ਸ਼ੰਭੂ ਮੋਰਚਾ, ਖੁਦਮੁਖਤਿਆਰੀ, ਖਾਲਿਸਤਾਨ ਦੇ ਨਾਅਰੇ ਦਾ ਪ੍ਰਤੀਕਰਮ ਅਤੇ ਅਗਾਮੀ ਚਣੌਤੀਆਂ

ਸ਼ੰਭੂ ਮੋਰਚਾ, ਖੁਦਮੁਖਤਿਆਰੀ, ਖਾਲਿਸਤਾਨ ਦੇ ਨਾਅਰੇ ਦਾ ਪ੍ਰਤੀਕਰਮ ਅਤੇ ਅਗਾਮੀ ਚਣੌਤੀਆਂ

ਤੀਜਾ ਅਹਿਮ ਪੱਖ ‘ਖੁਦਮੁਖਤਿਆਰੀ’ ਦੇ ਬਿਰਤਾਂਤ ਨਾਲ ਜੁੜਿਆ ਹੋਇਆ ਹੈ। ਅਜੇ ਤੱਕ ਮੋਰਚੇ ਦੇ ਪ੍ਰਬੰਧਕਾਂ ਨੇ ‘ਖੁਦਮੁਖਤਿਆਰੀ’ ਦੀ ਗੱਲ ਹੀ ਉਭਾਰੀ ਹੈ ਪਰ ਇਹ ਬਹੁਤਾ ਸਪਸ਼ਟ ਨਹੀਂ ਕੀਤਾ ਕਿ ‘ਖੁਦਮੁਖਤਿਆਰੀ’ ਤੋਂ ਉਨ੍ਹਾਂ ਦਾ ਭਾਵ ਕੀ ਹੈ? ਜਾਂ ਕਹਿ ਲਈਏ ਕਿ ਉਨ੍ਹਾਂ ਦੇ ਬੋਲਾਂ ਅਤੇ ਕੰਮਾਂ ਤੋਂ ਹਾਲ ਦੀ ਘੜੀ ਖੁਦਮੁਖਤਿਆਰੀ ਸਪਸ਼ਟਤਾ ਨਾਲ ਪ੍ਰਭਾਸ਼ਿਤ ਨਹੀਂ ਹੋ ਰਹੀ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ: ਅਸਲ ਮਸਲਾ ਬਾਦਲਾਂ ਦਾ ਬਦਲ ਲਿਆਉਣਾ ਨਹੀਂ ਹੈ…

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ: ਅਸਲ ਮਸਲਾ ਬਾਦਲਾਂ ਦਾ ਬਦਲ ਲਿਆਉਣਾ ਨਹੀਂ ਹੈ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਪ੍ਰਤੀ ਨਿਸ਼ਕਾਮ ਸਮਰਪਣ ਦੀ ਭਾਵਨਾ ਵਿੱਚੋਂ ਗੁਰਦੁਆਰਾ ਸਾਹਿਬਾਨ ਦੀ ਸੁਚੱਜੀ ਸਾਂਭ ਸੰਭਾਲ਼ ਤੇ ਗੁਰਮਤਿ ਆਸੇ ਦੀ ਰੁਸ਼ਨਾਈ ਹਿੱਤ ਸਿਰਜੀ ਗਈ ਸੀ। ਪਰ ਇਸ ਸੰਸਥਾ ਦੀ ਅਜੋਕੀ ਹਾਲਤ ਦਰਸਾਉਂਦੀ ਹੈ ਕਿ ਜਿਨ੍ਹਾਂ ਮਨੋਰਥਾਂ ਤੇ ਭਾਵਨਾਵਾਂ ਹਿੱਤ ਕੁਰਬਾਨੀਆਂ ਕਰਕੇ ਇਹ ਸੰਸਥਾ ਸਿਰਜੀ ਸੀ ਅੱਜ ਉਹ ਭਾਵਨਾਵਾਂ ਪਿੱਛੇ ਪਾ ਦਿੱਤੀਆਂ ਗਈਆਂ ਹਨ ਤੇ ਮਨੋਰਥ ਛੁਟਿਆਏ ਜਾ ਰਹੇ ਹਨ।

ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ

ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ

ਇਸ ਮੌਜੂਦਾ ਸੰਘਰਸ਼ ਵਿੱਚ ਇਸ ਵੇਲੇ ਦੋ ਅਹਿਮ ਪਹਿਲੂਆਂ ਉੱਤੇ ਵਿਚਾਰ ਕਰਕੇ ਨਿਰਣੇ ਕੱਢਣੇ ਲਾਜਮੀ ਹੋ ਜਾਂਦੇ ਹਨ ਕਿ ਇਸ ਮਸਲੇ ਵਿੱਚ ਪੰਜਾਬ ਦੀਆਂ ਲੋੜਾਂ ਤੇ ਹਾਲਾਤ ਮੁਤਾਬਿਕ ਪੰਜਾਬ ਪੱਖੀ ਬਿਰਤਾਂਤ ਕੀ ਹੋਵੇ? ਦੂਜਾ ਕਿ ਇਹ ਮਸਲਾ ਮਹਿਜ਼ ਆਰਥਿਕ ਹੋਣ ਦੀ ਬਜਾਏ ਬੁਨਿਆਦੀ ਰੂਪ ਵਿੱਚ ਰਾਜਨੀਤਕ ਹੈ ਅਤੇ ਇਸ ਮੁਤਾਬਿਕ ਸੰਘਰਸ਼ ਦਾ ਕੇਂਦਰੀ ਨੁਕਤਾ ਕੀ ਹੋਵੇ ਜਿਸ ਨਾਲ ਕਿ ਇਸ ਸੰਘਰਸ਼ ਦੇ ਟੀਚੇ ਨੂੰ ਸਹੂਲਤਾਂ ਤੇ ਰਿਆਇਤਾਂ ਦੀ ਮੰਗ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਕਾਬਿਲ ਹੋਣਾ ਬਣਾਇਆ ਜਾ ਸਕੇ। ਇਸ ਸੰਬੰਧ ਵਿੱਚ ਸੰਘਰਸ਼ ਦੇ ਨਾਲ-ਨਾਲ ਸੁਹਿਰਦਤਾ ਨਾਲ ਸੰਵਾਦ ਰਚਾਉਣਾ ਇਸ ਸਮੇਂ ਵੀ ਵੱਡੀ ਲੋੜ ਬਣ ਚੁੱਕੀ ਹੈ ਜਿਸ ਬਾਰੇ ਪਹਿਲਕਦਮੀ ਕਰਕੇ ਉੱਦਮ ਕਰਨੇ ਚਾਹੀਦੇ ਹਨ।

ਮਸਲਿਆਂ ਦਾ ਪੱਕਾ ਹੱਲ ਹਾਲਾਤ ਨੂੰ ਨਜਿੱਠ ਕੇ ਹੀ ਨਿੱਕਲ ਸਕਦੈ

ਮਸਲਿਆਂ ਦਾ ਪੱਕਾ ਹੱਲ ਹਾਲਾਤ ਨੂੰ ਨਜਿੱਠ ਕੇ ਹੀ ਨਿੱਕਲ ਸਕਦੈ

ਮਸਲੇ ਮਨੁੱਖ ਤੇ ਸਮਾਜ ਦੇ ਜੀਵਨ ਦਾ ਅੰਗ ਹੀ ਹੁੰਦੇ ਹਨ। ਇਸੇ ਕਰਕੇ ਕਹਿੰਦੇ ਹਨ ਕਿ ਮਸਲੇ ਕਦੀ ਖਤਮ ਨਹੀਂ ਹੁੰਦੇ। ਕੋਈ ਵੀ ਜਿੰਦਾ ਜਾਨ ਮਨੁੱਖ ਜਾਂ ਸਮਾਜ ਮਸਲਿਆਂ ਤੋਂ ਭੱਜ ਨਹੀਂ ਸਕਦਾ, ਉਸਨੂੰ ਮਸਲਿਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਆਪਣੇ ਆਪ ਨੂੰ ਕਾਇਮ ਰੱਖਣ ਤੇ ਅਗਾਂਹ ਵਧਣ ਵਾਸਤੇ ਮਸਲੇ ਨਜਿੱਠਣੇ ਹੀ ਪੈਂਦੇ ਹਨ। ਇੱਥੇ ਇੱਕ ਗੱਲ ਜਰੂਰ ਸਮਝਣੀ ਚਾਹੀਦੀ ਹੈ ਕਿ ਮਸਲੇ ਕਦੇ ਵੀ ਖਲਾਅ ਵਿੱਚੋਂ ਪੈਦਾ ਨਹੀਂ ਹੁੰਦੇ ਬਲਕਿ ਉਹ ਖਾਸ ਤਰ੍ਹਾਂ ਦੇ ਹਾਲਾਤ ਦੀ ਉਪਜ ਹੁੰਦੇ ਹਨ। ਇਸ ਲਈ ਮਹਿਜ ਮਸਲਿਆਂ ਨੂੰ ਮੁਖਾਤਿਬ ਹੋਣ ਨਾਲੋਂ ਵਧੇਰੇ ਢੁਕਵੀਂ ਪਹੁੰਚ ਇਹ ਹੁੰਦੀ ਹੈ ਕਿ ਉਹਨਾਂ ਹਾਲਾਤਾਂ ਨੂੰ ਮੁਖਾਤਿਬ ਹੋਇਆ ਜਾਵੇ ਜਿਹਨਾਂ ਵਿਚੋਂ ਇਹ ਮਸਲੇ ਪੈਦਾ ਹੋ ਰਹੇ ਹੁੰਦੇ ਹਨ। ਜਿਵੇਂ ਜੜ੍ਹਾਂ ਵਾਲੇ ਫੋੜੇ ਦੀਆਂ ਜੜ੍ਹਾਂ ਖਤਮ ਕੀਤੇ ਬਿਨਾ ਮਰੀਜ ਨੂੰ ਪੱਕਾ ਅਰਾਮ ਨਹੀਂ ਦਿਵਾਇਆ ਜਾ ਸਕਦਾ ਉਵੇਂ ਹੀ ਹਾਲਾਤ ਨੂੰ ਨਜਿੱਠ ਕੇ ਹੱਲ ਕੱਢੇ ਬਗੈਰ ਮਸਲਿਆਂ ਦੇ ਸਦੀਵੀ ਹੱਲ ਨਹੀਂ ਕੱਢੇ ਜਾ ਸਕਦੇ। ਜੇਕਰ ਹਾਲਾਤ ਕਾਇਮ ਰਹਿੰਦੇ ਹਨ ਤਾਂ ਉਹੀ ਮਸਲੇ ਮੁੜ-ਮੁੜ ਉੱਭਰਦੇ ਹੀ ਰਹਿਣਗੇ।

