Tag: Khalsa Panth

Home » Khalsa Panth
ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)
Post

ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ)

ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ 'ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ ਹੀ ਤੰਬੂ ਹੇਠ ਅਤੇ ਤੰਬੂ ਤੋਂ ਬਾਹਰ ਹਜ਼ੂਰ ਦੇ ਬੈਠਣ ਵਾਲੀ ਥਾਂ ਦੇ ਸਾਹਮਣੇ ਸੰਗਤਾਂ ਨੇ ਜੁੜਣਾ ਸ਼ੁਰੂ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )
Post

ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )

ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ ਇੱਛਕ ਹਨ, ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