ਖਬਰਨਾਮਾ

Home ਖਬਰਨਾਮਾ
ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ

ਨਵੇਂ ਖੇਤੀ ਕਾਨੂੰਨ: ਸਿਰਫ ਮਸਲੇ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਸਮਰੱਥ ਹੋਣ ਦੀ ਪਹੁੰਚ ਅਪਣਾਈ ਜਾਵੇ

ਇਸ ਮੌਜੂਦਾ ਸੰਘਰਸ਼ ਵਿੱਚ ਇਸ ਵੇਲੇ ਦੋ ਅਹਿਮ ਪਹਿਲੂਆਂ ਉੱਤੇ ਵਿਚਾਰ ਕਰਕੇ ਨਿਰਣੇ ਕੱਢਣੇ ਲਾਜਮੀ ਹੋ ਜਾਂਦੇ ਹਨ ਕਿ ਇਸ ਮਸਲੇ ਵਿੱਚ ਪੰਜਾਬ ਦੀਆਂ ਲੋੜਾਂ ਤੇ ਹਾਲਾਤ ਮੁਤਾਬਿਕ ਪੰਜਾਬ ਪੱਖੀ ਬਿਰਤਾਂਤ ਕੀ ਹੋਵੇ? ਦੂਜਾ ਕਿ ਇਹ ਮਸਲਾ ਮਹਿਜ਼ ਆਰਥਿਕ ਹੋਣ ਦੀ ਬਜਾਏ ਬੁਨਿਆਦੀ ਰੂਪ ਵਿੱਚ ਰਾਜਨੀਤਕ ਹੈ ਅਤੇ ਇਸ ਮੁਤਾਬਿਕ ਸੰਘਰਸ਼ ਦਾ ਕੇਂਦਰੀ ਨੁਕਤਾ ਕੀ ਹੋਵੇ ਜਿਸ ਨਾਲ ਕਿ ਇਸ ਸੰਘਰਸ਼ ਦੇ ਟੀਚੇ ਨੂੰ ਸਹੂਲਤਾਂ ਤੇ ਰਿਆਇਤਾਂ ਦੀ ਮੰਗ ਦੀ ਬਜਾਏ ਹਾਲਾਤ ਨੂੰ ਨਜਿੱਠਣ ਦੇ ਕਾਬਿਲ ਹੋਣਾ ਬਣਾਇਆ ਜਾ ਸਕੇ। ਇਸ ਸੰਬੰਧ ਵਿੱਚ ਸੰਘਰਸ਼ ਦੇ ਨਾਲ-ਨਾਲ ਸੁਹਿਰਦਤਾ ਨਾਲ ਸੰਵਾਦ ਰਚਾਉਣਾ ਇਸ ਸਮੇਂ ਵੀ ਵੱਡੀ ਲੋੜ ਬਣ ਚੁੱਕੀ ਹੈ ਜਿਸ ਬਾਰੇ ਪਹਿਲਕਦਮੀ ਕਰਕੇ ਉੱਦਮ ਕਰਨੇ ਚਾਹੀਦੇ ਹਨ।