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸ਼ਬਦ ਸਦੀਵੀ ਅਤੇ ਅਟੱਲ ਸੱਚਾਈਆਂ ਦਾ ਗਿਆਨ ਹੈ ਜੋ ਗੁਰੂ ਨੂੰ ਅਕਾਲ ਪੁਰਖ ਨਾਲ ਅਭੇਦ ਤੇ ਇਕਮਿਕ ਹੋਣ ਨਾਲ ਪ੍ਰਾਪਤ ਹੋਇਆ। ਪ੍ਰਭੂ ਦੇ ਹੁਕਮ ਬਾਰੇ ਗੁਰਬਾਣੀ ਵਿੱਚ ਇਸ ਗੱਲ ਦਾ ਭਰਪੂਰ ਵਰਨਣ ਹੈ ਕਿ ਸੰਸਾਰ ਦੀ ਉਤਪਤੀ ਅਤੇ ਅੰਤ ਸ਼ਬਦ ਦੁਆਰਾ ਹੀ ਹੁੰਦਾ ਹੈ। ਗੁਰ ਸ਼ਬਦ ਦੈਵੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ ਅਤੇ ਜਗਤ ਦਾ ਨਾਸ਼ ਹੁੰਦਾ ਹੈ ਨਾਸ਼ ਤੋਂ ਪਿੱਛੋਂ ਮੁੜ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ। “ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ।।” (ਅੰਗ 1334)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਨੂੰ ਮੁੜ ਮੁੜ ਕੇ ਦ੍ਰਿੜ ਕਰਵਾਇਆ ਗਿਆ ਹੈ ਕਿ ਸ਼ਬਦ ਹੀ ਗੁਰੂ ਹੈ ਅਥਵਾ ਬਾਣੀ ਹੀ ਗੁਰੂ ਹੈ। ਸ਼ਬਦ ਗੁਰੂ ਹੈ ਅਤੇ ਸੁਰਤਿ ਦਾ ਟਿਕਾਉ ਸਿੱਖ ਹੈ - ਅਰਥਾਤ “ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ” (ਗੁ: : ਸਾ: 943)
“ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ। ਗੁਰੂ ਬਾਣੀ ਉਚਾਰਦਾ ਹੈ ਤੇ ਗੁਰੂ ਦਾ ਸੇਵਕ ਉਸ ਬਾਣੀ ‘ਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸੇਵਕ ਨੂੰ ਯਕੀਨੀ ਤੌਰ 'ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਅਰਥਾਤ- “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਨਟ ਮਹਲਾ 4, ਪੰਨਾ 982)

