ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ : ਭਾਗ 1

ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ : ਭਾਗ 1

ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ :

ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ
(ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ)

ਹੁਣ ਤੱਕ ਕੀ ਵਾਪਰਿਆ?

25 ਜੂਨ 2021 ਨੂੰ ਦੁਪਹਿਰ ਵੇਲੇ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਇਸੇ ਹੀ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ ਅਤੇ ਬਾਕੀ 6 ਸਰੂਪ ਜਿਹੜੇ ਸੱਚਖੰਡ ਵਿਖੇ ਸਨ ਉਹ ਸਿੱਖ ਸੰਗਤ ਨੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਏ। ਇਹ ਦੁਰਘਟਨਾ ਵਾਪਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਉਤੇ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਕੋਈ ਵੀ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ। ਇਸ ਦੁਰਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਹਿਚਾਣ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਹੋਈ। ਔਰਤ ਦੀ ਪਹਿਚਾਣ ਹੋਣ ‘ਤੇ ਪਿੰਡ ਵਾਸੀਆਂ ਨੇ ਗੁਰਮੇਲ ਕੌਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਗੁਰਮੇਲ ਕੌਰ ਦੇ ਨਾਲ ਉਸ ਦੇ ਪਤੀ ਨੂੰ ਅਤੇ ਜਿਸ ਦੁਕਾਨ ਤੋਂ ਗੁਰਮੇਲ ਕੌਰ ਨੇ ਪਟਰੌਲ ਖਰੀਦਿਆ ਸੀ, ਉਸ ਦੁਕਾਨਦਾਰ ਨੂੰ ਪਿੰਡ ਤੋਂ ਲੈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁ: ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਮਨੇਜਰ ਤਰਸੇਮ ਸਿੰਘ ਅਤੇ ਕੁਝ ਹੋਰ ਮੁਲਾਜਮ ਪਿੰਡ ਜੌਲੀਆਂ ਪੁੱਜੇ ਅਤੇ ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ। ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਰੋਸ ਵਜੋਂ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਬੰਦ ਕਰ ਦਿੱਤੀ ਜੋ ਦੇਰ ਰਾਤ ਤੱਕ ਬੰਦ ਰਹੀ। ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਹਲ ਉੱਤੇ ਇਤਰਾਜ ਜਤਾਇਆ ਅਤੇ ਸ੍ਰੀ ਗੋਇੰਦਵਾਲ ਜਾ ਰਹੀ ਗੱਡੀ ਨੂੰ ਵਾਪਸ ਬੁਲਾਉਣ ਦੀ ਮੰਗ ਰੱਖੀ। ਸੰਗਤ ਦੀ ਮੰਗ ਉੱਤੇ ਪ੍ਰਸ਼ਾਸ਼ਨ ਨੇ ਸ੍ਰੀ ਗੋਇੰਦਵਾਲ ਜਾ ਰਹੀ ਗੱਡੀ ਨੂੰ ਵਾਪਸ ਬੁਲਾ ਲਿਆ ਅਤੇ ਦੇਰ ਰਾਤ ਨੂੰ ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਆਪਣਾ ਧਰਨਾ ਖਤਮ ਕਰ ਦਿੱਤਾ। ਸੰਗਤ ਵੱਲੋਂ 26 ਜੂਨ ਨੂੰ ਪਿੰਡ ਜੌਲੀਆਂ ਵਿਖੇ ਇਕੱਤਰ ਹੋਣ ਦਾ ਸੁਨੇਹਾ ਦਿੱਤਾ ਗਿਆ।