ਮਸਲਿਆਂ ਦਾ ਪੱਕਾ ਹੱਲ ਹਾਲਾਤ ਨੂੰ ਨਜਿੱਠ ਕੇ ਹੀ ਨਿੱਕਲ ਸਕਦੈ

ਮਸਲਿਆਂ ਦਾ ਪੱਕਾ ਹੱਲ ਹਾਲਾਤ ਨੂੰ ਨਜਿੱਠ ਕੇ ਹੀ ਨਿੱਕਲ ਸਕਦੈ

ਮਸਲੇ ਮਨੁੱਖ ਤੇ ਸਮਾਜ ਦੇ ਜੀਵਨ ਦਾ ਅੰਗ ਹੀ ਹੁੰਦੇ ਹਨ। ਇਸੇ ਕਰਕੇ ਕਹਿੰਦੇ ਹਨ ਕਿ ਮਸਲੇ ਕਦੀ ਖਤਮ ਨਹੀਂ ਹੁੰਦੇ। ਕੋਈ ਵੀ ਜਿੰਦਾ ਜਾਨ ਮਨੁੱਖ ਜਾਂ ਸਮਾਜ ਮਸਲਿਆਂ ਤੋਂ ਭੱਜ ਨਹੀਂ ਸਕਦਾ, ਉਸਨੂੰ ਮਸਲਿਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਆਪਣੇ ਆਪ ਨੂੰ ਕਾਇਮ ਰੱਖਣ ਤੇ ਅਗਾਂਹ ਵਧਣ ਵਾਸਤੇ ਮਸਲੇ ਨਜਿੱਠਣੇ ਹੀ ਪੈਂਦੇ ਹਨ। ਇੱਥੇ ਇੱਕ ਗੱਲ ਜਰੂਰ ਸਮਝਣੀ ਚਾਹੀਦੀ ਹੈ ਕਿ ਮਸਲੇ ਕਦੇ ਵੀ ਖਲਾਅ ਵਿੱਚੋਂ ਪੈਦਾ ਨਹੀਂ ਹੁੰਦੇ ਬਲਕਿ ਉਹ ਖਾਸ ਤਰ੍ਹਾਂ ਦੇ ਹਾਲਾਤ ਦੀ ਉਪਜ ਹੁੰਦੇ ਹਨ। ਇਸ ਲਈ ਮਹਿਜ ਮਸਲਿਆਂ ਨੂੰ ਮੁਖਾਤਿਬ ਹੋਣ ਨਾਲੋਂ ਵਧੇਰੇ ਢੁਕਵੀਂ ਪਹੁੰਚ ਇਹ ਹੁੰਦੀ ਹੈ ਕਿ ਉਹਨਾਂ ਹਾਲਾਤਾਂ ਨੂੰ ਮੁਖਾਤਿਬ ਹੋਇਆ ਜਾਵੇ ਜਿਹਨਾਂ ਵਿਚੋਂ ਇਹ ਮਸਲੇ ਪੈਦਾ ਹੋ ਰਹੇ ਹੁੰਦੇ ਹਨ। ਜਿਵੇਂ ਜੜ੍ਹਾਂ ਵਾਲੇ ਫੋੜੇ ਦੀਆਂ ਜੜ੍ਹਾਂ ਖਤਮ ਕੀਤੇ ਬਿਨਾ ਮਰੀਜ ਨੂੰ ਪੱਕਾ ਅਰਾਮ ਨਹੀਂ ਦਿਵਾਇਆ ਜਾ ਸਕਦਾ ਉਵੇਂ ਹੀ ਹਾਲਾਤ ਨੂੰ ਨਜਿੱਠ ਕੇ ਹੱਲ ਕੱਢੇ ਬਗੈਰ ਮਸਲਿਆਂ ਦੇ ਸਦੀਵੀ ਹੱਲ ਨਹੀਂ ਕੱਢੇ ਜਾ ਸਕਦੇ। ਜੇਕਰ ਹਾਲਾਤ ਕਾਇਮ ਰਹਿੰਦੇ ਹਨ ਤਾਂ ਉਹੀ ਮਸਲੇ ਮੁੜ-ਮੁੜ ਉੱਭਰਦੇ ਹੀ ਰਹਿਣਗੇ।

