ਸੰਗਤ ਦੀ ਪਹਿਰੇਦਾਰੀ ਸਦਕਾ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਜਾਰੀ ਨਹੀਂ ਹੋਈ

ਸੰਗਤ ਦੀ ਪਹਿਰੇਦਾਰੀ ਸਦਕਾ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਜਾਰੀ ਨਹੀਂ ਹੋਈ

ਪਟਿਆਲਾ/ਸੰਗਰੂਰ: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਐਨੀਮੇਸ਼ਨ ਰੂਪ ਵਿਚ ਰੱਚਣ ਕਰਕੇ ਵਿਵਾਦਾਂ ਵਿੱਚ ਘਿਰੀ ਫਿਲਮ ਦਾਸਤਾਨ-ਏ-ਸਰਹੰਦ ਅੱਜ ਜਾਰੀ ਨਹੀਂ ਹੋਈ। ਭਾਵੇਂ ਕਿ ਫਿਲਮ ਨਿਰਮਾਤਾ ਵੱਲੋਂ ਇਸ ਬਾਰੇ ਅਧਿਕਾਰਤ ਤੌਰ ਉੱਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਹ ਫਿਲਮ ਸਿਨਮਿਆਂ ਵਿੱਚ ਜਾਰੀ ਨਹੀਂ ਕੀਤੀ ਗਈ। 

ਦੱਸ ਦੇਈਏ ਕਿ ਫਿਲਮ ਨਿਰਮਾਤਾ ਵੱਲੋਂ ਇਹ ਫਿਲਮ 2 ਦਸੰਬਰ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਫਿਲਮ ਦੀ ਝਲਕ ਯੂ-ਟਿਊਬ ਜਾਰੀ ਕੀਤੀ ਸੀ।

ਜਦੋਂ ਇਹ ਗੱਲ ਸਿੱਖ ਸੰਗਤ ਦੇ ਧਿਆਨ ਵਿੱਚ ਆਈ ਕਿ ਇਸ ਫਿਲਮ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ ਤਾਂ ਸੰਗਤ ਵੱਲੋਂ ਇਸ ਫਿਲਮ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਸੰਗਤ ਵਿੱਚ ਲਾਮਬੰਦੀ ਕਰਨ ਵਾਲੇ ਸਿੱਖ ਜਥਾ ਮਾਲਵਾ, ਗੋਸ਼ਟੀ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਚਾਰ ਸਭਾ ਲੱਖੀ ਜੰਗਲ ਖਾਲਸਾ ਨਾਲ ਜੁੜੇ ਪੰਥ ਸੇਵਕਾਂ ਭਾਈ ਮਲਕੀਅਤ ਸਿੰਘ ਭਵਾਨੀਗੜ, ਸ. ਹਰਪ੍ਰੀਤ ਸਿੰਘ, ਸ. ਰਣਜੀਤ ਸਿੰਘ ਸ. ਰਵਿੰਦਰਪਾਲ ਸਿੰਘ ਅਤੇ ਭਾਈ ਸਵਰਨ ਸਿੰਘ ਕੋਟਧਰਮੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ, ਇੰਡੀਆ ਅਤੇ ਦੁਨੀਆ ਦੇ ਵੱਖ ਵੱਖ ਸਮਿਆਂ ਵਿਚ ਤਸਦੀਕ ਕੀਤੀ ਗਈ ਹੈ ਅਤੇ ਇਹ ਫਿਲਮ ਪੂਰੀ ਦੁਨੀਆਂ ਵਿਚ ਕਿਧਰੇ ਵੀ ਜਾਰੀ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵੱਲੋਂ ਇਸ ਗੱਲ ਦੀ ਪਹਿਰੇਦਾਰੀ ਰੱਖੀ ਜਾਵੇਗੀ ਕਿ ਫਿਲਮ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਵਾਂਗ ਸਮੇਤ ਜਾਰੀ ਨਾ ਹੋ ਸਕੇ।

ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਸਵਾਂਗਾਂ ਉੱਤੇ ਮੁਕੰਮਲ ਰੋਕ ਲਾਉਣ ਲਈ ਫੈਸਲਾ ਕਰਨ ਬਾਰੇ ਕਿਹਾ ਜਾ ਰਿਹਾ ਹੈ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x