26 ਜੂਨ ਨੂੰ ਸਿੱਖ ਜਥੇਬੰਦੀਆਂ ਅਤੇ ਸੰਗਤ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈ। 26 ਦੀ ਇਕੱਤਰਤਾ ਵਿੱਚ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਅਤੇ ਪ੍ਰਸ਼ਾਸ਼ਨ ਨੂੰ ਪਰਚੇ ਵਿੱਚ ਯੂ.ਏ.ਪੀ.ਏ ਜੋੜਨ ਲਈ ਕਿਹਾ ਗਿਆ। ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੇ 2 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਕਿਹਾ ਜਿਸ ਦੇ ਭੋਗ 4 ਜੁਲਾਈ ਨੂੰ ਪੈਣੇ ਹਨ। ਜਥੇਬੰਦੀਆਂ ਨੇ ਪ੍ਰਸ਼ਾਸ਼ਨ ਨੂੰ 4 ਤਰੀਕ ਤੱਕ ਸਖਤ ਕਾਰਵਾਈ ਕਰਨ ਲਈ ਕਿਹਾ। ਪ੍ਰਸ਼ਾਸ਼ਨ ਦੇ ਕਹਿਣ ਉੱਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ ਲਈ 6 ਮੈਂਬਰੀ ਕਮੇਟੀ ਬਣਾਈ ਗਈ (ਪਹਿਲਾਂ 5 ਮੈਂਬਰੀ ਕਮੇਟੀ ਬਣਾਉਣ ਲਈ ਕਿਹਾ ਸੀ ਪਰ ਮੌਕੇ ਉੱਤੇ 6 ਮੈਂਬਰ ਬਣਾ ਲਏ ਗਏ) ਜਿਸ ਵਿੱਚ ਜੌਲੀਆਂ ਪਿੰਡ ਦੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਦੇ ਪਤੀ ਚਮਕ ਸਿੰਘ, ਜੌਲੀਆਂ ਪਿੰਡ ਦਾ ਸਾਬਕਾ ਸਰਪੰਚ ਕੁਲਵੰਤ ਸਿੰਘ, ਭਾਈ ਅਮਰਜੀਤ ਸਿੰਘ ਕਣਕਵਾਲ, ਭਾਈ ਬਚਿੱਤਰ ਸਿੰਘ ਸੰਗਰੂਰ, ਭਾਈ ਰਜਿੰਦਰ ਸਿੰਘ ਛੰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਾਮਪਾਲ ਸਿੰਘ ਬੈਨੀਪਾਲ ਸ਼ਾਮਲ ਹਨ। ਪ੍ਰਸ਼ਾਸ਼ਨ ਵੱਲੋਂ ਇਹ ਵੀ ਕਿਹਾ ਗਿਆ ਕਿ ਗੁਰਮੇਲ ਕੌਰ ਨਾਲ ਪੁੱਛ-ਗਿੱਛ ਇਸ ਕਮੇਟੀ ਦੇ ਸਾਹਮਣੇ ਹੀ ਕੀਤੀ ਜਾਵੇਗੀ।

ਵੱਖ-ਵੱਖ ਧਿਰਾਂ ਦੀ ਭੂਮਿਕਾ

1. ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ : ਜਿਸ ਦਿਨ ਇਹ ਦੁਰਘਟਨਾ ਵਾਪਰੀ ਉਸ ਦਿਨ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ (ਜਸਵੀਰ ਸਿੰਘ) ਪਿੰਡ ਤੋਂ ਬਾਹਰ ਗਿਆ ਹੋਇਆ ਸੀ। ਜਿਸ ਵਕਤ ਗੁਰਮੇਲ ਕੌਰ ਗੁਰਦੁਆਰਾ ਸਾਹਿਬ ਆਉਂਦੀ ਹੈ ਉਸ ਵਕਤ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਗੁਰਦੁਆਰਾ ਕਮੇਟੀ ਨੇ ਗ੍ਰੰਥੀ ਸਿੰਘ ਤੋਂ ਇਲਾਵਾ ਕਿਸੇ ਵੀ ਹੋਰ ਚੌਰਬਰਦਾਰ, ਧੂਫੀਆ ਅਤੇ ਪਹਿਰੇਦਾਰ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਜੋ ਮਰਿਆਦਾ ਅਨੁਸਾਰ ਲੋੜੀਂਦਾ ਹੁੰਦਾ ਹੈ। ਇਸ ਲਈ ਪਿੰਡ ਦੀ ਗੁਰਦੁਆਰਾ ਕਮੇਟੀ ਇਸ ਦੁਰਘਟਨਾ ਵਿੱਚ ਕਸੂਰਵਾਰ ਬਣਦੀ ਹੈ ਕਿਉਂਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਆਪਣਾ ਬਣਦਾ ਫਰਜ ਨਹੀ ਨਿਭਾਇਆ।

ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਤੋਂ ਬਾਹਰ ਜਾਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਨੂੰ ਦੇ ਕੇ ਗਿਆ ਸੀ। ਗ੍ਰੰਥੀ ਸਿੰਘ ਅਨੁਸਾਰ ਨਿਰਮਲ ਸਿੰਘ ਨੇ ਗ੍ਰੰਥੀ ਸਿੰਘ ਦੇ ਪਿੰਡ ਤੋਂ ਬਾਹਰ ਜਾਣ ਦੀ ਜਾਣਕਾਰੀ ਬਾਕੀ ਕਮੇਟੀ ਨਾਲ ਸਾਂਝੀ ਨਹੀਂ ਕੀਤੀ। ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਨਿਰਮਲ ਸਿੰਘ ਦੀ ਵਰਕਸ਼ਾਪ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਣ ਕਰਕੇ ਨਿਰਮਲ ਸਿੰਘ ਨੂੰ ਲੱਗਿਆ ਹੋਣਾ ਕਿ ਮੈਂ ਇੱਥੇ ਹੀ ਹਾਂ।
ਨਿਰਮਲ ਸਿੰਘ ਮੁਤਾਬਿਕ ਗ੍ਰੰਥੀ ਸਿੰਘ ਉਸ ਨੂੰ ਦੱਸ ਕੇ ਨਹੀਂ ਗਿਆ ਪਰ ਉਸ ਨੇ ਗ੍ਰੰਥੀ ਸਿੰਘ ਨੂੰ ਆਪਣੇ ਪਰਿਵਾਰ ਸਮੇਤ ਜਾਂਦੇ ਨੂੰ ਵੇਖਿਆ ਸੀ।