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸ਼ਬਦ ਸਦੀਵੀ ਅਤੇ ਅਟੱਲ ਸੱਚਾਈਆਂ ਦਾ ਗਿਆਨ ਹੈ ਜੋ ਗੁਰੂ ਨੂੰ ਅਕਾਲ ਪੁਰਖ ਨਾਲ ਅਭੇਦ ਤੇ ਇਕਮਿਕ ਹੋਣ ਨਾਲ ਪ੍ਰਾਪਤ ਹੋਇਆ। ਪ੍ਰਭੂ ਦੇ ਹੁਕਮ ਬਾਰੇ ਗੁਰਬਾਣੀ ਵਿੱਚ ਇਸ ਗੱਲ ਦਾ ਭਰਪੂਰ ਵਰਨਣ ਹੈ ਕਿ ਸੰਸਾਰ ਦੀ ਉਤਪਤੀ ਅਤੇ ਅੰਤ ਸ਼ਬਦ ਦੁਆਰਾ ਹੀ ਹੁੰਦਾ ਹੈ। ਗੁਰ ਸ਼ਬਦ ਦੈਵੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ ਅਤੇ ਜਗਤ ਦਾ ਨਾਸ਼ ਹੁੰਦਾ ਹੈ ਨਾਸ਼ ਤੋਂ ਪਿੱਛੋਂ ਮੁੜ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ। “ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ।।” (ਅੰਗ 1334)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਨੂੰ ਮੁੜ ਮੁੜ ਕੇ ਦ੍ਰਿੜ ਕਰਵਾਇਆ ਗਿਆ ਹੈ ਕਿ ਸ਼ਬਦ ਹੀ ਗੁਰੂ ਹੈ ਅਥਵਾ ਬਾਣੀ ਹੀ ਗੁਰੂ ਹੈ। ਸ਼ਬਦ ਗੁਰੂ ਹੈ ਅਤੇ ਸੁਰਤਿ ਦਾ ਟਿਕਾਉ ਸਿੱਖ ਹੈ - ਅਰਥਾਤ “ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ” (ਗੁ: : ਸਾ: 943)
“ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ। ਗੁਰੂ ਬਾਣੀ ਉਚਾਰਦਾ ਹੈ ਤੇ ਗੁਰੂ ਦਾ ਸੇਵਕ ਉਸ ਬਾਣੀ ‘ਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸੇਵਕ ਨੂੰ ਯਕੀਨੀ ਤੌਰ 'ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਅਰਥਾਤ- “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਨਟ ਮਹਲਾ 4, ਪੰਨਾ 982)

ਅਕੀਦਾ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ

ਅਕੀਦਾ, ਇਖਲਾਕ, ਪਛਤਾਵਾ, ਪਛਚਾਤਾਪ ਤੇ ਸੁਧਾਈ

18 ਸਤੰਬਰ ਨੂੰ ਕੀ ਘਟਨਾਕ੍ਰਮ ਵਾਪਰਦਾ ਹੈ ਇਹ ਵੇਖਣ ਵਾਲੀ ਗੱਲ ਹੈ ਪਰ ਇਹ ਜਰੂਰ ਸਮਝ ਲੈਣਾ ਚਾਹੀਦਾ ਹੈ ਕਿ ਪੂਰਾ ਸੱਚ ਬਿਆਨ ਕੀਤੇ ਬਿਨਾ, ਆਪਣੀ ਸਾਰੀ ਗਲਤੀ ਮੰਨੇ ਬਿਨਾ, ਉਸ ਗਲਤੀ ਦੀ ਬਣਦੀ ਜ਼ਿੰਮੇਵਾਰੀ ਕਬੂਲੇ ਬਿਨਾ, ਤੇ ਸਾਫ ਮਨ ਹੋ ਕੇ ਸੁਧਾਈ ਲਈ ਜੋਦੜੀ ਕੀਤੇ ਬਿਨਾ ਸਿਆਸੀ ਹਾਲਾਤ ਨੂੰ ਨਜਿੱਠਣ ਦੀਆਂ ਕੋਸ਼ਿਸ਼ਾਂ ਤਾਂ ਹੋ ਸਕਦੀਆਂ ਹਨ ਪਰ ਗੁਰ-ਸੰਗਤਿ ਦੇ ਸਨਮੁਖ ਦੋਸ਼-ਮੁਕਤ ਤੇ ਸੁਰਖਰੂ ਨਹੀਂ ਹੋਇਆ ਜਾ ਸਕਦਾ।