ਅਕੀਦਾ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ

ਅਕੀਦਾ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ

18 ਸਤੰਬਰ ਨੂੰ ਕੀ ਘਟਨਾਕ੍ਰਮ ਵਾਪਰਦਾ ਹੈ ਇਹ ਵੇਖਣ ਵਾਲੀ ਗੱਲ ਹੈ ਪਰ ਇਹ ਜਰੂਰ ਸਮਝ ਲੈਣਾ ਚਾਹੀਦਾ ਹੈ ਕਿ ਪੂਰਾ ਸੱਚ ਬਿਆਨ ਕੀਤੇ ਬਿਨਾ, ਆਪਣੀ ਸਾਰੀ ਗਲਤੀ ਮੰਨੇ ਬਿਨਾ, ਉਸ ਗਲਤੀ ਦੀ ਬਣਦੀ ਜ਼ਿੰਮੇਵਾਰੀ ਕਬੂਲੇ ਬਿਨਾ, ਤੇ ਸਾਫ ਮਨ ਹੋ ਕੇ ਸੁਧਾਈ ਲਈ ਜੋਦੜੀ ਕੀਤੇ ਬਿਨਾ ਸਿਆਸੀ ਹਾਲਾਤ ਨੂੰ ਨਜਿੱਠਣ ਦੀਆਂ ਕੋਸ਼ਿਸ਼ਾਂ ਤਾਂ ਹੋ ਸਕਦੀਆਂ ਹਨ ਪਰ ਗੁਰ-ਸੰਗਤਿ ਦੇ ਸਨਮੁਖ ਦੋਸ਼-ਮੁਕਤ ਤੇ ਸੁਰਖਰੂ ਨਹੀਂ ਹੋਇਆ ਜਾ ਸਕਦਾ।

ਭੂਰਿਆਂ ਵਾਲੇ ਰਾਜੇ ਕੀਤੇ: ਅਨੋਖੀਆਂ ਪਰ ਸੱਚੀਆਂ ਘਟਨਾਵਾਂ

ਭੂਰਿਆਂ ਵਾਲੇ ਰਾਜੇ ਕੀਤੇ: ਅਨੋਖੀਆਂ ਪਰ ਸੱਚੀਆਂ ਘਟਨਾਵਾਂ

ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਤੇ ਉੱਚੀ ਉੱਚੀ ਕਹਿਣ ਲੱਗਾ: ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿਦਕ ਭਰੋਸੇ ਵਾਲਾ ਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ ਮੈਨੂੰ ਜਲਦੀ ਮੇਰੇ ਗੁਰ-ਭਾਈਆਂ ਪਾਸ ਪਹੁੰਚਾਉ। ਬੁੱਢੜੀ ਦੇ ਵਿਰਲਾਪ, ਮਿੰਨਤਾਂ ਤੇ ਸਮਝਾਉਣੀਆਂ, ਕੋਤਵਾਲ ਤੇ ਹੋਰ ਦੂਸਰੇ ਅਫ਼ਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁਲ ਦਰਸ਼ਕ ਮੂੰਹ ਵਿਚ ਉਂਗਲਾਂ ਪਾਈ ਹੈਰਾਨਗੀ ਦੀ ਮੂਰਤ ਬਣ ਗਏ, ਜਦ ਉਹ ਮੁੰਡਾ ਮੁੜ ਕੇ ਆਪਣੀ ਥਾਂ ਉੱਤੇ ਜਾ ਬੈਠਾ ਤੇ ਕਤਲ ਹੋਣ ਲਈ ਧੌਣ ਜਲਾਦ ਅੱਗੇ ਕਰ ਦਿੱਤੀ”।

ਸੱਤਾ ਦੇ ਗਲਿਆਰਿਆਂ ਚ ਢੀਠਤਾਈ ਤੇ ਬੇਸ਼ਰਮੀ ਦਾ ਬੋਲ-ਬਾਲਾ ਹੈ…

ਸੱਤਾ ਦੇ ਗਲਿਆਰਿਆਂ ਚ ਢੀਠਤਾਈ ਤੇ ਬੇਸ਼ਰਮੀ ਦਾ ਬੋਲ-ਬਾਲਾ ਹੈ…

ਜਦੋਂ ਮਨੁੱਖ ਕੋਈ ਅਕੀਦੇ ਤੋਂ ਹੀਣੀ ਗੱਲ ਕਹੇ ਜਾਂ ਕਰੇ ਤਾਂ ਕਹਿੰਦੇ ਨੇ ਕਿ ਉਸ ਨੂੰ ਆਪਣੇ ਆਪ ਪਤਾ ਹੁੰਦਾ ਹੈ ਕਿ ਉਹ ਗਲਤ ਕਹਿ ਜਾਂ ਕਰ ਰਿਹਾ ਹੈ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਕਰਕੇ ਉਹ ਆਪਣੇ ਆਪ ਅਤੇ ਦੂਜਿਆਂ ਅੱਗੇ ਸ਼ਰਮਸਾਰ ਮਹਿਸੂਸ ਕਰਦਾ ਹੈ। ਪਰ ਇਹ ਗੱਲ ਉਨ੍ਹਾਂ ਬਾਰੇ ਹੈ ਜਿਨ੍ਹਾਂ ਦਾ ਕੋਈ ਅਕੀਦਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਬੰਦੇ ਨੂੰ ਆਪਣਾ ਅਕੀਦਾ ਪਾਲਣਾ ਚਾਹੀਦਾ ਹੈ।

ਖਾਲਸਾ ਪੰਥ ਦੀ ਅਰਦਾਸ

ਖਾਲਸਾ ਪੰਥ ਦੀ ਅਰਦਾਸ

ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?

ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ - ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।