ਦੋਵਾਂ ਵਿੱਚੋਂ ਕੋਈ ਇਕ ਵਿਅਕਤੀ ਸੱਚਾਈ ਲੁਕੋ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਗੱਲ ਦੀ ਪੂਰੀ ਸ਼ਿੱਦਤ ਨਾਲ ਘੋਖ ਕੀਤੀ ਜਾਵੇ ਕਿ ਅਸਲ ਸੱਚਾਈ ਕੀ ਹੈ। ਸੱਚਾਈ ਪਤਾ ਲੱਗਣ ਉੱਤੇ ਕਸੂਰਵਾਰ ਪਾਏ ਜਾਣ ਵਾਲੇ ਵਿਅਕਤੀ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।

– ਕਮੇਟੀ ਨੇ ਗ੍ਰੰਥੀ ਸਿੰਘ ਤੋਂ ਇਲਾਵਾ ਚੌਰਬਰਦਾਰ, ਧੂਫੀਆ ਸਿੰਘ ਅਤੇ ਪਹਿਰੇਦਾਰ ਦਾ ਪ੍ਰੰਬੰਧ ਕਿਉਂ ਨਹੀਂ ਕੀਤਾ ਹੋਇਆ?
– ਜੇਕਰ ਗ੍ਰੰਥੀ ਸਿੰਘ ਆਪਣੇ ਜਾਣ ਦੀ ਜਾਣਕਾਰੀ ਨਿਰਮਲ ਸਿੰਘ ਨੂੰ ਦੇ ਕੇ ਗਿਆ ਸੀ ਤਾਂ ਨਿਰਮਲ ਸਿੰਘ ਨੇ ਆਪਣੀ ਬਣਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ?
– ਜੇਕਰ ਗ੍ਰੰਥੀ ਸਿੰਘ ਨੇ ਆਪਣੇ ਜਾਣ ਬਾਰੇ ਕਿਸੇ ਨੂੰ ਨਹੀਂ ਦੱਸਿਆ ਤਾਂ ਗ੍ਰੰਥੀ ਸਿੰਘ ਨੇ ਇਹ ਲਾਪਰਵਾਹੀ ਕਿਉਂ ਵਰਤੀ?
– ਜੇਕਰ ਨਿਰਮਲ ਸਿੰਘ ਨੇ ਗ੍ਰੰਥੀ ਸਿੰਘ ਨੂੰ ਜਾਂਦੇ ਨੂੰ ਵੇਖ ਲਿਆ ਸੀ ਤਾਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਨਿਰਮਲ ਸਿੰਘ ਨੇ ਇਹ ਗੱਲ ਨੂੰ ਅੱਖੋਂ ਪਰੋਖੇ ਕਿਉਂ ਕੀਤਾ?

2. ਪਿੰਡ ਵਾਸੀ (ਸਮੇਤ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ) : ਪਿੰਡ ਵਾਸੀ ਸਿੱਖ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਲਈ ਲੋੜੀਂਦੇ ਹਜੂਰੀਏ ਸਿੰਘਾਂ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਸੁਰੱਖਿਆ ਦੇ ਨਜ਼ਰੀਏ ਤੋਂ ਕੋਈ ਪਹਿਰੇਦਾਰ ਮੌਜੂਦ ਨਹੀਂ ਸੀ ਸਿਰਫ ਸੀ.ਸੀ.ਟੀ.ਵੀ ਕੈਮਰਾ ਸੀ ਜੋ ਦੁਰਘਟਨਾ ਦੇ ਵਰਤਾਰੇ ਨੂੰ ਕੈਮਰੇ ਵਿੱਚ ਕੈਦ ਤਾਂ ਕਰ ਸਕਦਾ ਹੈ ਪਰ ਦੁਰਘਟਨਾ ਹੋਣ ਤੋਂ ਰੋਕ ਨਹੀਂ ਸਕਦਾ। ਇਸ ਲਈ ਪਿੰਡ ਦੀ ਸਿੱਖ ਸੰਗਤ ਸਮੂਹਿਕ ਰੂਪ ਵਿੱਚ ਕਸੂਰਵਾਰ ਹੈ।

ਦੁਰਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੇਲ ਕੌਰ ਪਿੰਡ ਤੋਂ ਬਾਹਰ ਭੱਜਣ ਦੀ ਥਾਂ ਪਿੰਡ ਵਿੱਚ ਹੀ ਆਪਣੇ ਘਰ ਚਲੀ ਜਾਂਦੀ ਹੈ। ਪੁਲਸ ਦੇ ਆਉਣ ਤੱਕ ਨਾ ਹੀ ਗੁਰਮੇਲ ਕੌਰ ਨੂੰ ਆਪਣੇ ਪੱਧਰ ਉੱਤੇ ਉਸ ਤੋਂ ਕੋਈ ਪੁੱਛ-ਗਿੱਛ ਹੀ ਕੀਤੀ ਗਈ ਅਤੇ ਨਾ ਹੀ ਖਾਲਸਾਈ ਰਵਾਇਤ ਅਨੁਸਾਰ ਓਹਦੇ ਗੁਨਾਹ ਦੀ ਸਜਾ ਦੇਣ ਲਈ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਗਈ। ਗੁਰੂ ਸਾਹਿਬ ਦੇ ਅਦਬ ਸਬੰਧੀ ਪ੍ਰਸ਼ਾਸ਼ਨ ਦੀ ਹੁਣ ਤੱਕ ਦੀ ਕਾਰਗੁਜਾਰੀ ਤੋਂ ਵਾਕਫ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੇ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੀ ਗੱਲ ਪ੍ਰਸ਼ਾਸ਼ਨ ਉੱਤੇ ਛੱਡ ਦਿੱਤੀ।

3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਇਹ ਦੁਰਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੀ ਸੰਗਤ ਨਾਲ ਕੋਈ ਸਾਂਝਾ ਫੈਸਲਾ ਕੀਤੇ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਨੇ ਗੁਰੂ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ। ਜਦੋਂ ਬਿਜਲ-ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਤੱਕ ਪਿੰਡ ਜੌਲੀਆਂ ਦੀ ਦੁਰਘਟਨਾ ਦੀ ਖਬਰ ਪਹੁੰਚੀ ਤਾਂ ਸੰਗਤ ਨੇ ਪਿੰਡ ਜੌਲੀਆਂ ਆਉਣਾ ਅਰੰਭ ਕਰ ਦਿੱਤਾ ਪਰ ਉਦੋਂ ਤੱਕ ਗੁਰੂ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ ਗਿਆ ਸੀ। ਇਸ ਗੱਲ ਦਾ ਸਿੱਖ ਜਥੇਬੰਦੀਆਂ ਨੇ ਰੋਸ ਕੀਤਾ ਅਤੇ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਰੋਕ ਦਿੱਤੀ ਜੋ ਬਾਅਦ ਵਿੱਚ ਸਰੂਪ ਵਾਪਸ ਲੈ ਕੇ ਆਉਣ ਦੀ ਗੱਲ ਉੱਤੇ ਖੋਲ੍ਹ ਦਿੱਤੀ ਗਈ।

ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਪਿਛਲੇ ਸਾਲ 27 ਜੂਨ ਨੂੰ ਸੱਤਵੀਂ ਜਮਾਤ ਵਿੱਚ ਪੜ੍ਹਦੀ 12 ਕੁ ਸਾਲ ਦੀ ਇਕ ਬੱਚੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਬੇਅਦਬੀ ਦੀ ਖਬਰ ਸਿੱਖ ਸੰਗਤ ਤੱਕ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਓਥੋਂ ਲੈ ਗਏ ਸਨ। ਇਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਇੰਨਾ ਜਲਦੀ ਵਿੱਚ ਇਸ ਲਈ ਕੀਤਾ ਗਿਆ ਤਾਂ ਕਿ ਇੱਥੇ ਸੰਗਤ ਨਾ ਇਕੱਠੀ ਹੋਵੇ ਅਤੇ ਜਥੇਬੰਦੀਆਂ ਕੋਈ ਧਰਨਾ ਨਾ ਲਾ ਲੈਣ।

ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਹਲ ਨਾਲ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਇਸ ਅਮਲ ਉੱਤੇ ਇਮਾਨਦਾਰੀ ਨਾਲ ਝਾਤ ਮਾਰਨੀ ਚਾਹੀਦੀ ਹੈ। ਪਿੰਡਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਲੋੜੀਂਦੇ ਸੁਧਾਰ ਲਈ ਸਹਿਯੋਗ ਕਰਨ ਜਾਂ ਗੁਰੂ ਦੇ ਦੋਸ਼ੀਆਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜਾ ਦੇਣ ਦੀ ਥਾਂ ਸਿੱਖ ਸੰਗਤ ਨਾਲ ਓਪਰਿਆਂ ਵਾਲਾ ਵਰਤਾਓ ਕਰਨਾ ਬਹੁਤ ਸ਼ਰਮਨਾਕ ਵਰਤਾਰਾ ਹੈ।