ਸੱਤਾ ਦੇ ਗਲਿਆਰਿਆਂ ਚ ਢੀਠਤਾਈ ਤੇ ਬੇਸ਼ਰਮੀ ਦਾ ਬੋਲ-ਬਾਲਾ ਹੈ…

ਸੱਤਾ ਦੇ ਗਲਿਆਰਿਆਂ ਚ ਢੀਠਤਾਈ ਤੇ ਬੇਸ਼ਰਮੀ ਦਾ ਬੋਲ-ਬਾਲਾ ਹੈ…

ਜਦੋਂ ਮਨੁੱਖ ਕੋਈ ਅਕੀਦੇ ਤੋਂ ਹੀਣੀ ਗੱਲ ਕਹੇ ਜਾਂ ਕਰੇ ਤਾਂ ਕਹਿੰਦੇ ਨੇ ਕਿ ਉਸ ਨੂੰ ਆਪਣੇ ਆਪ ਪਤਾ ਹੁੰਦਾ ਹੈ ਕਿ ਉਹ ਗਲਤ ਕਹਿ ਜਾਂ ਕਰ ਰਿਹਾ ਹੈ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਕਰਕੇ ਉਹ ਆਪਣੇ ਆਪ ਅਤੇ ਦੂਜਿਆਂ ਅੱਗੇ ਸ਼ਰਮਸਾਰ ਮਹਿਸੂਸ ਕਰਦਾ ਹੈ। ਪਰ ਇਹ ਗੱਲ ਉਨ੍ਹਾਂ ਬਾਰੇ ਹੈ ਜਿਨ੍ਹਾਂ ਦਾ ਕੋਈ ਅਕੀਦਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਬੰਦੇ ਨੂੰ ਆਪਣਾ ਅਕੀਦਾ ਪਾਲਣਾ ਚਾਹੀਦਾ ਹੈ।

ਖਾਲਸਾ ਪੰਥ ਦੀ ਅਰਦਾਸ

ਖਾਲਸਾ ਪੰਥ ਦੀ ਅਰਦਾਸ

ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥

ਪੰਜਾਬ, ਪਾਣੀ, ਸਿਆਸਤ ਅਤੇ ਅਸੀਂ

ਪੰਜਾਬ, ਪਾਣੀ, ਸਿਆਸਤ ਅਤੇ ਅਸੀਂ

ਬਿਪਰਵਾਦੀ ਸਮਾਰਾਜ ਦੇ ਤਖਤ ਨਸੀਨਾਂ ਨੇ ਪੰਜਾਬ ਦੇ ਪਾਣੀ ਆਪਣੇ ਹੀ ਕਨੂੰਨ ਤੇ ਸੰਵਿਧਾਨ ਦੀ ਉਲੰਘਣਾ ਕਰਕੇ, ਕਦੇ ਪੰਜਾਬ ਦੇ ਸੂਬੇਦਾਰਾਂ ਦੀ ਬਾਂਹ ਮਰੋੜ ਕੇ ਤੇ ਕਦੇ ਉਹਨਾਂ ਨੂੰ ਸੱਤਾ ਦੀ ਹਿਰਸ ਵਿਖਾ ਕੇ ਲੁੱਟੇ ਹਨ।
ਪੰਜਾਬ ਦੇ ਪਾਣੀ ਦਾ ਰਾਜਸਥਾਨ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਸਗੋਂ ਉਲਟਾ ਅਜਿਹਾ ਨੁਕਸਾਨ ਹੋਇਆ ਹੈ ਜਿਸ ਦੀ ਗਵਾਹੀ ਰਾਵਤਸਰ ਅਤੇ ਸੂਰਤਗੜ੍ਹ ਵਿਚਾਲੇ ਪੰਜਾਬ ਦੇ ਦਰਿਆਵਾਂ ਦਾ ਵਡਮੁੱਲਾ ਪਾਣੀ ਰੇਤ ਦੇ ਉੱਚੇ ਟਿੱਬਿਆਂ ਦਰਮਿਆਨ ਦਹਾਕਾ ਭਰ ਲਈ ਪਾਉਣ ਕਰਕੇ ਬਣੀ ਵੱਡ ਅਕਾਰੀ ਸੇਮ-ਝੀਲ ਕਾਰਨ ਹੋਈ ਬਰਬਾਦੀ ਭਰਦੀ ਹੈ, ਜਿਸ ਨੇ ਪਿਛਲੇ ਸਾਢੇ ਚਾਰ ਦਹਾਕਿਆਂ ਦੌਰਾਨ ਇਸ ਇਲਾਕੇ ਦੇ ਲੋਕਾਂ ਦੀ ਜਿੰਦਗੀ ਦੁੱਭਰ ਤੇ ਦੁਸ਼ਵਾਰ ਕਰ ਰੱਖੀ ਹੈ।

