Tag: Malkeet Singh Bhawanigarh

Home » Malkeet Singh Bhawanigarh
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਦਾ ਮਾਮਲਾ – ਕੁਝ ਅਹਿਮ ਨੁਕਤੇ
Post

ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਦਾ ਮਾਮਲਾ – ਕੁਝ ਅਹਿਮ ਨੁਕਤੇ

ਸਿੱਖੀ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਆਦਿ ਦੀ ਬਿਲਕੁਲ ਮਨਾਹੀ ਹੈ। ਸਿੱਖ ਕੇਵਲ ਸ਼ਬਦ ਦਾ ਹੀ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਨੁਸਾਰ,  ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾ ਬਨਾਕੇ ਬਿਪਰਵਾਦ ਅਤੇ ਡੇਰਾਵਾਦ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ।

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ
Post

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ

ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ 'ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ ਤਾਂ ਬਸ ਮੇਜ 'ਤੇ ਰੱਖੇ ਛੋਟੇ ਜਿਹੇ ਬੁੱਤ ਦੇ ਹੱਥਾਂ 'ਚ ਹੀ ਹਨ। ਬੇਅੰਤ ਉਦਾਹਰਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇਸ ਮੁਲਕ ਦਾ ਪ੍ਰਬੰਧ ਇਨਸਾਫ, ਬਰਾਬਰਤਾ ਅਤੇ ਸਾਂਝੀਵਾਲਤਾ ਵਾਲਾ ਰੱਤੀ ਭਰ ਵੀ ਨਹੀਂ ਹੈ।

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ
Post

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ

ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਅਸਲ ਵਿੱਚ ਇਹੀ ਸਾਡਾ ਮੂਲ ਹੈ। 'ਅਗਾਂਹ ਵੱਲ ਨੂੰ ਤੁਰਦਿਆਂ' ਖਰੜੇ ਵਿੱਚ ਦਰਜ ਹੈ ਕਿ "ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ।

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ
Post

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ
Post

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਹੁਸ਼ਿਆਰਪੁਰ) ਵਿਖੇ ਹੋਇਆ। 12ਵੀਂ ਪਾਸ ਕਰਨ ਉਪਰੰਤ ਉਹ ਸੰਨ 1912 ਵਿੱਚ ਰਸਾਲਾ ਨੰਬਰ 4 ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਉਦੋਂ ਹੀ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਇਕ ਸਾਲ ਬਾਅਦ ਉਹਨਾਂ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਉੱਥੋਂ ਇੱਕ ਪਸਤੌਲ, ਕੁਝ ਬੰਬ, ਹੈੰਡਗ੍ਰਨੇਡ ਅਤੇ ਇੱਕ ਰਾਇਫ਼ਲ ਪ੍ਰਾਪਤ ਕਰ ਕੇ ਉਹਨਾਂ ਨੇ ਆਪਣੇ ਘਰ ਵਿੱਚ ਦੱਬ ਲਏ ਅਤੇ ਕੁਝ ਸਮੇਂ ਬਾਅਦ ਨੌਕਰੀ ਛੱਡ ਦਿੱਤੀ। ਫਿਰ ਕੁਝ ਸਮਾਂ ਖੇਤੀ ਕੀਤੀ ਫਿਰ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋਏ ਪਰ ਛੇਤੀ ਹੀ ਉਹ ਨੌਕਰੀ ਵੀ ਛੱਡ ਦਿੱਤੀ।

6 ਜੂਨ ਦੇ ਘਲੂਘਾਰਾ ਸਮਾਗਮ ’ਚ ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ
Post

