ਸ੍ਰੀ ਅੰਮ੍ਰਿਤਸਰ ਵਿਖੇ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ (ਖਾਸ ਕਰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਰੀਲਾਂ ਵਗੈਰਾ) ਕਈ ਤਰ੍ਹਾਂ ਦੇ ਵਾਦ-ਵਿਵਾਦ ਤੇ ਇਸ ਪਾਵਨ ਸਸਥਾਨ ਦੇ ਅਦਬ ਵਿਚ ਖਲਲ ਪਾਉਣ ਵਾਲੀਆਂ ਘਟਨਾਵਾਂ ਦਾ ਕਾਰਨ ਬਣ ਰਹੀਆਂ ਹਨ।
Tag: Sri Darbar sahib
Post
ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ ਬੁਰਜ ਉਸ ਨੂੰ ਆਪਣੇ ਵੱਲ ਖਿੱਚਦੇ ਹਨ।