ਫਿਰ ਜਦੋਂ ਸਿੱਖ ਸੰਗਤ ਅਤੇ ਕੁਝ ਜਥੇਬੰਦੀਆਂ ਨੇ ਸ਼ਾਮ ਨੂੰ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਰੋਕੀ ਤਾਂ ਵੀ ਭਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ (ਗੁ: ਪਾਤਿਸਾਹੀ ਨੌਵੀਂ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ) ਦੇ ਪ੍ਰਬੰਧਕਾਂ ਵੱਲੋਂ ਦੇਰ ਰਾਤ ਤੱਕ ਸਿੱਖ ਸੰਗਤ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਉੱਥੇ ਪਹੁੰਚਿਆ। ਦੇਰ ਰਾਤ ਜਦੋਂ ਬਾਬਾ ਬੂਟਾ ਸਿੰਘ (ਜੂਨੀਅਰ ਮੀਤ ਪ੍ਰਧਾਨ, ਸ਼੍ਰੋ.ਗੁ.ਪ੍ਰ.ਕ) ਸਿੱਖ ਸੰਗਤ ਕੋਲ ਪਹੁੰਚੇ ਤਾਂ ਉਹਨਾਂ ਦੇ ਕਹਿਣ ਉੱਤੇ ਗੁਰਦੁਆਰਾ ਸਾਹਿਬ ਦੇ ਮਨੇਜਰ ਅਤੇ ਬਾਕੀ ਕੁਝ ਮੁਲਾਜ਼ਮ ਪ੍ਰਸਾਦਾ-ਪਾਣੀ ਲੈ ਕੇ ਆਏ।

ਭਾਵੇਂ ਸੜਕ ਉੱਤੇ ਸਿੱਖ ਸੰਗਤ ਦੀ ਥਾਂ ਕੋਈ ਹੋਰ ਵੀ ਕਿਉਂ ਨਾ ਬੈਠਾ ਹੁੰਦਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਹ ਕੰਮ ਬਿਨਾਂ ਕਹੇ ਬਹੁਤ ਪਹਿਲਾਂ ਹੀ ਕਰਨਾ ਚਾਹੀਦਾ ਸੀ। ਇਹ ਗੱਲ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਮੁਲਾਜ਼ਮਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਸਿੱਖ ਸੰਗਤ ਸੜਕ ਉੱਤੇ ਬੈਠੀ ਹੈ ਕਿਉਂਕਿ ਇਕ ਤਾਂ ਉਹ ਆਪ ਵੀ ਦੁਪਹਿਰ ਤੋਂ ਹੀ ਪਿੰਡ ਜੌਲੀਆਂ ਵਿਖੇ ਸਨ ਅਤੇ ਇਸ ਤੋਂ ਇਲਾਵਾ ਬਿਜਲ-ਸੱਥ ਉੱਤੇ ਵੀ ਪਲ-ਪਲ ਦੀ ਖਬਰ ਚੱਲ ਰਹੀ ਸੀ।

4. ਸਿੱਖ ਜਥੇਬੰਦੀਆਂ ਅਤੇ ਸੰਗਤ : ਸਿੱਖ ਜਥੇਬੰਦੀਆਂ 25 ਜੂਨ ਨੂੰ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। 25 ਦੀ ਸ਼ਾਮ ਨੂੰ ਭਵਾਨੀਗੜ੍ਹ ਵਿਖੇ ਵੀ ਕਈ ਦਫ਼ਾ ਜਥੇਬੰਦੀਆਂ ਦਾ ਆਪਸ ਵਿੱਚ ਕਾਟੋ-ਕਲੇਸ਼, ਪ੍ਰਸ਼ਾਸ਼ਨ ਅਤੇ ਲੋਕਾਂ ਦੇ ਮੋਬਾਇਲਾਂ ਲਈ ਤਮਾਸ਼ੇ ਦਾ ਸਬੱਬ ਬਣਿਆ ਰਿਹਾ। ਫਿਰ 26 ਨੂੰ ਜੌਲੀਆਂ ਪਿੰਡ ਦੀ ਇਕੱਤਰਤਾ ਵਿੱਚ ਵੀ ਇਹ ਕਾਟੋ-ਕਲੇਸ਼ ਕਾਰਨ ਸੰਗਤ ਵਿੱਚੋਂ ਕਈ ਵਿਅਕਤੀ ਅਤੇ ਕੁਝ ਜਥੇਬੰਦੀਆਂ ਵੱਲੋਂ ਕਈ ਦਫ਼ਾ ਗੁਰੂ ਸਾਹਿਬ ਦੇ ਅਦਬ ਨੂੰ ਵਿਸਾਰ ਦਿੱਤਾ ਗਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਕ ਦੂਸਰੇ ਨਾਲ ਤੂੰ ਤੂੰ-ਮੈਂ ਮੈਂ ਕੀਤੀ ਗਈ।
ਇਸ ਤੋਂ ਇਲਾਵਾ ਬਹੁਤੀਆਂ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਸਖਤ ਕਾਰਵਾਈ ਕਰਨ ਜਾਂ ਪਰਚੇ ਵਿੱਚ ਯੂ.ਏ.ਪੀ.ਏ ਜੋੜਨ ਲਈ ਜ਼ੋਰ ਦਿੱਤਾ ਅਤੇ ਦਲੀਲ ਦਿੱਤੀ ਗਈ ਕਿ ਦੋਸ਼ੀ ਜਮਾਨਤ ‘ਤੇ ਬਾਹਰ ਨਾ ਆ ਸਕੇ।