6 ਜੂਨ ਦੇ ਘਲੂਘਾਰਾ ਸਮਾਗਮ ’ਚ ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ

ਜੂਨ 1984 ਵਿੱਚ ਬਿਪਰ ਰਾਜ-ਹਉੰ ਨੇ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ, ਇਸ ਬਹੁ-ਪਸਾਰੀ ਅਤੇ ਵਿਆਪਕ ਹਮਲੇ ਨੂੰ ਪੰਥ ਤੀਜੇ ਘੱਲੂਘਾਰੇ ਵਜੋਂ ਯਾਦ ਕਰਦਾ ਹੈ। ਸਿੱਖਾਂ ਦੀ ਇਹ ਰਿਵਾਇਤ ਹੈ ਕਿ ਉਹ ਆਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ, ਗੁਰੂ ਦੇ ਰਾਹ ਉੱਤੇ ਚੱਲ ਕੇ ਜੋ ਸਿੱਖ ਸ਼ਹੀਦ ਹੁੰਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਨ। ਕਥਾ, ਕੀਰਤਨ, ਢਾਡੀ, ਕਵੀਸ਼ਰਾਂ ਰਾਹੀਂ ਸਿੱਖ ਸੰਗਤ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ। ਇਹੀ ਯਾਦ ਨੂੰ ਤਾਜ਼ਾ ਰੱਖਦਿਆਂ ਸਿੱਖ ਸੰਗਤ ਵਰਤਮਾਨ ਵਿੱਚ ਬੈਠਿਆਂ ਇਤਿਹਾਸ ਦੇ ਦਰਸ਼ਨ ਕਰਦੀ ਹੈ ਅਤੇ ਭਵਿੱਖ ਵਿੱਚ ਆਪਣੇ ਅਮਲਾਂ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਕਰਦੀ ਹੈ। ਯਾਦ ਰੱਖਣ ਵਿੱਚ ਜੋ ਤਾਕਤ ਹੈ ਉਹ ਤਾਕਤ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰਨ ਦੇ ਸਮਰੱਥ ਹੁੰਦੀ ਹੈ ਜਿਸ ਕਰਕੇ ਹੁਕਮਰਾਨ ਜਾਂ ਇਤਿਹਾਸ ਦਾ ਗੁਨਾਹਗਾਰ ਇਹ ਕਦੀ ਨਹੀਂ ਚਾਹੁੰਦਾ ਕਿ ਇਹ ਯਾਦ ਬਣੀ ਰਹੇ। ਉਹ ਯਤਨ ਕਰਦਾ ਹੈ ਕਿ ਬੀਤੇ ਨੂੰ ਭੁਲਾ ਦਿੱਤਾ ਜਾਵੇ ਜਾਂ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ।

ਪੂਰਨ ਪੁਰਖ ਨਹੀ ਡੋਲਾਨੇ …
Post

ਪੂਰਨ ਪੁਰਖ ਨਹੀ ਡੋਲਾਨੇ …

ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ। ਉਹ ਸਭ ਦੁਨਿਆਵੀ ਤਾਕਤਾਂ ਦੇ ਭੈਅ ਤੋਂ ਕੋਹਾਂ ਦੂਰ ਲੰਘ ਜਾਂਦਾ ਹੈ। ਉਹ ਸੁਰਤ ਦੇ ਗਿਆਨ ਵਿੱਚ ਵਿਚਰਦਾ ਹੋਇਆ ਸਭ ਦੁਨਿਆਵੀ ਪੜ੍ਹਾਈਆਂ ਪਿੱਛੇ ਛੱਡ ਜਾਂਦਾ ਹੈ। ਉਹਦੇ ਲਈ ਸਭ ਯੱਕ-ਤੱਕ ਮਿੱਟੀ ਹੋ ਜਾਂਦੇ ਹਨ।

ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
Post

ਘੱਲੂਘਾਰਾ ਜੂਨ 84: ਵੱਖ-ਵੱਖ ਗੁਰਦੁਆਰਿਆਂ ‘ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)

ਸਿੱਖ ਪਿਛਲੀਆਂ ਸਦੀਆਂ ਵਿੱਚ ਜਰਵਾਣਾ ਰੂਪ ਧਾਰ ਚੁੱਕੀ ਤੁਰਕ, ਅਫਗਾਨ, ਫ਼ਿਰੰਗੀ ਰਾਜ-ਹਉਂ ਨਾਲ ਸੰਘਰਸ਼ ਕਰਦੇ ਰਹੇ ਹਨ ਪਰ ਬਿਪਰ ਰਾਜ-ਹਉਂ ਨਾਲ ਪਹਿਲੀ ਵਾਰ ਸਿੱਖਾਂ ਦਾ ਸਿੱਧਾ ਵਾਅ-ਵਾਸਤਾ ਪਿਆ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਨੇ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ।

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?
Post

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?

ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ - ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।