Tag: South Asia Geopolitics

Home » South Asia Geopolitics
ਚੀਨ-ਇੰਡੀਆ ਸਰਹੱਦੀ ਟਕਰਾਅ ਬਾਰੇ ਅਮਰੀਕਾ ਦਾ ਕੀ ਕਹਿਣਾ ਹੈ?
Post

ਚੀਨ-ਇੰਡੀਆ ਸਰਹੱਦੀ ਟਕਰਾਅ ਬਾਰੇ ਅਮਰੀਕਾ ਦਾ ਕੀ ਕਹਿਣਾ ਹੈ?

ਅਮਰੀਕਾ ਦੇ ਬਚਾਅ ਸਕੱਤਰ ਦੇ ਦਫਤਰ (Office of Secretary of Defense) ਵੱਲੋਂ ਬੀਤੇ ਦਿਨੀਂ "ਚੀਨ ਨਾਲ ਸੰਬੰਧਤ ਫੌਜੀ ਅਤੇ ਸੁਰੱਖਿਆ ਮਾਮਲੇ ਦੀ ਹਾਲੀਆ ਸਥਿਤੀ 2021" (Military and Security Deveopments Involving People's Republic of China 2021) ਸਿਰਲੇਖ ਹੇਠ ਇਕ ਲੇਖਾ ਜਾਰੀ ਕੀਤਾ ਗਿਆ ਹੈ। ਇਸ ਵਿਸਤਾਰਤ ਲੇਖੇ ਵਿਚ ਚੀਨ ਅਤੇ ਇੰਡੀਆ ਦਰਮਿਆਨ ਸਰਹੱਦੀ ਤਣਾਅ ਬਾਰੇ ਵੀ ਉਚੇਰੇ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ। ਇਸ ਵਿਸ਼ੇ ਬਾਰੇ ਕੀਤੇ ਗਏ ਜ਼ਿਕਰ ਦਾ ਸਿਰਲੇਖ ਹੈ "ਖਾਸ ਵਿਸ਼ਾ: ਚੀਨ-ਇੰਡੀਆ ਸਰਹੱਦੀ ਟਕਰਾਅ"। ਇਸ ਹਿੱਸੇ ਦਾ ਪੰਜਾਬੀ ਉਲੱਥਾ ਹੇਠਾਂ ਪਾਠਕਾਂ ਦੀ ਜਾਣਕਾਰੀ ਹਿਤ ਪੇਸ਼ ਕੀਤਾ ਜਾ ਰਿਹਾ ਹੈ: ਸੰਪਾਦਕ।

ਚੀਨ-ਇੰਡੀਆ ਭੂ-ਸਿਆਸਤ: ਹਾਲਾਤ ਦਾ ਰੌਂਅ ਇੰਡਆ ਵੱਲੋਂ ਦਰਸਾਏ ਜਾ ਰਹੇ ਮੁਹਾਣ ਤੋਂ ਉਲਟ ਹੈ
Post

ਚੀਨ-ਇੰਡੀਆ ਭੂ-ਸਿਆਸਤ: ਹਾਲਾਤ ਦਾ ਰੌਂਅ ਇੰਡਆ ਵੱਲੋਂ ਦਰਸਾਏ ਜਾ ਰਹੇ ਮੁਹਾਣ ਤੋਂ ਉਲਟ ਹੈ

ਇੰਡੀਆ ਇਹੀ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੀਨ ਵਾਲੇ ਮਸਲੇ ਵਿੱਚ ਸਥਿਤੀ ਮੁੜ ਪਹਿਲਾਂ ਵਾਲੀ ਹੀ ਹੋਣ ਵੱਲ ਵਧਦੀ ਰਹੀ ਹੈ। ਪਰ ਜਿਵੇਂ ਕਿ ਪਹਿਲਾਂ ਗੱਲਬਾਤ ਰੂਪ ਚ ਕੀਤੀਆਂ ਪੜਚੋਲਾਂ ਵਿੱਚ ਐਲ.ਓ.ਸੀ. ਦੇ ਹਾਲਤ ਦੇ ਸਥਿਰ ਨਾ ਰਹਿਣਾ, ਲੱਦਾਖ ਤੋਂ ਇਲਾਵਾ ਹੋਰਨਾਂ ਥਾਵਾਂ ਉੱਤੇ ਵੀ ਚੀਨ ਵੱਲੋਂ ਚਣੌਤੀਆਂ ਖੜੀਆਂ ਕਰਨ ਅਤੇ ਇੰਡੀਆ ਦੀਆਂ ਫੌਜਾਂ ਦੀ ਐਲ.ਓ.ਸੀ. ਉੱਤੇ ਤੈਨਾਤੀ ਵਧਣ ਤੇ ਇਸ ਉੱਤੇ ਕਿਤੇ ਵੱਧ ਸਿਰਮਾਇਆ ਖਚਤ ਹੋਣ ਦੀਆਂ ਕਿਆਸ-ਅਰਾਈਆਂ ਕੀਤੀਆਂ ਗਈਆਂ ਸਨ, ਹਾਲੀਆਂ ਘਟਨਾਵਾਂ ਇਸੇ ਮੁਹਾਣ ਦੀ ਹੀ ਤਾਈਦ ਕਰ ਰਹੀਆਂ ਹਨ।