31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ

31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ

ਹਰੇਕ ਕੇਸ ਸਬੰਧੀ ਹਰੇਕ ਵਕੀਲ ਦਾ ਆਪੋ-ਆਪਣਾ ਪੱਖ ਹੁੰਦਾ ਹੈ ਅਤੇ ਇਕੋ ਕੇਸ ਸਬੰਧੀ ਵੱਖ-ਵੱਖ ਵਕੀਲਾਂ ਦੇ ਵੱਖ-ਵੱਖ ਵਿਚਾਰ ਜਾਂ ਥਿਊਰੀਆਂ ਹੁੰਦੀਆਂ ਹਨ ਅਤੇ ਹਰੇਕ ਵਕੀਲ ਆਪਣੇ ਮੁਵੱਕਿਲ ਦਾ ਪੱਖ ਰੱਖਣ ਲਈ ਆਪਣੇ ਕਾਨੂੰਨੀ ਦਿਮਾਗ ਤੇ ਦਾਅ-ਪੇਚਾਂ ਦਾ ਸਹਾਰਾ ਲੈਂਦਾ ਹੈ ਅਤੇ ਕਈ ਵਾਰ ਮੌਕੇ ਸਿਰ ਕੀਤੀ ਗਈ ਸਿਆਣਪ ਮੁਵੱਕਿਲ ਦਾ ਫਾਇਦਾ ਕਰ ਜਾਂਦੀ ਹੈ ਅਤੇ ਕਈ ਵਾਰ ਨੁਕਸਾਨ। ਬੇਅੰਤ ਕਤਲ ਕੇਸ ਦਾ ਮੁਤਾਲਿਆ ਕਰਨਾ ਇਸ ਲਈ ਵੀ ਜਰੂਰੀ ਹੈ ਕਿ ਇਸ ਨਾਲ ਖਾਲਸਾ ਪੰਥ ਦੀ ਅਣਖ, ਜੁਰੱਅਤ ਤੇ ਵਿਰਾਸਤ ਜੁੜੀ ਹੋਈ ਹੈ। ਇਸ ਇਤਿਹਾਸਕ ਕਾਰਜ ਨੂੰ ਕਰਨ ਵਾਲੇ ਭਾਈ ਦਿਲਾਵਰ ਸਿੰਘ ਤੋਂ ਇਲਾਵਾ ਸਭ ਸਾਡੇ ਦਰਮਿਆਨ ਮੌਜੂਦ ਹਨ। ਇਸ ਕੇਸ ਦੇ ਮੁਕੱਦਮੇਵਾਰਾਂ ਦੀ ਆਪਸੀ ਅਸਹਿਮਤੀ ਵੀ ਨਵੀਂ ਨਹੀਂ ਹੈ ਅਤੇ ਇਹ ਖੱਪਾ ਵੱਧਣ ਦਾ ਕਾਰਨ ਵੀ ਅਸਲ ਵਿੱਚ ਇਸ ਕੇਸ ਨੂੰ ਲੜਨ ਦੇ ਅਪਣਾਏ ਗਏ ਨਜ਼ਰੀਏ ਵਿੱਚ ਹੀ ਪਿਆ ਹੈ ਜਿਸਨੂੰ ਜਾਣਨ ਤੋਂ ਬਾਅਦ ਇਸ ਨੂੰ ਪੂਰਨ ਦਾ ਵੀ ਹੀਲਾ ਹੋ ਸਕਦਾ ਹੈ ਅਤੇ ਮੇਰਾ ਇਹ ਨਿਮਾਣਾ ਯਤਨ ਹੈ ਕਿ ਅਜਿਹਾ ਹੋ ਸਕੇ ਤਾਂ ਕਿ ਪੰਥਕ ਸ਼ਕਤੀ ਨੂੰ ਵਿਅਰਥ ਹੋਣ ਤੋਂ ਬਚਾਇਆ ਜਾ ਸਕੇ। ਇਸ ਕੇਸ ਸਬੰਧੀ ਮੈ ਚਾਰ ਪੱਖਾਂ ਤੋਂ ਇਸ ਦਾ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ:- ਭਾਈ ਦਿਲਾਵਰ ਸਿੰਘ ਮਨੁੱਖੀ ਬੰਬ ਥਿਊਰੀ, ਜਿੰਮੇਵਾਰੀ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ।

