ਜੰਮੂ-ਕਸ਼ਮੀਰ ਦਾ ਸੂਬੇਦਾਰੀ ਨਿਜ਼ਾਮ ਇਸੇ ਖੁਸ਼ਫਹਿਮੀ ਵਿੱਚ ਰਹੀਆਂ ਸਨ ਕਿ ਸੂਬੇਦਾਰੀ ਦੀ ਪਹਿਲਾਂ ਤੋਂ ਚੱਲੀ ਆ ਰਹੀ ਲੀਹ ਕਾਇਮ ਰਹਿਣੀ ਹੈ। ਸੋ, ਇਹ ਧਿਰਾਂ ਦਿੱਲੀ ਦੀ ਮਨਸ਼ਾ ਨੂੰ ਭਾਂਪਣ ਵਿੱਚ ਨਾਕਾਮ ਰਹੀਆਂ ਸਨ ਤੇ ਅੱਜ ਨਤੀਜਾ ਰਿਹ ਹੈ ਕਿ ਸੂਬੇਦਾਰੀ ਦੀ ਸਿਆਸਤ ਦੀ ਜਮੀਨ ਹੀ ਖਤਮ ਹੋ ਜਾਣ ਉੱਤੇ ਇਹ ਧਿਰਾਂ ਦੀ ਸਿਆਸੀ ਹੋਂਦ ਹੀ ਖਤਮ ਹੋ ਗਈ ਹੈ। ਪੰਜਾਬ ਦਾ ਸੂਬੇਦਾਰੀ ਨਿਜ਼ਾਮ ਵੀ ਜੰਮੂ-ਕਸ਼ਮੀਰ ਦੀਆਂ ਸੂਬੇਦਾਰੀ ਨਿਜ਼ਾਮ ਵਾਲੀਆਂ ਧਿਰਾਂ ਵਰਗਾ ਹੀ ਵਿਹਾਰ ਕਰ ਰਹੀਆਂ ਹਨ ਤੇ ਉਸੇ ਖੁਸ਼ਫਹਿਮੀ ਵਿੱਚ ਹਨ ਜਿਸ ਵਿੱਚ ਮਹਿਬੂਬਾ ਮੁਫਤੀ ਅਤੇ ਫਾਰੂਕ-ਉਮਰ ਅਬਦੁੱਲੇ ਹੋਰੀਂ ਸਨ। ਸਾਫ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੀ ਸੂਬੇਦਾਰੀ ਦੀ ਚੱਲੀ ਆ ਰਹੀ ਸਿਆਸਤ ਲਈ ਜਮੀਨ ਹੁਣ ਤੇਜੀ ਨਾਲ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਅੱਗੇ ਕੀ ਵਾਪਰਨਾ ਹੈ ਇਹ ਸਮਾਂ ਹੀ ਦੱਸੇਗਾ ਪਰ ਹੁਣ ਤੱਕ ਦਿੱਲੀ ਨੇ ਜਿੰਨੇ ਵੀ ਪੈਂਤੜੇ ਲਏ ਹਨ ਉਹ ਜੰਮੂ-ਕਸ਼ਮੀਰ ਵਿੱਚ ਵਾਪਰੇ ਵਰਤਾਰੇ ਨਾਲ ਮੇਲ ਖਾ ਰਹੇ ਹਨ।
Tag: Congress Government
Post
ਕਾਨੂੰਨਹੀਣ ਕਾਨੂੰਨ (1) : ਬਸਤੀਵਾਦੀ ਪਿਛੋਕੜ, ਰੋਗ ਦਾ ਸੰਵਿਧਾਨ ਅਧਾਰ; ਅਫਸਪਾ, ਟਾਡਾ, ਪੋਟਾ ਅਤੇ ਯੁਆਪਾ
ਟਾਡਾ ਕਾਨੂੰਨ ਦੀ ਦੁਰਵਰਤੋਂ ਦਾ ਤੱਥ ਜੱਗ ਜਾਹਿਰ ਹੈ। ਪੋਟਾ ਟਾਡਾ ਦਾ ਹੀ ਅਵਤਾਰ ਸੀ ਜਿਸ ਨੂੰ ਇਸਦੀ ਦੁਰਵਰਤੋਂ ਕਰਕੇ ਖਤਮ ਕਰ ਦਿੱਤਾ ਗਿਆ। ਹੁਣ ਤਬਦੀਲੀਆਂ ਤੋਂ ਬਾਅਦ ਯੁਆਪਾ ਟਾਡਾ ਅਤੇ ਪੋਟਾ ਦਾ ਨਵਾਂ ਅਵਤਾਰ ਹੈ। ਇਸ ਲਿਖਤ ਲੜੀ ਵਿੱਚ ਇਨ੍ਹਾਂ ਕਾਨੂੰਨਹੀਣ ਕਾਨੂੰਨਾਂ ਨਾਲ ਜੁੜੇ ਅਹਿਮ ਮਸਲਿਆਂ ਦੀ ਪੜਚੋਲ ਕੀਤੀ ਜਾਵੇਗੀ।