ਗੁਰੂ ਸਾਹਿਬ ਦੇ ਅਦਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੀ ਸਜਾ ਨੂੰ ਇਹਨਾਂ ਧਰਾਵਾਂ ਤੱਕ ਸਮੇਟਣ ਲਈ ਜਥੇਬੰਦੀਆਂ ਨੂੰ ਆਪਣੀ ਪਹੁੰਚ ਉੱਤੇ ਜਰੂਰ ਝਾਤ ਮਾਰਨੀ ਚਾਹੀਦੀ ਹੈ।

5. ਸਿਆਸੀ ਪਾਰਟੀਆਂ ਦੇ ਨੁਮਾਇੰਦੇ : ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਦੋਵੇਂ ਦਿਨ ਵੱਖ-ਵੱਖ ਤਰੀਕੇ ਆਪਣੀ ਹਾਜ਼ਰੀ ਲਵਾਈ। 25 ਦੀ ਸ਼ਾਮ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਚੰਦ ਗਰਗ (ਸ਼੍ਰੋਮਣੀ ਅਕਾਲੀ ਦਲ) ਨੇ ਆਪਣੀ ਹਾਜ਼ਰੀ ਲਵਾਈ। ਸਭ ਤੋਂ ਮੂਹਰਲੀ ਕਤਾਰ ਵਿੱਚ ਬੈਠਦਿਆਂ ਹੀ ਪੱਤਰਕਾਰਾਂ ਨੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਥੋੜੇ ਸਮੇਂ ਬਾਅਦ ਸਿੱਖ ਸੰਗਤ ਨੇ ਪ੍ਰਕਾਸ਼ ਚੰਦ ਗਰਗ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਿਸ ਕਾਰਨ ਪ੍ਰਕਾਸ਼ ਚੰਦ ਗਰਗ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਢੀਂਡਸਾ ਦਲ ਅਤੇ ਕਾਂਗਰਸ ਨਾਲ ਸਬੰਧਿਤ ਵਿਅਕਤੀ ਵੀ ਦੋਵੇਂ ਦਿਨ ਸ਼ਮੂਲੀਅਤ ਕਰਦੇ ਰਹੇ ਪਰ ਸੰਗਤੀ ਹਾਜ਼ਰੀ ਜਾਂ ਤਸਵੀਰਾਂ ਖਿਚਵਾ ਕੇ ਆਪਣੇ ਬਿਜਲ-ਸੱਥ (ਸੋਸ਼ਲ ਮੀਡੀਆ) ਖਾਤਿਆਂ ਉੱਤੇ ਪਾਉਣ ਤੋਂ ਇਲਾਵਾ ਕਿਸੇ ਨੇ ਵੀ ਇਸ ਮਸਲੇ ਵਿੱਚ ਕੋਈ ਹੋਰ ਯੋਗਦਾਨ ਨਹੀਂ ਪਾਇਆ।

ਪੰਥਕ ਰਵਾਇਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਥਕ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੰਜ ਸਿੰਘ ਹਜ਼ੂਰੀ ਵਿੱਚ ਲੋੜੀਂਦੇ ਹਨ। ਜੋ ਪੰਜ ਸਿੰਘ ਲੋੜੀਂਦੇ ਹੁੰਦੇ ਹਨ ਉਹਨਾਂ ਦੀ ਤਫ਼ਸੀਲ ਇਸ ਪ੍ਰਕਾਰ ਹੈ:-
੧. ਗ੍ਰੰਥੀ ਸਿੰਘ
੨. ਚੌਰ-ਬਰਦਾਰ
੩. ਧੂਫੀਆ ਸਿੰਘ
੪. ਪਹਿਰੇਦਾਰ (ਬਰਸ਼ਾ-ਬਰਦਾਰ)
੫. ਲਾਂਗਰੀ ਸਿੰਘ

ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਅਵੱਗਿਆ ਹੀ ਹੁੰਦੀ ਹੈ ਜੋ ਸਿੱਖ ਸੰਗਤ ਅੱਜ-ਕੱਲ੍ਹ ਜਾਣੇ-ਅਣਜਾਣੇ ਵਿੱਚ ਲਗਾਤਾਰ ਕਰ ਰਹੀ ਹੈ। ਇਸ ਅਵੇਸਲੇਪਣ ਕਾਰਨ ਇਹ ਅਵੱਗਿਆ ਇਕ ਦਿਨ ਘੋਰ ਬੇਅਦਬੀ ਦੇ ਰੂਪ ਵਿੱਚ ਵਾਪਰ ਜਾਂਦੀ ਹੈ। ਫਿਰ ਅਸੀਂ ਆਪਣੇ ਢਿੱਲੇ ਪਹਿਰੇ ਨੂੰ ਲੁਕਾਉਣ ਲਈ ਦੋਸ਼ੀ ਨੂੰ ਲੱਭਣ ਅਤੇ ਦੁਨਿਆਵੀ ਅਦਾਲਤਾਂ ਤੋਂ ਸਜਾ ਦਬਾਉਣ ਲਈ ਸੜਕਾਂ ਬੰਦ ਕਰਦੇ ਹਾਂ, ਮੋਰਚੇ ਲਗਾਉਂਦੇ ਹਾਂ। ਜੇਕਰ ਦੋਸ਼ੀ ਲੱਭ ਵੀ ਜਾਏ ਅਤੇ ਦੋਸ਼ ਸਿੱਧ ਵੀ ਹੋ ਜਾਣ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੀ ਹੁੰਦੀ ਹੈ। ਦੋਸ਼ੀ ਨੇ ਦੁਰਘਟਨਾ ਕਿਉਂ ਕੀਤੀ ਅਤੇ ਕਿਸ ਨੇ ਕਰਵਾਈ ਉਸ ਦੀ ਤਫ਼ਤੀਸ਼ ਪੁਲਸ ਕਦੇ ਨਹੀਂ ਕਰਦੀ। ਸੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸੁਰੱਖਿਆ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ।

ਗੁਰੂ ਪਾਤਿਸਾਹ ਨੇ ਖਾਲਸੇ ਨੂੰ ਖੁਦ ਇਨਸਾਫ ਕਰਨ ਦੇ ਸਮਰੱਥ ਬਣਾਇਆ ਹੈ। ਸੱਚ ਅਤੇ ਝੂਠ ਦੇ ਨਿਤਾਰੇ ਲਈ ਗੁਰੂ ਖਾਲਸਾ ਪੰਥ ‘ਸਵਾ ਲੱਖ’ ਵੀ ਨਿਆਂ ਕਰਨ ਦੇ ਸਮਰੱਥ ਹੈ। ਇਹ ਗੱਲ ਠੀਕ ਹੈ ਕਿ ਸਾਰੇ ਰਾਹ ਵੇਖਣੇ ਚਾਹੀਦੇ ਹਨ, ਪਰਖਣੇ ਚਾਹੀਦੇ ਹਨ ਪਰ ਕਿਸੇ ਮਨੁੱਖ ਉੱਤੇ ਜਾਂ ਉਸ ਵੱਲੋਂ ਬਣਾਏ ਢਾਂਚਿਆਂ ਉੱਤੇ ਹੀ ਆਸ ਰੱਖ ਬੈਠ ਜਾਣਾ ਅਤੇ ਬੇਵੱਸ ਹੋ ਕੇ ਲਗਾਤਾਰ ਇਨਸਾਫ ਦੀ ਫਰਿਆਦ ਕਰੀ ਜਾਣਾ, ਇਹ ਪੰਥ ਦੀ ਰਵਾਇਤ ਨਹੀਂ ਹੈ।

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਜਿਸ ਦਾ ਪਹਿਲਾ ਨਾਮ ਮੁਅਜ਼ਮ ਸੀ, ਉਸ ਨੇ ਬਾਦਸ਼ਾਹ ਬਣਨ ਲਈ ਗੁਰੂ ਪਾਤਿਸਾਹ ਤੋਂ ਮਦਦ ਮੰਗੀ ਅਤੇ ਬਾਦਸ਼ਾਹ ਬਣ ਜਾਣ ਦੀ ਸੂਰਤ ਵਿੱਚ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕੀਤੀ ਗਈ ਪਰ ਜਦੋਂ ਦਸਵੇਂ ਪਾਤਿਸਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵੱਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ, ਤੈਅ ਹੋਈਆਂ ਗੱਲਾਂ ਨੂੰ ਲਮਕਾਉਣ ਲੱਗਾ ਤਾਂ ਤਵਾਰੀਖ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸੱਚੇ ਪਾਤਿਸਾਹ ਦੇ ਥਾਪੜੇ ਨਾਲ ਇਨਸਾਫ ਦੇ ਰਾਹ ‘ਤੇ ਤੁਰ ਪੈਂਦੇ ਹਨ ਅਤੇ ਆਪਣੀ ਰਵਾਇਤ ਅਨੁਸਾਰ ਇਨਸਾਫ ਕਰਦੇ ਹਨ।

