New book on history of Saka Panja Sahib was released on 3rd of December 2022. This history book is result of a joint research project carried by Dr Gurpreet Singh and Dr Harpreet Kaur for Gurmat and Sikh Twarikh Bhunga, Sri Amritsar.
Category: ਸਿੱਖ ਖਬਰਾਂ
ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਵੱਲੋਂ ਸਾਕਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ ਨਵੀਂ ਕਿਤਾਬ ਜਾਰੀ
ਚੀਮਾ ਬਾਠ ਵਿਖੇ ਸਾਕਾ ਪੰਜਾ ਸਾਹਿਬ ਦੀ ੧੦੦ ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਨਿੱਚਰਵਾਰ (3 ਦਸੰਬਰ) ਨੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡਾ. ਗੁਰਪ੍ਰੀਤ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਭਾਈ ਕੰਵਲਜੀਤ ਸਿੰਘ ਵੱਲੋਂ ਸਾਕਾ ਪੰਜਾ ਸਾਹਿਬ ਦੇ ਇਤਿਹਾਸ ਅਤੇ ਇਸ ਦੀ ਵਿਆਖਿਆ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਗਏ।
ਫਿਲੌਰ ਨੇੜੇ ਮਨਸੂਰਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੇ ਵੇਰਵੇ
ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਵਿੱਚੋਂ ਗ੍ਰੰਥੀ ਸਿੰਘ ਸਮੇਤ ਸਾਰੀ ਸੰਗਤ ਚਲੀ ਗਈ ਤਾਂ ਪ੍ਰਵਾਸੀ ਮਜ਼ਦੂਰ ਦੱਸੇ ਜਾਂਦੇ ਦੋ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਤਾਲਾ ਤੋੜ ਕੇ ਦਾਖਲ ਹੋਏ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਭੰਨਣ ਦੀ ਕੋਸ਼ਿਸ਼ ਕੀਤੀ ਗਈ।
ਸੰਗਤ ਦੀ ਪਹਿਰੇਦਾਰੀ ਸਦਕਾ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਜਾਰੀ ਨਹੀਂ ਹੋਈ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਐਨੀਮੇਸ਼ਨ ਰੂਪ ਵਿਚ ਰੱਚਣ ਕਰਕੇ ਵਿਵਾਦਾਂ ਵਿੱਚ ਘਿਰੀ ਫਿਲਮ ਦਾਸਤਾਨ-ਏ-ਸਰਹੰਦ ਅੱਜ ਜਾਰੀ ਨਹੀਂ ਹੋਈ। ਭਾਵੇਂ ਕਿ ਫਿਲਮ ਨਿਰਮਾਤਾ ਵੱਲੋਂ ਇਸ ਬਾਰੇ ਅਧਿਕਾਰਤ ਤੌਰ ਉੱਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਹ ਫਿਲਮ ਸਿਨਮਿਆਂ ਵਿੱਚ ਜਾਰੀ ਨਹੀਂ ਕੀਤੀ ਗਈ।
ਫਿਲਮਾਂ ਵਿਚ ਸਾਹਿਬਜ਼ਾਦਿਆਂ ਦਾ ਸਵਾਂਗ ਰਚਣ ਦੇ ਕੁਰਾਹੇ ਵਿਰੁੱਧ ਸਿਧਾਂਤਕ ਪੱਖ ਪੇਸ਼ ਕਰਦੀ ਕਿਤਾਬ
ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਦੀਆਂ ਫਿਲਮਾਂ ਦੀ ਮਨਾਹੀ ਬਾਰੇ ਸਿਧਾਂਤਕ ਪੱਖ ਪੇਸ਼ ਕਰਦੀ ਨਵੀਂ ਕਿਤਾਬ "ਖਾਲਸਾ ਬੁੱਤ ਨਾ ਮਾਨੈ ਕੋਇ" ਬੀਤੇ ਕੱਲ੍ਹ ਭਾਈ ਦਲਜੀਤ ਸਿੰਘ, ਭਾਈ ਮਨਧੀਰ ਸਿੰਘ ਭਾਈ ਪਲਵਿੰਦਰ ਸਿੰਘ, ਬਿਬੇਕਗੜ੍ਹ ਪ੍ਰਕਾਸ਼ਨ ਤੋਂ ਅਮਰਿੰਦਰ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਜਾਰੀ ਕੀਤੀ ਗਈ। ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਇਸ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੀ ਹਾਜਰ ਸਨ। ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਫਿਲਮ ਦਾਸਤਾਨ-ਏ-ਸਰਹਿੰਦ ਵਿਵਾਦ: ਸ਼੍ਰੋਮਣੀ ਕਮੇਟੀ ਰੱਦ ਕਰੇ, ਡਾਇਰੈਕਟਰ ਵਾਪਿਸ ਲਵੇ : ਦਲ ਖਾਲਸਾ
ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਕੇ ਬਣੀ ਅਤੇ ਵਿਵਾਦਾਂ ਵਿੱਚ ਘਿਰੀ ਫਿਲਮ ਦਾਸਤਾਨ-ਏ-ਸਰਹਿੰਦ ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਐਨੀਮੇਸ਼ਨ ਰਾਹੀ ਫਿਲਮਾਇਆ ਗਿਆ ਹੈ ਦਾ ਸਿੱਖ ਸਮਾਜ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ
ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਗੁਰਮਤਿ ਜੁਗਤ ਅਨੁਸਾਰ ਢੁਕਵਾਂ ਨਹੀਂ ਹੈ, ਕਿਉਂਕਿ ਇਸ ਵਿਚ ਇਕ ਪੰਥ ਵਿਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਸਿਧਾਂਤ ਤੇ ਮਰਿਆਦਾ ਤੋਂ ਊਣਾ ਫੈਸਲਾ ਕੀਤਾ ਗਿਆ ਹੈ।
ਇਤਿਹਾਸ ਵਿਚ ਅਣਗੌਲੇ ਕਰ ਦਿੱਤੀ ਗਈ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸਥਾਪਨਾ ਸਮਾਗਮ ਮਨਾਇਆ ਗਿਆ
ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।
‘ਯੁਆਪਾ’ ਦੇ ਧੜਾਧੜ ਦਰਜ ਕੀਤੇ ਜਾਂਦੇ ਮਾਮਲੇ ਅਦਾਲਤ ਵਿੱਚ ਸਾਬਤ ਨਹੀਂ ਹੁੰਦੇ
ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਮੌਜੂਦਾ ਸਰਕਾਰ “ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” (ਯੁਆਪਾ) ਦੀ ਦੁਰਵਰਤੋਂ ਕਰ ਰਹੀ ਹੈ। ਇਨ੍ਹਾਂ ਦਾਅਵਿਆਂ ਨੂੰ ਉਹ ਵੇਲੇ ਹੋਰ ਮਜਬੂਤੀ ਮਿਲੀ ਜਦੋਂ ਇੰਡੀਆ ਦੇ ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਕੀਤੇ ਜਾ...
ਕੈਨੇਡਾ ਦੇ ਸਿਨੇਮਿਆਂ ਵਿੱਚ ਨਹੀਂ ਲੱਗੇਗੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ; ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ
ਕੈਨੇਡਾ ਵਿਚਲੇ ਸਿੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਉੱਦਮ ਸਦਕਾ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਕਨੇਡਾ ਦੇ ਸਿਨੇਮਿਆਂ ਵੱਲੋਂ ਨਹੀਂ ਚਲਾਈ ਜਾਵੇਗੀ।









and then