ਦਾਅਵਾ ਪੰਥ ਦੀ ਨੁਮਾਇੰਦਗੀ ਦਾ ਤੇ ਵਿਹਾਰ…

ਦਾਅਵਾ ਪੰਥ ਦੀ ਨੁਮਾਇੰਦਗੀ ਦਾ ਤੇ ਵਿਹਾਰ…

ਇਸ ਗੱਲ ਵਿੱਚ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸ੍ਰੋ.ਗੁ.ਪ੍ਰ.ਕ. ਦਾ ਨਿਘਾਰ ਸਿਰਫ ਮੌਜੂਦਾ ਪ੍ਰਬੰਧਕਾਂ ਦੇ ਮਾੜੇ ਹੋਣ ਤੱਕ ਸੀਮਤ ਹੈ ਬਲਕਿ ਇਸ ਮਾਮਲੇ ਨੂੰ ਮੁੜ ਤਸਦੀਕ ਕੀਤਾ ਹੈ ਕਿ ਇਸ ਨਿਘਾਰ ਦਾ ਕਾਰਨ ਬੀਤੇ ਦੌਰਾਨ ਪ੍ਰਵਾਣ ਕਰ ਲਈ ਗਈ ਬੁਨਿਆਦੀ ਕਾਣ ਹੈ। 1925 ਦਾ ਗੁਰਦੁਆਰਾ ਕਾਨੂੰਨ ਮੰਨਣ ਮੌਕੇ ਪੰਥਕ ਰਿਵਾਇਤ ਨੂੰ ਛੱਡ ਕੇ ਜੋ ਆਧੁਨਿਕ ਰਾਹ ਸਿੱਖਾਂ ਨੇ ਅਪਣਾਇਆਂ ਸੀ ਉਸ ਰਾਹ ’ਤੇ ਚੱਲਦਿਆਂ ਕੁਬਾਨੀਆਂ ਨਾਲ ਕਾਇਮ ਕੀਤੀ ਇਹ ਸੰਸਥਾ ਅੱਜ ਇਸ ਹਾਲਤ ਵਿੱਚ ਪਹੁੰਚ ਗਈ ਹੈ ਕਿ ਇਹ ਨਿਘਾਰ ਦੀ ਡੂੰਘੀ ਖੱਡ ਵਿੱਚ ਜਾ ਡਿੱਗੀ ਹੈ। ਮਰਜ਼ ਪੁਰਾਣੀ ਹੈ ਤੇ ਹੱਲ ਆਧੁਨਿਕ ਪ੍ਰਬੰਧ ਦਾ ਜੂਲਾ ਲਾਹ ਕੇ ਪੰਥਕ ਰਿਵਾਇਤ ਦੀ ਬਹਾਲੀ ਕਰਨ ਵਿੱਚ ਹੀ ਹੈ। ਇਹ ਕਾਰਜ ਸੁਖਾਲਾ ਨਹੀਂ ਹੈ ਤੇ ਨਾ ਹੀ ਇਸ ਦਾ ਰਾਹ ਪੱਧਰਾ ਹੈ ਪਰ ਇਸ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ।

ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ

ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ

ਪੰਜਾਬ ਵਿੱਚ ਕਿਸੇ ਵੇਲੇ ਮਾੜੇ ਪ੍ਰਬੰਧਾਂ ਦੇ ਵਿਰੋਧ ‘ਚ ਖੜ੍ਹਨ ਵਾਲੇ ਦੋ ਹੀ ਰਸਤੇ ਵੇਖਦੇ ਸਨ ਕਿ ਜਾਂ ਤਾਂ ਉਹ ਫੈਸਲਾ ਦਰੁੱਸਤ ਹੋਵੇਗਾ ਜਿਸ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਇਹ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗ ਜਾਵੇਗੀ। ਹੌਲੀ ਹੌਲੀ ਅਸੀਂ ਸਮਿਆਂ ਦੀ ਵਾਟ ਮੁਕਾਉਂਦੇ ਗਏ, ਵਿਰੋਧ ਕਰਨ ਦੇ ਰੂਪ ਬਦਲਦੇ ਗਏ (ਇਹ ਸਿਲਸਲਾ ਹਜੇ ਵੀ ਜਾਰੀ ਹੈ) ਅਤੇ ਅਸੀਂ ਜਾਣੇ ਅਣਜਾਣੇ ਚ ਰਸਤੇ ਵੀ ਹੋਰ ਹੀ ਵੇਖਣ ਲੱਗ ਪਏ। ਅਹਿਮ ਗੱਲ ਇਹ ਹੈ ਕਿ ਕੁਝ ਅਜਿਹੇ ਮਸਲੇ ਹਨ ਜਿੰਨ੍ਹਾਂ ਤੇ ਕਿਸੇ ਵੇਲੇ ਸਾਡੇ ਵਡੇਰੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਓੁਦੋ ਉਹ ਮਸਲੇ ਸਿਰਫ ਅਣਖ ਦੇ ਸਨ ਤੇ ਹੁਣ ਓਹੀ ਮਸਲੇ ਜਦੋਂ ਸਾਡੇ ਜਿਉਂਦੇ ਰਹਿਣ ਦਾ ਸਵਾਲ ਤੱਕ ਬਣ ਗਏ ਤਾਂ ਸਾਨੂੰ ਵਿਰੋਧ/ਸੰਘਰਸ਼ ਕਰਨ ਦਾ ਤਰੀਕਾ ਨਹੀਂ ਆ ਰਿਹਾ। ਹੌਲੀ ਹੌਲੀ ਵਿਰੋਧ ਦਾ ਬਦਲਦਾ ਤੇ ਵਿਗੜਦਾ ਹੋਇਆ ਰੂਪ ਮਾੜੇ ਪ੍ਰਬੰਧ ਦਾ ਫੈਸਲਾ ਦਰੁੱਸਤ ਕਰਾਉਣ ਦੀ ਬਜਾਏ ਪ੍ਰਬੰਧਕਾਂ/ਜਿੰਮੇਵਾਰਾਂ ਤੋਂ ਸਿਰਫ ਭਰੋਸਾ ਦੇਣ ਤੇ ਹੀ ਦਮ ਤੋੜਨ ਲੱਗ ਪਿਆ ਸੀ ਜੋ ਹੁਣ ਇੰਨਾ ਵਿਗੜ ਅਤੇ ਸੁੰਗੜ ਗਿਆ ਹੈ ਕਿ ਸਾਨੂੰ ਸਿਰਫ ਆਪਣੀ ਗੱਲ ਰੱਖਣ ਦਾ ਸਮਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਇੰਨਾ ਹੀ ਹੋ ਜਾਣਾ ਸਾਨੂੰ ਸ਼ਾਇਦ ਫਤਿਹ ਲਗਦੀ ਹੈ, ਸ਼ਾਇਦ ਆਪਣੀ ਜਿੰਮੇਵਾਰੀ ਲਗਦੀ ਹੈ ਜਾ ਸ਼ਾਇਦ ਕੁਝ ਹੋਰ। ਪਰ ਜੋ ਵੀ ਲਗਦਾ ਹੈ, ਜੇਕਰ ਓਹਦੇ ਨਾਲ ਕਿਸੇ ਹੌਸਲੇ ‘ਚ ਹਾਂ ਤਾਂ ਯਕੀਨਨ ਗੜਬੜ ਬਹੁਤ ਵੱਡੀ ਹੈ ਜਿਸ ਨੂੰ ਵੇਲੇ ਸਿਰ ਬੈਠ ਕੇ ਵਿਚਾਰ ਲੈਣਾ ਚਾਹੀਦਾ ਹੈ।

Get Sikh Pakh App

Install
×
Enable Notifications    OK No thanks