ਇਤਿਹਾਸ ਵਿੱਚ ਆਉਂਦਾ ਹੈ ਕਿ ਇਕ ਵਾਰ ਕੁਝ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਪਣੇ ਜ਼ਿਮੀਦਾਰਾਂ ਦੇ ਜ਼ੁਲਮ ਦੀ ਫਰਿਆਦ ਕਰਦੇ ਹਨ ਤਾਂ ਬਾਬਾ ਜੀ ਉਹਨਾਂ ਨੂੰ ਹੀ ਗੋਲੀ ਨਾਲ ਉਡਾ ਦੇਣ ਲਈ ਕਹਿ ਦਿੰਦੇ ਹਨ। ਆਪਣੀ ਫਰਿਆਦ ਦਾ ਇਹ ਉੱਤਰ ਸੁਣ ਕੇ ਉਹ ਇਸਦਾ ਕਾਰਨ ਪੁੱਛਦੇ ਹਨ ਤਾਂ ਬਾਬਾ ਜੀ ਆਖਦੇ ਹਨ, “ਤੁਹਾਡੇ ਨਾਲ ਇਹ ਹੀ ਹੋਣੀ ਚਾਹੀਦੀ ਹੈ, ਤੁਸੀਂ ਇਸੇ ਦੇ ਹੀ ਲਾਇਕ ਹੋ। ਤੁਸੀਂ ਜਿਮੀਦਾਰਾਂ ਦੇ ਅੱਗੇ ਦੱਬੇ ਰਹਿੰਦੇ ਹੋ ਅਤੇ ਉਹਨਾਂ ਦਾ ਜਬਰ ਕਾਇਰਾਂ ਵਾਂਙੂ ਜਰੀ ਜਾਂਦੇ ਹੋ। ਸ਼੍ਰੀ ਦਸ਼ਮੇਸ਼ ਜੀ ਦੇ ਖਾਲਸੇ ਵਿੱਚ ਇਹ ਤਾਕਤ ਕਿਉਂ ਨਾ ਹੋਵੇ ਕਿ ਆਪਣੇ ਵਿਰੁੱਧ ਹੋ ਰਹੀਆਂ ਬੇ-ਇਨਸਾਫੀਆਂ ਨੂੰ ਉਹ ਆਪ ਦੂਰ ਕਰ ਸਕੇ?”

ਜਿੱਥੇ ਸਾਲ 2015 ਤੋਂ ਲਗਾਤਾਰ ਸਿੱਖਾਂ ਦਾ ਇਕ ਹਿੱਸਾ ਜਾਂ ਵੱਖ-ਵੱਖ ਅਫਸਰ ਜਿੰਨਾ ਵਿੱਚ ਇਕ ਕੁੰਵਰ ਵਿਜੇ ਪ੍ਰਤਾਪ ਵੀ ਸੀ, ਇਹਨਾਂ ਢਾਂਚਿਆਂ ਰਾਹੀਂ ਇਨਸਾਫ ਕਰਨ ਦੇ ਅਮਲ ਜਾਂ ਦਾਅਵੇ ਵਿੱਚ ਸੀ, ਓਥੇ ਇਸੇ ਹੀ ਮਾਮਲੇ ਵਿੱਚ ਜੂਨ 2019 ਵਿੱਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ (ਉਮਰ 49 ਸਾਲ) ਜੋ ਨਾਭਾ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕੈਦ ਕੱਟ ਰਿਹਾ ਸੀ, ਨੂੰ ਆਪਣੀ ਰਵਾਇਤ ਅਨੁਸਾਰ ਸਜਾ ਦੇ ਕੇ ਇਨਸਾਫ ਕਰ ਦਿੱਤਾ ਸੀ।

ਜੇਕਰ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਸੱਚੇ ਪਾਤਿਸਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ, ਇਹੀ ਗੁਰੂ ਦੇ ਅਦਬ ਵਿੱਚ ਸਿੱਖ ਦਾ ਕਰਮ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਰਘਟਨਾਵਾਂ ਆਮ ਵਰਤਾਰਾ ਹੀ ਬਣਦਾ ਜਾ ਰਿਹਾ ਹੈ। ਇਸ ਲਈ ਸਾਨੂੰ ਦੁਨਿਆਵੀ ਅਦਾਲਤ ਤੋਂ ਇਨਸਾਫ਼ ਲੈਣ ਦੇ ਪ੍ਰਚਲਤ ਚੱਲਣ ਦੇ ਨਾਲ-ਨਾਲ ਜਿੱਥੇ ਇਨਸਾਫ਼ ਦੀ ਪੰਥਕ ਰਵਾਇਤ ਤੋਂ ਸੇਧ ਲੈਣ ਦੀ ਲੋੜ ਹੈ ਉੱਥੇ ਇਸ ਵਰਤਾਰੇ ਨੂੰ ਰੋਕਣ ਲਈ ਪੰਥਕ ਤੌਰ ਉੱਤੇ ਅੰਦਰੂਨੀ ਚਿੰਤਨ ਕਰਨ ਦੀ ਵੀ ਲੋੜ ਹੈ।

ਜਾਰੀ ਕਰਤਾ – ਮਾਲਵਾ ਸਿੱਖ ਜੱਥਾ (ਸੰਗਰੂਰ)
27 ਜੂਨ 2021

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x