ਸੰਨ ੧੯੯੧ ਵਿੱਚ ਪੀਲੀਭੀਤ (ਯੂਪੀ) ਵਿੱਚ ਪੁਲਸ ਵਲੋਂ ਹਜ਼ੂਰ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਸਿੱਖ ਯਾਤਰੀਆਂ ਨੂੰ ਅਗਵਾ ਕਰਨ ਤੋਂ ਬਾਅਦ ਵਿੱਚ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਲੰਬੀ ਕਨੂੰਨੀ ਲੜਾਈ ਪਰਿਵਾਰ ਵਲੋਂ ਪੁਲਸ ਖਿਲਾਫ ਲੜੀ ਗਈ ਸੀ ਅਤੇ ੪੩ ਪੁਲਸ ਕਰਮਚਾਰੀ ਇਸ ਵਿੱਚ ਦੋਸ਼ੀ ਪਾਏ ਗਏ ਸਨ। ਬੀਤੇ ਦਿਨੀਂ ਇਲਾਹਾਬਾਦ ਉੱਚ ਅਦਾਲਤ ਵਲੋਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲ ਦਿੱਤਾ ਗਿਆ। ਇਸ ਸਬੰਧੀ ਅਖਬਾਰਾਂ ਨੇ ਭਾਵੇਂ ਲਿਖਿਆ ਕਿ ਪੁਲਸ ਨੂੰ ਸਜਾ ਹੋਈ ਪਰ ਅਸਲ ਵਿੱਚ ਕਿਵੇਂ ਉੱਚ ਅਦਾਲਤ ਵਲੋਂ ਪੁਲਸ ਨੂੰ ਰਾਹਤ ਦੇਕੇ ਅੱਗੇ ਤੋਂ ਵੀ ਦੋਸ਼ੀ ਪੁਲਸ ਅਫਸਰਾਂ ਖਿਲਾਫ ਹੋਣ ਵਾਲੀਆਂ ਕਾਰਵਾਈਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਬੰਧੀ ਵਿਚਾਰ ਮੰਚ ਸੰਵਾਦ ਵਲੋਂ ਕਾਰਵਾਈ ਗਈ ਚਰਚਾ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿਤ ਪੇਸ ਹੈ।
Subscribe
Login
0 ਟਿੱਪਣੀਆਂ
Oldest