਕੇ ਇਸ ਮਸਲੇ ਨੂੰ ਹੋਰ ਵਧੇਰੇ ਉਲਝਾਅ ਰਹੇ ਹਨ।
ਹਜ਼ੂਰ ਸਾਹਿਬ ਦੇ ਪ੍ਰਬੰਧ ਲਈ ਗੈਰ-ਸਿੱਖ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੀ ਪਹੁੰਚ: ਇਕ ਪੜਚੋਲ
ਗੁਰਦੁਆਰਾ ਬੋਰਡ, ਤਖਤ ਸੱਚਖੰਡ ਅਬਿਚਲ ਹਜ਼ੂਰ ਸਾਹਿਬ, ਨਾਂਦੇੜ ਦੀ ਮਿਆਦ ਜੂਨ 2022 ਵਿਚ ਮੁੱਕ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਡਾ. ਪਰਵਿੰਦਰ ਸਿੰਘ ਪਸਰੀਚਾ ਨਾਮ ਦੇ ਸਾਬਕਾ ਪੁਲਿਸ (ਆਈ.ਪੀ.ਐਸ) ਅਫਸਰ ਨੂੰ ਬੋਰਡ ਦਾ ਪ੍ਰਸ਼ਾਸਕ ਲਗਾਇਆ ਸੀ। ਡਾ. ਪਸਰੀਚਾ ਦੀ ਨਿਯੁਕਤੀ ਦੀ ਮਿਆਦ 31 ਜੁਲਾਈ 2023 ਨੂੰ ਪੂਰੀ ਹੋ ਗਈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਾਈਆਂ ਜਾਂਦੀਆਂ ਤਸਵੀਰਾਂ ਤੇ ਰੀਲਾਂ ਦਾ ਮਸਲਾ…
ਸ੍ਰੀ ਅੰਮ੍ਰਿਤਸਰ ਵਿਖੇ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ (ਖਾਸ ਕਰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਰੀਲਾਂ ਵਗੈਰਾ) ਕਈ ਤਰ੍ਹਾਂ ਦੇ ਵਾਦ-ਵਿਵਾਦ ਤੇ ਇਸ ਪਾਵਨ ਸਸਥਾਨ ਦੇ ਅਦਬ ਵਿਚ ਖਲਲ ਪਾਉਣ ਵਾਲੀਆਂ ਘਟਨਾਵਾਂ ਦਾ ਕਾਰਨ ਬਣ ਰਹੀਆਂ ਹਨ।
ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਸੰਦ ਵਜੋਂ ਵਰਤਣ ਦਾ ਵਰਤਾਰਾ : ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ
ਕੀ ਹਕੂਮਤਾਂ ਵੱਲੋਂ ਬਿਜਲ-ਸੱਥ (ਸੋਸ਼ਲ ਮੀਡੀਆ) ਅਤੇ ਇਸ ਉੱਤੇ ਲਗਾਈਆਂ ਰੋਕਾਂ ਦੀ ਵਰਤੋਂ ਇਕ ਮਨੋਵਿਗਿਆਨਕ ਹਮਲੇ ਦੇ ਹਥਿਆਰ ਵਾਂਙ ਹੋ ਸਕਦੀ ਹੈ? ਕੀ ਇਕ ਅਜਿਹਾ ਸਾਧਨ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੇ ਲੋਕਾਂ ਨੂੰ ਬੋਲਣ ਦੀ ਅਜ਼ਾਦੀ ਦੇ ਅਸੀਮ ਮੌਕੇ ਤੇ ਅਣਗਿਣਤ ਸੰਭਾਵਨਾਵਾਂ ਦਿੱਤੀਆਂ ਹਨ ਉਸ ਨੂੰ ਸਰਕਾਰਾਂ ਇਕ ਮਨੋਵਿਗਿਆਨਕ ਹਮਲੇ ਦੇ ਸੰਦ ਵਾਂਙ ਵਰਤ ਸਕਦੀਆਂ ਹਨ?
ਮੀਰੀ ਪੀਰੀ ਦਿਵਸ ਉੱਤੇ ਹੋਈ ਵਿਸ਼ਵ ਸਿੱਖ ਇਕੱਤਰਤਾ ਬਾਰੇ ੧੩ ਨੁਕਤੇ
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਮੀਰੀ ਪੀਰੀ ਦਿਵਸ ਉੱਤੇ ੧੪ ਹਾੜ ੫੫੫ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸਜੀ।
ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ
ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਇਸ ਪਿੰਡ ਖਲਾੜਾ ਵਿਖੇ ਸੰਨ 1952 ਵਿੱਚ ਸਿਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਸ. ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਜਿਨ੍ਹਾਂ ਦੇ ਪੰਜ ਵੱਡੇ ਅਤੇ ਤਿੰਨ ਛੋਟੇ ਭੈਣ ਭਰਾ ਹਨ। ਵੱਡਿਆਂ ਵਿੱਚ ਭੈਣ ਪ੍ਰੀਤਮ ਕੌਰ ਸਭ ਤੋਂ ਵੱਡੇ ਹਨ ਤੇ ਫਿਰ ਮਹਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ ਤੇ ਵੀਰ ਰਜਿੰਦਰ ਸਿੰਘ ਤੋਂ ਬਾਅਦ ਸ. ਜਸਵੰਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਵੀਰ ਗੁਰਦੇਵ ਸਿੰਘ ਤੇ ਭੈਣ ਬੇਅੰਤ ਕੌਰ ਹਨ ਤੇ ਸਭ ਤੋਂ ਛੋਟੇ ਵੀਰ ਦਾ ਨਾਂ ਅਮਰਜੀਤ ਸਿੰਘ ਹੈ।
ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ?
ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ।
ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ
ਸੰਖੇਪ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਿੱਲੀ ਦਰਬਾਰ ਦੇ ਮੁਤਹਿਤ ਪੰਜਾਬ ਦੀ ਰਾਜਸੀ ਅਧੀਨਗੀ ਸਾਡੇ ਸਮਾਜ ਦੀ ਦੀਰਘ ਚੁਣੌਤੀ ਹੈ। ਪਰ ਇਹ ਚੁਣੌਤੀ ਸਿਰਫ ਬਾਹਰਮੁਖੀ ਨਹੀਂ ਹੈ ਇਸ ਦਾ ਅਧਾਰ ਸਿੱਖਾਂ ਦੇ ਅੰਦਰੂਨੀ ਹਾਲਾਤ ਨਾਲ ਵੀ ਸੰਬੰਧਤ ਹੈ। ਬਹੁ-ਪਸਾਰੀ ਅਲਾਮਤਾਂ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਿਵਾਇਤਾਂ ਦੀ ਪੁਨਰ-ਸੁਰਜੀਤੀ ਵਿਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ।