Tag: Parmjeet Singh Gazi

ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984
Post

ਕਿਤਾਬ ਪੜਚੋਲ: ਸਿੱਖ ਨਸਲਕੁਸ਼ੀ 1984

ਕੁਝ ਗੱਲਾਂ ਸਾਡੇ ਚੇਤਿਆਂ ਅਤੇ ਵਜੂਦ ਦਾ ਹਿੱਸਾ ਬਣ ਜਾਂਦੀਆਂ ਹਨ, ਜਿੰਨ੍ਹਾਂ ਨੂੰ ਚਾਹ ਕੇ ਵੀ ਦੂਰ ਨਹੀਂ ਕੀਤਾ ਜਾ ਸਕਦਾ। ਆਪਣੇ ਬੀਤੇ ਸਮੇਂ ਦੀ ਬਹੁਤ ਸਾਰੀਆਂ ਘਟਨਾਵਾਂ ਅਸੀਂ ਭੁਲਦੇ ਰਹਿੰਦੇ ਹਾਂ ਅਤੇ ਅਗੇ ਵਧਦੇ ਰਹਿੰਦੇ ਹਾਂ। ਇਹ ਮਨੁਖੀ ਤਬੀਅਤ ਹੈ ਕਿ ਉਹ ਨਵਾਂ ਗ੍ਰਹਿਣ ਕਰਦਾ ਅਤੇ ਪੁਰਾਣਾ ਛਡਦਾ ਰਹਿੰਦਾ ਹੈ। ਇਸ ਦੇ ਨਾਲ ਹੀ ਕੁਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਾਡੀ ਹੋਂਦ ਦੇ ਨਾਲ ਜੁੜੀਆਂ ਹੁੰਦੀਆਂ ਹਨ, ਉਹਨਾਂ ਨੂੰ ਭੁਲਾ ਸਕਣਾ ਸੰਭਵ ਨਹੀਂ ਹੁੰਦਾ। ਜਿਸ ਘਟਨਾ ਵਿਚ ਸਾਡੀ ਹੋਂਦ/ਵਜੂਦ ਕੇਂਦਰ ਵਿਚ ਹੋਵੇ ਅਤੇ ਜਿਸ ਘਟਨਾ ਨੇ ਤੁਹਾਨੂੰ ਪਰਤ ਦਰ ਪਰਤ ਅੰਦਰ ਤਕ ਝੰਜੋੜਿਆ ਗਿਆ ਹੋਵੇ ਉਸ ਨੂੰ ਕਿਸੇ ਵਿਉਂਤ ਨਾਲ ਜਾਂ ਚਾਹ ਕੇ ਵੀ ਨਹੀਂ ਭੁਲਿਆ ਜਾ ਸਕਦਾ।

ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (2)
Post

ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (2)

ਬੇਸ਼ੱਕ ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਪੰਜਾਬ ਦੇ ਜ਼ਮੀਨੀ ਪਾਣੀ ਦੀ ਗੰਭੀਰ ਸੰਕਟ ਨਾਲ ਜੁੜੇ ਹਾਲਾਤ ਨੂੰ ਮੋੜਾ ਪਾਉਣ ਲਈ ਸੁਝਾਅ ਦਿੱਤੇ ਗਏ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਇਹਨਾਂ ਸੁਝਾਵਾਂ ਉੱਤੇ ਅਮਲ ਕੀਤਾ ਜਾਵੇਗਾ ਪਰ ਅਸਲ ਵਿੱਚ ਹੋਵੇਗਾ ਕੀ? ਇਹ ਤਾਂ ਸਮਾਂ ਹੀ ਦੱਸੇਗਾ। ਬੀਤੇ ਉੱਤੇ ਝਾਤ ਮਾਰੀਏ ਤਾਂ ਸਰਕਾਰੀ ਯਤਨ ਹਾਲੀ ਤੱਕ ਤਾਂ ਜ਼ਮੀਨੀ ਹਾਲਾਤ ਬਦਲਣ ਵਿੱਚ ਨਾਕਾਮ ਹੀ ਰਹੇ ਹਨ।